- Advertisement -
ਅੱਜ-ਨਾਮਾ
ਰਾਹੁਲ ਗਾਂਧੀ ਦੇ ਆੜੀ ਦੀ ਬਣੀ ਮੁਸ਼ਕਲ,
ਈ ਡੀ ਵਾਲਿਆਂ ਨੇ ਗੱਡ ਲਈ ਅੱਖ ਬੇਲੀ।
ਪੁੱਛਗਿੱਛ ਵਾਸਤੇ ਲਿਆ ਸੀ ਸੱਦ ਉਸ ਨੂੰ,
ਮੁੜ ਮੁੜ ਪੁੱਛਿਆ ਸੀ ਉਹਦਾ ਪੱਖ ਬੇਲੀ।
ਕਹਿ ਰਹੀ ਖਬਰ ਕਿ ਮਾਮਲਾ ਬਹੁਤ ਟੇਢਾ,
ਨਿਕਲੇ ਭਾਵੇਂ ਨਹੀਂ ਇਹਦੇ`ਚੋਂ ਕੱਖ ਬੇਲੀ।
ਤਦ ਵੀ ਕਈਆਂ ਨੂੰ ਚਿਤਵਣੀ ਹੋਣ ਲੱਗੀ,
ਹੋਊ ਰਾਹੁਲ ਨੂੰ ਫਿਕਰ ਜਿਹਾ ਵੱਖ ਬੇਲੀ।
ਮਗਰੋਂ ਆੜੀ ਦੇ ਲੈਣ ਨਹੀਂ ਸੱਦ ਰਾਹੁਲ,
ਕਾਂਗਰਸ ਆਗੂ ਸਭ ਰਹੇ ਆ ਸੋਚ ਬੇਲੀ।
ਚੋਣ ਲੜਨ ਲਈ ਜਦੋਂ ਈ ਦੌੜ ਲਾਉਣੀ,
ਆਉਂਦੀ ਪੈਰਾਂ ਨੂੰ ਜਾਪ ਰਹੀ ਮੋਚ ਬੇਲੀ।
-ਤੀਸ ਮਾਰ ਖਾਂ
ਫਰਵਰੀ 6, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -