Sunday, January 17, 2021
Markfed Sohna New

verka new year

Innocent Hearts INNOKIDS Banner

ਰਮੇਸ਼ ਪੋਖਰਿਆਲ ਤੋਂ ਨਿਰਭਏ, ਨਿਡਰ ਅਤੇ ਨਿਸ਼ੰਕ ਤੱਕ ਦਾ ਸਫ਼ਰ: ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ

ਲੇਖਣੀ, ਕਵਿਤਾ ਅਤੇ ਹੋਰ ਸਾਹਿਤਕ ਕਾਰਜਾਂ ਲਈ ਦੇਸ਼ ਦੇ ਸਿੱਖਿਆ ਮੰਤਰੀ ਮਾਣਯੋਗ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਮਿਲੇ ਮਾਨ-ਸਨਮਾਨਾਂ ਦੀ ਸੂਚੀ ਵਿੱਚ ਇੱਕ ਹੋਰ ਮਹੱਤਵਪੂਰਨ ਸਨਮਾਨ ਦੇ ਜੁੜਨ ਤੇ ਸਿੱਖਿਆ ਜਗਤ ਨਾਲ ਜੁੜਿਆ ਹਰ ਇੱਕ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ।

ਦੇਸ਼ ਵਿੱਚ ਭਾਰਤ ਕੇਂਦਰੀ ਕੌਮੀ ਸਿੱਖਿਆ ਨੀਤੀ ਨੂੰ ਧਰਾਤਲ ਉੱਤੇ ਲਿਆਉਣ ਵਾਲੇ ਮਾਣਯੋਗ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਅੱਜ ਵਾਤਾਯਨ-ਯੂਕੇ ਸੰਗਠਨ ਦੁਆਰਾ ‘ਵਾਤਾਯਨ ਅੰਤਰਰਾਸ਼ਟਰੀ ਸਨਮਾਨ’ ਨਾਲ ਨਿਵਾਜਿਆ ਜਾ ਰਿਹਾ ਹੈ। ਸਾਹਿਤਕ ਯੋਗਦਾਨ ਲਈ ਇਹ ਸਨਮਾਨ ਇਨ੍ਹਾਂ ਤੋਂ ਪਹਿਲਾਂ ਜਾਵੇਦ ਅਖ਼ਤਰ, ਪ੍ਰਸੂਨ ਜੋਸ਼ੀ ਵਰਗੇ ਮੰਨੇ-ਪ੍ਰਮੰਨੇ ਲੇਖਕਾਂ ਨੂੰ ਮਿਲ ਚੁੱਕਾ ਹੈ।

RP Tiwari Central University Punjabਇਸ ਸਨਮਾਨ ਦੀ ਸ਼ੁਰੂਆਤ ਕੈਂਬਰਿਜ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਰੀਡਰ ਡਾ. ਸਤੇਂਦਰ ਸ਼੍ਰੀਵਾਸਤਵ ਨੇ ਬ੍ਰਿਟੇਨ ਦੇ ਸਾਊਥ ਬੈਂਕ ਹਾਲ ਦੇ ਰਾਇਲ ਫੈਸਟੀਵਲ ਵਿੱਚ ਕੀਤੀ ਸੀ। ਵਾਤਾਯਨ-ਯੂਕੇ ਦਾ ਇਹ ਸੰਗਠਨ ਅੰਤਰਰਾਸ਼ਟਰੀ ਸਾਹਿਤਕ ਸੰਘਾਂ ਦੇ ਆਪਸੀ ਸਹਿਯੋਗ ਲਈ ਯਤਨਸ਼ੀਲ ਰਿਹਾ ਹੈ।

ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੰਗਠਨ ਯੂਨਾਈਟਡ ਕਿੰਗਡਮ ਹਿੰਦੀ ਕਮੇਟੀ ਅਤੇ ਵਿਸ਼ਵੀ ਹਿੰਦੀ ਪਰਿਵਾਰ ਦੇ ਸਹਿਯੋਗ ਨਾਲ ਮਸ਼ਹੂਰ ਅੰਤਰਰਾਸ਼ਟਰੀ ਲੇਖਕਾਂ ਦੇ ਜੀਵਨ ਅਤੇ ਪ੍ਰਾਪਤੀਆਂ ਉੱਤੇ ਅਧਾਰਿਤ ਅਨੇਕ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਰਿਹਾ ਹੈ।

21 ਨਵੰਬਰ 2020 ਨੂੰ ਲੰਦਨ ਵਿੱਚ ਹੋਣ ਵਾਲੇ ਵਾਤਾਯਨ ਅੰਤਰਰਾਸ਼ਟਰੀ ਸਿਖਰ ਸਨਮਾਨ ਵਿੱਚ ਭਾਰਤ ਦੇ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਵਾਤਾਯਨ ਲਾਇਫ ਟਾਇਮ ਅਚੀਵਮੇਂਟ ਐਵਾਰਡ ਨਾਲ ਸਨਮਾਨਿਤ ਕਰਨ ਲਈ ਮਸ਼ਹੂਰ ਲੇਖਕ ਅਤੇ ਨਹਿਰੂ ਕੇਂਦਰ, ਲੰਦਨ ਦੇ ਨਿਰਦੇਸ਼ਕ ਡਾ. ਅਮੀਸ਼ ਤ੍ਰਿਪਾਠੀ ਅਤੇ ਵਾਤਾਯਨ-ਯੂਕੇ ਸੰਗਠਨ ਦੀ ਪ੍ਰਧਾਨ ਸ਼੍ਰੀਮਤੀ ਮੀਰਾ ਕੌਸ਼ਿਕ ਵਿਸ਼ੇਸ਼ ਰੂਪ ਵਲੋਂ ਮੌਜੂਦ ਰਹਿਣਗੇ।

ਰਮੇਸ਼ ਪੋਖਰਿਆਲ ਤੋਂ ਨਿਰਭਏ, ਨਿਡਰ ਅਤੇ ਨਿਸ਼ੰਕ ਤੱਕ ਦਾ ਸਫ਼ਰ:

ਉਤਰਾਖੰਡ ਦੇ ਗੜਵਾਲ ਜਿਲ੍ਹੇ ਦੇ ਪਿੰਡ ਪਿਨਾਨੀ, ਜਨਪਦ ਪੌੜੀ ਵਿੱਚ 1959 ਵਿੱਚ ਇੱਕ ਅਤਿਅੰਤ ਗਰੀਬ ਪਰਿਵਾਰ ਵਿੱਚ ਮਾਤਾ ਸਵ. ਵਿਸ਼ਵੇਸ਼ਵਰੀ ਦੇਵੀ ਅਤੇ ਪਿਤਾ ਸ਼੍ਰੀ ਪਰਮਾਨੰਦ ਪੋਖਰਿਆਲ ਦੇ ਘਰ ਜਨਮੇ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੇ 1980 ਵਿੱਚ ਵੱਖਰੇ ਉਤਰਾਖੰਡ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਅਤੇ 2009 ਵਿੱਚ ਉਤਰਾਖੰਡ ਰਾਜ ਦੇ ਸਭ ਤੋਂ ਘੱਟ ਉਮਰ ਦੇ ਮੁੱਖ-ਮੰਤਰੀ ਬਣੇ। ਸਾਲ 2014 ਤੋਂ 2019 ਤੱਕ ਲੋਕ ਸਭਾ ਦੀ ਸਰਕਾਰੀ ਐਸ਼ੋਰੈਂਸ ਕਮੇਟੀ ਦੇ ਸਭਾਪਤੀ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਵਰਤਮਾਨ ਸਮੇਂ ਬਤੌਰ ਸਿੱਖਿਆ ਮੰਤਰੀ, ਭਾਰਤ ਸਰਕਾਰ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਡਾ. ਨਿਸ਼ੰਕ ਦਾ ਪਹਿਲਾ ਕਾਵਿ-ਸੰਗ੍ਰਿਹ 1983 ਵਿੱਚ ਪ੍ਰਕਾਸ਼ਿਤ ਹੋਇਆ। ਸੰਸਾਰ ਵਿੱਚ ਸ਼ਾਇਦ ਹੀ ਕਿਸੇ ਦੇਸ਼ ਕੋਲ ਅਜਿਹਾ ਪੜ੍ਹਿਆ-ਲਿਖਿਆ, ਸੂਝਵਾਨ ਅਤੇ ਸਾਹਿਤਕ ਰੁਚੀ ਰੱਖਣ ਵਾਲਾ ਸਿੱਖਿਆ ਮੰਤਰੀ ਹੋਵੇਗਾ, ਜੋ ਰਾਜਨੀਤਿਕ ਅਤੇ ਸਮਾਜਿਕ ਯੋਗਦਾਨ ਦੇ ਨਾਲ-ਨਾਲ ਦੇਸ਼ ਨੂੰ ਸਾਹਿਤਕ ਊਰਜਾ ਦੇਣ ਦਾ ਵੀ ਕਾਰਜ ਕਰ ਰਿਹਾ ਹੋਵੇ।

ਮਾਣਯੋਗ ਨਿਸ਼ੰਕ ਜੀ ਦੇ 14 ਕਾਵਿ-ਸੰਗ੍ਰਿਹ, 12 ਕਹਾਣੀ ਸੰਗ੍ਰਿਹ, 11 ਨਾਵਲ, 4 ਸਫ਼ਰਨਾਮੇ, 6 ਬਾਲ ਸਾਹਿਤ ਅਤੇ 4 ਸ਼ਖਸੀਅਤ ਵਿਕਾਸ ਸਬੰਧੀ ਕਿਤਾਬਾਂ ਸਹਿਤ ਕੁੱਲ 65 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਨਿਸ਼ੰਕ ਜੀ ਦੀਆਂ ਸਾਹਿਤਕ ਪੁਸਤਕਾਂ ਦਾ ਜਰਮਨ, ਕਰਿਓਲ, ਸਪੈਨਿਸ਼, ਅੰਗ੍ਰੇਜੀ, ਫਰੈਂਚ, ਨੇਪਾਲੀ ਆਦਿ ਵਿਦੇਸ਼ੀ ਭਾਸ਼ਾਵਾਂ ਦੇ ਇਲਾਵਾ ਤੇਲਗੂ, ਤਮਿਲ, ਮਲਿਆਲਮ, ਕੰਨੜ, ਗੁਜਰਾਤੀ, ਬੰਗਲਾ, ਸੰਸਕ੍ਰਿਤ ਅਤੇ ਮਰਾਠੀ ਆਦਿ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।

ਇੰਨਾ ਹੀ ਨਹੀਂ, ਡਾ. ਨਿਸ਼ੰਕ ਜੀ ਦੇ ਸਾਹਿਤ ਉਪਰ ਦੇਸ਼-ਵਿਦੇਸ਼ ਵਿੱਚ 16 ਖੋਜ ਪ੍ਰਬੰਧ ਅਤੇ ਖੋਜ ਨਿਬੰਧ ਲਿਖੇ ਜਾ ਚੁੱਕੇ ਹਨ। ਮਾਰਿਸ਼ਸ ਦੇ ਤਤਕਾਲੀਨ ਰਾਸ਼ਟਰਪਤੀ ਸਰ ਅਨਿਰੁਧ ਜਗਨਨਾਥ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਡਾ. ਨਵੀਨ ਰਾਮਗੁਲਾਮ ਨੇ ਡਾ. ਨਿਸ਼ੰਕ ਦੇ ਸਾਹਿਤ ਨੂੰ ਹਿਮਾਲਿਆ ਜੀਵਨ ਦੇ ਦੁੱਖ-ਦਰਦ ਅਤੇ ਜੀਵੰਤ ਪਰਿਸਥਿਤੀਆਂ ਦਾ ਸਾਖਿਆਤ ਪ੍ਰਤੀਬਿੰਬ ਪੇਸ਼ ਕਰਨ ਵਾਲੇ ਸਾਹਿਤਕਾਰ ਦੀ ਉਪਾਧੀ ਦਿੱਤੀ ਹੈ, ਜਿਨ੍ਹਾਂ ਦੀ ਲੇਖਣੀ ਵਿੱਚ ਸਾਊ ਹਿਰਦਾ, ਨਿਮਰਤਾ, ਰਾਸ਼ਟਰ ਭਗਤੀ ਅਤੇ ਸੰਵੇਦਨਸ਼ੀਲਤਾ ਝਲਕਦੀ ਹੈ।

ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕਿਹਾ ਸੀ ਕਿ ਨੌਜਵਾਨ ਸਾਹਿਤਕਾਰ ਨਿਸ਼ੰਕ ਦੀ ਲੇਖਣੀ ਵਿੱਚ ਮਾਤਭੂਮੀ ਲਈ ਕੁਝ ਕਰ-ਗੁਜਰਨ ਦੀ ਛਟਪਟਾਹਟ ਦਿਖਾਈ ਦਿੰਦੀ ਹੈ, ਅਤੇ ਅੱਜ 34 ਸਾਲ ਬਾਅਦ ਦੇਸ਼ ਵਿੱਚ ਵਿਦਿਆਰਥੀ ਕੇਂਦਰਤ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਲਈ ਵਚਨਬੱਧ ਮਾਣਯੋਗ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੇ ਇੰਨ੍ਹੇ ਸਾਲ ਪਹਿਲਾਂ ਗਿਆਨੀ ਜੈਲ ਸਿੰਘ ਜੀ ਦੀ ਕਹੀ ਗੱਲ ਨੂੰ ਸੱਚ ਕਰ ਦਿਖਾਇਆ ਹੈ।

ਡਾ. ਨਿਸ਼ੰਕ ਜੀ ਨੂੰ ਮਿਲਣ ਵਾਲੇ ਇਨਾਮਾਂ-ਸਨਮਾਨਾਂ ਦੀ ਸੂਚੀ ਨਵੀਂ ਨਹੀਂ ਹੈ। ਵਾਤਾਯਨ ਲਾਇਫ-ਟਾਇਮ ਅਚੀਵਮੈਂਟ ਅਵਾਰਡ ਤੋਂ ਪਹਿਲਾਂ ਉਨ੍ਹਾਂ ਨੂੰ ਯੁਗਾਂਡਾ ਦੇ ਰਾਸ਼ਟਰਪਤੀ ਸ਼੍ਰੀ ਰੂਹਕਾਨਾ ਰੁਗਾਂਡਾ ਦੁਆਰਾ ਮਾਨਵੀ ਸਿਖਰ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਅੱਜ ਜਦੋਂ ਲੰਦਨ ਵਿੱਚ ਹੋਣ ਵਾਲੇ ਇਸ ਵਾਤਾਯਨ-ਯੂਕੇ ਪ੍ਰੋਗਰਾਮ ਵਿੱਚ ਵਾਤਾਯਨ ਲਾਇਫ਼ ਟਾਇਮ ਅਚੀਵਮੈਂਟ ਸਨਮਾਨ ਮਾਣਯੋਗ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਮਿਲੇਗਾ, ਤਾਂ ਸਿੱਖਿਆ ਦੇ ਖੇਤਰ ਨਾਲ ਜੁੜਿਆ ਹਰ ਇੱਕ ਭਾਰਤੀ ਮਾਣ ਮਹਿਸੂਸ ਕਰੇਗਾ। ਡਾ. ਨਿਸ਼ੰਕ ਜੀ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੀ ਉਨ੍ਹਾਂ ਦੇ ਕਾਵਿ-ਸੰਗ੍ਰਿਹ ‘ਸਿਰਜਣ ਦੇ ਬੀਜ’ ਵਿੱਚ ਪ੍ਰਕਾਸ਼ਿਤ ਕਵਿਤਾ ‘ਉਹ ਹਮੇਸ਼ਾ ਸਫ਼ਲ’ ਦੀਆਂ ਇਹ ਸਤਰਾਂ ਸਾਨੂੰ ਹਮੇਸ਼ਾਂ ਪ੍ਰੇਰਨਾ ਦਿੰਦੀਆਂ ਰਹਿਣਗੀਆਂ:

“ਜੋ ਸਮਾਂ ਨਹੀਂ ਵਿਅਰਥ ਗਵਾਉਂਦੇ ਨੇ, ਜੋ ਨਹੀਂ ਰਾਹ ਵਿੱਚ ਰੁਕਦੇ ਨੇ,
ਜੋ ਮਨ ਵਿੱਚ ਇੱਕ ਜਨੂੰਨ ਲਈ, ਜੋ ਝੂਮ – ਝੂਮ ਕੇ ਗਾਉਂਦੇ ਨੇ,
ਆਪਣਾ ਤਨ-ਮਨ ਨਿਛਾਵਰ ਕਰ, ਸਦਾ ਸਫ਼ਲਤਾ ਪਾਉਂਦੇ ਨੇ।”

ਇਹ ਸਤਰਾਂ ਸਾਨੂੰ ਸਾਰੇ ਭਾਰਤੀਆਂ ਨੂੰ ਜੀਵਨ ਦੀਆਂ ਔਖੀਆਂ ਸਥਿਤੀਆਂ, ਚੁਣੌਤੀਆਂ, ਸੰਘਰਸ਼ਾਂ ਨੂੰ ਆਪਣੇ ਸਾਹਸ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਸੰਭਾਵਨਾਵਾਂ ਵਿੱਚ ਬਦਲਨ ਅਤੇ ਸਫ਼ਲਤਾ ਪਾਉਣ ਦੀ ਪ੍ਰੇਰਨਾ ਤੇ ਸਾਹਸ ਦਿੰਦੀਆਂ ਰਹਿਣਗੀਆਂ।’

ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ
ਵਾਈਸ-ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ
ਮੈਂਬਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਨਵੀਂ ਦਿੱਲੀ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸੁਪਰੀਮ ਕੋਰਟ ਦੀ ਕਮੇਟੀ ਕਿਸਾਨਾਂ ਲਈ ਮਿੱਠਾ ਜ਼ਹਿਰ, ਇਸੇ ਕਰਕੇ ਕਿਸਾਨਾਂ ਨੇ ਪ੍ਰਵਾਨ ਨਹੀਂ...

ਯੈੱਸ ਪੰਜਾਬ ਨਵੀਂ ਦਿੱਲੀ, 15 ਜਨਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਿਸਾਨਾਂ ਨੇ ਸੁਪਰੀਮ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਜਥੇਦਾਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ...

ਯੈੱਸ ਪੰਜਾਬ ਮੁਕਤਸਰ ਸਾਹਿਬ, 15 ਜਨਵਰੀ, 2021 - ਮੁਕਤਸਰ ਦੇ 40(ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿੱਖ ਬੱਚਿਆਂ ਤੇ ਨੌਜੁਆਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਸਿੱਖ ਬੀਬੀਆਂ ਦੀ ਅਹਿਮ ਜ਼ੁੰਮੇਵਾਰੀ:...

ਯੈੱਸ ਪੰਜਾਬ ਸ੍ਰੀ ਮੁਕਤਸਰ ਸਾਹਿਬ, 13 ਜਨਵਰੀ, 2021 - ਸਿੱਖ ਇਤਿਹਾਸ ਦੇ ਚਾਲ੍ਹੀ ਮੁਕਤਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਮਾਘੀ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਕਿਸਾਨ ਅੰਦੋਲਨ ਨੂੰ ਪਾਕਿਸਤਾਨ ਤੇ ਚੀਨ ਸਮਰਥਤ ਦੱਸਣ ਵਾਲਿਆਂ...

ਯੈੱਸ ਪੰਜਾਬ ਨਵੀਂ ਦਿੱਲੀ, 11 ਜਨਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ ਨੂੰ ਤਤਕਾਲੀ ਪ੍ਰਕਾਸ਼ਨਾਵਾਂ ਦੇ ਅਧਾਰ ’ਤੇ ਸੰਗ੍ਰਹਿਤ ਕਰਾਂਗੇ:...

ਯੈੱਸ ਪੰਜਾਬ ਅੰਮ੍ਰਿਤਸਰ, 11 ਜਨਵਰੀ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅਤੇ ਗੁਰਦੁਆਰਾ ਸੁਧਾਰ ਲਹਿਰ ਨਾਲ ਸਬੰਧਤ ਇਤਿਹਾਸ ਨੂੰ ਤਤਕਾਲੀ ਪ੍ਰਕਾਸ਼ਨਾਵਾਂ ਦੇ ਅਧਾਰ ’ਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਸੰਗਤ ਅਰਪਣ

ਯੈੱਸ ਪੰਜਾਬ ਚੰਡੀਗੜ੍ਹ/ਪਟਿਆਲਾ, 10 ਜਨਵਰੀ, 2021: ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਮਿਲੀ ਜ਼ਮਾਨਤ, ਭੜਕਾਊ ਗ਼ੀਤ ਦੇ ਮਾਮਲੇ ’ਚ ਹੋਈ ਸੀ ਗ੍ਰਿਫ਼ਤਾਰੀ

ਯੈੱਸ ਪੰਜਾਬ ਪਟਿਆਲਾ, 13 ਜਨਵਰੀ, 2021: ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸ਼੍ਰੀ ਬਰਾੜ ਦੇ ਵਕੀਲ ਅਨੁਸਾਰ ਅਦਾਲਤ ਨੇ ਉਸਨੂੰ 50 ਹਜ਼ਾਰ ਦੇ ਮੁਚੱਲਕੇ ’ਤੇ ਰਿਹਾਅ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਾਇਕ ਕੇਵੀ ਸੇਜ ਨੇ ਆਪਣਾ ਰੋਮਾਂਟਿਕ ਬੀਟ ਨੰਬਰ ‘ਆਕੜਾਂ’ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 12, 2021: ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦੇ ਉਭਰਦੇ ਕਲਾਕਾਰ 'ਕੇਵੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਾਇਕ ਸ਼੍ਰੀ ਬਰਾੜ ਦੇ ਪਿਤਾ ਦੀ ਗ੍ਰਿਫ਼ਤਾਰੀ ਕੋਰੀ ਅਫ਼ਵਾਹ: ਐਸ.ਐਸ.ਪੀ.ਪਟਿਆਲਾ ਵਿਕਰਮਜੀਤ ਦੁੱਗਲ

ਯੈੱਸ ਪੰਜਾਬ ਪਟਿਆਲਾ, 11 ਜਨਵਰੀ,2021 - ਗਾਇਕ ਤੇ ਗੀਤਕਾਰ ਸ੍ਰੀ ਬਰਾੜ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਨੂੰ ਅਫ਼ਵਾਹ ਕਰਾਰ ਦਿੰਦਿਆਂ, ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਇੰਕਮ ਟੈਕਸ ਜਾਂਚ ਬਾਰੇ ਖ਼ਬਰਾਂ ’ਤੇ ਬੋਲੇ ਦਿਲਜੀਤ ਦੋਸਾਂਝ, ਭਾਰਤ ਦਾ ਨਾਗਰਿਕ ਹੋਣ ਦਾ ਵੀ ਸਬੂਤ ਦੇਣਾ ਪੈ ਰਿਹਾ

ਯੈੱਸ ਪੰਜਾਬ ਮੁੰਬਈ, 4 ਜਨਵਰੀ, 2021: ਕਿਸਾਨ ਸੰਘਰਸ਼ ਦਾ ਡਟ ਕੇ ਸਮਰਥਨ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਉਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਸਾਨ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ‘ਵੈੱਬ ਸੀਰੀਜ਼’ ‘ਵਾਰਨਿੰਗ’ ਹੁਣ ਫ਼ਿਲਮ ਬਣੇਗੀ, ਟੀਜ਼ਰ ਹੋਇਆ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 4, 2021: 'ਵਾਰਨਿੰਗ', ਇਕ ਵੈੱਬ ਸੀਰੀਜ਼ ਜਿਸ ਨੇ ਨਾ ਸਿਰਫ ਪੰਜਾਬ ਵਿਚ ਇਕ ਵੈੱਬ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬਲਕਿ ਫਿਲਮ ਨਿਰਮਾਤਾਵਾਂ ਲਈ ਇਕ ਨਵਾਂ ਦਰਸ਼ਕਾਂ ਦੀ ਮਾਰਕੀਟ ਵੀ ਖੋਲਿਆ। ਗਿੱਪੀ ਗਰੇਵਾਲ ਦੀ...
- Advertisement -HSB Diwali FF Highl

ਸੋਸ਼ਲ ਮੀਡੀਆ

20,464FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਲੜਦੇ ਹੱਕਾਂ ਲਈ ਪਏ ਕਿਰਸਾਨ ਦਿੱਲੀ, ਲੱਗਦੀ ਕਿਸੇ ਵੀ ਬੰਨੇ ਨਹੀਂ ਬਾਤ ਬੇਲੀ

ਅੱਜ-ਨਾਮਾ ਲੜਦੇ ਹੱਕਾਂ ਲਈ ਪਏ ਕਿਰਸਾਨ ਦਿੱਲੀ, ਲੱਗਦੀ ਕਿਸੇ ਵੀ ਬੰਨੇ ਨਹੀਂ ਬਾਤ ਬੇਲੀ। ਕਰਦੀ ਬੈਠਕ ਸਰਕਾਰ ਆ ਰਸਮ ਵਾਂਗੂੰ, ਮੁੱਕਦਿਆਂ ਤੱਕ ਹੋ ਜਾਂਦੀ ਹੈ ਰਾਤ ਬੇਲੀ। ਸੱਜੇ-ਖੱਬੇ ਦੀਆਂ...

ਹੇਮਾ ਮਾਲਿਨੀ ਜਿੱਦਣ ਸੀ ਚੁੱਪ ਤੋੜੀ, ਲੱਗੀ ਵੰਡਣ ਸੀ ਨਵਾਂ ਗਿਆਨ ਭਾਈ

ਅੱਜ-ਨਾਮਾ ਹੇਮਾ ਮਾਲਿਨੀ ਜਿੱਦਣ ਸੀ ਚੁੱਪ ਤੋੜੀ, ਲੱਗੀ ਵੰਡਣ ਸੀ ਨਵਾਂ ਗਿਆਨ ਭਾਈ। ਆਖੇ ਨੀਤੀ ਜੋ ਮੋਦੀ ਸਰਕਾਰ ਦੀ ਆ, ਉਹਨੂੰ ਜਾਣ ਨਹੀਂ ਸਕੇ ਕਿਸਾਨ ਭਾਈ। ਲਾਗੂ ਨਵਾਂ ਕਾਨੂੰਨ...

ਲੋਹੜੀ ਆਈ ਤੋਂ ਲੋਹੜੀ ਦਾ ਚਾਅ ਨਾਹੀਂ, ਪਹਿਲੇ ਵਾਲੜੀ ਚਹਿਲ ਨਾ ਪਹਿਲ ਮੀਆਂ

ਅੱਜ-ਨਾਮਾ ਲੋਹੜੀ ਆਈ ਤੋਂ ਲੋਹੜੀ ਦਾ ਚਾਅ ਨਾਹੀਂ, ਪਹਿਲੇ ਵਾਲੜੀ ਚਹਿਲ ਨਾ ਪਹਿਲ ਮੀਆਂ। ਬੈਠੇ ਕਿਸਾਨ ਕਈ ਦਿੱਲੀ ਦੇ ਬਾਰਡਰਾਂ`ਤੇ, ਉਸ ਥਾਂ ਬੈਠਣਾ ਕੰਮ ਨਹੀਂ ਸਹਿਲ ਮੀਆਂ। ਜ਼ੀਰੋ ਡਿਗਰੀ...

ਧਰਨੇ ਉੱਤੇ ਆ ਜਿਹੜੇ ਕਿਰਸਾਨ ਬੈਠੇ, ਬਾਹਲੀ ਉਨ੍ਹਾਂ ਨੇ ਰੱਖੀ ਸੀ ਆਸ ਮੀਆਂ

ਅੱਜ-ਨਾਮਾ ਧਰਨੇ ਉੱਤੇ ਆ ਜਿਹੜੇ ਕਿਰਸਾਨ ਬੈਠੇ, ਬਾਹਲੀ ਉਨ੍ਹਾਂ ਨੇ ਰੱਖੀ ਸੀ ਆਸ ਮੀਆਂ। ਕਰਦੀ ਕੇਂਦਰ ਸਰਕਾਰ ਨਾ ਬਾਤ ਸਿੱਧੀ, ਉਸ ਦਾ ਕਿਹਾ ਨਾ ਆਂਵਦਾ ਰਾਸ ਮੀਆਂ। ਸਾਰੇ ਪੈਂਤੜੇ...

ਅੱਗੇ ਅਦਾਲਤ ਦੇ ਅੱਜ ਜਦ ਹੋਈ ਪੇਸ਼ੀ, ਮੁੜ-ਮੁੜ ਪਈ ਸਰਕਾਰ ਨੂੰ ਝਾੜ ਬੇਲੀ

ਅੱਜ-ਨਾਮਾ ਅੱਗੇ ਅਦਾਲਤ ਦੇ ਅੱਜ ਜਦ ਹੋਈ ਪੇਸ਼ੀ, ਮੁੜ-ਮੁੜ ਪਈ ਸਰਕਾਰ ਨੂੰ ਝਾੜ ਬੇਲੀ। ਕਿਹਾ ਜੱਜਾਂ ਨੇ ਸਿਰੇ ਨਹੀਂ ਗੱਲ ਲਾਉਂਦੀ, ਰਹੀ ਇਹ ਮੁੱਦਾ ਸਰਕਾਰ ਵਿਗਾੜ ਬੇਲੀ। ਧਰਨਾ ਚੁੱਕਣ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ: ਬੀਬੀ ਜਗੀਰ ਕੌਰ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ। ਇਸੇ ਅਨੁਸਾਰ ਧਰਮ ਦਾ...

ਕਿਸਾਨੀ ਅੰਦੋਲਨ ਨਾਲ ਬੇਵਫ਼ਾਈ ਕਿਉਂ ਕਰ ਰਿਹਾ ਹੈ ਹਾਕੀ ਵਾਲਾ ਸੰਦੀਪ ਸਿੰਘ? – ਜਗਰੂਪ ਸਿੰਘ ਜਰਖ਼ੜ

ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਦਾ ਇੱਕ ਚਰਚਿਤ ਖਿਡਾਰੀ ਹੈ ਜਿਸ ਦਾ ਨਾਮ ਹੈ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਜੋ ਪਿਹੋਵਾ ਹਲਕੇ ਤੋਂ ਵਿਧਾਇਕ...

ਪੈਨਲਟੀ ਕਾਰਨਰ ਦਾ ਬਾਦਸ਼ਾਹ ਸੀ ਉਲੰਪੀਅਨ ਸੁਰਜੀਤ ਸਿੰਘ – 37ਵੀਂ ਬਰਸੀ ’ਤੇ ਵਿਸ਼ੇਸ਼ – ਇਕਬਾਲ ਸਿੰਘ ਸੰਧੂ

7 ਜਨਵਰੀ 1984, ਸਮਾਂ ਤਕਰੀਬਨ ਸਾਢੇ ਕੁ ਤਿੰਨ ਵਜ੍ਹੇ ਤੜਕੇ ਦਾ ਸੀ । ਠੰਡ ਵੀ ਅੱਤ-ਦਰਜੇ ਦੀ ਸੀ, ਤਾਪਮਾਨ ਤਕਰੀਬਨ 3 ਡਿਗਰੀ ਸੈਲਸੀਅਸ, ਧੁੰਦ...

ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਤਲਵਾਰ ਦਾ ਆਸ਼ਕ: ਡਾ. ਅਮਰਜੀਤ ਟਾਂਡਾ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ...

ਨਵਜੋਤ ਸਿੱਧੂ ਤੇ ਕਿਸਾਨ ਸੰਘਰਸ਼ ਦੇ ਭਾਵਨਾਤਮਕ ਕਦਮਾਂ ਦੀ ਪੈੜ- ਡਾ ਅਮਰਜੀਤ ਟਾਂਡਾ

ਬਹੁਤੀ ਵਾਰੀ ਸ਼ਰੀਕ ਲੈ ਬੈਠਦੇ ਨੇ ਬੰਦੇ ਨੂੰ। ਘਰ ਤਬਾਹ ਹੋ ਜਾਂਦੇ ਨੇ ਬੱਚੇ ਬਾਗੀ ਹੋ ਜਾਂਦੇ ਨੇ। ਸਿੱਧੂ ਚੁੱਪ ਨਹੀਂ ਬੈਠ ਸਕਦਾ। ਉਹ...
error: Content is protected !!