ਮਾਰਿਆ ਯੱਕੜ ਟਰੰਪ ਨੇ ਬੜਾ ਪਹਿਲਾਂ, ਮਗਰੋਂ ਗਈ ਨਹੀਂ ਗੱਲ ਛੁਪਾਈ ਮੀਆਂ

ਅੱਜ-ਨਾਮਾ

ਮਾਰਿਆ ਯੱਕੜ ਟਰੰਪ ਨੇ ਬੜਾ ਪਹਿਲਾਂ,
ਮਗਰੋਂ ਗਈ ਨਹੀਂ ਗੱਲ ਛੁਪਾਈ ਮੀਆਂ।

ਜਿਹੜੇ ਸੱਜਣ ਦੇ ਕੋਲ ਗਈ ਗੱਲ ਕੀਤੀ,
ਠਿੱਬੀ ਉਹਨੇ ਕਸੂਤੀ ਕੁਝ ਲਾਈ ਮੀਆਂ।

ਮਸਲਾ ਜੁੜਿਆ ਕੋਰੋਨਾ ਦਾ ਨਾਲ ਹੈ ਸੀ,
ਜਿਹੜਾ ਜਾਂਵਦਾ ਸੱਥਰ ਵਿਛਾਈ ਮੀਆਂ।

ਵਾਇਰਸ ਬਾਰੇ ਸੀ ਬੋਲਿਆ ਝੂਠ ਚਿੱਟਾ,
ਪਬਲਿਕ ਸਾਰੀ ਸੀ ਬੁੱਧੂ ਬਣਾਈ ਮੀਆਂ।

ਆਇਆ ਸੱਚ ਜੇ ਬਾਹਰ ਟਰੰਪ ਕਹਿੰਦਾ,
ਆਖੀ ਮੁਲਕ ਖਾਤਰ ਗਲਤ ਗੱਲ ਮੀਆਂ।

ਹਾਜ਼ਮਾ ਬੜਾ ਹੈ ਬਈ ਅਮਰੀਕੀਆਂ ਦਾ,
ਲੈਂਦੇ ਇਹੋ ਜਿਹਾ ਆਗੂ ਵੀ ਝੱਲ ਮੀਆਂ।

-ਤੀਸ ਮਾਰ ਖਾਂ
ਸਤੰਬਰ 12, 2020


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


ਅਹਿਮ ਖ਼ਬਰਾਂ