Thursday, September 16, 2021
Farmers Debt Relief

77 shaheed soliders

516 sewa kendras

9300 cr Investment

helpline portal

jallianwala bagh

Markfed Sept to Nov

Innocent Admission

ਮਹਾਰਾਜਾ ਰਣਜੀਤ ਸਿੰਘ ਪੀ.ਟੀ.ਯੂ. ਦੇ ਵੀ.ਸੀ. ਪ੍ਰੋ: ਬੂਟਾ ਸਿੰਘ ਵੱਲੋਂ ਐਲੂਮਨੀ ਐਸੋਸੀਏਸ਼ਨ ਦੇ ਕਨੈਕਟ ਪਲੇਟਫ਼ਾਰਮ ਦਾ ਉਦਘਾਟਨ

ਯੈੱਸ ਪੰਜਾਬ
ਬਠਿੰਡਾ, 29 ਜੁਲਾਈ, 2021 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਐਮ.ਆਰ.ਐਸ.ਪੀ.ਟੀ.ਯੂ. ਐਲੂਮਨੀ ਐਸੋਸੀਏਸ਼ਨ (ਐਮ.ਏ.ਏ.) ਦੇ ਐਲੂਮਨੀ ਕਨੈਕਟ ਪਲੇਟਫਾਰਮ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਡੀਨਜ਼, ਡਾਇਰੈਕਟਰਜ਼, ਫੈਕਲਟੀ, ਸਟਾਫ, ਸੇਵਾਮੁਕਤ ਪ੍ਰੋਫੈਸਰਾਂ ਅਤੇ ਸਾਬਕਾ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਕੀਤੀ।

ਇਸ ਆਨਲਾਈਨ ਸਮਾਗਮ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਵਿਸ਼ਵ ਭਰ ਦੇ ਹੋਰ ਦੇਸ਼ਾਂ ਤੋਂ ਲੱਗਭੱਗ 350 ਤੋਂ ਵੱਧ ਪਤਵੰਤੇ ਸੱਜਣਾਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੇ ਆਪਣੀ ਸਫਲਤਾ ਦੀਆਂ ਕਹਾਣੀਆਂ ਅਤੇ ਅਲਮਾ ਮੈਟਰ ਵਿਚ ਬੀਤੇ ਕੀਮਤੀ ਪਲਾਂ ਦੀਆਂ ਯਾਦਾਂ ਨੂੰ ਭਾਵੁਕ ਹੁੰਦਿਆਂ ਤਾਜ਼ਾ ਕੀਤਾ ।

ਇਸ (http://alumni.mrsptu.ac.in/) ਪੋਰਟਲ ‘ਤੇ ਰਜਿਸਟਰੇਸ਼ਨ ਤੋਂ ਬਾਅਦ ਸਾਬਕਾ ਵਿਦਿਆਰਥੀ ਫੈਕਲਟੀ, ਸਟਾਫ ਅਤੇ ਐਮ.ਆਰ.ਐਸ.ਪੀ.ਟੀ.ਯੂ. ਮੁੱਖ ਕੈਂਪਸ, ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ (ਜੀ.ਜੈਡ.ਐਸ.ਸੀ.ਸੀ.ਈ.ਟੀ.), ਪੰਜਾਬ ਰਾਜ ਏਰੋਨੋਟਿਕਲ ਇੰਜੀਨੀਅਰਿੰਗ ਕਾਲਜ, ਪਟਿਆਲਾ, ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀ.) ਰਾਜਪੁਰਾ, ਪੀ.ਆਈ.ਟੀ. ਨੰਦਗੜ੍ਹ, ਪੀ.ਆਈ.ਟੀ. ਜੀ.ਟੀ.ਬੀ. ਗੜ੍ਹ, ਮੋਗਾ ਅਤੇ ਪੀ.ਆਈ.ਟੀ. ਅਰਨੀਵਾਲਾ ਦੇ 20000+ ਸਾਬਕਾ ਵਿਦਿਆਰਥੀ ਨਾਲ ਜੁੜੇ ਰਹਿ ਸਕਦੇ ਹਨ।

ਪ੍ਰੋ: ਬੂਟਾ ਸਿੰਘ ਸਿੱਧੂ ਨੇ ਸਾਬਕਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੋਰਟਲ ਦੀ ਸ਼ੁਰੂਆਤ ਨਾਲ ਸਾਰਿਆਂ ਨੂੰ ਐਮ.ਆਰ.ਐਸ.ਪੀ.ਟੀ.ਯੂ. ਐਲੂਮਨੀ ਐਸੋਸੀਏਸ਼ਨ ਦੀ ਛੱਤਰ-ਛਾਇਆ ਹੇਠ ਮੁੜ ਜੁੜਨ ਦਾ ਮੌਕਾ ਮਿਲੇਗਾ। “ਸਾਡੀ ਐਲੂਮਨੀ ਆਪਣੇ ਅਲਮਾ ਮੈਟਰ ਦੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਅਤੇ ਸਿਖਲਾਈ ਤੋਂ ਇਲਾਵਾ ਸਮਾਂ, ਪੈਸਾ ਅਤੇ ਮੁਹਾਰਤ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰ ਸਕਦੇ ਹਨ।

ਸਾਡੀ ਪੁਰਾਣੇ ਵਿਦਿਆਰਥੀ ਜਿੱਥੇ ਵੀ ਕੰਮ ਕਰ ਰਹੇ ਹਨ, ਉਥੇ ਉਦਯੋਗਾਂ ਨੂੰ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਨਾਲ ਜੋੜ ਕੇ ਬਹੁਤ ਜ਼ਿਆਦਾ ਸਮਰਥਨ ਅਤੇ ਸਹਿਯੋਗ ਕਰ ਸਕਦੇ ਹਨ”।

ਪ੍ਰੋ: ਸਿੱਧੂ ਨੇ ਸਾਬਕਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਹਿਲਕਦਮੀ ਵਿਚ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਪੁਰਾਣੇ ਦੋਸਤਾਂ ਨਾਲ ਮੇਲ-ਮਿਲਾਪ ਜ਼ਿੰਦਗੀ ਨੂੰ ਹੋਰ ਅਰਥਪੂਰਨ ਬਣਾਉਣ, ਕਾਰਪੋਰੇਟ ਕੰਮਾਂ ਦੇ ਤਣਾਅ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਖੁਸ਼ਹਾਲ ਜੀਵਨ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ ।

ਪ੍ਰੋ. ਸਿੱਧੂ ਨੇ ਦੱਸਿਆ ਕਿ ਅਲੂਮਨੀ ਚੈਪਟਰਜ਼ ਦੁਨੀਆ ਭਰ ਦੇ ਭੂਗੋਲਿਕ ਸਥਾਨਾਂ ਦੇ ਅਧਾਰ ਤੇ ਸ਼ੁਰੂ ਕੀਤੇ ਜਾਣਗੇ, ਜਿੱਥੇ ਅਲੂਮਨੀ ਆਪਸੀ ਲਾਭਾਂ ਤੇ ਭਲਾਈ ਲਈ ਖੇਤਰੀ ਪੱਧਰ ‘ਤੇ ਮਜ਼ਬੂਤ ਸੰਪਰਕ ਸਥਾਪਿਤ ਕਰ ਸਕਦੇ ਹਨ । ਉਨ੍ਹਾਂ ਪ੍ਰੋ. ਰਾਜੇਸ਼ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੂੰ ਸਮੁੱਚੇ ਸਮਾਗਮ ਦੇ ਸੁਚੱਜੇ ਪ੍ਰਬੰਧ ਅਤੇ ਤਾਲਮੇਲ ਲਈ ਵਧਾਈ ਦਿੱਤੀ।

ਹੋਰ ਜਾਣਕਾਰੀ ਦਿੰਦਿਆਂ, ਮੈਗਾ ਈਵੈਂਟ (ਪ੍ਰੋਗਰਾਮ ਇੰਚਾਰਜ ਕੋਆਰਡੀਨੇਟਰ) , ਪ੍ਰੋਫੈਸਰ ਰਾਜੇਸ਼ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 29 ਬੈਚ ਪਾਸ ਹੋ ਚੁੱਕੇ ਹਨ ਅਤੇ ਸਾਡੇ ਸਾਬਕਾ ਵਿਦਿਆਰਥੀ ਛੇ ਮਹਾਂਦੀਪਾਂ ਵਿੱਚ 80 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰ ਰਹੇ ਹਨ। ਉਹ ਲਗਭਗ ਹਰ ਜਨਤਕ ਖੇਤਰ ਦੇ ਸੰਗਠਨ ਵਿੱਚ ਕੰਮ ਕਰ ਰਹੇ ਹਨ, ਜਿਵੇਂ ਕਿ ਆਈ.ਏ.ਐਸ, ਆਈ.ਪੀ.ਐਸ., ਆਈ.ਐਫ.ਐਸ., ਪੀ.ਸੀ.ਐਸ., ਨਿਆਂਪਾਲਿਕਾ, ਪ੍ਰਬੰਧਕੀ ਸੇਵਾਵਾਂ, ਇਸਰੋ, ਜਨਤਕ ਖੇਤਰ ਦੀਆਂ ਸੇਵਾਵਾਂ, ਤਕਨੀਕੀ ਖੇਤਰ, ਉੱਦਮ, ਅਰਧ ਸਰਕਾਰੀ, ਨਿਜੀ ਸੀਮਿਤ ਕੰਪਨੀਆਂ ਜਾਂ ਹੋਰ ਰਾਜ, ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਅਦਾਰਿਆਂ ਵਿਚ ਵੱਖ-ਵੱਖ ਅਹੁਦਿਆਂ’ ਤੇ ਸੇਵਾਵਾਂ ਨਿਭਾ ਕੇ ਆਪਣੇ ਪਰਿਵਾਰ ਅਤੇ ਅਲਮਾ ਮੈਟਰ ਦਾ ਮਾਣ ਵਧਾ ਰਹੇ ਹਨ।

ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲਿਆਂ ਵਿਚ ਪ੍ਰਮੁੱਖ ਤੌਰ ਤੇ ਮਿਸ ਨੂਪੁਰ ਆਈ.ਏ.ਐੱਸ., ਬੀ.ਟੈਕ (ਸੀ.ਐੱਸ.ਈ.) 2011-2015 ਬੈਚ (ਜੋ ਗਿੱਦੜਬਾਹਾ ਸ਼ਹਿਰ ਦੇ ਰਹਿਣ ਵਾਲੇ ਹਨ), ਏ.ਆਰ. ਮਨਿੰਦਰ ਸਿੰਘ ਐਮ.ਡੀ., ਮਨਜ਼ੀਰਾ ਸਲਿਯੂਸ਼ਨ, ਯੂ.ਕੇ. ਬੀ.ਟੈਕ (ਸੀ.ਐੱਸ.ਈ.) 2000-2004 ਬੈਚ, ਏ.ਆਰ. ਹਰਜੀਤ ਸਿੰਘ, ਸੀਨੀਅਰ ਵਿਗਿਆਨੀ, ਇਸਰੋ ਬੀ.ਟੈਕ (ਐਮ.ਈ.) 2003-2007 ਬੈਚ, ਆਰਕੀਟੈਕ ਜਤਿੰਦਰ ਕੌਰ ਪ੍ਰੋਫੈਸਰ, ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ, ਨਵੀਂ ਦਿੱਲੀ, ਬੀ.ਆਰਕ 1989-1994 ਬੈਚ, ਇੰਜ ਅਭਿਸ਼ੇਕ ਸ਼ਰਮਾ ਬਣਤਰ ਮਾਹਿਰ, ਕਤਰ ਗੈਸ, ਕਤਰ ਬੀ.ਟੈਕ (ਸਿਵਲ) 1994-1998 ਬੈਚ, ਏ.ਆਰ. ਐਡੀਲੇਡ, ਆਸਟਰੇਲੀਆ ਵਿਖੇ ਭਾਰਤ ਕੈਂਥ ਐਂਟਰਪ੍ਰੈਨਯਰ, ਬੀ.ਟੈਕ (ਈ.ਈ) 1998-2002 ਬੈਚ, ਸ੍ਰੀਮਤੀ ਰਿਤਿਕਾ ਚੰਬਰ ਆਈਟੈਕ ਫਾਰਮੂਲੇਸ਼ਨ, ਚੰਡੀਗੜ ਐਮ. ਫਰਮ ਇਨ ਫਾਰਮਾਸਿਊਟਿਕਸ (2017-19 ਬੈਚ), ਇੰਜ ਮਨੂਪ੍ਰੀਤ ਸਿੰਘ ਰੰਧਾਵਾ ਕੈਨੇਡਾ ਹੈਲਥ ਸਰਵਿਸਿਜ਼ ਕੈਲਗਰੀ, ਕੈਨੇਡਾ ਮਕੈਨੀਕਲ 2007 -11 ਬੈਚ, ਸਵਿਟਜ਼ਰਲੈਂਡ ਤੋਂ ਅੰਕੁਸ਼ ਅਤੇ ਹੋਰ ਬਹੁਤ ਸਾਰੇ ਸਾਬਕਾ ਵਿਦਿਆਰਥੀ ਸ਼ਾਮਿਲ ਹਨ।

ਭਾਵੁਕ ਗੱਲਬਾਤ ਦੇ ਪਲਾਂ ਦੌਰਾਨ ਉਹਨਾਂ ਵਿਚੋਂ ਬਹੁਤ ਸਾਰਿਆਂ ਨੇ ਆਪਣੇ ਅਧਿਆਪਕਾਂ ਅਤੇ ਸਹਿਯੋਗੀ ਵਿਦਿਆਰਥੀਆਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ। ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਮੌਜੂਦਾ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ, ਇੰਟਰਨਸ਼ਿਪਾਂ ਦਾ ਪ੍ਰਬੰਧ ਕਰਨ, ਯੂਨੀਵਰਸਿਟੀ ਨੂੰ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ, ਵਿੱਤੀ ਯੋਗਦਾਨਾਂ ਤੋਂ ਇਲਾਵਾ ਵਿਦਵਤਾ ਰਾਹੀਂ ਯੂਨੀਵਰਸਿਟੀ ਅਤੇ ਇਸ ਨਾਲ ਜੁੜੇ ਅਦਾਰਿਆਂ ਦੀ ਹਰ ਸੰਭਵ ਮਦਦ ਦਾ ਭਰੋਸਾ ਅਤੇ ਯੋਗਦਾਨ ਪਾਉਣ ਲਈ ਪੇਸ਼ਕਸ਼ ਕੀਤੀ।

ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ: ਗੁਰਿੰਦਰਪਾਲ ਸਿੰਘ ਬਰਾੜ ਨੇ ਸਾਰੇ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਅਲੂਮਨੀ ਕਨੈਕਟ ਪ੍ਰੋਗਰਾਮ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਲੂਮਨੀ ਦੀ ਇਕ ਵਿਲੱਖਣ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਵੱਖ-ਵੱਖ ਸਮਾਜਿਕ ਰੁਤਬਿਆਂ ਤੇ ਪ੍ਰਸ਼ਾਸਿਕ ਅਹੁਦਿਆਂ ਦੇ ਬਾਵਜੂਦ “ਇਥੇ ਹਰ ਕੋਈ ਬਰਾਬਰ ਹੁੰਦਾ ਹੈ”।

ਕੈਂਪਸ ਡਾਇਰੈਕਟਰ, ਡਾ. ਸਵੀਨਾ ਬਾਂਸਲ, ਡੀਨਜ਼, ਡਾਇਰੈਕਟਰ ਅਤੇ ਮੁਖੀ ਜਿਨ੍ਹਾਂ ਵਿੱਚ ਡਾ. ਜਸਬੀਰ ਸਿੰਘ ਹੁੰਦਲ, ਡਾ. ਮਨਜੀਤ ਬਾਂਸਲ, ਡਾ. ਦਿਨੇਸ਼ ਕੁਮਾਰ, ਸ੍ਰੀ ਹਰਜਿੰਦਰ ਸਿੰਘ ਸਿੱਧੂ, ਸ੍ਰੀ ਹਰਜੋਤ ਸਿੰਘ ਸਿੱਧੂ ਅਤੇ ਸੀਨੀਅਰ ਫੈਕਲਟੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ।

ਪ੍ਰੋਗਰਾਮ ਐਂਕਰ ਪ੍ਰੋ: ਸੁਨੀਤਾ ਕੋਤਵਾਲ ਨੇ ਪ੍ਰੋਗਰਾਮ ਨੂੰ ਬਹੁਤ ਵਧੀਆ ਢੰਗ ਨਾਲ ਸੰਚਾਲਿਤ ਕੀਤਾ । ਪ੍ਰੋਗਰਾਮ ਕੋ-ਕੋਆਰਡੀਨੇਟਰ ਇੰਜ. ਗਗਨਦੀਪ ਸਿੰਘ ਸੋਢੀ, ਇੰਜ. ਮਨਪ੍ਰੀਤ ਕੌਰ ਅਤੇ ਇੰਜ. ਹਰਅੰਮ੍ਰਿਤਪਾਲ ਸਿੰਘ ਸਿੱਧੂ ਨੇ ਪ੍ਰੋਗਰਾਮ ਦੇ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਪਰਮਜੀਤ ਸਿੰਘ ਸਰਨਾ ਵੱਲੋਂ 9 ਸਾਲ ਪਹਿਲਾਂ ਸਿਰਸਾ ਖਿਲਾਫ ਦਰਜ ਕਰਵਾਏ ਝੂਠੇ ਕੇਸ ਨੂੰ ਅਦਾਲਤ ਨੇ ਕੀਤਾ ਖਾਰਜ, ਝਾੜ ਵੀ ਪਾਈ

ਯੈੱਸ ਪੰਜਾਬ ਨਵੀਂ ਦਿੱਲੀ, 14 ਸਤੰਬਰ, 2021 - ਦਿੱਲੀ ਦੀ ਇਕ ਅਦਾਲਤ ਨੇ 9 ਸਾਲ ਪਹਿਲਾਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਦਾਇਰ ਕੀਤੇ ਝੁਠੇ ਕੇਸ ਨੂੰ ਖਾਰਜ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਰਬਾਰ ਸਾਹਿਬ ਨਤਮਸਤਕ ਹੋਣ ਆਈ ਲੜਕੀ ਨੂੰ ਵਰਗਲਾਉਣ ਦੀ ਕੋਸ਼ਿਸ਼, ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਦੋਸ਼ੀ ਪੁਲਿਸ ਹਵਾਲੇ ਕੀਤੇ

ਯੈੱਸ ਪੰਜਾਬ ਅੰਮ੍ਰਿਤਸਰ, 14 ਸਤੰਬਰ, 2021 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਆਏ ਇਕ ਪਰਿਵਾਰ ਦੀ ਲੜਕੀ ਨੂੰ ਦੋ ਵਿਅਕਤੀਆਂ ਵੱਲੋਂ ਵਰਗਲਾਉਣ ਦੀ ਕੋਸ਼ਿਸ਼ ਕਰਨ ’ਤੇ ਸ੍ਰੀ ਦਰਬਾਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

9 ਅਕਤੂਬਰ ਤਕ ਹੋ ਸਕਦਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨ ਦਾ ਗਠਨ, ਬਦਲ ਸਕਦੇ ਹਨ ਸਮੀਕਰਣ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਨਵੀਂ ਦਿੱਲੀ, 14 ਸਤੰਬਰ, 2021: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦਾ ਗਠਨ 9 ਅਕਤੂਬਰ 2021 ਤਕ ਹੋ ਸਕਦਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਤਖ਼ਤ ਕੇਸਗੜ੍ਹ ਸਾਹਿਬ ਵਿਖ਼ੇ ਵਾਪਰੀ ਘਟਨਾ ਦੇ ਦੋਸ਼ੀ ਦੀ ਮਨਸ਼ਾ ਦਾ ਪਤਾ ਲਾ ਕੇ ਇਸ ਪਿਛਲੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 13 ਸਤੰਬਰ, 2021 - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖ਼ਤ ਸ਼ਬਦਾਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਕਾਨਪੁਰ ਵਿਖੇ ਕੀਤਾ ਗਿਆ ਸਮਾਗਮ, ਜਨਵਰੀ ਵਿਚ ਹੋਣ ਵਾਲੇ 400 ਸਾਲਾ ਸਮਾਗਮ ਵਿੱਚ ਹਾਜਰੀ ਭਰਣ ਦੀ ਸਗਤ ਨੂੰ ਕੀਤੀ ਅਪੀਲ

ਯੈੱਸ ਪੰਜਾਬ ਨਵੀਂ ਦਿੱਲੀ, 13 ਸਤੰਬਰ, 2021 - ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਕਾਨਪੁਰ ਵਿਖੇ ਸੱਦਾ ਸਮਾਗਮ ਕਰਕੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਮਨਾਇਆ 77ਵਾਂ ਸਥਾਪਨਾ ਦਿਵਸ; ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਕਾਲ ਤਖ਼ਤ ’ਤੇ ਕੀਤੀ ਅਰਦਾਸ

ਯੈੱਸ ਪੰਜਾਬ ਅੰਮਿ੍ਤਸਰ 13 ਸਤੰਬਰ, 2021 - ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਅੱਜ ਆਪਣਾ 77ਵਾਂ ਸਥਾਪਨਾ ਦਿਵਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਬਹੁਤ ਜਾਹੋ-ਜਲਾਲ ਨਾਲ ਮਨਾਇਆ ਗਿਆ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਅਰਸ਼ੀ ਖ਼ਾਨ ਨੂੰ ਕਿਉਂ ਕੀਤਾ ਜਾ ਰਿਹੈ ਸੋਸ਼ਲ ਮੀਡੀਆ ’ਤੇ ਟਰੌਲ?

ਯੈੱਸ ਪੰਜਾਬ ਮੁੰਬਈ, 12 ਸਤੰਬਰ, 2021: ਅਦਾਕਾਰਾ ਅਤੇ ਬਿੱਗ ਬਾਸ ਦੀ ਕੰਟੈਸਟੈਂਟ ਅਰਸ਼ੀ ਖ਼ਾਨ ਨੂੰ ਸੋਸ਼ਲ ਮੀਡੀਆ ’ਤ ਟਰੌਲ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਅਰਸ਼ੀ ਖ਼ਾਨ ਕਾਫ਼ੀ ਨਾਖੁਸ਼ ਅਤੇ ਨਾਰਾਜ਼ ਹੈ। ਅਰਸ਼ੀ ਖ਼ਾਨ ਨੂੰ ਉਸ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗੁਰਦਾਸ ਮਾਨ ਦੀ ਜ਼ਮਾਨਤ ’ਤੇ ਹੋਈ ਭਖ਼ਵੀਂ ਬਹਿਸ: ਬੁੱਧਵਾਰ ਨੂੰ ਆਵੇਗਾ ਫ਼ੈਸਲਾ

ਯੈੱਸ ਪੰਜਾਬ ਜਲੰਧਰ, 7 ਸਤੰਬਰ, 2021: ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਜ਼ਮਾਨਤ ਸੰਬੰਧੀ ਅਰਜ਼ੀ ’ਤੇ ਜਲੰਧਰ ਦੀ ਇਕ ਅਦਾਲਤ ਵਿੱਚ ਅੱਜ ਹੋਈ ਭਖ਼ਵੀਂ ਬਹਿਸ ਮਗਰੋਂ ਅਦਾਲਤ ਨੇ ਇਸ ਦੇ ਫ਼ੈਸਲੇ ਲਈ ਬੁੱਧਵਾਰ ਦਾ ਦਿਨ ਨਿਰਧਾਰਿਤ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਐਮੀ ਵਿਰਕ ਅਤੇ ਜਾਨੀ ਨੇ ਮੰਗੀ ਮਾਫੀ, ਗਾਣੇ ’ਚ ਰਸੂਲ ਸ਼ਬਦ ਕੀਤਾ ਸੀ ਇਸਤੇਮਾਲ

ਯੈੱਸ ਪੰਜਾਬ ਲੁਧਿਆਣਾ, 6 ਸਤੰਬਰ, 2021 (ਰਾਜਕੁਮਾਰ ਸ਼ਰਮਾ) ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ਵਿੱਚ ਰਸੂਲ ਸ਼ਬਦ ਦੀ ਵਰਤੋਂ ਕਰਨ ਤੋਂੋ ਬਾਅਦ ਫਿਲਮ ਦੇ ਹੀਰੋ ਐਮੀ ਵਿਰਕ ਅਤੇ ਲੇਖਕ ਜਾਨੀ ਓਦੋਂ ਵਿਵਾਦ ’ਚ ਘਿਰ ਗਏ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਐਲਬਮ ‘ਲਿਮਟਿਡ ਐਡੀਸ਼ਨ’ ਵਿੱਚੋਂ ਗ਼ੀਤ ‘ਸਿਰਾ ਹੋਇਆ ਪਿਆ’ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 27 ਅਗਸਤ, 2021: ਪੰਜਾਬੀ ਗਾਇਕ, ਅਭਿਨੇਤਾ ਅਤੇ ਨਿਰਮਾਤਾ, ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣੀ ਐਲਬਮ 'ਲਿਮਟਿਡ ਐਡੀਸ਼ਨ' ਤੋਂ ਆਪਣੇ ਗਾਣੇ ਲਾਂਚ ਕੀਤੇ, ਜੋ ਸਾਰੀਆਂ ਸ਼ੈਲੀਆਂ ਦੇ ਗੀਤਾਂ ਦਾ ਸੰਗ੍ਰਹਿ ਹੈ ਅਤੇ ਪੰਜਾਬੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਨਾਲ ਅਦਾਕਾਰਾ ਪੂਨਮ ਸੂਦ ਮੁੜ ਚਰਚਾ ਵਿੱਚ

ਦਿਲਕਸ਼ ਅਦਾਵਾਂ ਨਾਲ ਮਨ ਮੋਹ ਲੈਣ ਵਾਲੀ ਹੁਸਨ ਤੇ ਕਲਾ ਦੀ ਮੂਰਤ ਪੂਨਮ ਸੂਦ ਸੰਗੀਤ ਅਤੇ ਫ਼ਿਲਮੀ ਖੇਤਰ ਦੀ ਇੱਕ ਨਾਮਵਰ ਸ਼ਖਸੀਅਤ ਹੈ। ਪੂਨਮ ਨੇ ਜਿੱਥੇ ਅਨੇਕਾਂ ਨਾਮੀਂ ਗਾਇਕਾਂ ਦੇ ਗੀਤਾਂ ਚ ਮਾਡਲੰਿਗ ਕੀਤੀ...
- Advertisement -spot_img

ਸੋਸ਼ਲ ਮੀਡੀਆ

20,370FansLike
50,835FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼