ਮਲੇਰਕੋਟਲਾ ਦੇ ਇਤਿਹਾਸ ਦੀ ਵਿਰਾਸਤ ਮੋਤੀ ਬਜ਼ਾਰ ਨੂੰ ਬਚਾਕੇ ਰੱਖਣ ਲਈ ਹਰ ਉਪਰਾਲਾ ਕੀਤਾ ਜਾਵੇਗਾ: ਮਾਧਵੀ ਕਟਾਰੀਆ

ਯੈੱਸ ਪੰਜਾਬ
ਮਲੇਰਕੋਟਲਾ, 17 ਜਨਵਰੀ, 2022 –
” ਮਾਲੇਰ ” ਅਤੇ ” ਕੋਟਲਾ ” ਨੂੰ ਮਿਲਾਉਣ ਲਈ ਉਸ ਵੇਲੇ ਦੇ ਮਲੇਰਕੋਟਲਾ ਦੇ ਨਵਾਬ ਵੱਲੋਂ ਮੋਤੀ ਬਜ਼ਾਰ ਦੀ ਸਥਾਪਨਾ ਕੀਤੀ ਗਈ ਸੀ।ਮੋਤੀ ਬਜਾਰ ਵਿੱਚ ਸਾਰੀਆਂ ਇਮਾਰਤਾਂ ਇੱਕੋ ਹੀ ਨਕਸ਼ੇ ਤੇ ਬਣਾਈਆਂ ਗਈਆਂ ਸਨ। ਉਸ ਸਮੇਂ ਦੇ ਮੋਤੀ ਬਜ਼ਾਰ ਨੂੰ ਪੰਜਾਬ ਵਿੱਚ ਸਭ ਤੋਂ ਵਧੀਆ ਬਜਾਰ ਵਜੋਂ ਜਾਣਿਆ ਜਾਂਦਾ ਸੀ ।

Madhvi Kataria IASਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਮੋਤੀ ਬਜਾਰ ਦੀਆਂ ਕੁਝ ਇਮਾਰਤਾਂ ਸਮਾਂ ਬੀਤਣ ਨਾਲ ਇਮਾਰਤਾਂ ਢਹਿ ਗਈਆਂ ਅਤੇ ਕੁੱਝ ਨੂੰ ਢਾਹ ਦਿੱਤਾ ਗਿਆ।ਮੌਜੂਦਾ ਸਮੇਂ ਪੁਰਾਣੀਆਂ ਇਮਾਰਤਾਂ ਵਿੱਚੋਂ ਕੁੱਝ ਹੀ ਇਮਾਰਤਾਂ ਬਚੀਆਂ ਹਨ।ਮਲੇਰਕੋਟਲਾ ਦੇ ਇਤਿਹਾਸ ਦੀ ਇਸ ਵਿਰਾਸਤ ਨੂੰ ਬਚਾਕੇ ਰੱਖਣ ਦੀ ਅਹਿਮ ਜਰੂਰਤ ਹੈ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਵਲੋਂ ਮਲੇਰਕੋਟਲਾ ਦੇ ਵਿਰਸੇ ਨੂੰ ਬਚਾਏ ਰੱਖਣ ਲਈ ਹੁਕਮ ਜਾਰੀ ਕੀਤੇ ਹਨ ਕਿ ਮੋਤੀ ਬਜਾਰ ਮਲੇਰਕੋਟਲਾ ਵਿਖੇ ਜੋ ਪੁਰਾਣੀਆਂ ਇਮਾਰਤਾਂ ਹਨ, ਉਨ੍ਹਾਂ ਦਾ ਨਗਰ ਕੌਂਸਲ, ਮਲੇਰਕੋਟਲਾ ਵੱਲੋਂ ਮੁਕੰਮਲ ਰਿਕਾਰਡ ਸਮੇਤ ਤਸਵੀਰਾਂ ਤਿਆਰ ਕਰਕੇ ਰੱਖਿਆ ਜਾਵੇ । ਨਗਰ ਕੌਂਸਲ ਵੱਲੋਂ ਇਨ੍ਹਾਂ ਇਮਾਰਤਾਂ ਨੂੰ ਜਿਉਂ ਤੇ ਤਿਉਂ ਹੀ ਸੁਰਖਿਅਤ ਰੱਖਿਆ ਦਾ ਮਤਾ ਪਾਇਆ ਜਾਵੇ ।

ਜੇਕਰ ਵਿਰਾਸਤੀ ਇਮਾਰਤ ਵਿੱਚ ਕੋਈ ਇਮਾਰਤ ਢਹਿ ਜਾਂਦੀ ਹੈ ਤਾਂ ਪਹਿਲਾਂ ਵਾਲੇ ਰੂਪ ਵਿੱਚ ਹੀ ਉਸਦੀ ਮੁੜ ਉਸਾਰੀ ਕੀਤੀ ਜਾਵੇ।ਮੱਤੀ ਬਜ਼ਾਰ ਮਲੇਰਕੋਟਲਾ ਵਿਖੇ ਜੇਕਰ ਕੋਈ ਨਵੀਂ ਇਮਾਰਤ ਸਥਾਪਤ ਕੀਤੀ ਜਾਂਦੀ ਹੈ ਤਾਂ ਉਸ ਦਾ ਬਾਹਰਲਾ ਨਕਸਾ (ਦਿਖ) ਪੁਰਾਣੀ ਇਮਾਰਤ ਦੀ ਰੂਪ ਰੇਖਾ ਤੇ ਹੀ ਰੱਖੀ ਜਾਣੀ ਹੋਵੇਗੀ ਅਤੇ ਇਸ ਅਨੁਸਾਰ ਹੀ ਨਗਰ ਕੌਂਸਲ, ਮਾਲੇਰਕੋਟਲਾ ਵਲੋਂ ਉਸਦਾ ਨਕਸ਼ਾ ਪਾਸ ਕੀਤਾ ਜਾਵੇਗਾ। ਕੋਈ ਵੀ ਇਮਾਰਤ ਪੁਰਾਣੀਆਂ ਇਮਾਰਤਾਂ ਮੁਤਾਬਕ ਦੇ ਮੰਜਿਲ ਤੋਂ ਵੱਧ ਨਹੀਂ ਹੋਵੇਗੀ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ