Wednesday, September 18, 2024
spot_img
spot_img
spot_img

ਰੌਲਾ ਪਿਆ ਵਾਹਵਾ ਫਿਰ ਕਾਲੋਨੀਆਂ ਦਾ, ਕਿਹੜੀ ਗਲਤ ਤੇ ਕਿਹੜੀ ਹੈ ਠੀਕ ਬੇਲੀ

ਅੱਜ-ਨਾਮਾ

ਰੌਲਾ ਪਿਆ ਵਾਹਵਾ ਫਿਰ ਕਾਲੋਨੀਆਂ ਦਾ,
ਕਿਹੜੀ ਗਲਤ ਤੇ ਕਿਹੜੀ ਹੈ ਠੀਕ ਬੇਲੀ।

ਕਿਸ ਦੇ ਕੋਲ ਮਨਜ਼ੂਰੀ ਦਾ ਨਹੀਂ ਕਾਗਜ਼,
ਹੋਇਆ ਸਾਰਾ ਹੀ ਭੇਦ ਇਹ ਲੀਕ ਬੇਲੀ।

ਸਾਲ ਕਾਗਜ਼ਾਂ ਵਿੱਚ ਕਿਸੇ ਬਦਲ ਧਰਿਆ,
ਕਿਸੇ ਨੇ ਦਿੱਤੀ ਇਹ ਬਦਲ ਤਰੀਕ ਬੇਲੀ।

ਜਿਹੜੇ ਪੇਸ਼ ਕੋਈ ਕਾਗਜ਼ ਸੀ ਗਏ ਕੀਤੇ,
ਕਿਧਰੇ ਹੁੰਦਾ ਨਹੀਂ ਕੋਈ ਤਸਦੀਕ ਬੇਲੀ।

ਮਾਇਆ ਭੈੜੀ ਕਰਵਾਏ ਕਈ ਕੰਮ ਮਾੜੇ,
ਖੁੱਲ੍ਹ ਰਿਹਾ ਇੱਕ ਪਿੱਛੋਂ ਦੂਜਾ ਭੇਦ ਬੇਲੀ।

ਚੱਲ ਪਈ ਜਾਂਚ, ਪੁਆੜੇ ਨੇ ਪਏ ਫਿਰਦੇ,
ਰਿਹਾ ਕੋਈ ਅੰਦਰਲੀ ਗੱਲ ਕੁਰੇਦ ਬੇਲੀ।

ਤੀਸ ਮਾਰ ਖਾਂ
9 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ