Saturday, May 21, 2022

ਵਾਹਿਗੁਰੂ

spot_img

ਬੀਕੇਯੂ ਏਕਤਾ (ਡਕੌਂਦਾ) ਦੀ ਜੂਝਾਰ ਰੈਲੀ: ਨਾ-ਖੁਸ਼ਗਵਾਰ ਮੌਸਮ ‘ਚ ਵੀ ਠਾਠਾਂ ਮਾਰਦੇ ਇਕੱਠ ਵੱਲੋਂ ਅਥਾਹ ਜੋਸ਼ ਦਾ ਪ੍ਰਗਟਾਵਾ

ਬਰਨਾਲਾ/ਚੰਡੀਗੜ੍ਹ, 21 ਜਨਵਰੀ, 2022 (ਦਲਜੀਤ ਕੌਰ ਭਵਾਨੀਗੜ੍ਹ)
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਕੇਂਦਰ ਅਤੇ ਸੂਬੇ ਨਾਲ ਸਬੰਧਿਤ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਅੱਜ ‘ਜੁਝਾਰ ਰੈਲੀ’ ਦੇ ਨਾਂਅ ਹੇਠ ਕਿਸਾਨਾਂ ਤੇ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕੀਤਾ ਗਿਆ।

ਅੱਜ ਬੇਹੱਦ ਨਾਖੁਸ਼ਗਵਾਰ ਮੌਸਮ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ‘ ਚੋਂ ਪਹੁੰਚਿਆ ਦਹਿ ਹਜ਼ਾਰਾਂ ਮਰਦ ਔਰਤਾਂ ਦਾ ਜੋਸ਼ੀਲੇ ਨਾਹਰੇ ਮਾਰਦਾ ਇਕੱਠ ਕੜਾਕੇ ਦੀ ਠੰਢ ਵਿੱਚ ਵੀ ਮਾਹੌਲ ਦੇ ਗਰਮ ਹੋਣ ਦਾ ਅਹਿਸਾਸ ਕਰਵਾ ਰਿਹਾ ਸੀ। ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨ ਲਈ, ਜਥੇਬੰਦੀ ਦਾ ਝੰਡਾ ਨਿਵਾ ਕੇ ਸ਼ਰਧਾਂਜਲੀ ਗੀਤ ਗਾਇਆ ਗਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਸਾਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲਾਸਾਨੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਅਜੇ ਲੜਾਈ ਦਾ ਇੱਕ ਪੜਾ ਜਿੱਤਿਆ ਹੈ। ਖੇਤੀ ਨੂੰ ਲਾਹੇਵੰਦਾ ਕਿੱਤੇ ਬਣਾਉਣ ਦਾ ਬਹੁਤ ਲੰਬਾ ਤੇ ਕਠਿਨ ਯੁੱਧ ਸਾਡੇ ਸਾਹਮਣੇ ਹੈ। ਇਸ ਯੁੱਧ ਨੂੰ ਜਿੱਤੇ ਬਗੈਰ ਸਾਡੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਣਾ। ਅੱਜ ਅਸੀਂ ਇਸੇ ਯੁੱਧ ਨੂੰ ਹੋਰ ਵੀ ਵਧੇਰੇ ਜੋਸ਼ ਤੇ ਹੋਸ਼ ਨਾਲ ਜਾਰੀ ਰੱਖਣ ਦਾ ਅਹਿਦ ਕਰਨ ਲਈ ਹੀ ਇੱਥੇ, ਸੰਗਰਾਮਾਂ ਦੀ ਧਰਤੀ ਬਰਨਾਲਾ ਵਿਖੇ ਇਕੱਠੇ ਹੋਏ ਹਾਂ।

ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਉਪਲ ਨੇ ਕਿਹਾ ਕਿ ਅੱਜਕਲ੍ਹ ਪੰਜਾਬ ਵਿੱਚ ਚੋਣਾਂ ਦਾ ਘੜਮੱਸ ਹੈ ਪਰ ਸਾਨੂੰ ਇਸ ਮਾਹੌਲ ਵਿਚ ਵੀ ਆਪਣੇ ਅਸਲੀ ਨਿਸ਼ਾਨੇ ਨੂੰ ਵਿਸਾਰਨਾ ਨਹੀਂ ਚਾਹੀਦਾ। ਕਿਸਾਨ ਅੰਦੋਲਨ ਦੀਆਂ ਅਜੇ ਕਈ ਮੰਗਾਂ ਬਾਕੀ ਹਨ ਜਿਨ੍ਹਾਂ ਲਈ ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ-ਖਿਲਾਫੀ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਉਸ ਦਿਨ ਸੲਰੇ ਜਿਲ੍ਹਾ ਹੈਡਕੁਆਰਟਰਾਂ ‘ਤੇ ਰੋਹ- ਭਰਪੂਰ ਮੁਜ਼ਾਹਰੇ ਕਰਨ ਦਾ ਹੋਕਾ ਦਿੱਤਾ।

ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੇ ਜ਼ੋਸੀਲੇ ਭਾਸ਼ਨ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜੇ ਮਾਫ ਕਰੇ ਵਰਨਾ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਸਾਡੀ ਦੁਰਦਸ਼ਾ ਲਈ ਕੇੰਦਰ ਦੇ ਨਾਲ ਨਾਲ ਸੂਬਾ ਸਰਕਾਰ ਵੀ ਜਿੰਮੇਵਾਰ ਹੈ। ਜੇਕਰ ਪੰਜਾਬ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਦਿੱਲੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਸਾਡੇ ਬੁਲੰਦ ਹੋਏ ਹੌਂਸਲੇ ਹੁਣ ਸੂਬਾ ਸਰਕਾਰ ਦੀ ਨੀਂਦ ਹਰਾਮ ਕਰਨਗੇ। ਅੱਜ ਦਾ ਲਾਮਿਸਾਲ ਇਕੱਠ ਇਸੇ ਗੱਲ ਦੀ ਗਵਾਹੀ ਭਰਦਾ ਹੈ।

ਦੂਸਰੇ ਸੂਬਾਈ ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੌਰਡਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ, ਲੱਛਮਣ ਭਾਗੀਵਾਂਦਰ ਅਤੇ ਔਰਤ ਆਗੂਆਂ ਬਲਜੀਤ ਕੌਰ ਕਾਤਰੋਂ, ਸੀਰਾ ਮਹੰਤ ਬਠਿੰਡਾ, ਐਡਵੋਕੇਟ ਬਲਵੀਰ ਕੌਰ ਮਾਨਸਾ ਅਤੇ ਅਮਰਜੀਤ ਕੌਰ ਬਰਨਾਲਾ ਨੇ ਉਪਰੋਕਤ ਮੰਗਾਂ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਿਜਲੀ ਐਕਟ 2020 ਰੱਦ ਕਰਾਉਣ, ਪ੍ਰਦੂਸ਼ਣ ਐਕਟ ਚੋਂ ਕਿਸਾਨ ਮਦ ਖਤਮ ਕਰਾਉਣ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜਬੂਤ ਕਰਨ ਆਦਿ ਹੋਰ ਵੀ ਉਭਾਰਿਆ।

ਯੂਨੀਅਨ ਦੇ ਜਿਲ੍ਹਾ ਪ੍ਰਧਾਨਾਂ ਦਰਸ਼ਨ ਸਿੰਘ ਉਗੋਕੇ ਬਰਨਾਲਾ, ਬਲਦੇਵ ਸਿੰਘ ਭਾਈਰੂਪਾ ਬਠਿੰਡਾ, ਕਰਮ ਸਿੰਘ ਬਲਿਆਲ ਸੰਗਰੂਰ, ਗੁਰਮੇਲ ਸਿੰਘ ਢੱਕਡੱਬਾ ਪਟਿਆਲਾ, ਅੰਗਰੇਜ਼ ਸਿੰਘ ਮੋਹਾਲੀ, ਧਰਮਪਾਲ ਸਿੰਘ ਰੋੜੀਕਪੂਰਾ ਫਰੀਦਕੋਟ, ਹਰਨੇਕ ਸਿੰਘ ਮਹਿਮਾ ਫਿਰੋਜ਼ਪੁਰ, ਹਰੀਸ਼ ਨੱਢਾ ਫਾਜਲਿਕਾ, ਮਹਿੰਦਰ ਸਿੰਘ ਦਿਆਲਪੁਰਾ ਮਾਨਸਾ, ਸੁਖਚੈਨ ਸਿੰਘ ਰਾਜੂ ਮੋਗਾ, ਮਹਿੰਦਰ ਸਿੰਘ ਕਮਾਲਪੁਰਾ ਲੁਧਿਆਣਾ ਤੇ ਪਰਵਿੰਦਰ ਸਿੰਘ ਪੰਨੀਵਾਲ ਮੁਕਤਸਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕਿਰਤੀਆਂ ਨੂੰ ਉਨਾਂ ਦੇ ਅਸਲ ਦੁਸ਼ਮਣ ਦੀ ਪਛਾਣ ਕਰਵਾ ਦਿੱਤੀ ਹੈ। ਸਾਮਰਾਜੀ ਕਾਰਪੋਰੇਟ ਜਗਤ ਦੀ ਅੰਨੀ ਲੁੱਟ ਖਿਲਾਫ ਹੁਣ ਕਿਸਾਨ ਇਕ ਵੇਰ ਫਿਰ ਦੇਸ਼ ਦੀਆਂ ਸੜਕਾਂ ਤੇ ਆਰ ਪਾਰ ਦੀ ਲੜਾਈ ਲੜਨ ਦੇ ਮੂਡ ‘ਚ ਹਨ।

ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਭਾਵੇਂ ਦੇਸ਼ ‘ਤੇ ਰਾਜ ਮੋਦੀ ਕਰੇ ਜਾਂ ਸੋਨੀਆ,ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਵਾਲੀਆਂ ਆਰਥਿਕ ਤੇ ਸਨਅਤੀ ਨੀਤੀਆਂ ਦੀ ਚਾਬੀ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਵਪਾਰ ਸੰਸਥਾ ਦੇ ਹੱਥਾਂ ‘ਚ ਹੀ ਰਹਿੰਦੀ ਹੈ। ਸੰਸਾਰ ਦੀਆਂ ਸੱਤ ਮਹਾਂ ਸ਼ਕਤੀਆਂ ਪੂਰੇ ਸੰਸਾਰ ਦੀ ਲੁੱਟ ਕਰਦੀਆਂ ਹਨ। ਨਿਜੀਕਰਨ, ਉਦਾਰੀਕਰਨ ਤੇ ਖੁਲੀ ਮੰਡੀ ਦੀਆਂ ਸਾਮਰਾਜੀ ਨੀਤੀਆਂ ਤਹਿਤ ਪਹਿਲਾਂ ਕਾਂਗਰਸ ਹਾਕਮਾਂ ਨੇ ਅਤੇ ਹੁਣ ਭਾਜਪਾਈ ਹਾਕਮਾਂ ਨੇ ਦੇਸ਼ ਦੇ ਸਮੁੱਚੇ ਪਬਲਿਕ ਸੈਕਟਰ ਨੂੰ ਸੇਲ ‘ਤੇ ਲਾ ਕੇ ਨੀਲਾਮ ਕਰ ਦਿੱਤਾ ਹੈ। ਖੇਤੀ ਸੈਕਟਰ ‘ਤੇ ਕਬਜਾ ਕਰਨ ਲਈ ਦੇਸੀ ਵਿਦੇਸ਼ੀ ਸਰਮਾਏਦਾਰ ਲੁਟੇਰੇ ਇਹ ਕਾਲੇ ਕਨੂੰਨ ਲਿਆਏ ਸਨ ਜਿਨਾਂ ਨੂੰ ਦੇਸ਼ ਦੇ ਕਿਸਾਨਾਂ ਨੇ ਲੰਮਾਂ, ਇਤਿਹਾਸਕ, ਜਾਨਦਾਰ ਅਤੇ ਸਿਰੜੀ ਘੋਲ ਲੜ ਕੇ ਰੱਦ ਕਰਵਾਇਆ ਹੈ। ਅੱਜ ਦੀ ਰੈਲੀ ਇਨਾਂ ਸਾਮਰਾਜੀ ਨੀਤੀਆਂ ਖਿਲਾਫ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦ ਕਰਨ ਲਈ ਕੀਤੀ ਜਾ ਰਹੀ ਹੈ।

ਸਟੇਜ ਸਕੱਤਰ ਵੱਲੋਂ ਪੇਸ਼ ਕੀਤੇ ਹੇਠ ਲਿਖੇ ਮਤਿਆਂ ਨੂੰ ਜ਼ੋਸੀਲੇ ਨਾਹਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਅੱਜ ਦੀ ਰੈਲੀ ਵਿੱਚ ਪਾਸ ਕੀਤੇ ਮਤੇ ਅਤੇ ਮੁੱਖ ਮੰਗਾਂ:

-ਮੋਦੀ ਹਕੂਮਤ ਨੇ ਐਮਐਸਪੀ ਦੀ ਗਰੰਟੀ ਕਰਨ ਲਈ ਖੇਤੀ ਮਾਹਿਰਾਂ, ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੀ ਸਾਂਝੀ ਕਮੇਟੀ ਬਨਾਉਣ ਦਾ ਲਿਖਤੀ ਵਾਅਦਾ ਕੀਤਾ ਸੀ। ਅੱਜ ਦਾ ਇਕੱਠ ਇਸ ਕਮੇਟੀ ਦੇ ਤੁਰੰਤ ਗਠਨ ਦੀ ਜ਼ੋਰਦਾਰ ਮੰਗ ਕਰਦਾ ਹੈ।

-ਅੱਜ ਦਾ ਇਕੱਠ ਕਿਸਾਨਾਂ ਸਿਰ ਮੜੵੇ ਝੂਠੇ ਪੁਲਿਸ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲ ਕਾਂਡ ਦੇ ਮੁੱਖ ਸਾਜਿਸ਼ ਘਾੜੇ ਅਜੈ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਤੁਰੰਤ ਬਰਖਾਸਤ ਕਰਨ ਮੰਗ ਕਰ ਕਰਦਾ ਹੈ।

-ਅੱਜ ਦਾ ਇਕੱਠ ਦੇਸ਼ ਭਰ ਦੀਆਂ ਜੇਲਾਂ ਵਿੱਚ ਤਿੰਨ ਸਾਲ ਤੋਂ ਯੂਏਪੀਏ ਧਾਰਾ ਤਹਿਤ ਬੰਦ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਨੂੰ ਬਿਨੵਾਂ ਸ਼ਰਤ ਰਿਹਾਅ ਕਰਨ ਅਤੇ ਯੂਏਪੀਏ ਅਤੇ ਅਫਸਪਾ ਜਿਹੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਹੈ।

-ਅੱਜ ਦਾ ਇਕੱਠ ਕਿਸਾਨਾਂ-ਮਜਦੂਰਾਂ ਸਿਰ ਚੜੵੇ ਹਰ ਕਿਸਮ ਦੇ ਕਰਜੇ ਪੂਰੀ ਤਰ੍ਹਾਂ ਰੱਦ ਕਰਨ ਦੀ ਜੋਰਦਾਰ ਮੰਗ ਕਰਦਾ ਹੈ।

-ਅੱਜ ਦਾ ਇਕੱਠ ਮਜਦੂਰ ਵਰਗ ‘ਤੇ ਠੋਸੇ ਕਾਲੇ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਮਜਦੂਰ ਵਰਗ ਵੱਲੋਂ 23-24 ਫਰਬਰੀ ਦੀ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਜੋਰਦਾਰ ਹਮਾਇਤ ਕਰਨ ਦਾ ਐਲਾਨ ਕਰਦਾ ਹੈ।

-ਅੱਜ ਦਾ ਇਕੱਠ ਭਾਜਪਾ-ਆਰਐਸਐਸ ਦੀ ਗਿਣੀ ਮਿਥੀ ਸਾਜਿਸ਼ ਤਹਿਤ ਧਰਮ ਸਾਂਸਦ ਦੀ ਆੜ ਹੇਠ ਘੱਟ ਗਿਣਤੀ ਮੁਸਲਿਮ ਭਾਈਚਾਰੇ ਖਿਲਾਫ਼ ਜਹਿਰ ਉਗਲਣ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਜੋਰਦਾਰ ਮੰਗ ਕਰਦਾ ਹੈ।

-ਅੱਜ ਦੀ ਜੁਝਾਰ ਰੈਲੀ ਸੂਬੇ ਭਰ ‘ਚ ਪੱਕੇ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰ ਰਹੇ ਕਾਮਿਆਂ ਦੇ ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਜੋਰਦਾਰ ਮੰਗ ਕਰਦੀ ਹੈ।

-ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ-ਮਜਦੂਰਾਂ ਦੇ ਆਸ਼ਰਿਤ ਪਰਿਵਾਰਾਂ ਲਈ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕਰਦੀ ਹੈ।

-ਅੱਜ ਦੀ ਜੁਝਾਰ ਰੈਲੀ ਸੂਬੇ ਭਰ’ਚ ਪੇਂਡੂ/ਖੇਤ ਮਜਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੀ ਹੋਈ ਸਮੂਹ ਪਿੰਡ ਇਕਾਈਆਂ ਨੂੰ ਇਸ ਕਿਰਤੀ ਵਰਗ ਨੂੰ ਜਥੇਬੰਦ ਹੋਣ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦੀ ਹੈ।

-ਅੱਜ ਦੀ ਜੁਝਾਰ ਰੈਲੀ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਕੋਲੋਂ ਸਿੱਖਿਆ ਦਾ ਹੱਕ ਖੋਹਣ ਲਈ ਜਬਰੀ ਥੋਪੀ ਨਵੀਂ ਸਿੱਖਿਆ ਨੀਤੀ-2020 ਰੱਦ ਕਰਨ ਦੀ ਮੰਗ ਕਰਦੀ ਹੈ।

-ਅੱਜ ਦੀ ਜੁਝਾਰ ਰੈਲੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਦੇਸੀ-ਬਦੇਸ਼ੀ ਘਰਾਣਿਆਂ ਨੂੰ ਸੌਂਪਣ ਦਾ ਸਖਤ ਵਿਰੋਧ ਕਰਦੀ ਹੈ।

-ਅੱਜ ਦੀ ਜੁਝਾਰ ਰੈਲੀ ਭਾਰਤੀ ਹਾਕਮਾਂ ਨੂੰ ਸਾਮਰਾਜੀ ਮੁਲਕਾਂ ਦੀ ਪੑਤੀਨਿਧ ਲੁਟੇਰੀ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਦੀ ਜੋਰਦਾਰ ਮੰਗ ਕਰਦੀ ਹੈ।

-ਪੰਜਾਬ ਦੀਆਂ ਵੱਖ ਵੱਖ ਰੰਗ ਬਰੰਗੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਦੀ ਲੁੱਟ ਅਤੇ ਕੁੱਟ ਕੀਤੀ ਹੈ। ਪੰਜਾਬ ਅਤੇ ਕਿਸਾਨਾਂ ਨੂੰ ਕਰਜ਼ੇ ਦਾ ਬੋਝ ਨਾਲ ਲੱਦ ਦਿੱਤਾ ਹੈ ਅਤੇ ਬਦਲ ਕੇ ਆਈਆਂ ਬਾਦਲ ਅਤੇ ਕਾਂਗਰਸ ਸਰਕਾਰਾਂ ਕਿਸਾਨਾਂ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਨ ਦੇ ਵਾਅਦੇ ਕੀਤੇ ਸਨ ਪਰ ਕਿਸੇ ਸਰਕਾਰ ਨੇ ਕਰਜ਼ੇ ਮਾਫ਼ ਨਹੀ ਕੀਤੇ। ਅੱਜ ਦੀ ਜੁਝਾਰ ਰੈਲੀ ਜ਼ੋਰਦਾਰ ਮੰਗ ਕਰਦੀ ਹੈ ਕਿ ਕਿਸਾਨਾਂ-ਮਜ਼ਦੂਰਾਂ ਦੇ ਹਰ ਕਿਸਮ ਕਰਜ਼ੇ ਮਾਫ਼ ਕੀਤੇ ਜਾਣ।

-ਇਸ ਕਿਸਾਨ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ-ਮਜਦੂਰ ਸ਼ਹਿਰ ਹੋਏ ਹਨ। ਪੰਜਾਬ ਦੀ ਕਾਂਗਰਸ ਸਰਕਾਰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਵਜ਼ਾਨਾ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ। ਜੁਝਾਰ ਰੈਲੀ ਜ਼ੋਰਦਾਰ ਮੰਗ ਕਰਦੀ ਹੈ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰੇ।

-ਪੰਜਾਬ ਸਰਕਾਰ ਵੱਲੋਂ ਪੰਜ ਏਕੜ ਮਾਲਕੀ ਕਿਸਾਨਾਂ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਅੱਜ ਦੀ ਜੁਝਾਰ ਰੈਲੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਘੱਟੋ-ਘੱਟ ਦੋ ਲੱਖ ਕਰਜ਼ਾ ਮੁਆਫ਼ੀ ਦੀ ਮੰਗ ਪੂਰੀ ਕੀਤੀ ਜਾਵੇ।

-ਜੁਝਾਰ ਰੈਲੀ ਜ਼ੋਰਦਾਰ ਮੰਗ ਕਰਦੀ ਹੈ ਕਿ ਤਬਾਹ ਹੋਏ ਨਰਮੇ ਦੇ ਮੁਆਵਜ਼ੇ ਦੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੰਗ ਪੂਰੀ ਕੀਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਅਦਾਰਿਆਂ ਦੇ ਸਟਾਫ ਦੀ ਬਕਾਇਆ ਤਨਖ਼ਾਹ ਲਈ ਕਰੀਬ 25 ਕਰੋੜ ਦੀ ਰਾਸ਼ੀ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 18 ਮਈ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਟਾਫ ਦੀਆਂ ਬਕਾਇਆ ਤਨਖ਼ਾਹਾਂ ਦੀ 25 ਕਰੋੜ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ...

ਝਾਰਖੰਡ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰਾਂ ਸਮੇਤ ਦਸਵੀਂ ਦੀ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵੱਲੋਂ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 18 ਮਈ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਝਾਰਖੰਡ ਦੇ ਬੋਕਾਰੋ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਾ ਕੇ ਦਸਵੀਂ ਦੀ ਪ੍ਰੀਖਿਆ...

ਦਿੱਲੀ ਗੁਰਦੁਆਰਾ ਕਮੇਟੀ ਆਰ.ਟੀ.ਆਈ. ਕਾਨੂੰਨ ਤਹਿਤ ਜਾਣਕਾਰੀ ਦੇਣ ਤੋਂ ਮੁਨਕਰ ਕਿਊੰ ? – ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 18 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਟੀ. ਆਈ. ਕਾਨੂੰਨ ਦੇ ਤਹਿਤ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰਦੁਆਰਾ ਪ੍ਰਬੰਧਕ...

ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਅਵਤਾਰ ਸਿੰਘ ਹਿੱਤ ਨੁੰ ਕਮੇਟੀ ਵਿਚ ਸ਼ਾਮਲ ਕਰਨ ‘ਤੇ ਕੀਤਾ ਸਖ਼ਤ ਇਤਰਾਜ਼

ਯੈੱਸ ਪੰਜਾਬ ਨਵੀਂ ਦਿੱਲੀ, 17 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ...

ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਟਕਸਾਲ ਵਲੋਂ ‘ਸਾਚੈ ਮੇਲਿ ਮਿਲਾਏ’ ਗੁਰਮਤਿ ਸਮਾਗਮ

ਯੈੱਸ ਪੰਜਾਬ ਨਵੀਂ ਦਿੱਲੀ, 17 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਟਕਸਾਲ ਵਲੋਂ ਸਾਚੈ ਮੇਲਿ ਮਿਲਾਏ ਗੁਰਮਤਿ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ ਗੁਰਦੁਆਰਾ...

ਬਠਿੰਡਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 17 ਮਈ, 2022: ਬਠਿੰਡਾ ’ਚ ਮੁਲਤਾਨੀਆ ਰੋਡ ਸਥਿਤ ਇਕ ਟਾਵਰ ਤੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਅਤੇ ਪੋਥੀਆਂ ਦੇ ਅੰਗ ਸੁੱਟ ਕੇ ਬੇਅਦਬੀ ਕਰਨ ਦਾ ਸ਼੍ਰੋਮਣੀ ਕਮੇਟੀ ਦੇ...

ਮਨੋਰੰਜਨ

ਡੈਲਬਰ ਆਰਯਾ: ਸ਼ਹਿਰ ਵਿੱਚ ਚਰਚਾ ਦਾ ਨਵਾਂ ਵਿਸ਼ਾ!

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਡੇਲਬਰ ਆਰੀਆ, ਭਾਵੇਂ ਜਨਮ ਤੋਂ ਹੀ ਜਰਮਨ-ਫ਼ਾਰਸੀ ਹੈ,ਪਰ ਹੁਣ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਪਹਿਲਾਂ ਹੀ ਗੁਰੂ ਰੰਧਾਵਾ ਦੇ ਮਸ਼ਹੂਰ ਗੀਤ "ਡਾਊਨਟਾਊਨ"...

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਰਿਲੀਜ਼, 2 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 18 ਮਈ, 2022: ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ...

ਬੱਬੂ ਮਾਨ ਨੇ ਸ਼ਿਪਰਾ ਗੋਇਲ ਦੇ ਸਹਿਯੋਗ ਨਾਲ ਆਪਣੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਦੁਆਰਾ...

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਮਈ 17, 2022: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ...

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ ਚੰਡੀਗੜ੍ਹ, 12 ਮਈ, 2022: ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ...
- Advertisement -spot_img

ਸੋਸ਼ਲ ਮੀਡੀਆ

20,370FansLike
51,934FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼