ਅੱਜ-ਨਾਮਾ
ਮਸਲਾ ਸਿਰੇ ਨਹੀਂ ਲੱਗਾ ਹੈ ਪਾਣੀਆਂ ਦਾ,
ਮਿਲੀ ਆ ਫੇਰ ਇੱਕ ਨਵੀਂ ਤਰੀਕ ਬੇਲੀ।
ਹਾਈ ਕੋਰਟ ਵਿੱਚ ਹੁੰਦੀ ਸੁਣਵਾਈ ਮੌਕੇ,
ਭਿੜ ਰਹੇ ਭੇੜ ਹਨ ਅਸਲ ਫਰੀਕ ਬੇਲੀ।
ਝਗੜਾ ਪਾਣੀ ਦਾ ਰੋਕਣ ਤੇ ਵਗਣ ਵਾਲਾ,
ਢਿੱਲ ਨਹੀਂ ਦੇਂਦਾ ਏ ਕੋਈ ਸ਼ਰੀਕ ਬੇਲੀ।
ਸਿਆਸਤ ਟਿਕੀ ਹੈ ਨਦੀ ਦੇ ਕੰਢਿਆਂ`ਤੇ,
ਨੁਕਤਾ ਵਿੰਹਦੀ ਆ ਕੋਰਟ ਬਰੀਕ ਬੇਲੀ।
ਭਿੜਦੇ ਬੇਸੱLਕ ਵਕੀਲ ਆ ਬਹੁਤ ਓਧਰ,
ਨਿਕਲਣਾ ਸੌਖਾ ਨਾ ਕੋਈ ਵੀ ਹੱਲ ਬੇਲੀ।
ਤਾਣਾ-ਪੇਟਾ ਜਦ ਵਿਗੜਿਆ ਹੋਏ ਸਾਰਾ,
ਝਟਕੇ ਸਕੂ ਫਿਰ ਕਿਵੇਂ ਉਹ ਝੱਲ ਬੇਲੀ।
-ਤੀਸ ਮਾਰ ਖਾਂ
21 ਮਈ, 2025