ਮਸਲਾ ਵਧੀ ਪਰਦੂਸ਼ਣ ਦਾ ਜਾਏ ਚੋਖਾ, ਵਿੱਚ ਕਾਬੂ ਦੇ ਅਜੇ ਨਹੀਂ ਆਏ ਮੀਆਂ

ਅੱਜ-ਨਾਮਾ

ਮਸਲਾ ਵਧੀ ਪਰਦੂਸ਼ਣ ਦਾ ਜਾਏ ਚੋਖਾ,
ਵਿੱਚ ਕਾਬੂ ਦੇ ਅਜੇ ਨਹੀਂ ਆਏ ਮੀਆਂ।

ਵਹਿੰਦਾ ਗੰਦ ਵੀ ਬਿਨਾ ਟਰੀਟ ਕਰਿਆਂ,
ਲੁਕਵੇਂ ਪਾਈਪ ਨੇ ਪਏ ਵਿਛਾਏ ਮੀਆਂ।

ਵੇਈਂ, ਚੋਅ ਨਾ ਬਚੀ ਹੈ ਕੋਈ ਦੀਂਹਦੀ,
ਸਭ ਹੀ ਗੰਦ ਦੇ ਵਹਿਣ ਬਣਾਏ ਮੀਆਂ।

ਜ਼ਿੰਮਾ ਆਪਣਾ ਸਮਝਦਾ ਕੋਈ ਹੈ ਨਹੀਂ,
ਜਾਂਦੇ ਈ ਦੂਜਿਆਂ`ਤੇ ਦੋਸ਼ ਲਾਏ ਮੀਆਂ।

ਇਹੋ ਹਾਲ ਪਰਦੂਸ਼ਣ ਦਾ ਰਿਹਾ ਜੇਕਰ,
ਵਧਦੀ ਰੋਗਾਂ ਦੀ ਜਾਊਗੀ ਕਾਂਗ ਮੀਆਂ।

ਓਦੋਂ ਤੀਕਰ ਨਹੀਂ ਲੱਗਣੀ ਰੋਕ ਏਹਨੂੰ,
ਲੋਕਾਂ ਚੁੱਕੀ ਨਾ ਜਦੋਂ ਤੱਕ ਡਾਂਗ ਮੀਆਂ।

-ਤੀਸ ਮਾਰ ਖਾਂ
15 ਸਤੰਬਰ, 2020


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ