ਅੱਜ-ਨਾਮਾ
ਭਾਜਪਾ ਵੱਲ ਸੁਣਿਆ ਤੁਰੀ ਭੀੜ ਜਾਂਦੀ,
ਲਾਗੇ ਕੈਪਟਨ ਦਾ ਖਾਲੀ ਦਰਬਾਰ ਬੇਲੀ।
ਆਮ ਆਦਮੀ ਦਾ ਖੁੱਲ੍ਹਾ ਪਿਆ ਦਫਤਰ,
ਲੱਗ ਪਈ ਓਦਾਂ ਦੀ ਇੱਥੇ ਕਤਾਰ ਬੇਲੀ।
ਚੰਨੀ ਵੱਲ ਆ ਕੋਈ-ਕੋਈ ਚਲਾ ਜਾਂਦਾ,
ਸਿੱਧੂ ਵੰਨੀ ਕੁਝ ਸੁਸਤ ਰਫਤਾਰ ਬੇਲੀ।
ਜੀਹਨੂੰ ਝੱਲਦਾ ਕੋਈ ਨਹੀਂ, ਚਲਾ ਜਾਵੇ,
ਸੁਖਬੀਰ ਵੱਲ ਬਈ ਰੇੜ੍ਹਦਾ ਕਾਰ ਬੇਲੀ।
ਜਿਹੜੀ ਧਿਰ ਦੇ ਵੱਲ ਕੋਈ ਚਲਾ ਜਾਵੇ,
ਸੋਹਲੇ ਓਸੇ ਦੇ ਰਾਤ-ਦਿਨ ਗਾਏ ਬੇਲੀ।
ਰਿਹਾ ਜਿਹੜਿਆਂ ਨਾਲ ਹੈ ਕੱਲ੍ਹ ਤੀਕਰ,
ਸਾਰੇ ਉਨ੍ਹਾਂ`ਤੇ ਦੂਸ਼ਣ ਉਹ ਲਾਏ ਬੇਲੀ।
-ਤੀਸ ਮਾਰ ਖਾਂ
ਜਨਵਰੀ 15, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -