ਅੱਜ-ਨਾਮਾ
ਬੁਲਡੋਜ਼ਰ ਵਾਲੀ ਸੀ ਪੈਂਦੜੀ ਧੁੰਮ ਡਾਢੀ,
ਅੱਜ ਤੋਂ ਦਿੱਤੀ ਅਦਾਲਤ ਆ ਰੋਕ ਬੇਲੀ।
ਬਗੈਰ ਕਾਨੂੰਨ ਸੀ ਹੁੰਦੀ ਰਹੀ ਕਾਰਵਾਈ,
ਆਏ ਦਹਿਸ਼ਤ ਦੇ ਵਿੱਚ ਸਨ ਲੋਕ ਬੇਲੀ।
ਤੋੜਦੀ ਫਿਰਦੀ ਕਾਨੂੰਨ ਸਰਕਾਰ ਸੀ ਗੀ,
ਸਕਣਾ ਕੀਹਨੇ ਸੀ ਮੂਹਰਿਉਂ ਟੋਕ ਬੇਲੀ।
ਚੱਲਿਆ ਵੇਖ ਬੁਲਡੋਜ਼ਰ ਸਨ ਲੋਕ ਡਰਦੇ,
ਦੇਣਾ ਪਤਾ ਨਹੀਂ ਕਿੱਧਰ ਫਿਰ ਠੋਕ ਬੇਲੀ।
ਅਦਾਲਤ ਆਖਦੀ, ਲਾਉ ਬਰੇਕ ਇਸ ਨੂੰ,
ਮਰਜ਼ੀ ਏਨੀ ਸਰਕਾਰ ਨਹੀਂ ਕਰ ਸਕਦੀ।
ਲਾਗੂ ਮੁਲਕ ਦੇ ਅੰਦਰ ਸੰਵਿਧਾਨ ਜਿਹੜਾ,
ਉਸ ਨੂੰ ਖੂੰਜੇ ਸਰਕਾਰ ਨਹੀਂ ਧਰ ਸਕਦੀ।
ਤੀਸ ਮਾਰ ਖਾਂ
18 ਸਤੰਬਰ, 2024