ਅੱਜ-ਨਾਮਾ
ਰਾਹੁਲ ਗਾਂਧੀ ਤਾਂ ਚਰਚਿਆਂ ਵਿੱਚ ਰਹਿੰਦਾ,
ਕਦੀ ਗਲਤ ਹੁੰਦੈ, ਕਦੀ ਉਹ ਠੀਕ ਬੇਲੀ।
ਆਪਣੇ ਕਰਨ ਕੁਝ ਸਿਫਤ ਜਾਂ ਨਾ ਬੇਸ਼ੱਕ,
ਵਿਰੋਧੀ ਕਰਦੇ ਪਏ ਰਹਿਣ ਉਡੀਕ ਬੇਲੀ।
ਜਦੋਂ ਵੀ ਮਿਲੇ ਕੁਝ ਬਾਤ ਵਿਵਾਦ ਵਰਗੀ,
ਲੱਗ ਪੈਣ ਨੱਚਣ ਉਹ ਚੁੱਕ ਸ਼ਰੀਕ ਬੇਲੀ।
ਦਿੱਤੀ ਗਈ ਗੱਲ ਨੂੰ ਮੀਡੀਆ ਚੁੱਕ ਲੈਂਦਾ,
ਕਦੀ ਤਹਿਆਂ ਦੇ ਗਿਆ ਨਹੀਂ ਤੀਕ ਬੇਲੀ।
ਗਿਆ ਅਮਰੀਕਾ ਦੇ ਵਿੱਚ ਹੈ ਫੇਰ ਰਾਹੁਲ,
ਛਿੜ ਗਿਆ ਖਬਰ ਦਾ ਫੇਰ ਵਿਵਾਦ ਬੇਲੀ।
ਬਤੰਗੜ ਬਾਤ ਦਾ ਐਵੇਂ ਗਿਆ ਬਣ ਦਿੱਸੇ,
ਮੀਡੀਆ ਕਰੀ ਜਾਏ ਸਮਾਂ ਬਰਬਾਦ ਬੇਲੀ।
ਤੀਸ ਮਾਰ ਖਾਂ
12 ਸਤੰਬਰ, 2024