Friday, October 11, 2024
spot_img
spot_img

ਲੱਗ ਗਏ ਕੇਸਾਂ ਦੇ ਢੇਰ ਅਦਾਲਤਾਂ ਵਿੱਚ, ਲੱਗਦੇ ਸਿਰੇ ਥੋੜ੍ਹੇ, ਬਹੁਤੇ ਆਉਣ ਬੇਲੀ

ਅੱਜ-ਨਾਮਾ

ਲੱਗ ਗਏ ਕੇਸਾਂ ਦੇ ਢੇਰ ਅਦਾਲਤਾਂ ਵਿੱਚ,
ਲੱਗਦੇ ਸਿਰੇ ਥੋੜ੍ਹੇ, ਬਹੁਤੇ ਆਉਣ ਬੇਲੀ।

ਆਉਂਦੇ ਲੋਕ ਤਾਂ ਸਿਰਫ ਤਾਰੀਕ ਮਿਲਦੀ,
ਫਿਰ-ਫਿਰ ਗੇੜਾ ਅਦਾਲਤੇ ਲਾਉਣ ਬੇਲੀ।

ਕਦੀ ਜੱਜ ਨਹੀਂ ਜੀ, ਕਦੀ ਵਕੀਲ ਨਾਹੀਂ,
ਚੱਲਦਾ ਕੇਸ ਹੀ ਆਉਣ ਬਚਾਉਣ ਬੇਲੀ।

ਜੇ ਨਾ ਪਹੁੰਚੇ ਤਾਂ ਫੈਸਲਾ ਉਲਟ ਹੋ ਜਾਊ,
ਇਹ ਵੀ ਆਖ ਕੁਝ ਲੋਕ ਡਰਾਉਣ ਬੇਲੀ।

ਵਰਿ੍ਹਆਂ-ਬੱਧੀ ਨਹੀਂ ਮੁੱਕਦਾ ਕੇਸ-ਝੰਜਟ,
ਜਨਤਾ ਇਹਦੇ ਤੋਂ ਆਈ ਬੱਸ ਤੰਗ ਬੇਲੀ।

ਚੱਲਦਾ ਚੁੱਲ੍ਹਾ ਵੀ ਰੱਖਣ ਆ ਬਹੁਤ ਔਖਾ,
ਉੱਪਰੋਂ ਕੀਤਾ ਪਿਆ ਕੇਸਾਂ ਨੇ ਨੰਗ ਬੇਲੀ।

ਤੀਸ ਮਾਰ ਖਾਂ
17 ਸਤੰਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ