ਅੱਜ-ਨਾਮਾ
ਭਾਰਤ ਪਾਕਿ ਦਾ ਸੰਕਟ ਆ ਵਧੀ ਜਾਂਦਾ,
ਦੁਪਾਸੀਂ ਚੱਲਣ ਬਿਆਨਾਂ ਦੇ ਤੀਰ ਬੇਲੀ।
ਤਿੱਖਾ ਬੋਲਣ ਦੀ ਪਈ ਫਿਰ ਦੌੜ ਲੱਗੀ,
ਕੋਈ ਵੀ ਆਗੂ ਜਾਂ ਕੋਈ ਵਜ਼ੀਰ ਬੇਲੀ।
ਮਸਲੇ ਓਸ ਤੋਂ ਸਾਰੇ ਫਿਰ ਬਾਤ ਕਰਦੇ,
ਕਰਨੀ ਹੁੰਦੀ ਆ ਜਿਹੜੀ ਅਖੀਰ ਬੇਲੀ।
ਸੱਭੋ ਥਾਂ ਜੰਗ ਦੀ ਜਾਂਦੀ ਹੈ ਹੋਈ ਚਰਚਾ,
ਭੜਕਾਊ ਬੜੀ ਹੈ ਬਣੀ ਤਸਵੀਰ ਬੇਲੀ।
ਜ਼ਾਬਤਾ ਬੋਲਣ ਦਾ ਕੁਝ ਕੁ ਚਾਹੀਦਾ ਈ,
ਹਰ ਕੋਈ ਵਾਹੀ ਨਾ ਜਾਏ ਜ਼ਬਾਨ ਬੇਲੀ।
ਆ ਗਈ ਔਕੜ ਤਾਂ ਲੈਣਗੇ ਝੱਲ ਲੋਕੀਂ,
ਛਿੱਕੇ ਉੱਤੇ ਕਿਉਂ ਟੰਗੀ ਊ ਜਾਨ ਬੇਲੀ।
-ਤੀਸ ਮਾਰ ਖਾਂ
5 ਮਈ, 2025