ਅੱਜ-ਨਾਮਾ
ਰਾਮਦੇਵ ਫਿਰ ਆਇਆ ਹੈ ਮਾਰ ਅੰਦਰ,
ਹਾਈ ਕੋਰਟ ਵਿੱਚ ਗਈ ਆ ਬਾਤ ਬੇਲੀ।
ਸੁਣਿਆ ਕੇਸ ਤਾਂ ਗੁੱਸੇ ਵਿੱਚ ਜੱਜ ਆਏ,
ਪਹਿਲੀ ਮਾਰ ਕੇ ਫਾਈਲ`ਤੇ ਝਾਤ ਬੇਲੀ।
ਕਹਿੰਦੇ ਜਿੱਦਾਂ ਦੀ ਯੋਗੀ ਆ ਗੱਲ ਆਖੀ,
ਇਹ ਤੇ ਸਮਾਜ ਦਾ ਕਰੂਗੀ ਘਾਤ ਬੇਲੀ।
ਚੋਲਾ ਸਾਧਾਂ ਦਾ, ਜ਼ਹਿਰ ਉਗਲੱਛਦਾ ਈ,
ਲਈ ਅਦਾਲਤ ਨੇ ਸਮਝ ਔਕਾਤ ਬੇਲੀ।
ਬੰਦਾ ਜਿੱਦਾਂ ਦੀ ਸੰਗਤ ਦੇ ਨਾਲ ਰਹਿੰਦਾ,
ਲੱਗਦਾ ਉਹੋ ਫਿਰ ਕਰਨ ਵਿਹਾਰ ਬੇਲੀ।
ਜ਼ਹਿਰ ਐਵੇਂ ਉਗਲੱਛਦਾ ਨਹੀਂ ਫਿਰਦਾ,
ਸਾਰੇ ਇਹੋ ਜਿਹੇ ਉਹਦੇ ਨੇ ਯਾਰ ਬੇਲੀ।
-ਤੀਸ ਮਾਰ ਖਾਂ
23 ਅਪ੍ਰੈਲ, 2025