Wednesday, June 29, 2022

ਵਾਹਿਗੁਰੂ

spot_img



ਭਗਵੰਤ ਮਾਨ 1600 ਸੇਵਾ ਕੇਂਦਰਾਂ ਨੁੰ ਮੁਹੱਲਾ ਕਲੀਨਿਕ ਵਿਚ ਬਦਲਣ ਦੇ ਪੁੱਠੇ ਫੈਸਲੇ ਨੁੰ ਵਾਪਸ ਕਰਵਾਉਣ: ਸੁਖਬੀਰ ਬਾਦਲ

ਯੈੱਸ ਪੰਜਾਬ
ਚੰਡੀਗੜ੍ਹ, 21 ਮਈ, 2022:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਏ ਗਏ 1600 ਕੇਂਦਰਾਂ ਨੁੰ ਮੁਹੱਲਾ ਕਲੀਨਿਕ ਵਿਚ ਬਦਲਣ ਦੇ ਪੁੱਠੇ ਫੈਸਲੇ ਨੁੰ ਤੁਰੰਤ ਖਾਰਜ ਕਰਨ ਕਿਉਂਕਿ ਇਹ ਕੇਂਦਰ 78 ਜ਼ਰੂਰੀ ਸੇਵਾਵਾਂ ਦੇਣ ਲਈ ਸਥਾਪਿਤ ਕੀਤੇ ਗਏ ਸਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਾਂਗ ਸਿਰਫ 500 ਕੇਂਦਰ ਚਾਲੂ ਰੱਖਣ ਦੀ ਥਾਂ ’ਤੇ ਸਾਰੇ 2100 ਕੇਂਦਰ ਮੁੜ ਸ਼ੁਰੂ ਕਰਨ ਦੀ ਥਾਂ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰ ਕੇ ਨਿਵੇਕਲੀ ਨਾਗਰਿਕ ਪੱਖੀ ਸਕੀਮ ਨੁੰ ਤਬਾਹ ਕਰ ਰਹੀ ਹੈ ਜਦੋਂ ਕਿ ਇਸ ਸਕੀਮ ਦੀ ਕੇਂਦਰ ਸਰਕਾਰ ਦੇ ਨਾਲ ਨਾਲ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਹੋਈ ਹੈ।

ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਨੁੰ ਸੇਵਾ ਕੇਂਦਰਾਂ ਵਿਚ ਤਬਦੀਲ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬੇ ਵਿਚ ਪਹਿਲਾਂ ਹੀ 3000 ਮੈਡੀਕਲ ਸਬ ਸੈਂਟਰ ਤੇ ਡਿਸਪੈਂਸਰੀਆਂ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਚਲ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਸਬ ਸੈਂਟਰਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤੇ ਲੋੜ ਅਨੁਸਾਰ ਇਹਨਾਂ ਵਿਚ ਵਧੀਆਂ ਆਧੁਨਿਕ ਮਸ਼ੀਨਰੀ ਪ੍ਰਦਾਨ ਕੀਤੀ ਜਾ ਸਕਦੀ ਪਰ ਲੋਕਾਂ ਨੁੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਵਾਲੀ ਸਕੀਮ ਦਾ ਭੋਗ ਪਾ ਕੇ ਇਹਨਾਂ ਵਿਚ ਕਲੀਨਿਕ ਖੋਲ੍ਹਣ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਕਲੀਨਿਕ ਪਹਿਲਾਂ ਹੀ ਮੌਜੂਦ ਹਨ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪਹਿਲਾਂ ਪੰਜਾਬ ਮਾਡਲ ਦਾ ਅਧਿਐਨ ਕਰਨ ਜੋ 2011 ਵਿਚ ਰਾਈਟ ਟੂ ਸਰਵਿਸ ਐਕਟ ਨਾਲ ਹੋਂਦ ਵਿਚ ਆਇਆ ਸੀ ਤੇ ਇਸ ਰਾਹੀਂ ਲੋਕਾਂ ਨੂੰ ਨਿਸ਼ਚਿਤ ਸਮੇਂ ਅੰਦਰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਦੀ ਵਿਵਸਥਾ ਯਕੀਨੀ ਬਣਾਈ ਗਈ ।

ਉਹਨਾਂ ਕਿਹਾ ਕਿ ਹੋਰ ਰਾਜਾਂ ਨੇ ਵੀ ਇਸ ਭਵਿੱਖ ਮੁਖੀ ਮਾਡਲ ਨੁੰ ਅਪਣਾਇਆ ਤੇ ਦਿੱਲੀ ਸਰਕਾਰ ਦੀ ਫੇਲ੍ਹ ਸਕੀਮ ਨੁੰ ਲਾਗੂ ਕਰਨ ਵਾਸਤੇ ਇਹ ਵਿਵਸਥਾ ਖਤਮ ਨਹੀਂ ਕੀਤੀ ਜਾਦੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਮਹਾਮਾਰੀ ਵੇਲੇ ਕਿਵੇਂ ਮੁਹੱਲਾ ਕਲੀਨਿਕ ਦਿੱਲੀ ਦੇ ਲੋਕਾਂ ਨੂੰ ਰਾਹਤ ਦੇਣ ਵਿਚ ਨਾਕਾਮ ਰਹੇ ਸਨ।

ਉਹਨਾਂ ਕਿਹਾ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਕਲੀਨਿਕ ਬਹੁਤ ਪਬਲੀਸਿਟੀ ਕਰਕੇ ਖੋਲ੍ਹੇ ਗਏ ਸਨ ਜੋ ਬੰਦ ਪਏ ਹਨ। ਪੰਜਾਬ ਵਿਚ ਇਸੇ ਸਕੀਮ ਨੁੰ ਕਾਪੀ ਕਰਨਾ ਤਬਾਹਕੁੰਨ ਸਾਬਤ ਹੋਵੇਗਾ ਅਤੇ ਇਹ ਉਹ ਨਿਵੇਸ਼ ਖੋਹ ਲਵੇਗਾ ਜੋ ਸੁਪਰ ਸਪੈਸ਼ਲਟੀ ਹਸਪਤਾਲਾਂ ਦੀ ਲੋੜ ਸਮੇਤ ਸਿਹਤ ਸੰਭਾਲ ਦੇ ਪ੍ਰਮੁੱਖ ਖੇਤਰਾਂ ਵਿਚ ਲੋੜੀਂਦਾ ਹੈ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਦਾ ਵਾਅਦਾ ਕਰ ਕੇ ਸੱਤਾ ਹਾਸਲ ਕੀਤੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਉਸ ਸਕੀਮ ਦਾ ਭੋਗ ਪਾਉਣਾ ਚਾਹੁੰਦੀ ਹੈ ਜਿਸਨੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਸਭ ਤੋਂ ਵੱਡੀ ਸੱਟ ਮਾਰੀ।

ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਨੇ ਨਾ ਸਿਰਫ ਸਰਕਾਰੀ ਦਫਤਰਾਂ ਵਿਚ ਹੁੰਦੀ ਲੋਕਾਂ ਦੀ ਖਜੱਲ ਖੁਆਰੀ ਰੋਕੀ ਬਲਕਿ ਇਹ ਸੇਵਾਵਾਂ ਦੇਣ ਵੇਲੇ ਹੁੰਦਾ ਭ੍ਰਿਸ਼ਟਾਚਾਰ ਵੀ ਖਤਮ ਕੀਤਾ। ਉਹਨਾਂ ਕਿਹਾ ਕਿ 500 ਸੇਵਾ ਕੇਂਦਰ ਬੰਦ ਹੋਣ ਨਾਲ ਪਹਿਲਾਂ ਹੀ 1500 ਨੌਜਵਾਨ ਬੇਰੋਜ਼ਾਰ ਹੋ ਗਏ ਸਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੱਖਾਂ ਨੌਕਰੀਆਂ ਦਾ ਵਾਅਦਾ ਕਰ ਕੇ ਸੱਤਾ ਹਾਸਲ ਕੀਤੀ ਪਰ ਹੁਣ ਇਹ ਰੋਜ਼ਗਾਰ ਖੋਹਣ ਲੱਗ ਪਈ ਹੈ।

ਉਹਨਾਂ ਮੰਗ ਕੀਤੀ ਕਿ ਸੇਵਾ ਕੇਂਦਰ ਸਕੀਮ ਨਾ ਸਿਰਫ ਮੁੜ ਸ਼ੁਰੂ ਕੀਤੀ ਜਾਵੇ ਬਲਕਿ ਇਸਦਾ ਵਿਸਥਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੁੰ ਸਕੀਮ ਸਮਝਣ ਵਾਸਤੇ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੋਰ ਰਾਜਾਂ ਦਾ ਦੌਰਾ ਵੀ ਕਰ ਸਕਦੇ ਹਨ ਤਾਂ ਜੋ ਸਮਝਣ ਸਕਣ ਕਿ ਸਕੀਮ ਨੇ ਆਮ ਆਦਮੀ ਪਾਰਟੀ ਦੀ ਕਿਸ ਤਰੀਕੇ ਮਦਦ ਕੀਤੀ।

ਉਹਨਾਂ ਕਿਹਾ ਕਿ ਹੋਰ ਮੁਲਕ ਵੀ ਅਜਿਹੀਆਂ ਸਕੀਮਾਂ ਚਲਾ ਕੇ ਨਾਗਰਿਕਾਂ ਨੂੰ ਸਰਕਾਰੀ ਦਖਲ ਤੋਂ ਬਗੈਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪਜੰਾਬ ਸਰਕਾਰ, ਜਿਸਨੇ ਦੇਸ਼ ਵਿਚ ਸਭ ਤੋਂ ਪਹਿਲਾਂ ਇਹ ਸੇਵਾ ਸ਼ੁਰੂ ਕੀਤੀ ਸੀ ਨੂੰ ਨਾਗਰਿਕਾਂ ਨੁੰ ਜ਼ਰੂਰੀ ਸੇਵਾਵਾਂ ਦੇਣ ਤੋਂ ਇਨਕਾਰ ਵਾਸਤੇ ਰਾਜਨੀਤੀ ਤੇ ਪ੍ਰਾਪੇਗੰਡੇ ਦੀ ਆਗਿਆ ਨਹੀਂ ਦੇਣਾ ਚਾਹੀਦੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਨਿਊ ਯਾਰਕ ਵਿੱਚ ਭਾਰਤੀ ਮੂਲ ਦੇ ਸਿੱਖ ਦਾ ਕਤਲ, ਐਸ.ਯੂ.ਵੀ. ’ਚ ਬੈਠੇ ’ਤੇ ਵਰ੍ਹਾਈਆਂ ਗਈਆਂ ਗੋਲੀਆਂ

ਯੈੱਸ ਪੰਜਾਬ ਨਿਊ ਯਾਰਕ, 27 ਜੂਨ, 2022: ਨਿਊ ਯਾਰਕ ਵਿੱਚ ਇਕ ਭਾਰਤੀ ਮੂਲ ਦੇ ਇਕ ਸਿੱਖ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 31 ਸਾਲਾਂ ਦੇ ਸਤਨਾਮ...

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ’ਤੇ ਵਧਾਈ ਦਿੱਤੀ

ਯੈੱਸ ਪੰਜਾਬ ਅੰਮ੍ਰਿਤਸਰ, 26 ਜੂਨ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਰੂਰ ਜਿਮਨੀ ਚੋਣ ਵਿਚ ਜਿੱਤ ਹਾਸਲ ਕਰਨ ’ਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਵਧਾਈ...

ਭਾਰਤ ਸਰਕਾਰ ਨੇ ਲਾਲ ਕਿਲੇ ’ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ

ਯੈੱਸ ਪੰਜਾਬ ਨਵੀਂ ਦਿੱਲੀ, 25 ਜੂਨ, 2022 - ਕੇਂਦਰ ਸਰਕਾਰ ਦੇ ਸਭਿਆਚਾਰ ਮਾਮਲੇ ਵਿਭਾਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ...

ਗੁਰਮਤਿ ਕੈਂਪਾਂ ਵਿਚ ਭਾਗ ਲੈਣ ਵਾਲੇ 4 ਹਜ਼ਾਰ ਵਿਦਿਆਰਥੀ 26 ਜੂਨ ਨੂੰ ਦੇਣਗੇ ਵਿਸ਼ੇਸ਼ ਪੇਸ਼ਕਾਰੀ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 23 ਜੂਨ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਲੀ...

ਕਾਨਪੁਰ ਸਿੱਖ ਕਤਲੇਆਮ ਮਾਮਲੇ ’ਚ 5 ਹੋਰ ਗ੍ਰਿਫ਼ਤਾਰੀਆਂ, ਫ਼ੜੇ ਗਏ ਦੋਸ਼ੀਆਂ ਦੀ ਗਿਣਤੀ 11 ਹੋਈ

ਯੈੱਸ ਪੰਜਾਬ ਲਖ਼ਨਊ, 23 ਜੂਨ, 2022: ਉਂਤਰ ਪ੍ਰਦੇਸ਼ ਵਿੱਚ ਕਾਨਪੁਰ ਵਿਖ਼ੇ 1984 ਵਿੱਚ ਦਿੱਲੀ ਦੀ ਤਰਜ਼ ’ਤੇ ਹੋਏ ਸਿੱਖ ਕਤਲੇਆਮ ਦੇ 5 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ...

ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ

ਯੈੱਸ ਪੰਜਾਬ ਸ੍ਰੀ ਅਮਿੰਤਸਰ ਸਾਹਿਬ, 23 ਜੂਨ, 2022: ਈਕੋਸਿੱਖ ਸੰਸਥਾ ਵਲੋ 2027 ਵਿੱਚ ਅਮ੍ਰਿੰਤਸਰ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ...

ਮਨੋਰੰਜਨ

ਸਿੱਧੂ ਮੂਸੇਵਾਲਾ ਦਾ ਗ਼ੀਤ ‘ਐਸ.ਵਾਈ.ਐਲ’ ਯੂ-ਟਿਊਬ ਤੋਂ ਹਟਿਆ, ਸਰਕਾਰ ਦੀ ਸ਼ਿਕਾਇਤ ’ਤੇ ਹਟਾਇਆ ਗਿਆ ਗ਼ੀਤ

ਯੈੱਸ ਪੰਜਾਬ ਨਵੀਂ ਦਿੱਲੀ, 26 ਜੂਨ, 2022: ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨਾਮਵਰ ਪੰਜਾਬੀ ਗਾਇਕ-ਰੈਪਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਉਸਦੀ ਮੌਤ ਤੋਂ...

ਸਿੱਧੂ ਮੂਸੇਵਾਲਾ ਦੇ ਨਵੇਂ ਗ਼ੀਤ ‘ਐੱਸ.ਵਾਈ.ਐੱਲ’ ਨੇ ਰਿਲੀਜ਼ ਹੁੰਦਿਆਂ ਹੀ ਤੋੜੇ ਰਿਕਾਰਡ, ‘ਯੂ ਟਿਊਬ’ ’ਤੇ ਨੰਬਰ 1 ’ਤੇ ਕਰ ਰਿਹਾ ਹੈ ਟਰੈਂਡ

ਯੈੱਸ ਪੰਜਾਬ ਚੰਡੀਗੜ੍ਹ, 24 ਜੂਨ, 2022 (ਦਲਜੀਤ ਕੌਰ ਭਵਾਨੀਗੜ੍ਹ) ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੇ ਨਵੇਂ ਆਏ ਗੀਤ ‘ਐੱਸ. ਵਾਈ. ਐੱਲ. ਨੇ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਇਸ ਗੀਤ ਨੇ ਹੁਣ...

ਤਰਸੇਮ ਜੱਸੜ ਅਤੇ ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ ‘ਖ਼ਾਓ ਪੀਓ ਐਸ਼ ਕਰੋ’ ਪਹਿਲੀ ਜੁਲਾਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜੂਨ 24, 2022: ਹਰਸਿਮਰਨ ਸਿੰਘ ਅਤੇ ਬ੍ਰਦਰਹੁੱਡ ਪ੍ਰੋਡਕਸ਼ਨ ਸ਼ਿਤਿਜ ਚੌਧਰੀ ਦੀ ਆਉਣ ਵਾਲੀ ਪੰਜਾਬੀ ਫਿਲਮ "ਖਾਓ ਪਿਓ ਐਸ਼ ਕਰੋ" ਦੇ ਪ੍ਰੀਮੀਅਰ ਦੀ ਤਿਆਰੀ ਕਰ ਰਹੇ ਹਨ। ਤਰਸੇਮ ਜੱਸੜ, ਰਣਜੀਤ ਬਾਵਾ, ਅਤੇ ਗੁਰਬਾਜ਼ ਸਿੰਘ...

ਗਿੱਪੀ ਗਰੇਵਾਲ ਵੱਲੋਂ ‘ਹੰਬਲ ਮੋਸ਼ਨ ਪਿਕਚਰਜ਼’ ਦੀ ਅਗਲੀ ਪੰਜਾਬ ਫ਼ਿਲਮ ‘ਪੋਸਤੀ’ 17 ਜੂਨ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 13 ਜੂਨ, 2022 - ਹੰਬਲ ਮੋਸ਼ਨ ਪਿਕਚਰਜ਼ ਨੇ ਆਪਣੀਆਂ ਵਿਲੱਖਣ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ ਹੈ। ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਇਹ ਹਮੇਸ਼ਾ ਵੱਖ-ਵੱਖ ਕਿਰਦਾਰਾਂ 'ਤੇ ਆਧਾਰਿਤ ਫ਼ਿਲਮਾਂ ਪੇਸ਼ ਕਰਦਾ...

ਆਉਣ ਵਾਲੀ ਫ਼ਿਲਮ ‘ਲਵਰ’ ਵਿੱਚ ਗੁਰੀ ਅਤੇ ਰੌਣਕ ਦੀ ਪ੍ਰੇਮ ਕਹਾਣੀ ਦੇ ਗਵਾਹ ਬਣੋ, 1 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਯੈੱਸ ਪੰਜਾਬ ਚੰਡੀਗੜ੍ਹ, ਜੂਨ 11, 2022: ਗੁਰੀ ਅਤੇ ਰੌਣਕ ਜੋਸ਼ੀ ਦੀ ਆਨ-ਸਕਰੀਨ ਪ੍ਰੇਮ ਕਹਾਣੀ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ, ਲਵਰ ਨਾਲ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ...
- Advertisement -spot_img

ਸੋਸ਼ਲ ਮੀਡੀਆ

20,378FansLike
51,895FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!