ਅੱਜ-ਨਾਮਾ
ਲਾਇਆ ਜ਼ੋਰ ਸੁਖਬੀਰ ਨੇ ਬਹੁਤ ਬੇਸ਼ੱਕ,
ਵਧ ਗਿਆ ਪਾਰਟੀ ਦਾ ਪਾਟਕ ਹੋਰ ਬੇਲੀ।
ਕਰਦਾ ਅਰਜ਼ ਸੁਖਬੀਰ ਨਹੀਂ ਕਦੀ ਕੋਈ,
ਸਾਰਾ ਈ ਦਬਕਿਆਂ ਦਾ ਲਾਵੇ ਜ਼ੋਰ ਬੇਲੀ।
ਰਿੱਝਦੀ ਅੰਦਰ ਦੀ ਕੜ੍ਹੀ ਜਾਂ ਬਾਹਰ ਆਈ,
ਬਦਲ ਗਈ ਬਹੁਤ ਹਾਲਾਤ ਦੀ ਤੋਰ ਬੇਲੀ।
ਸਮਝੌਤੇ ਵਾਲੇ ਨਹੀਂ ਕੋਈ ਸੰਕੇਤ ਦਿੱਸਣ,
ਖਿਸਕਦੀ ਹੱਥਾਂ ਤੋਂ ਦਿੱਸੇ ਪਈ ਡੋਰ ਬੇਲੀ।
ਸੋਸ਼ਲ ਮੀਡੀਆ`ਤੇ ਨਾਲੋ-ਨਾਲ ਸਭ ਕੁਝ,
ਸਾਹਮਣੇ ਸਾਰਿਆਂ ਦੇ ਸਾਰਾ ਆਈ ਜਾਂਦਾ।
ਟੁੱਟ ਗਈ ਪਾਰਟੀ ਤਾਂ ਮਗਰੋਂ ਬਣੂਗਾ ਕੀ,
ਅੰਦਾਜ਼ਾ ਇਹਦਾ ਪੰਜਾਬ ਆ ਲਾਈ ਜਾਂਦਾ।
-ਤੀਸ ਮਾਰ ਖਾਂ
26 ਜੂਨ, 2024