Wednesday, January 27, 2021
26 jan

Markfed Sohna New

verka new year

Innocent Hearts INNOKIDS Banner

ਮਾਲ ਵਿਭਾਗ ਦੀਆਂ ਪਹਿਲਕਦਮੀਆਂ ਜਲਦ ਅਤੇ ਨਿਰਵਿਘਨ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣਗੀਆਂ: Kangar

ਯੈੱਸ ਪੰਜਾਬ
ਚੰਡੀਗੜ੍ਹ, 28 ਨਵੰਬਰ, 2020:
ਸੂਬਾਈ ਪ੍ਰਸ਼ਾਸਨ ਵਿਚ ਲੋਕਾਂ ਦਾ ਵਿਸ਼ਵਾਸ਼ ਪੈਦਾ ਕਰਨ ਦੀ ਕੋਸ਼ਿਸ਼ ਵਜੋਂ ਮਾਲ ਅਤੇ ਮੁੜ ਵਸੇਬਾ ਵਿਭਾਗ ਨੇ ਆਪਣੇ ਕੰਮਕਾਜ ਵਿਚ ਵਧੇਰੇ ਕੁਸ਼ਲਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਉਠਾਏ ਹਨ, ਉਕਤ ਪ੍ਰਗਟਾਵਾ ਕਰਦਿਆਂ ਮਾਲ ਅਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਿਭਾਗ ਦੀ ਕਾਰਜ ਯੋਜਨਾ 2017-22 ਤਹਿਤ ਲੋਕ ਪੱਖੀ ਸੁਧਾਰ ਅਤੇ ਆਈ.ਟੀ. ਪਹਿਲਕਦਮੀਆਂ, ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਵਿਚ ਗੈਰ ਜ਼ਰੂਰੀ ਦੇਰੀ ਨੂੰ ਘਟਾਉਣ ਅਤੇ ਪੁਰਾਣੇ ਅਭਿਆਸਾਂ ਦੀ ਥਾਂ ਨਵੇਂ ਅਭਿਅਸ ਅਪਣਾ ਕੇ ਲੋਕਾਂ ਦਾ ਭਰੋਸਾ ਜਿੱਤਣ ਵਿਚ ਮਦਦਗਾਰ ਸਾਬਤ ਹੋਣਗੀਆਂ।

ਮੰਤਰੀ ਨੇ ਅੱਗੇ ਦੱਸਿਆ ਕਿ ਮਾਲ ਅਦਾਲਤ ਪ੍ਰਬੰਧਨ ਪ੍ਰਣਾਲੀ (ਆਰਸੀਐਮਐਸ) ਨੂੰ ਕਾਰਜਸ਼ੀਲ ਬਣਾਇਆ ਗਿਆ ਹੈ ਅਤੇ ਮਾਲ ਅਦਾਲਤਾਂ ਵਿੱਚ ਲੰਬਿਤ ਸਾਰੇ ਪੁਰਾਣੇ ਕੇਸਾਂ ਨਾਲ ਸਬੰਧਤ ਡੇਟਾ ਨੂੰ ਆਰ.ਸੀ.ਐਮ.ਐਸ. ਪੋਰਟਲ ਉੱਤੇ ਅਪਲੋਡ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ, 31 ਅਕਤੂਬਰ, 2020 ਤੋਂ ਪਹਿਲਾਂ ਪਾਸ ਕੀਤੇ ਆਖਰੀ ਜਿਮਨੀ/ਅੰਤਰਿਮ ਆਦੇਸ਼ ਵੀ ਅਪਲੋਡ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਹਰੇਕ ਕੇਸ ਦੀ ਪ੍ਰਗਤੀ ਆਨਲਾਈਨ ਦਰਜ ਕੀਤੀ ਜਾਏਗੀ ਅਤੇ ਮੁਦੱਈ ਅਤੇ ਹੋਰ ਸਬੰਧਤ ਧਿਰਾਂ ਦੁਆਰਾ ਇਸ` ਤੇ ਨਜ਼ਰ ਰੱਖੀ ਜਾ ਸਕਦੀ ਹੈ।ਮੰਤਰੀ ਨੇ ਕਿਹਾ ਕਿ ਨਵੇਂ ਕੇਸਾਂ ਸਬੰਧੀ ਕਾਰਵਾਈ ਆਨਲਾਈਨ ਆਰੰਭੀ ਜਾਵੇਗੀ।

ਇਸ ਪ੍ਰਣਾਲੀ ਦੇ ਹੋਰ ਫਾਇਦੇ ਗਿਣਾਉਂਦਆਂ ਮੰਤਰੀ ਨੇ ਕਿਹਾ ਕਿ ਕਾਰਨਾਂ ਸਬੰਧੀ ਸੂਚੀ ਪੰਜਾਬ ਦੀ ਹਰੇਕ ਮਾਲ ਅਦਾਲਤ ਲਈ ਆਨਲਾਈਨ ਉਪਲੱਬਧ ਹੋਵੇਗੀ। ਆਰਸੀਐਮਐਸ ਹਰ ਕੇਸ ਦੇ ਰਾਈਟਸ ਅਤੇ ਕਾਰਵਾਈ ਦੇ ਰਿਕਾਰਡ ਸਬੰਧੀ ਸਿੱਧੇ ਤੌਰ `ਤੇ ਸਬੰਧਤ ਹੈ ਅਤੇ ਜਿਹੜਾ ਵੀ ਆਰਡਰ ਮਾਲੀਆ ਰਿਕਾਰਡ ਵਿਚ ਲਾਗੂ ਕਰਨਾ ਹੁੰਦਾ ਹੈ, ਉਹ ਆਪਣੇ ਆਪ ਹੀ ਜਮ੍ਹਾਂਬੰਦੀ ਦੇ ਟਿੱਪਣੀ ਕਾਲਮ ਵਿਚ ਦਰਜ ਹੋ ਜਾਂਦਾ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਨੈਸ਼ਨਲ ਜੇਨੇਰਿਕ ਡਾਕੂਮੈਂਟ ਰਿਕਾਰਡ ਸਿਸਟਮ (ਐਨਜੀਡੀਆਰਐਸ) ਵਿਚ ਵੀ ਇਕ ਵਿਵਸਥਾ ਕੀਤੀ ਹੈ ਜਿਸ ਤਹਿਤ ਜਦੋਂ ਰਜਿਸਟਰਡ ਸੇਲ ਡੀਡ ਸਬ-ਰਜਿਸਟਰਾਰ ਦਫ਼ਤਰ ਦੁਆਰਾ ਅਪਲੋਡ ਕੀਤੀ ਜਾਂਦੀ ਹੈ, ਤਾਂ ਰਜਿਸਟਰਡ ਡੀਡ ਦੀ ਕਾਪੀ ਆਪਣੇ ਆਪ ਸਬੰਧਤ ਪਟਵਾਰੀ ਦੇ ਇਨਬਾਕਸ ਵਿਚ ਚਲੀ ਜਾਏਗੀ। ਜਦੋਂ ਪਟਵਾਰੀ ਰਜਿਸਟਰਡ ਡੀਡ ਨੂੰ ਦਰਸਾਉਣ ਲਈ ਜਮਬੰਦੀ ਵਿਚ ਅਜਿਹੀ ਕਿਸੇ ਡੀਡ ਸਬੰਧੀ ਟਿੱਪਣੀ ਕਰਦਾ ਹੈ ਤਾਂ ਸਬੰਧਤ ਧਿਰਾਂ ਨੂੰ ਐਸਐਮਐਸ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।

ਜਿਥੇ ਪਟਵਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਪਰਚਾ ਯਾਦਾਸ਼ਤ ਨੂੰ ਅਜਿਹੀਆਂ ਟਿੱਪਣੀਆਂ ਨਾਲ ਸਬ-ਰਜਿਸਟਰਾਰ ਨੂੰ ਵਾਪਸ ਭੇਜ ਦੇਵੇਗਾ। ਇਹ ਕੰਟਰੋਲਿੰਗ ਅਫ਼ਸਰਾਂ ਨੂੰ ਪਰਚਾ ਯਾਦਾਸ਼ਤ ਦੇ ਲਾਗੂ ਕਰਨ ਦੇ ਪ੍ਰਭਾਵ ਦੀ ਨਿਗਰਾਨੀ ਕਰਨ ਵਿੱਚ ਸਹਾਇਤਾ ਕਰੇਗਾ। ਇਸ ਬਾਰੇ ਇਕ ਡੈਸ਼ ਬੋਰਡ ਸਾਰੇ ਕੰਟਰੋਲਿੰਗ ਅਧਿਕਾਰੀਆਂ ਲਈ ਵੀ ਉਪਲਬਧ ਹੋਵੇਗਾ।

ਖਾਸ ਤੌਰ `ਤੇ ਸਾਰੀਆਂ ਰਜਿਸਟਰਡ ਡੀਡਜ਼ ਨੈਸ਼ਲਲ ਜੈਲੇਰਿਕ ਡਾਕੂਮੈਂਟ ਰਿਕਾਰਡ ਸਿਸਟਮ(ਐਨਜੀਡੀਆਰਐਸ) ਪੋਰਟਲ ਦੁਆਰਾ ਕਤੀਆਂ ਜਾ ਰਹੀਆਂ ਹਨ। ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਦੇ ਕੰਮ ਕਰਨ ਵਾਲਾ ਸਾਫ਼ਟਵੇਅਰ ਪੰਜਾਬ ਲੈਂਡ ਰਿਕਾਰਡ ਸਾੱਫਟਵੇਅਰ ਦੇ ਅਨੁਕੂਲ ਨਹੀਂ ਸੀ। ਇਸ ਪ੍ਰਕਾਰ, ਪਰਚਾ ਯਾਦਾਸ਼ਤ ਹੁਣ ਤੱਕ ਹੱਥੀਂ ਜਾਰੀ ਕੀਤਾ ਜਾ ਰਿਹਾ ਸੀ ਅਤੇ ਪਰਚਾ ਯਾਦਾਸ਼ਤ ਦੀ ਪ੍ਰਗਤੀ ਨੂੰ ਵੇਖਣ ਲਈ ਕੋਈ ਸਾੱਫਟਵੇਅਰ ਨਹੀਂ ਹੈ।

ਇੰਤਕਾਲ ਦੀ ਪ੍ਰਗਤੀ ਦੀ ਆਨਲਾਈਨ ਨਿਗਰਾਨੀ ਨੂੰ ਸੁਨਿਸ਼ਚਿਤ ਕਰਨ ਲਈ, ਹੁਣ ਸਾਫਟਵੇਅਰ ਵਿਚ ਪਰਚਾ ਯਾਦਾਸ਼ਤ ਦੇ ਜਾਰੀ ਹੋਣ ਤੋਂ ਇੰਤਕਾਲਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ, ਇੰਤਕਾਲ ਪ੍ਰਵੇਸ਼ ਕਰਨ, ਕਾਨੂੰਗੋ ਦੁਆਰਾ ਤਸਦੀਕ ਕਰਨ ਅਤੇ ਸਰਕਲ ਮਾਲ ਦਫਤਰ (ਸੀਆਰਓ) ਦੇ ਫੈਸਲੇ ਤੱਕ ਦੀ ਵਿਵਸਥਾ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਪ੍ਰਗਤੀ ਦੀ ਜਾਣਕਾਰੀ ਅਧਿਕਾਰਤ / ਸਬੰਧਤ ਵਿਅਕਤੀਆਂ ਨੂੰ ਐਸ ਐਮ ਐਸ ਰਾਹੀਂ ਦਿੱਤੀ ਜਾਵੇਗੀ।

ਇਸ ਦੌਰਾਨ ਵਧੀਕ ਮੁੱਖ ਸਕੱਤਰ (ਮਾਲ) ਵਿਸ਼ਵਜੀਤ ਖੰਨਾ ਨੇ ਵੀ ਇੱਕ ਵਿਵਸਥਾ ਦਾ ਜ਼ਿਕਰ ਕੀਤਾ ਜਿਸ ਤਹਿਤ ਬਿਨੈਕਾਰ ਦੁਆਰਾ ਨਾਨ ਇਨਕਮਬ੍ਰੈਂਸ ਸਰਟੀਫਿਕੇਟ` ਲਈ ਬਿਨੈ-ਪੱਤਰ ਆਨ ਲਾਈਨ ਜਮ੍ਹਾ ਕੀਤਾ ਜਾ ਸਕਦਾ ਹੈ। ਲੋੜੀਂਦੀ ਫੀਸ ਵੀ ਆਨਲਾਈਨ ਜਮ੍ਹਾ ਕੀਤੀ ਜਾ ਸਕਦੀ ਹੈ। ਜੇ ਬਿਨੈਕਾਰ ਨਕਦ ਵਿਚ ਫੀਸ ਜਮ੍ਹਾ ਕਰਨਾ ਚਾਹੁੰਦਾ ਹੈ ਤਾਂ ਅਜਿਹਾ ਫਰਦ ਕੇਂਦਰਾਂ `ਤੇ ਵੀ ਕੀਤਾ ਜਾ ਸਕਦਾ ਹੈ।

‘ਨਾਨ ਇਨਕਮਬ੍ਰੈਂਸ ਸਰਟੀਫਿਕੇਟ’ ਲਈ ਪਟਵਾਰੀ / ਕਾਨੂੰਗੋ / ਸੀਆਰਓ ਦੀ ਰਿਪੋਰਟ ਮੰਗਣ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ ਅਤੇ ਸਰਟੀਫਿਕੇਟ ਦੀ ਕਾਪੀ ਬਿਨੈਕਾਰ ਦੁਆਰਾ ਆਨਲਾਈਨ ਡਾਊਨਲੋਡ ਕੀਤੀ ਜਾ ਸਕਦੀ ਹੈ। ਜੇ ਬਿਨੈਕਾਰ ਹਾਰਡ ਕਾਪੀ ਚਾਹੁੰਦਾ ਹੈ, ਤਾਂ ਉਹ ਸਬੰਧਤ ਸਬ-ਰਜਿਸਟਰਾਰ ਦਫਤਰ / ਸੀ.ਆਰ.ਓ. ਤੋਂ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਅਰਜ਼ੀਆਂ `ਤੇ ਮਾਲ ਅਦਾਲਤ ਪ੍ਰਬੰਧਨ ਪ੍ਰਣਾਲੀ ਦੁਆਰਾ ਨਿਗਰਾਨੀ ਕੀਤੀ ਜਾਏਗੀ।

ਇਕ ਹੋਰ ਮਹੱਤਵਪੂਰਣ ਪਹਿਲੂ ਨੂੰ ਉਜਾਗਰ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਖੁਲਾਸਾ ਕੀਤਾ ਕਿ ਹੱਦਬੰਦੀ ਦੀ ਅਰਜ਼ੀ ਹੁਣ ਤੋਂ ਹੀ ਆਫ਼ਲਾਈਨ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਹੱਦਬੰਦੀ ਦੀਆਂ ਅਰਜ਼ੀਆਂ ਦੀ ਨਜ਼ਰ ਦੀ ਨਿਗਰਾਨੀ ਲਈ ਕੋਈ ਆਈ ਟੀ ਵਿਧੀ ਉਪਲਬਧ ਨਹੀਂ ਹੈ।

ਇਕ ਸਾੱਫਟਵੇਅਰ ਹੈ ਜਿਸ ਨਾਲ ਸਬੰਧਤ ਵਿਅਕਤੀ ਹੱਦਬੰਦੀ ਸਬੰਧੀ ਅਰਜ਼ੀ ਆਨਲਾਈਨ ਦੇ ਸਕਦਾ ਹੈ।ਫੀਸ ਆਨਲਾਈਨ ਜਮ੍ਹਾ ਕੀਤੀ ਜਾ ਸਕਦੀ ਹੈ ਅਤੇ ਜੇ ਬਿਨੈਕਾਰ ਫੀਸ ਨੂੰ ਨਕਦ ਵਿਚ ਜਮ੍ਹਾ ਕਰਨਾ ਚਾਹੁੰਦਾ ਹੈ, ਤਾਂ ਅਰਜ਼ੀ ਫਰਦ ਕੇਂਦਰ ਜਾਂ ਸੀ.ਆਰ.ਓ. ਕੋਲ ਜਮ੍ਹਾ ਕਰਨੀ ਪਵੇਗੀ। ਇਸ ਤੋਂ ਬਾਅਦ, ਹੱਦਬੰਦੀ ਲਈ ਸਾਰੀਆਂ ਅਰਜ਼ੀਆਂ ਆਰਸੀਐਮਐਸ ਦਾ ਹਿੱਸਾ ਬਣ ਜਾਣਗੀਆਂ।

ਅਜਿਹੀਆਂ ਅਰਜ਼ੀਆਂ ਦੀ ਸਥਿਤੀ ਦੀ ਨਿਗਰਾਨੀ ਆਰਸੀਐਮਐਸ ਪੋਰਟਲ ਦੁਆਰਾ ਕੀਤੀ ਜਾ ਸਕਦੀ ਹੈ। ਸਾਫਟਵੇਅਰ ਵਿਚ ਇਕ ਵਿਵਸਥਾ ਹੈ ਜਿਸ ਤਹਿਤ ਕਾਨੂੰਗੋ ਹੱਦਬੰਦੀ ਦੀ ਤਰੀਕ ਤੈਅ ਕਰੇਗਾ, ਹੱਦਬੰਦੀ ਦੀ ਰਿਪੋਰਟ ਪੇਸ਼ ਕਰੇਗਾ, ਸਬੰਧਤ ਨੂੰ ਸੂਚਿਤ ਕਰੇਗਾ ਅਤੇ ਹੋਰ ਸਾਰੀਆਂ ਸਬੰਧਤ ਗਤੀਵਿਧੀਆਂ ਆਨ ਲਾਈਨ ਕਰਨ ਦੇ ਯੋਗ ਹੋਵੇਗਾ। ਬਿਨੈਕਾਰ ਨੂੰ ਹਰੇਕ ਪੜਾਅ `ਤੇ ਐਸ.ਐਮ.ਐਸ. ਜ਼ਰੀਏ ਆਨਲਾਈਨ ਸੂਚਿਤ ਕੀਤਾ ਜਾਵੇਗਾ।

ਇਸੇ ਤਰ੍ਹਾਂ ਹੁਣ ਸਬ ਰਜਿਸਟਰਾਰ ਦਫਤਰ (ਐਸਆਰਓਜ਼) ਦੁਆਰਾ ਰਜਿਸਟ੍ਰੇਸ਼ਨ ਦੇ ਦੋ ਦਿਨਾਂ ਦੇ ਅੰਦਰ ਅੰਦਰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਦੀ ਵਿਵਸਥਾ ਕੀਤੀ ਗਈ ਹੈ।ਜਦੋਂ ਹੀ ਰਜਿਸਟਰਡ ਦਸਤਾਵੇਜ਼ ਐਸਆਰਓ ਦੁਆਰਾ ਅਪਲੋਡ ਕੀਤੇ ਜਾਂਦੇ ਹਨ ਤਾਂ ਇਹ ਅਧਿਕਾਰਤ ਵਿਅਕਤੀਆਂ ਨੂੰ ਵੇਖਣ ਅਤੇ ਡਾਊਨਲੋਡ ਕਰਨ ਲਈ ਉਪਲਬਧ ਹੋਣਗੇ। ਦਸਤਾਵੇਜ਼ਾਂ ਦੀ ਰਜਿਸਟੇ੍ਰਸ਼ਨ ਸਮੇਂ ਪ੍ਰਦਾਨ ਕੀਤੇ ਗਏ ਟੈਲੀਫੋਨ ਨੰਬਰ ਅਧਿਕਾਰਤ ਵਿਅਕਤੀਆਂ ਦੀ ਪਛਾਣ ਕਰਨ ਲਈ ਵਰਤੇ ਜਾਣਗੇ।

ਸਬ ਤਹਿਸੀਲ /ਤਹਿਸੀਲ ਸਬ ਡਵੀਜ਼ਨ/ਜ਼ਿਲ੍ਹਾ ਪੱਧਰ `ਤੇ ਰਿਕਾਰਡ ਰੂਮਾਂ ਦੇ ਆਧੁਨਿਕੀਕਰਨ ਅਤੇ ਰਿਕਾਰਡ ਨੂੰ ਡਿਜੀਟਾਈਜ਼ੇਸ਼ਨ ਕਰਨ ਦੇ ਉਦੇਸ਼ ਨਾਲ ਵਿਭਾਗ ਵੱਲੋਂ ਪਹਿਲੇ ਕਦਮ ਵਜੋਂ ਇਕ ਪ੍ਰਕਿਰਿਆ ਕੀਤੀ ਜਾ ਰਹੀ ਹੈ ਤਾਂ ਜੋ ਰਿਕਾਰਡ ਨੂੰ ਕੰਪੈਕਟਰਾਂ ਵਿਚ ਰੱਖਿਆ ਜਾ ਸਕੇ ਅਤੇ ਇਸ ਰਿਕਾਰਡ ਨੂੰ ਡਿਜੀਟਾਈਜ਼ ਕਰਨ ਲਈ ਇਕ ਮੈਨੁਅਲ ਤਿਆਰ ਕੀਤਾ ਜਾ ਰਿਹਾ ਹੈ।

ਮੈਨੁਅਲ ਮਹੱਤਤਾ ਰੱਖਦਾ ਹੈ ਕਿਉਂਕਿ ਡਿਜੀਟਾਈਜੇਸ਼ਨ ਕੇਵਲ ਤਾਂ ਹੀ ਮਦਦਗਾਰ ਹੋਵੇਗੀ ਜੇ ਪ੍ਰਾਪਤ ਕਰਨਾ (ਰੀਟ੍ਰਾਇਵਿੰਗ) ਅਸਾਨ ਹੈ। ਇਸ ਤੋਂ ਇਲਾਵਾ, ਰਾਜ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਵਿਖੇ 70000 ਮੁਸਾਵਿਸ ਨੂੰ ਸੂਬੇ ਵਿੱਚ ਡਿਜੀਟਾਈਜ਼, ਜੀਆਈਐਸ ਟੈਗ ਕਰਵਾਉਣ ਅਤੇ ਜ਼ਮੀਨੀ ਹਕੀਕਤ ਪ੍ਰਾਪਤ ਕਰਨ ਲਈ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਪ੍ਰਾਜੈਕਟਦੇ ਜੂਨ, 2021 ਤਕ ਪੂਰਾ ਹੋਣ ਦੀ ਉਮੀਦ ਹੈ।

ਇਨ੍ਹਾਂ ਲੀਹੋਂ ਹਟਵੀਆਂ ਪਹਿਲਕਦਮੀਆਂ ਤੋਂ ਇਲਾਵਾ, ਵਿਭਾਗ ਲਾਲ ਲਕੀਰ ਵਿਚ ਅਧਿਕਾਰਾਂ ਦੇ ਰਿਕਾਰਡ ਦੀ ਸਿਰਜਣਾ ਲਈ ਵਿਸਥਾਰਤ ਢਾਂਚ ਲਿਆ ਰਿਹਾ ਹੈ ਕਿਉਂਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਮਾਲ ਅਤੇ ਮੁੜ ਵਸੇਬਾ ਵਿਭਾਗ ਨੂੰ ਨੋਡਲ ਵਿਭਾਗ ਬਣਾਇਆ ਗਿਆ ਹੈ।

ਜ਼ਮੀਨਾਂ ਦੀ ਦੁਰਵਰਤੋਂ ਤੋਂ ਬਚਾਅ ਲਈ ਵਿਭਾਗ ਨੇ ਪੰਚਾਇਤਾਂ ਦੀਆਂ ਜ਼ਮੀਨਾਂ, ਮਿਉਂਸਪਲ ਜ਼ਮੀਨਾਂ, ਨਾਜ਼ੋਲ ਲੈਂਡਜ਼, ਖਾਲੀ ਜ਼ਮੀਨਾਂ, ਵਰਫ਼ ਵਰਗੀਆਂ ਜਾਇਦਾਦਾਂ / ਜ਼ਮੀਨਾਂ, ਅਧਿਕਾਰਾਂ ਦੇ ਰਿਕਾਰਡ ਦੇ ਅਨੁਸਾਰ ਦੇ ਸਰਕਾਰ ਦੀ ਮਲਕੀਅਤ ਜਾਂ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰ ਹੇਠ ਹਨ, ਦੇ ਰਜਿਸਟਰ ਤਿਆਰ ਕਰਨ ਦੇ ਉਪਾਅ ਵੀ ਵਿਕਸਤ ਕੀਤੇ ਹਨ।ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਜ਼ਿਲ੍ਹਾ- ਵਾਰ ਰਿਕਾਰਡ ਨੂੰ ਪਹਿਲ ਦੇ ਅਧਾਰ `ਤੇ ਕੰਪਾਇਲ ਕਰਨ।

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਿੱਲੀ ‘ਚ ਐੱਨ.ਆਈ.ਏ. ਨੇ ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਕੀਤੀ ਅੱਠ...

ਯੈੱਸ ਪੰਜਾਬ ਨਵੀਂ ਦਿੱਲੀ, 24 ਜਨਵਰੀ, 2021: ਕਿਸਾਨ ਸੰਘਰਸ਼ 'ਚ ਸਰਗਰਮ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਕਾ, ਡਾਕ ਟਿਕਟ ਤੇ ਚਿੱਠੀ ਪੱਤਰ ਲਈ ਲਿਫ਼ਾਫ਼ਾ ਜਾਰੀ...

ਯੈੱਸ ਪੰਜਾਬ ਅੰਮ੍ਰਿਤਸਰ, 23 ਜਨਵਰੀ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਹੋਈ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱਤਰਤਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼ਹੀਦ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ...

ਯੈੱਸ ਪੰਜਾਬ ਅੰਮ੍ਰਿਤਸਰ, 23 ਜਨਵਰੀ, 2021 - ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤਾਂ ਪਾਸੋਂ ਅਜ਼ਾਦ ਕਰਵਾਉਣ ਦੌਰਾਨ ਸ਼ਹੀਦ ਹੋਏ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਰਨਾ ਤੇ ਜੀ ਕੇ ਨੇ ਭਾਜਪਾ ਦੇ ਇਸ਼ਾਰਿਆਂ ‘ਤੇ ਕਿਸਾਨ ਸੰਘਰਸ਼ ਤਾਰਪੀਡੋ ਕਰਨ ਲਈ...

ਯੈੱਸ ਪੰਜਾਬ ਨਵੀਂ ਦਿੱਲੀ, 22 ਜਨਵਰੀ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵੱਲੋਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ...

ਨੌਵੇਂ ਪਾਤਿਸ਼ਾਹ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੀ ਝਾਕੀ ਫ਼ਿਜ਼ਾ ਵਿੱਚ ਬਿਖੇਰੇਗੀ ਰੂਹਾਨੀਅਤ ਦਾ ਰੰਗ ਯੈੱਸ ਪੰਜਾਬ ਨਵੀਂ ਦਿੱਲੀ/ਚੰਡੀਗੜ੍ਹ, 22 ਜਨਵਰੀ, 2021 - ਗਣਤੰਤਰ ਦਿਵਸ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਖੋਲ੍ਹਿਆ ਜਾਵੇਗਾ ਸਿੱਖ ਮਿਸ਼ਨ: ਬੀਬੀ ਜਗੀਰ...

ਯੈੱਸ ਪੰਜਾਬ ਅੰਮ੍ਰਿਤਸਰ, 22 ਜਨਵਰੀ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਸਿੱਖ ਮਿਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਧਰਮ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੋਨਮ ਬਾਜਵਾ ਨੇ ਪੰਜਾਬੀ ਸ਼ੋਅ ‘ਦਿਲ ਦੀਆਂ ਗੱਲਾਂ’ ਨਾਲ ਕੀਤਾ ਟੀ.ਵੀ. ’ਤੇ ਡੈਬਿਊ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 23, 2021: ਸੋਨਮ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ' ਨਾਲ ਟੈਲੀਵਿਜ਼ਨ ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ। ਸ਼ੋਅ ਦਾ ਪ੍ਰੀਮੀਅਰ 23 ਜਨਵਰੀ ਨੂੰ ਜ਼ੀ ਪੰਜਾਬੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਢੋਲਣਾ ਮੈਂ ਨਹੀਂ ਬੋਲਣਾ’ : ਨਰਿੰਦਰ ਚੰਚਲ ਦਾ ਦਿਹਾਂਤ, ਬਿਮਾਰ ਚੱਲ ਰਹੇ ਸਨ ਭਜਨ ਸਮਰਾਟ ਅਤੇ ‘ਬਾਲੀਵੁੱਡ ਸਿੰਗਰ’

ਯੈੱਸ ਪੰਜਾਬ ਜਲੰਧਰ, 22 ਜਨਵਰੀ, 2021: ਭਜਨ ਸਮਰਾਟ ਦੇ ਲਕਬ ਨਾਲ ਜਾਣੇ ਜਾਂਦੇ ਭਜਨ ਅਤੇ ਭੇਂਟ ਗਾਇਕ ਨਰਿੰਦਰ ਚੰਚਲ ਜਿਨ੍ਹਾਂ ਨੇ ‘ਬਾਲੀਵੁੱਡ’ ਵਿੱਚ ਵੀ ਆਪਣੀ ਥਾਂ ਬਣਾਈ ਸੀ, ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਲਗਪਗ 3...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਮਿਲੀ ਜ਼ਮਾਨਤ, ਭੜਕਾਊ ਗ਼ੀਤ ਦੇ ਮਾਮਲੇ ’ਚ ਹੋਈ ਸੀ ਗ੍ਰਿਫ਼ਤਾਰੀ

ਯੈੱਸ ਪੰਜਾਬ ਪਟਿਆਲਾ, 13 ਜਨਵਰੀ, 2021: ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸ਼੍ਰੀ ਬਰਾੜ ਦੇ ਵਕੀਲ ਅਨੁਸਾਰ ਅਦਾਲਤ ਨੇ ਉਸਨੂੰ 50 ਹਜ਼ਾਰ ਦੇ ਮੁਚੱਲਕੇ ’ਤੇ ਰਿਹਾਅ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਾਇਕ ਕੇਵੀ ਸੇਜ ਨੇ ਆਪਣਾ ਰੋਮਾਂਟਿਕ ਬੀਟ ਨੰਬਰ ‘ਆਕੜਾਂ’ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 12, 2021: ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦੇ ਉਭਰਦੇ ਕਲਾਕਾਰ 'ਕੇਵੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਾਇਕ ਸ਼੍ਰੀ ਬਰਾੜ ਦੇ ਪਿਤਾ ਦੀ ਗ੍ਰਿਫ਼ਤਾਰੀ ਕੋਰੀ ਅਫ਼ਵਾਹ: ਐਸ.ਐਸ.ਪੀ.ਪਟਿਆਲਾ ਵਿਕਰਮਜੀਤ ਦੁੱਗਲ

ਯੈੱਸ ਪੰਜਾਬ ਪਟਿਆਲਾ, 11 ਜਨਵਰੀ,2021 - ਗਾਇਕ ਤੇ ਗੀਤਕਾਰ ਸ੍ਰੀ ਬਰਾੜ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਨੂੰ ਅਫ਼ਵਾਹ ਕਰਾਰ ਦਿੰਦਿਆਂ, ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ...
- Advertisement -Bibi Jagir Kaur Guru Gobind Singh Prakash Purab Banner

ਸੋਸ਼ਲ ਮੀਡੀਆ

20,467FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਫਸਿਆ ਪਾਕਿ ਦਾ ਮੁਖੀ ਇਮਰਾਨ ਟੇਢਾ, ਮੁੱਕਦੀ ਮੁਸ਼ਕਲਾਂ ਦੀ ਨਾਹੀਂ ਲੜੀ ਬੇਲੀ

ਅੱਜ-ਨਾਮਾ ਫਸਿਆ ਪਾਕਿ ਦਾ ਮੁਖੀ ਇਮਰਾਨ ਟੇਢਾ, ਮੁੱਕਦੀ ਮੁਸ਼ਕਲਾਂ ਦੀ ਨਾਹੀਂ ਲੜੀ ਬੇਲੀ। ਪਹਿਲੀ ਔਕੜ ਦਾ ਲੱਭਦਾ ਹੱਲ ਹੈ ਨਹੀਂ, ਦੂਸਰੀ ਹੁੰਦੀ ਕੋਈ ਬੂਹੇ `ਤੇ ਖੜੀ ਬੇਲੀ। ਹੁੰਦਾ ਜ਼ਬਤ...

ਬਚ ਕੇ ਰਿਹੋ ਕਿਸਾਨਾਂ ਦੇ ਲੀਡਰੋ ਬਈ, ਚੁਆਤੀ ਕੋਈ ਨਾ ਪਾਸਿਉਂ ਲਾਏ ਬੇਲੀ

ਅੱਜ-ਨਾਮਾ ਬਚ ਕੇ ਰਿਹੋ ਕਿਸਾਨਾਂ ਦੇ ਲੀਡਰੋ ਬਈ, ਚੁਆਤੀ ਕੋਈ ਨਾ ਪਾਸਿਉਂ ਲਾਏ ਬੇਲੀ। ਬੰਦਾ ਬਾਹਰ ਦਾ ਭੀੜ ਦੇ ਵਿੱਚ ਮਿਲ ਕੇ, ਕਾਂਟੀ ਮਾਰ ਕੇ ਖਿਸਕ ਨਹੀਂ ਜਾਏ...

ਗੋਲਕ ਗੁਰੂ ਕੀ ਚਰਚਿਆਂ ਵਿੱਚ ਰਹਿੰਦੀ, ਜਿਸ ਦਾ ਦਾਅ ਲੱਗੇ, ਘਪਲਾ ਕਰੀ ਜਾਂਦੈ

ਅੱਜ-ਨਾਮਾ ਗੋਲਕ ਗੁਰੂ ਕੀ ਚਰਚਿਆਂ ਵਿੱਚ ਰਹਿੰਦੀ, ਜਿਸ ਦਾ ਦਾਅ ਲੱਗੇ, ਘਪਲਾ ਕਰੀ ਜਾਂਦੈ। ਘਾਟਾ ਧਰਮ ਅਸਥਾਨ ਨੂੰ ਪਿਆ ਕਹਿ ਕੇ, ਖਾਤਾ ਆਪਣਾ ਮਾਇਆ ਨਾਲ ਭਰੀ ਜਾਂਦੈ। ਕਿੱਦਾਂ ਕਿਸੇ...

ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ, ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ

ਅੱਜ-ਨਾਮਾ ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ, ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ। ਮੁੱਕੀ ਅੱਜ ਨਾ, ਮੁੱਕ ਜਾਊ ਕੱਲ੍ਹ-ਪਰਸੋਂ, ਇਹ ਵੀ ਹੁੰਦਾ ਹੈ ਬੜਾ ਧਰਵਾਸ...

ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ, ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ

ਅੱਜ-ਨਾਮਾ (22 ਜਨਵਰੀ ਨੂੰ ਉੱਨੀ ਸਾਲ ਪੂਰੇ ਕਰ ਗਿਆ ‘ਅੱਜ-ਨਾਮਾ’) ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ, ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ। ਮਾੜਾ ਦੌਰ ਇਹ ਗੌਲਦਾ ਰਿਹਾ ਬੇਸ਼ੱਕ, ਹੌਲੇ ਕਰਨ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ: ਬੀਬੀ ਜਗੀਰ ਕੌਰ – 20 ਜਨਵਰੀ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ...

ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ: ਬੀਬੀ ਜਗੀਰ ਕੌਰ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ। ਇਸੇ ਅਨੁਸਾਰ ਧਰਮ ਦਾ...

ਕਿਸਾਨੀ ਅੰਦੋਲਨ ਨਾਲ ਬੇਵਫ਼ਾਈ ਕਿਉਂ ਕਰ ਰਿਹਾ ਹੈ ਹਾਕੀ ਵਾਲਾ ਸੰਦੀਪ ਸਿੰਘ? – ਜਗਰੂਪ ਸਿੰਘ ਜਰਖ਼ੜ

ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਦਾ ਇੱਕ ਚਰਚਿਤ ਖਿਡਾਰੀ ਹੈ ਜਿਸ ਦਾ ਨਾਮ ਹੈ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਜੋ ਪਿਹੋਵਾ ਹਲਕੇ ਤੋਂ ਵਿਧਾਇਕ...

ਪੈਨਲਟੀ ਕਾਰਨਰ ਦਾ ਬਾਦਸ਼ਾਹ ਸੀ ਉਲੰਪੀਅਨ ਸੁਰਜੀਤ ਸਿੰਘ – 37ਵੀਂ ਬਰਸੀ ’ਤੇ ਵਿਸ਼ੇਸ਼ – ਇਕਬਾਲ ਸਿੰਘ ਸੰਧੂ

7 ਜਨਵਰੀ 1984, ਸਮਾਂ ਤਕਰੀਬਨ ਸਾਢੇ ਕੁ ਤਿੰਨ ਵਜ੍ਹੇ ਤੜਕੇ ਦਾ ਸੀ । ਠੰਡ ਵੀ ਅੱਤ-ਦਰਜੇ ਦੀ ਸੀ, ਤਾਪਮਾਨ ਤਕਰੀਬਨ 3 ਡਿਗਰੀ ਸੈਲਸੀਅਸ, ਧੁੰਦ...

ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਤਲਵਾਰ ਦਾ ਆਸ਼ਕ: ਡਾ. ਅਮਰਜੀਤ ਟਾਂਡਾ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ...
error: Content is protected !!