ਵਧ ਗਈ ਮੁਸ਼ਕਲ ਕਮੇਟੀ ਸ਼੍ਰੋਮਣੀ ਦੀ, ਕੰਵਲਜੀਤ ਸਿੰਘ ਪਿਆ ਹੈ ਬੋਲ ਭਾਈ

ਅੱਜ-ਨਾਮਾ

ਵਧ ਗਈ ਮੁਸ਼ਕਲ ਕਮੇਟੀ ਸ਼੍ਰੋਮਣੀ ਦੀ,
ਕੰਵਲਜੀਤ ਸਿੰਘ ਪਿਆ ਹੈ ਬੋਲ ਭਾਈ।

ਹੋਏ ਕਿੱਧਰ ਸਰੂਪ ਕਈ ਗਾਇਬ ਕਿੱਦਾਂ,
ਕਾਗਜ਼ ਸੁਣੀਂਦੇ ਉਹਦੇ ਹਨ ਕੋਲ ਭਾਈ।

ਹੁੰਦਾ ਰੂਪ ਵੀ ਕੋਈ ਬਦ-ਰੂਪ ਲੱਗਦਾ,
ਬਹਾਨੇ ਰਿਹਾ ਪ੍ਰਧਾਨ ਕੋਈ ਟੋਲ ਭਾਈ।

ਕੀਤੀ ਬਾਹਲੀ ਚਲਾਕੀ ਹੈ ਪਈ ਉਲਟੀ,
ਖੁਦ ਨੂੰ ਕਰ ਲਿਆ ਆਪ ਹੈ ਗੋਲ ਭਾਈ।

ਜੀਹਨੇ ‘ਸ਼ਬਦੀ ਬੰਦੂਕਾਂ’ ਦੀ ਗੱਲ ਛੋਹੀ,
ਚਰਚਾ ਉਹਦੀ ਵੀ ਕਈ ਥਾਂ ਹੋਏ ਭਾਈ।

ਧਰਨੇ ਸਿੱਖਾਂ ਨੇ ਜਿਸ ਤਰ੍ਹਾਂ ਲਾਏ ਜਾ ਕੇ,
ਜਾਣੇ ਕਦੀ ਇਹ ਧੋਣੇ ਨਹੀਂ ਧੋਏ ਭਾਈ।

-ਤੀਸ ਮਾਰ ਖਾਂ
ਸਤੰਬਰ 18, 2020


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


ਅਹਿਮ ਖ਼ਬਰਾਂ