- Advertisement -
ਅੱਜ-ਨਾਮਾ
ਰਾਜਸਥਾਨ ਵੱਲ ਪੁਲਸ ਦੀ ਇੱਕ ਅਫਸਰ,
ਖੁਦ ਹੀ ਪੁਲਸੀਆਂ ਕਰੀ ਗ੍ਰਿਫਤਾਰ ਮੀਆਂ।
ਅਹੁਦਾ ਵੱਡਾ ਸੀ, ਚਰਚਾ ਵੀ ਬੜੀ ਉਸ ਦੀ,
ਨਿਕਲ ਪਈ ਮਾਰਨ ਕਰੋੜ ਦੀ ਮਾਰ ਮੀਆਂ।
ਰੱਖਿਆ ਸੀਗਾ ਦਲਾਲ ਇੱਕ ਬਹੁਤ ਚਾਤੁਰ,
ਲਾਉਂਦਾ ਡੀਲ ਵੀ ਜਿਹੜਾ ਸੀ ਪਾਰ ਮੀਆਂ।
ਜਿਸ ਥਾਂ ਰਿਸ਼ਵਤ ਦੀ ਪੰਡ ਨੂੰ ਝਪਟਣਾ ਸੀ,
ਸ਼ਿਕਾਰੀ ਹੋ ਗਏ ਫਿਰ ਖੁਦ ਸ਼ਿਕਾਰ ਮੀਆਂ।
ਮਗਰੋਂ ਪਾਉਂਦੀ ਦੁਹਾਈ ਸੀ ਬੜੀ ਸੁਣਿਆ,
ਕੋਈ ਨਹੀਂ ਬੀਬੀ ਦੀ ਚੱਲੀ ਹੈ ਵਾਹ ਮੀਆਂ।
ਇਹੋ ਜਿਹੇ ਪੱਕੇ ਸਬੂਤਾਂ ਨਾਲ ਪਿਆ ਘੇਰਾ,
ਬਚਿਆ ਭੱਜਣ ਨੂੰ ਕੋਈ ਨਹੀਂ ਰਾਹ ਮੀਆਂ।
-ਤੀਸ ਮਾਰ ਖਾਂ
ਜਨਵਰੀ 18, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -