ਅੱਜ-ਨਾਮਾ
ਭਾਰਤ ਦੇਸ਼ ਅੰਦਰ ਤਾਕਤ ਮੁਜਰਿਮਾਂ ਦੀ,
ਹਰ ਥਾਂ ਦਿੱਸੇ ਪਈ ਚੜ੍ਹੀ ਤੋਂ ਚੜ੍ਹੀ ਬੇਲੀ।
ਪਹਿਲੀ ਗੜਬੜ ਦੀ ਹੋਵੇ ਪੜਤਾਲ ਹਾਲੇ,
ਜਾਂਦੀ ਊ ਦੂਸਰੀ ਜਾਲ ਵਿੱਚ ਅੜੀ ਬੇਲੀ।
ਜਾਅਲੀ ਕਾਗਜ਼ਾਂ ਦਾ ਰੱਫੜ ਰੋਜ਼ ਸੁਣਦਾ,
ਅਪਰਾਧੀ ਮਾਰਦੇ ਛੁੱਟਣ ਦੀ ਤੜ੍ਹੀ ਬੇਲੀ।
ਸਭ ਕੁਝ ਜਾਣਦੀ, ਬੋਲ ਨਾ ਕਦੀ ਸਕਦੀ,
ਖੁਦ ਨਾਲ ਜਾਂਵਦੀ ਜਨਤਾ ਹੈ ਲੜੀ ਬੇਲੀ।
ਔਂਸੀਆਂ ਪਾਉਣ ਦਾ ਲਾਭ ਵੀ ਕੋਈ ਨਾਹੀਂ,
ਆਉਂਦਾ ਸੁੱਖਾਂ ਦਾ ਦਿਨ ਨਹੀਂ ਵਾਰ ਬੇਲੀ।
ਸਭ ਕੁਝ ਅੱਖਾਂ ਦੇ ਸਾਹਮਣੇ ਵੇਖ ਹੋਇਆ,
ਅੱਖਾਂ ਉੱਪਰ ਨਹੀਂ ਹੁੰਦਾ ਇਤਬਾਰ ਬੇਲੀ।
-ਤੀਸ ਮਾਰ ਖਾਂ
ਨਵੰਬਰ 30, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -