ਯੈੱਸ ਪੰਜਾਬ
ਬਹਿਰਾਮ, 26 ਜਨਵਰੀ, 2022:
ਪੰਜਾਬ ਵਿੱਚ ਅੱਜ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਵਾਪਰੇ ਇਕ ਹਾਦਸੇ ਵਿੱਚ 2 ਸੱਕੇ ਭਰਾਵਾਂ ਦੀ ਜਾਨ ਚਲੇ ਜਾਣ ਦੀ ਖ਼ਬਰ ਹੈ।
ਹਾਦਸਾ ਬੁੱਧਵਾਰ ਨੂੰ ਫ਼ਗਵਾੜਾ-ਨਵਾਂਸ਼ਹਿਰ ਮੁੱਖ ਮਾਰਗ ’ਤੇ ਮਾਹਿਲਪੁਰ ਚੌਂਕ ਬਹਿਰਾਮ ਵਿਖ਼ੇ ਵਾਪਰਿਆ।
ਨਿੱਜੀ ਬੱਸ ਨਾਲ ਟੱਕਰ ਵਿੱਚ ਮਾਰੇ ਗਏ 2 ਸੱਕੇ ਭਰਾਵਾਂ ਦੀ ਪਛਾਣ ਬਲਿਹਾਰ ਸਿੰਘ ਅਤੇ ਅਜੀਤ ਸਿੰਘ ਪੁੱਤਰ ਮੰਗੂ ਰਾਮ ਵਾਸੀ ਪਿੰਡ ਲਕਸੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਦੋਵੇਂਭਰਾ ਰਿਸ਼ਤੇਦਾਰੀ ਵਿੱਚ ਕਿਸੇ ਨੂੰ ਮਿਲਣ ਜਾ ਰਹੇ ਸਨ ਅਤੇ ਬਹਿਰਾਮ ਸਥਿਤ ਉਕਤ ਚੌਂਕ ਵਿਖ਼ੇ ਪਹੁੰਚਦਿਆਂ ਹੀ ਉਨ੍ਹਾਂ ਦਾ ਬੰਗਾ ਵਾਲੇ ਪਾਸਿਉਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨਾਲ ਹਾਦਸਾ ਵਾਪਰ ਗਿਆ।
ਜਾਣਕਾਰੀ ਦਿੰਦਿਆਂ ਬਹਿਰਾਮ ਥਾਣੇ ਦੇ ਐਸ.ਐਚ.ਉ. ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਨਿੱਜੀ ਕੰਪਨੀ ਦੀ ਬੱਸ ਨੂੰ ਨਿਰਮਲ ਚੰਦ ਪੁੱਤਰ ਦਲੀਪ ਰਾਮ ਵਾਸੀ ਸਰਹਾਲੀ ਜ਼ਿਲ੍ਹਾ ਜਲੰਧਰ ਚਲਾ ਰਿਹਾ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਦੋਹਾਂ ਭਰਾਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ