Tuesday, February 18, 2025
spot_img
spot_img
spot_img
spot_img

ਮੰਦਰ ਮਸਜਿਦ ਦਾ ਮੁੱਕਿਆ ਨਹੀਂ ਰੱਫੜ, ਵੱਡੀ ਅਦਾਲਤ ਨੇ ਝਾੜ ਕੁਝ ਪਾਈ ਬੇਲੀ

ਅੱਜ-ਨਾਮਾ
ਮੰਦਰ ਮਸਜਿਦ ਦਾ ਮੁੱਕਿਆ ਨਹੀਂ ਰੱਫੜ,
ਵੱਡੀ ਅਦਾਲਤ ਨੇ ਝਾੜ ਕੁਝ ਪਾਈ ਬੇਲੀ।
ਚੁਣਵੇਂ ਟੋਲੇ ਕਈ ਮੁੱਦਾ ਇਹ ਚੁੱਕ ਤੁਰਦੇ,
ਹਰ ਥਾਂ ਜਾਣ ਉਹ ਟੈਨਸ਼ਨ ਵਧਾਈ ਬੇਲੀ।
ਅਦਾਲਤ ਮੰਨ ਲਏ ਸਰਵੇ ਦੀ ਬਾਤ ਜਿੱਥੇ,
ਛਿੜ ਜਾਏ ਓਥੇ ਫਿਰ ਪੁੱਟ-ਪੁਟਾਈ ਬੇਲੀ।
ਮਿਲ ਕੇ ਵੱਸਦੇ ਜਿਹੜੇ ਸਨ ਲੋਕ ਪਹਿਲਾਂ,
ਅਚਾਨਕ ਅੱਖ ਦੀ ਕੌੜ ਫਿਰ ਛਾਈ ਬੇਲੀ।
ਵੱਸਦਾ ਦੇਸ਼ ਨੂੰ ਚਾਹੁੰਦੇ ਹਨ ਲੋਕ ਜਿਹੜੇ,
ਘਟਨਾ ਕਰਮ ਦਾ ਕਰਦੇ ਨੇ ਫਿਕਰ ਬੇਲੀ।
ਫਿਰ ਵੀ ਸਮਝ ਰਹੇ ਚੁੱਪ ਉਹ ਭਲੀ ਏਥੇ,
ਡਰਦੇ ਮੂੰਹ ਤੋਂ ਕਰਨ ਨਹੀਂ ਜ਼ਿਕਰ ਬੇਲੀ।
-ਤੀਸ ਮਾਰ ਖਾਂ
January 11, 2025

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ