- Advertisement -
ਅੱਜ-ਨਾਮਾ
ਲੀਡਰ ਕਾਂਗਰਸ ਦੇ ਬੋਲ ਰਹੇ ਹੋਰ ਬੋਲੀ,
ਸਿੱਧੂ ਨਵਜੋਤ ਪਿਆ ਵੱਖ ਹੈ ਬੋਲ ਬੇਲੀ।
ਕੌੜਾ ਬੋਲਣ ਤੋਂ ਝਿੜਕ`ਤੇ ਕਾਂਗਰਸੀਏ,
ਕਹਿੰਦਾ ਬੋਲਣ ਦਾ ਰੱਖੋ ਸਮਤੋਲ ਬੇਲੀ।
ਪਾਰਲੀਮੈਂਟ ਲਈ ਚੋਣ ਜਦ ਕੋਲ ਆਈ,
ਚਿੱਤ ਵਿੱਚ ਰੱਖਿਉ ਚੋਣ ਦਾ ਘੋਲ ਬੇਲੀ।
ਸਿਆਸਤ ਦੇਸ਼ ਦੀ ਜਿੱਡੇ ਸੰਕੇਤ ਦੇਂਦੀ,
ਇਹ ਸੰਕੇਤ ਆ ਬਹੁਤ ਅਨਮੋਲ ਬੇਲੀ।
ਸਾਰੇ ਈ ਲੀਡਰ ਪੰਜਾਬ ਦੇ ਇੱਕ ਤਰਫਾ,
ਹਾਈ ਕਮਾਨ ਦੇ ਨਾਲ ਇੱਕੋ ਖੜਾ ਬੇਲੀ।
ਵੱਖਰਾ ਸਭਨਾਂ ਤੋਂ ਬੇਸੱLਕ ਨਵਜੋਤ ਸਿੱਧੂ,
ਰਾਜਸੀ ਪੈਂਤੜਾ ਮੱਲ ਗਿਆ ਬੜਾ ਬੇਲੀ।
-ਤੀਸ ਮਾਰ ਖਾਂ
2 ਅਕਤੂਬਰ, 2023
- Advertisement -