Friday, March 21, 2025
spot_img
spot_img
spot_img

ਵਧ ਗਈ ਠੰਢ ਤੇ ਧੁੰਦ ਵੀ ਵਧੀ ਬਾਹਲੀ, ਮੀਟਰਾਂ ਦਸਾਂ ਤੱਕ ਨਜ਼ਰ ਨਾ ਜਾਏ ਬੇਲੀ

ਅੱਜ-ਨਾਮਾ

ਵਧ ਗਈ ਠੰਢ ਤੇ ਧੁੰਦ ਵੀ ਵਧੀ ਬਾਹਲੀ,
ਮੀਟਰਾਂ ਦਸਾਂ ਤੱਕ ਨਜ਼ਰ ਨਾ ਜਾਏ ਬੇਲੀ।

ਮੀਟਰਾਂ ਦਸਾਂ ਤੱਕ ਜਿਹੜੀ ਬਰੇਕ ਲੱਗਦੀ,
ਤਿਲਕੀ ਧੁੰਦ ਵਿੱਚ ਕਾਬੂ ਨਾ ਆਏ ਬੇਲੀ।

ਬਦਲਦਾ ਲੋਕਾਂ ਦਾ ਅਜੇ ਸੁਭਾਅ ਨਹੀਉਂ,
ਲਾ-ਲਾ ਤਾਣ ਕੋਈ ਲੱਖ ਸਮਝਾਏ ਬੇਲੀ।

ਇਹੀ ਤਾਂ ਕਾਰਨ ਕਿ ਹਾਦਸੇ ਬਹੁਤ ਹੁੰਦੇ,
ਘਰੋ-ਘਰ ਸੱਥਰ ਵੀ ਪਏ ਵਿਛਾਏ ਬੇਲੀ।

ਕਰਨੀ ਲੋਕਾਂ ਨੂੰ ਸਮਝ ਕੁਝ ਚਾਹੀਦੀ ਆ,
ਸਖਤੀ ਨਿਯਮ ਲਈ ਕਰੇ ਸਰਕਾਰ ਬੇਲੀ।

ਮਾਪੇ ਆਪ ਸਮਝਾਉਣ ਇਹ ਬੱਚਿਆਂ ਨੂੰ,
ਕਰੋ ਕੁਝ ਜੀਵਨ ਦੇ ਨਾਲ ਪਿਆਰ ਬੇਲੀ।

ਤੀਸ ਮਾਰ ਖਾਂ
20 ਨਵੰਬਰ, 2024


ਇਹ ਵੀ ਪੜ੍ਹੋ: ਮਿਲੇ ਨਾ ਜਦੋਂ ਇਨਸਾਫ ਤਾਂ ਭੜਕ ਲੋਕੀਂ, ਕਰਦੇ ਰੋਸ ਵਿੱਚ ਸੜਕ ਹਨ ਜਾਮ ਮੀਆਂ


ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ