ਵਧਿਆ ਕੈਂਸਰ ਹੈ ਬਹੁਤ ਪੰਜਾਬ ਅੰਦਰ, ਹਾਈ ਕੋਰਟ ਨੇ ਪਾਈ ਫਿਰ ਝਾੜ ਮੀਆਂ

ਅੱਜ-ਨਾਮਾ

ਵਧਿਆ ਕੈਂਸਰ ਹੈ ਬਹੁਤ ਪੰਜਾਬ ਅੰਦਰ,
ਹਾਈ ਕੋਰਟ ਨੇ ਪਾਈ ਫਿਰ ਝਾੜ ਮੀਆਂ।

ਚੌਦਾਂ ਸਾਲਾਂ ਤੋਂ ਲਟਕਿਆ ਮਾਮਲਾ ਇਹ,
ਡਾਢੀ ਪਾਉਂਦਾ ਈ ਪਿਆ ਉਜਾੜ ਮੀਆਂ।

ਕਰੇ ਸਰਕਾਰ ਜੇ ਯਤਨ ਸੁਹਿਰਦ ਹੋ ਕੇ,
ਬੀਮਾਰੀ ਸਾਹਮਣੇ ਲਾਏਗੀ ਵਾੜ ਮੀਆਂ।

ਹਸਪਤਾਲਾਂ ਵਿੱਚ ਲੋਕੀਂ ਨਹੀਂ ਜਾਣ ਸਾਂਭੇ,
ਜ਼ਰੂਰਤ ਜੋਗੇ ਨਹੀਂ ਕਿਤੇ ਜੁਗਾੜ ਮੀਆਂ।

ਜਦ ਵੀ ਕੌਮਾਂ `ਤੇ ਏਦਾਂ ਦਾ ਕਹਿਰ ਆਵੇ,
ਸਰਕਾਰ ਲੈਂਦੀ ਆ ਲੋਕਾਂ ਦੀ ਸਾਰ ਮੀਆਂ।

ਚੌਦਾਂ ਸਾਲਾਂ ਤੋਂ ਕੋਰਟ ਜਦ ਰਹੀ ਕਹਿੰਦੀ,
ਸੁੱਤੀ ਅਫਸਰਾਂ ਦੀ ਕਿਉਂ ਸੀ ਡਾਰ ਮੀਆਂ।

ਤੀਸ ਮਾਰ ਖਾਂ
17 ਜੁਲਾਈ, 2024