- Advertisement -
ਅੱਜ-ਨਾਮਾ
ਵਧੀ ਪਈ ਵੇਖੀ ਬਿਮਾਰੀ ਜਦ ਚੀਨ ਅੰਦਰ,
ਕਰਿਆ ਫਿਕਰ ਸੀ ਭਾਰਤ ਸਰਕਾਰ ਬੇਲੀ।
ਜਿਹੜਾ ਚੀਨ ਤੋਂ ਸਾਂਭ ਨਹੀਂ ਮਰਜ ਹੋਇਆ,
ਆ ਜਾਏ ਏਧਰ ਨੂੰ ਕਰਨ ਨਹੀਂ ਮਾਰ ਬੇਲੀ।
ਪਿਛਲੀ ਵਾਰੀ ਜਦ ਪਈ ਸੀ ਮਾਰ ਇਹਦੀ,
ਉਹੀ ਫਿਰ ਹੋਵੇ ਨਹੀਂ ਦੂਸਰੀ ਵਾਰ ਬੇਲੀ।
ਉਡਾਣਾਂ ਉੱਤੇ ਪਾਬੰਦੀ ਕੁਝ ਲਾਈ ਮੁੜ ਕੇ,
ਆ ਜਾਏ ਕਿਤਿਉਂ ਨਾ ਕੋਈ ਬਿਮਾਰ ਬੇਲੀ।
ਲਾਈ ਹੈ ਬਾਹਰੋਂ ਪਾਬੰਦੀ ਤਾਂ ਠੀਕ ਕਹੀਏ,
ਝਾਕਣਾ ਭਾਰਤ ਦੇ ਅੰਦਰ ਕੁਝ ਪਊ ਬੇਲੀ।
ਬਾਹਰਲੇ ਰੋਕਿਆਂ ਸਿਰਫ ਨਾ ਬਾਤ ਬਣਨੀ,
ਅੰਦਰਲੀ ਸਾਰ ਕਿਹੜਾ, ਕਦੋਂ ਲਊ ਬੇਲੀ।
-ਤੀਸ ਮਾਰ ਖਾਂ
ਜਨਵਰੀ 05, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -