ਅੱਜ-ਨਾਮਾ
ਰਾਜਸੀ ਰੰਗ ਕਈ ਲੋਕਾਂ ਨੂੰ ਚੜ੍ਹਨ ਲੱਗਾ,
ਫਿਰਕੂ ਟਿਪਣੀਆਂ ਲੱਗੇ ਆ ਕਰਨ ਬੇਲੀ।
ਫਿਰਕੂ ਜਿਹੀ ਗਵਰਨਰ ਹਨ ਬਾਤ ਕਰਦੇ,
ਅਕਲ ਘਾਹ ਜਿਉਂ ਗਈ ਹੈ ਚਰਨ ਬੇਲੀ।
ਨਹੀਂ ਉਹ ਸੋਚਦੇ ਆਈ ਜੇ ਕਾਂਗ ਫਿਰਕੂ,
ਮੁੜ ਮੁੜ ਲੋਕ ਮਾਸੂਮ ਕੁਝ ਮਰਨ ਬੇਲੀ।
ਕੁਰਸੀ ਪਿੱਛੇ ਚੁਆਤੀਆਂ ਲਾਉਣ ਲੀਡਰ,
ਸ਼ਰਾਰਤ ਇਨ੍ਹਾਂ ਦੀ ਲੋਕ ਹੀ ਭਰਨ ਬੇਲੀ।
ਸ਼ਰਮ-ਸੰਗ ਸੰਵਿਧਾਨ ਦੀ ਕੋਈ ਨਹੀਂਉਂ,
ਲਾਉਂਦੇ ਨੀਂਹਾਂ`ਤੇ ਉੱਪਰ ਆ ਚੋਟ ਬੇਲੀ।
ਮਰਦੇ ਲੋਕਾਂ ਦੀ ਕਰੇ ਨਹੀਂ ਫਿਕਰ ਕੋਈ,
ਫਿਰਕੂ ਭਾਂਬੜ ਤੋਂ ਚਾਹੁੰਦੇ ਨੇ ਵੋਟ ਬੇਲੀ।
-ਤੀਸ ਮਾਰ ਖਾਂ
16 ਅਪ੍ਰੈਲ, 2025