Saturday, February 4, 2023

ਵਾਹਿਗੁਰੂ

spot_img


ਲੰਗਾਹ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖ ਕੌਮ ਦੇ ‘ਮੀਰੀ ਤੇ ਪੀਰੀ’ ਦੇ ਸਿਧਾਂਤ ਨੂੰ ਦਰਕਿਨਾਰ ਕਰਕੇ ‘ਸਿਧਾਂਤਕ ਅਵੱਗਿਆ’ ਕੀਤੀ: ਬੀਰ ਦਵਿੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 30 ਨਵੰਬਰ, 2022:
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ 26 ਨਵੰਬਰ ਦਿਨ ਸ਼ਨੀਚਰਵਾਰ ਨੂੰ, ਸੁੱਚਾ ਸਿੰਘ ਲੰਗਾਹ ਨੂੰ , ਇਕ ਬੱਜਰ ਗੁਨਾਹ ਕਰਨ ਕਾਰਨ, ਧਾਰਮਿਕ ਤਨਖਾਹ ਲਾਉਂਣ ਸਮੇਂ, ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ , ਸਿੰਘ ਸਾਹਿਬਾਨ ਵੱਲੋਂ ਲਏ ਫੈਸਲੇ ਦੀ ਤਫ਼ਸੀਲੀ ਘੋਸ਼ਣਾ ਕਰਦਿਆਂ ਹੋਇਆਂ, ਸਿੱਖ ਧਰਮ ਦੇ ਕੁੱਝ ਬੁਨਿਆਦੀ ਸਿਧਾਂਤਾਂ ਦੀ ਅਵੱਗਿਆ ਕਰਕੇ, ਇੱਕ ਨਵੀਂ ਪਿਰਤ ਪਾਈ ਗਈ ਹੈ, ਜਿਸ ਨਾਲ ਸਿੱਖ ਕੌਮ ਅੰਦਰ ਕਈ ਨਵੇਂ ਸ਼ੰਕੇ ਤੇ ਸਿਧਾਂਤਕ-ਤੌਖਲੇ ਪੈਦਾ ਹੋ ਗਏ ਹਨ, ਜਿਨ੍ਹਾਂ ਦੀ ਤਰੰਤ ਨਵਿਰਤੀ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ, ਇੱਕ ਤਸ਼ਰੀਹੀ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤੁਰੰਤ ਜਾਰੀ ਕਰਨਾ ਬਣਦਾ ਹੈ।

ਸਿੰਘ ਸਾਹਿਬ ਦੀ ਉਕਤ ਘੋਸ਼ਣਾ ਵਿੱਚ ਇੱਕ ਵੱਡਾ ਅਸੰਗਤ ਕਥਨ ਇਹ ਹੈ ਕਿ “ ਸੁੱਚਾ ਸਿੰਘ ਲੰਗਾਹ ਆਪਣੀ ਧਾਰਮਿਕ ਤਨਖਾਹ ਦੀਆਂ ਸਾਰੀਆਂ ਸ਼ਰਤਾਂ ਤੇ ਅਵਧੀ ਪੂਰੀ ਕਰਨ ਉਪਰੰਤ, ਸਿੱਖ ਪੰਥ ਵਿੱਚ ਮੁੜ ਸ਼ਾਮਿਲ ਹੋ ਸਕਣਗੇ, ਪਰ ਪੰਜ ਸਾਲ ਤੀਕਰ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਵੀ ਹੋਰ ਗੁਰਦਵਾਰਾ ਕਮੇਟੀ ਦਾ ਮੈਂਬਰ ਨਹੀਂ ਬਣ ਸਕਣਗੇ ਅਤੇ ਨਾ ਹੀ ਸਿੱਖ ਪੰਥ ਨਾਲ ਸਬੰਧਤ ਕਿਸੇ ਵੀ ਧਾਰਮਿਕ ਗਤੀਵਿਧੀ ਦਾ ਹਿੱਸਾ ਬਣਨਗੇ। ਸੁੱਚਾ ਸਿੰਘ ਲੰਗਾਹ ਨੂੰ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁੜ ਅਰਦਾਸ ਕਰਵਾਉਂਣ ਉਪਰੰਤ ਸਿਆਸੀ ਸਰਗਰਮੀਆਂ ਜਾਰੀ ਰੱਖਣ ਦੀ ਪੂਰੀ ਖੁਲ੍ਹ ਹੋਵੇਗੀ”।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਉਕਤ ਘੋਸ਼ਣਾ, ਪ੍ਰਗਟ ਤੌਰ ਤੇ ਵਿਰੋਧਾਭਾਸ ਤੇ ਅਸਪਸ਼ਟ ਹੈ। ਜੇ ਇਸ ਘੋਸ਼ਣਾ ਨੂੰ ਸਮੁੱਚਤਾ ਵਿੱਚ ਪ੍ਰਵਾਨ ਕਰ ਲਿਆ ਜਾਵੇ ਤਾਂ ਇਹ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲਗਪਗ 400 ਸਾਲ ਪਹਿਲਾਂ ਬਖਸ਼ੇ ‘ਮੀਰੀ-ਪੀਰੀ’ ਦੇ ਸਿਧਾਂਤ ਦਾ, ਜ਼ਾਹਰਾ ਤੌਰ ਤੇ ਖੰਡਨ ਕਰਦੀ ਹੈ।

Bir Devinder Singh 1ਜ਼ਿਕਰ ਯੋਗ ਹੈ ਕਿ ਇਸ ਸਿਧਾਂਤ ਦੀ ਪਹਿਰੇਦਾਰੀ ਤੇ ਵਜਾਹਤ, ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਥਮ ਜਥੇਦਾਰ, ਭਾਈ ਗੁਰਦਾਸ ਜੀ ਤੋਂ ਸ਼ੁਰੂ ਹੋ ਕੇ ਹੁਣ ਤੀਕਰ, ਲਗਾਤਾਰਤਾ ਵਿੱਚ ਬੜੇ ਜ਼ੋਰ ਨਾਲ ਕੀਤੀ ਜਾ ਰਹੀ ਹੈ ਅਤੇ ਲਗਪਗ ਚਾਰ ਸਦੀਆਂ ਦੇ ਅਰਸੇ ਤੋਂ ਸਿੱਖ ਪੰਥ ਦੀ ਰਾਜਨੀਤਕ ਅਤੇ ਧਾਰਮਿਕ ਵਿਉਂਤਬੰਦੀ ਦਾ ਪ੍ਰਵਾਹ, ਨਿਰਬਾਹ ਤੇ ਸੰਚਾਲਨ, ਪੂਰਨ ਵਿਧੀ ਅਨੁਸਾਰ, ‘ਮੀਰੀ-ਪੀਰੀ’ ਦੇ ਇਸ ਸਰਬ-ਪ੍ਰਵਾਨਤ ਸਿਧਾਂਤ ਅਧੀਨ ਹੀ ਹੋ ਰਿਹਾ ਹੈ।

ਪਰ ਸਿੰਘ ਸਾਹਿਬ ਦੀ ਵਿਵਾਦਤ ਘੋਸ਼ਣਾ ਦਾ ਇਹ ਹਿੱਸਾ ਕਿ, “ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁੜ ਅਰਦਾਸ ਕਰਵਾਉਂਣ ਉਪਰੰਤ, ਸਿੱਖ ਪੰਥ ਵਿੱਚ ਸ਼ਾਮਿਲ ਹੋ ਕੇ ਆਪਣੀ ਸਿਆਸੀ ਸਰਗਰਮੀਆਂ ਜਾਰੀ ਰੱਖਣ ਦੀ ਤਾਂ ਪੂਰੀ ਖੁੱਲ੍ਹ ਹੋਵੇਗੀ, ਪਰ ਉਸ ਦੀਆਂ ਧਾਰਮਿਕ ਗਤੀਵਿਧੀਆਂ ਤੇ ਪੰਜ ਸਾਲ ਤੀਕਰ ਰੋਕ ਰਹੇਗੀ”, ਜਿਸ ਦਾ ਸਾਫ਼ ਭਾਵ ਇਹ ਬਣਦਾ ਹੈ, ਕਿ ਰਾਜਨੀਤੀ ਦੇ ਖੇਤਰ ਵਿੱਚ ਵਿਚਰਨ ਦੀ ਤਾਂ ਪੂਰੀ ਖੁੱਲ ਤੇ ਧਾਰਮਿਕ ਖੇਤਰ ਪੰਜ ਵਰਿ੍ਹਆਂ ਲਈ ‘ਵਰਜਿਤ ਖੇਤਰ’ ਬਣਿਆ ਰਹੇਗਾ।

ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸਿੱਖ ਸੰਗਤਾਂ ਦੇ ਗਿਆਤ ਹਿਤ ਇਹ ਸਪਸ਼ਟ ਕਰਨਾ ਬਣਦਾ ਹੈ ਕਿ ਜਿਸ ਕਸੂਰੀ ਵਿਅਕਤੀ ਉੱਤੇ, ਕਿਸੇ ਬੱਜਰ ਗੁਨਾਹ ਕਾਰਨ, ਪੰਜ ਸਾਲਾਂ ਤੀਕਰ, ਸਿੱਖਾਂ ਦੇ ਧਾਰਮਿਕ ਖੇਤਰ ਵਿੱਚ ਵਿਚਰਨ ਦੀ ਮਨਾਹੀ ਹੈ ਉਸ ਕਸੂਰਵਾਰ ਦੋਸ਼ੀ ਨੂੰ, ਰਾਜਨੀਤਕ ਖੇਤਰ ਵਿੱਚ ਵਿਚਰਨ ਦੀ ਮਨਜ਼ੂਰੀ ਕਿਉਂ ਹੈ ?

ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 26 ਨਵੰਬਰ 2022 ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਉਕਤ ਘੋਸ਼ਣਾ ਨੇ ‘ਮੀਰੀ-ਪੀਰੀ’ ਦੇ ਸਰਬ-ਪ੍ਰਵਾਨਤ ਸਿਧਾਂਤ ਨੂੰ, ਮਹਿਜ਼ ਸੁੱਚਾ ਸਿੰਘ ਲੰਗਾਹ ਜਿਹੇ ਸਕਸ਼ ਦੀ ਰਾਜਨੀਤਕ ਸਹੂਲਤ ਲਈ, ਸਿੱਖ ਪੰਥ ਦੇ ‘ਮੀਰੀ-ਪੀਰੀ’ ਦੇ ਸਿਧਾਂਤ ਨੂੰ ਅਮਲੀ ਤੌਰ ਤੇ ਰੱਦ ਕਰਕੇ, ਧਰਮ ਤੇ ਰਾਜਨੀਤੀ ਨੂੰ ਹੁਣ ਸਦਾ ਲਈ ਵੱਖ ਕਰ ਦਿੱਤਾ ਹੈ ?

ਇਸ ਜਟਿਲ ਤੇ ਪੇਚੀਦਾ ਮਾਮਲੇ ੳੱਤੇ, ਸਿੰਘ ਸਾਹਿਬਾਨ ਦੇ ਉਸ ਪੂਰੇ ਸਮੂਹ ਨੂੰ, ਜੋ ਸੁੱਚਾ ਸਿੰਘ ਲੰਗਾਹ ਦੇ ਕਸੂਰੀ ਮਾਮਲੇ ਦਾ ਨਿਪਟਾਰਾ ਕਰਨ ਲਈ, 26 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੁੜਿਆ ਸੀ, ਇੱਕ ‘ਸਿਧਾਂਤਕ ਸਪਸ਼ਟੀਕਰਨ’, ਸਮੁੱਚੇ ‘ਸਿੱਖ ਪੰਥ’ ਨੂੰ ਦੇਣਾ ਬਣਦਾ ਹੈ। ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਲਏ ਜਾਣ ਵਾਲੇ ‘ਪੰਥਕ ਫੈਸਲਿਆਂ’ ਦੀ ਬੈਠਕ ਵਿੱਚ, ਪੰਜਾਬ ਤੋਂ ਬਾਹਰਲੇ ਦੋ ਸਿੱਖ ਤਖਤਾਂ, ਭਾਵ ਤਖਤ ਸ੍ਰੀ ਪਟਨਾ ਸਾਹਿਬ ਅਤੇ ਸੱਚਖੰਡ ਤਖਤ, ਸ੍ਰੀ ਹਜੂਰ ਸਾਹਿਬ ਦੇ ਸਿੰਘ ਸਾਹਿਬਾਨਾਂ ਨੂੰ ਉਨ੍ਹਾਂ ਦੀ ਰਾਏ ਅਤੇ ਸਲਾਹ-ਮਸ਼ਵਰੇ ਲਈ ਸ਼ਾਮਿਲ ਕਿਉਂ ਨਹੀਂ ਕੀਤਾ ਜਾਂਦਾ ?

ਸਿੰਘ ਸਾਹਿਬ ਵੱਲੋਂ ਪੂਰੀ ਸਿੱਖ ਕੌਮ ਦੀ ਜਾਣਕਾਰੀ ਹਿਤ, ਇਹ ਸੱਚਾਈ ਵੀ ਸਿੱਖ ਸੰਗਤਾਂ ਅੱਗੇ ਰੱਖਣੀ ਬਣਦੀ ਹੈ ਕਿ ਉਪਰੋਕਤ ‘ਸਿਧਾਂਤਕ ਅਵੱਗਿਆ’ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਿਹੜੇ ਰਾਜਨੀਤਕ ਨੇਤਾ ਦੇ ਦਬਾਓ ਹੇਠ ਜਾਂ ਕਿਸ ਮਜਬੂਰੀ ਵੱਸ ਕੀਤੀ ਹੈ ? ਜੇ ਇਹ ਸਭ ਕੁੱਝ ਉਨ੍ਹਾਂ ਦੀ ਆਪਣੀ ਸੋਚ ਦਾ ਆਪਹੁਦਰਾ ਫੈਸਲਾ ਹੈ ਤਾਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਨੂੰ, ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ, ਸ੍ਰੀ ਅਕਾਲ ਤਖਤ ਵਰਗੀ, ਸਿੱਖਾਂ ਦੀ ਸਰਬਉੱਚ ਸੰਸਥਾ ਦੇ ਜਥੇਦਾਰ ਦੇ ਤੌਰ ਤੇ, ਹੁਣ ਬਣੇ ਰਹਿਣ ਦਾ, ਕੋਈ ਹੱਕ ਨਹੀਂ ਰਹਿ ਜਾਂਦਾ, ਨਹੀਂ ਤਾਂ ਇਸ ਸਾਰੀ ਪਰਿਕਿਰਿਆ ਨੂੰ ਰੱਦ ਕਰਕੇ, ਸਿੱਖ ਸਿਧਾਂਤਾਂ ਅਨੁਸਾਰ ਸਾਰਾ ਮਾਮਲਾ, ਸ੍ਰੀ ਅਕਾਲ ਤਖ ਸਾਹਿਬ ਉੱਤੇ ਪੁਨਰ ਵਿਚਾਰਿਆ ਜਾਵੇ।

ਇਸ ਸਮੁੱਚੇ ਘਟਨਾਕ੍ਰਮ ਉੱਤੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨੀਤੀਗਤ-ਪ੍ਰਤਿਕਿਰਿਆ ਦੀ ਬੜੀ ਉਤਸੁਕਤਾ ਨਾਲ ਉਡੀਕ ਰਹੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਸੁਪਰੀਮ ਕੋਰਟ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖ਼ੋਖਰ ਦੀ ਜ਼ਮਾਨਤ ਅਰਜ਼ੀ ਰੱਦ, ਕਾਲਕਾ ਨੇ ਕਿਹਾ ਦਿੱਲੀ ਕਮੇਟੀ ਤੇ ਸੰਗਤ ਦੀ ਵੱਡੀ ਜਿੱਤ

SC rejects bail plea of 1984 Sikh Genocide accused Balwan Khokhar; DSGMC terms it as victory ਯੈੱਸ ਪੰਜਾਬ ਨਵੀਂ ਦਿੱਲੀ, 3 ਫਰਵਰੀ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ...

ਸਿੱਖ ਫ਼ੌਜੀਆਂ ਲਈ ਲੋਹਟੋਪ ਦੀ ਤਜ਼ਵੀਜ਼ ਬਾਰੇ ਘੱਟ ਗਿਣਤੀ ਕਮਿਸ਼ਨ ਦੀ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਤਜ਼ਵੀਜ਼ ਮੂਲੋਂ ਰੱਦ

ਯੈੱਸ ਪੰਜਾਬ ਅੰਮ੍ਰਿਤਸਰ, 3 ਫਰਵਰੀ, 2023: ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਤੈਨਾਤ ਕੀਤੇ ਪੰਜ ਗਾਈਡ

ਯੈੱਸ ਪੰਜਾਬ ਅੰਮ੍ਰਿਤਸਰ, 1 ਫ਼ਰਵਰੀ, 2023 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਪਰਕਰਮਾ...

ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫਾਰਮੇ ਭਰ ਕੇ ਰਾਸ਼ਟਰਪਤੀ ਨੂੰ ਭੇਜੇਗੀ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 1 ਫ਼ਰਵਰੀ, 2023 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਹੋਰ ਸਰਗਰਮੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ...

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਆਟਾ ਚੱਕੀ ਲਈ ਬਣਾਏ ਤਿੰਨ ਕਮਰੇ ਸੰਗਤਾਂ ਦੇ ਸਪੁਰਦ

DSGMC dedicates 3 rooms to 'Atta Chakki' in Gurdwara Majnu Ka Tilla ਯੈੱਸ ਪੰਜਾਬ ਨਵੀਂ ਦਿੱਲੀ, 1 ਫਰਵਰੀ, 2023 -  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...

ਹਰਿਆਣਾ ਤੇ ਪੰਜਾਬ ਸਰਕਾਰ ਅਮਨ ਸ਼ਾਂਤੀ ਕਾਇਮ ਰੱਖਣ ਲਈ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਵਾਉਣ: ਭੋਮਾ

Haryana and Punjab govts must get parole of Ram Rahim rejected: Manjit Singh Bhoma ਯੈੱਸ ਪੰਜਾਬ ਅੰਮ੍ਰਿਤਸਰ, 31 ਜਨਵਰੀ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ...

ਮਨੋਰੰਜਨ

ਨਵੀਂ ਪੰਜਾਬ ਫ਼ਿਲਮ ‘ਪਿੰਡ ਆਲਾ ਸਕੂਲ’ ਦਾ ਐਲਾਨ; ਪ੍ਰੀਤ ਹਰਪਾਲ ਅਤੇ ਹਰਸਿਮਰਨ ਉਬਰਾਏ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ

ਯੈੱਸ ਪੰਜਾਬ ਚੰਡੀਗੜ੍ਹ, 2 ਫਰਵਰੀ, 2023: ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਨੇ ਬੈਕ-ਟੂ-ਬੈਕ ਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਹੈ। ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ, HF Production ਨੇ AR Beatz ਅਤੇ YT Production ਦੇ ਸਹਿਯੋਗ ਨਾਲ...

ਅੱਜ ਦਾ ਪਾਪੂਲਰ ਪੰਜਾਬੀ ਸੰਗੀਤ ਮਨ ਨੂੰ ਦੁਖੀ ਕਰਦਾ ਹੈ:ਰੱਬੀ ਸ਼ੇਰਗਿਲ

Popular Punjabi Music not pleasing: Rabbi Shergill ਯੈੱਸ ਪੰਜਾਬ ਅੰਮ੍ਰਿਤਸਰ, 2 ਫਰਵਰੀ, 2023 – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਯੋਜਿਤ ਅੱਠਵੇਂ ਅੰਮ੍ਰਿਤਸਰ ਸਾਹਿਤ ਉਤਸਵ-2023 ਦਾ ਪਹਿਲੇ ਦਿਨ ਪ੍ਰਸਿੱਧ ਸਿੱਖ ਚਿੰਤਕ ਮਰਹੂਮ ਡਾ. ਗੁਰਬਚਨ ਸਿੰਘ ਬਚਨ ਨੂੰ...

ਹਰਸ਼ ਵਧਵਾ: ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ‘ਤੇ ਦਰਸਾਉਣ ਵਾਲੇ ਇੱਕ ਦੂਰਦਰਸ਼ੀ ਨਿਰਮਾਤਾ

Harsh Wadhwa - A film producer interested in brining untouched concepts to reel life ਹਰਜਿੰਦਰ ਸਿੰਘ ਜਵੰਦਾ ਹਰਸ਼ ਵਧਵਾ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਬੂਤ ਜੋ...

ਮੁਹੱਬਤਾਂ ਦੀ ਬਾਤ ਪਾਉਂਦੀ ਰੋਮਾਂਟਿਕ ਫ਼ਿਲਮ ਹੈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ‘ਕਲੀ ਜੋਟਾ’

Kali Jotta - This Satinder Sartaj and Neeru Bajwa starrer Punjabi movie is a unique love story 27 ਜਨਵਰੀ, 2023 - ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਸੂਫ਼ੀ ਗਾਇਕ ਸਤਿੰਦਰ ਸਰਤਾਜ ਹੁਣ ਆਪਣੀ ਆ ਰਹੀ...

‘ਕਲੀ ਜੋਟਾ’ ਦੇ ਸਿਤਾਰੇ ਸਤਿੰਦਰ ਸਰਤਾਜ, ਨੀਰੂ ਬਾਜਵਾ ਨੇ ਦਰਬਾਰ ਸਾਹਿਬ ਟੇਕਿਆ ਮੱਥਾ; ਵਾਹਗਾ ਬਾਰਡਰ ’ਤੇ ਮਣਾਇਆ ਗਣਤੰਤਰ ਦਿਵਸ

ਯੈੱਸ ਪੰਜਾਬ ਪੰਜਾਬ, 27 ਜਨਵਰੀ 2023: 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ "ਕਲੀ ਜੋਟਾ" ਦੇ ਮੁੱਖ ਕਲਾਕਾਰ, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਆਪਣੀ ਫਿਲਮ ਦੀ ਸਫਲਤਾ ਲਈ ਪ੍ਰਮਾਤਮਾ ਤੋਂ ਅਨਮੋਲ ਆਸ਼ੀਰਵਾਦ ਲੈਣ...
- Advertisement -spot_img

ਸੋਸ਼ਲ ਮੀਡੀਆ

52,348FansLike
51,947FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!