- Advertisement -
ਅੱਜ-ਨਾਮਾ
ਮੁੱਕਾ ਰੱਫੜ ਹਰਿਆਣੇ ਨਾਲ ਅਜੇ ਨਾਹੀਂ,
ਰੇੜਕਾ ਓਧਰ ਹਿਮਾਚਲ ਵੀ ਪਾਈ ਜਾਂਦਾ।
ਮੰਗਿਆ ਸੈੱਸ ਬਣਾਈ ਗਈ ਬਿਜਲੀ ਦਾ,
ਅੰਕੜੇ ਗਿਣਤੀਆਂ ਜਿਹੇ ਗਿਣਾਈ ਜਾਂਦਾ।
ਕਰੋੜਾਂ-ਅਰਬਾਂ ਦਾ ਜਿੱਦਾਂ ਦਾ ਬੋਝ ਪੈਣਾ,
ਪੰਜਾਬ ਦੇ ਲੋਕਾਂ ਦੇ ਸਾਹ ਸੁਕਾਈ ਜਾਂਦਾ।
ਕੀਤਾ ਈ ਬਿੱਲ ਹਿਮਾਚਲ ਨੇ ਪਾਸ ਜਿੱਦਾਂ,
ਗੁੱਸਾ ਜਿਹਾ ਵੀ ਕਈਆਂ ਨੂੰ ਆਈ ਜਾਂਦਾ।
ਜਲੰਧਰ ਹਲਕੇ ਲਈ ਚੋਣ ਆ ਹੋਣ ਵਾਲੀ,
ਹਿਮਾਚਲੀ ਆਗੂ ਨੇ ਵੋਟਾਂ ਨੂੰ ਆਵਣਾ ਈ।
ਸੈੱਸ ਦਾ ਸਿੱਧਾ ਸਵਾਲ ਜਦ ਆਊ ਮੂਹਰੇ,
ਔਖਾ ਹੋ ਜਾਊ ਫਿਰ ਪਿੱਛਾ ਛੁਡਾਵਣਾ ਈ।
-ਤੀਸ ਮਾਰ ਖਾਂ
ਮਾਰਚ 23, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -