ਰਣਜੀਤ ਬਾਵਾ ਦੇ ਖਿਲਾਫ਼ ਪੁਲਿਸ ਸ਼ਿਕਾਇਤ – ਕੀ ਹੋਇਆ ਐਸਾ ਕਿ ਸਾਰੀ ਸੁਸਾਇਟੀ ਪੁੱਜੀ ਥਾਣੇ?

ਯੈੱਸ ਪੰਜਾਬ
ਜਲੰਧਰ, 12 ਜੁਲਾਈ, 2020:

ਪ੍ਰਸਿੱਧ ਗਾਇਕ ਰਣਜੀਤ ਬਾਵਾ ਦੇ ਖਿਲਾਫ਼ ਇਕ ਸ਼ਿਕਾਇਤ ਥਾਣੇ ਪੁੱਜੀ ਹੈ।

ਖ਼ਰੜ ਦੀ ਏਕਮ ਸੁਸਾਇਟੀ ਦੇ ਮੈਂਬਰਾਂ ਨੇ ਥਾਣੇ ਪੁੱਜ ਕੇ ਸ਼ਿਕਾਇਤ ਦਿੱਤੀ ਹੈ ਕਿ ਰਣਜੀਤ ਬਾਵਾ ਅਤੇ ਉਨ੍ਹਾਂ ਦੇ ਬਾਊਂਸਰ ਨੇ ਉਨ੍ਹਾਂ ਦੇ ਬੱਚਿਆਂ ਨੂੰ ਗਾਲ੍ਹਾ ਕੱਢੀਆਂ ਅਤੇ ਧਮਕਾਇਆ ਹੈ, ਇਸ ਲਈ ਰਣਜੀਤ ਬਾਵਾ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਦੱਸਿਆ ਜਾਂਦਾ ਹੈ ਕਿ ਰਣਜੀਤ ਬਾਵਾ, ਜੋ ਖ਼ੁਦ ਵੀ ਇਸੇ ਸੁਸਾਇਟੀ ਵਿਚ ਰਹਿੰਦੇ ਹਨ, ਆਪਣੇ ਬਾਊਂਸਰ ਦੇ ਨਾਲ ਆਪਣਾ ਕੁੱਤਾ ਘੁਮਾਉਣ ਲਈ ਸੁਸਾਇਟੀ ਵਿਚ ਨਿਕਲੇ ਸਨ।


ਇਸ ਨੂੰ ਵੀ ਪੜ੍ਹੋ:
ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ 43 ਹੋਰਨਾਂ ਵਿਰੁੱਧ ਰਾਜਪੁਰਾ ਪੁਲਿਸ ਵੱਲੋਂ ਕੇਸ ਦਰਜ – ਪੜ੍ਹੋ ਕੀ ਹੈ ਮਾਮਲਾ


ਦੋਸ਼ ਹੈ ਕਿ ਉਤਸੁਕਤਾਵਸ ਅਤੇ ਬਚਪਨੇ ਕਾਰਨ ਕੁੱਤੇ ਦੇ ਮਗਰ ਮਗਰ ਆਉਂਦੇ ਬੱਚਿਆਂ ਨੂੰ ਰੋਕਣ ਲਈ ਰਣਜੀਤ ਬਾਵਾ ਅਤੇ ਉਨ੍ਹਾਂ ਦੇ ਬਾਊਂਸਰ ਨੇ ਬੱਚਿਆਂ ਨੂੰ ਗਾਲੀ ਗਲੋਚ ਕੀਤਾ ਅਤੇ ਧਮਕਾਇਆ।

ਇਸ ’ਤੇ ਸੁਸਾਇਟੀ ਦੇ ਲੋਕ ਇਕੱਠੇ ਹੋ ਗਏ ਅਤੇ ਥਾਣੇ ਪੁੱਜ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਇਸ ਸੰਬੰਧੀ ਰਣਜੀਤ ਬਾਵਾ ਦਾ ਕੋਈ ਪੱਖ ਅਜੇ ਹਾਸਿਲ ਨਹੀਂ ਹੋਇਆ ਹੈ। ਰਣਜੀਤ ਬਾਵਾ ਦਾ ਕੋਈ ਪੱਖ ਸਾਹਮਣੇ ਆਉਂਦਾ ਹੈ ਤਾਂ ਉਸਨੂੰ ਵੀ ਇਸੇ ਪ੍ਰਮੁੱਖ਼ਤਾ ਨਾਲ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ।

ਅਜੇ ਇਹ ਸਪਸ਼ਟ ਨਹੀਂ ਹੈ ਕਿ ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਕਰ ਰਹੀ ਹੈ।

ਅਹਿਮ ਖ਼ਬਰਾਂ