ਅੱਜ-ਨਾਮਾ
ਭ੍ਰਿਸ਼ਟਾਚਾਰ ਦੀ ਬਾਹਲੀ ਆ ਮਾਰ ਤਕੜੀ,
ਆਏ ਪਏ ਲੋਕ ਪੰਜਾਬ ਵਿੱਚ ਤੰਗ ਮੀਆਂ।
ਸੁਣਿਆ ਬੜਾ ਸੀ ਪਹਿਲਿਆਂ ਆਗੂਆਂ ਤੋਂ,
ਭ੍ਰਿਸ਼ਟਾਚਾਰ ਨਾਲ ਕਰਨੀ ਆ ਜੰਗ ਮੀਆਂ।
ਕੀਤੀ ਜੰਗ ਨਹੀਂ ਪਹਿਲਿਆਂ ਆਗੂਆਂ ਸੀ,
ਕਰਿਆ ਦੱਸੋ ਤੇ ਆਉਂਦੀ ਹੈ ਸੰਗ ਮੀਆਂ।
ਜੀਹਨੇ ਕਰਨੀ ਸੀ ਏਸ ਨਾਲ ਜੰਗ ਮੀਆਂ,
ਉਹਨੇ ਲੱਭ ਲਿਆ ਕਰਨ ਦਾ ਢੰਗ ਮੀਆਂ।
ਝਟਕੇ ਇੱਕੋ ਵਿੱਚ ਹਿੱਲੀ ਪਈ ਰਾਜਨੀਤੀ,
ਜੁੜ ਗਏ ਕਈਆਂ ਦੇ ਜਾਪਦੇ ਦੰਦ ਮੀਆਂ।
ਮੀਨ-ਮੇਖ ਜਿਹੀ ਕਰੀ ਜਾਣ ਲੱਖ ਲੀਡਰ,
ਲੋਕ ਪਏ ਆਖਦੇ ਹੂੰਝ ਦਿਉ ਗੰਦ ਮੀਆਂ।
-ਤੀਸ ਮਾਰ ਖਾਂ
ਮਈ 26, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -