Saturday, May 24, 2025
spot_img
spot_img
spot_img
spot_img

ਬਿਜਲੀ ਖੇਤਰ ਨੂੰ ਸਮਰਪਿਤ ਬਹੁਪੱਖੀ ਸ਼ਖ਼ਸੀਅਤ: Er Baldev Singh Sran

Punjab ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਤਿਹਾਸ ਵਿੱਚ ਇੰਜ਼ Baldev Singh Sran ਪਹਿਲੇ ਇੰਜੀਨੀਅਰ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਵੱਲੋਂ 2 ਵਾਰੀ ਬਤੌਰ ਸੀਐਮਡੀ ਨਿਯੁਕਤ ਕੀਤਾ ਗਿਆ।

ਇੰਜ਼ Baldev Singh Sran ਸੀ.ਐਮ.ਡੀ. ਪਾਵਰਕਾਮ ਕੇਵਲ Punjab ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਵਿੱਚ ਜਾਣ ਪਛਾਣ ਦੇ ਮੁਤਾਜ ਨਹੀਂ ਹਨ। ਇੰਜ: ਸਰਾਂ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਦੀਆਂ ਖੂਬੀਆਂ ਨੂੰ ਬਿਆਨ ਕਰਨਾ ਸੋਖਾ ਨਹੀਂ। ਇੰਜ: ਸਰਾਂ ਇਕ ਅਜਿਹੇ ਇੰਜੀਨੀਅਰ ਜ਼ੋ ਕਿ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। , ਪਾਵਰਕਾਮ ਦੇ ਸੀਐਮਡੀ ਇੰਜ਼: ਬਲਦੇਵ ਸਿੰਘ ਸਰਾਂ ਨੇ ਬਿਜਲੀ ਖੇਤਰ ਲਈ ਲਗਭਗ 42 ਸਾਲ ਸੇਵਾ ਨਿਭਾਈ।

ਇੰਜ਼ ਸਰਾਂ ਦਾ ਜਨਮ 7 ਫਰਵਰੀ,1960 ਨੂੰ ਪਿੰਡ ਚਾਉਕੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਸ: ਹਰਦਿਆਲ ਸਿੰਘ ਦੇ ਘਰ ਮਾਤਾ ਸਰਦਾਰਨੀ ਕਰਨੈਲ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਇੰਜ਼ ਸਰਾਂ ਨੇ ਮੁਢਲੀ ਵਿਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹਾਸਲ ਕਰਨ ਉਪਰੰਤ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਪ੍ਰੀ ਇੰਜੀਨੀਅਰਿੰਗ ਕਰਨ ਉਪਰੰਤ ਗੂਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਬੀ.ਐਸ.ਸੀ.ਇੰਜੀਨੀਅਰਿੰਗ ਇਲੈਕਟ੍ਰਿਕਲ ਦੀ ਡਿਗਰੀ ਆਨਰਜ਼ ਨਾਲ ਪ੍ਰਾਪਤ ਕੀਤੀ।

ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1982 ਵਿੱਚ ਭਾਰਤ ਹੈਵੀ ਇਲੈਕਟ੍ਰਿਕਲਜ਼ ਲਿਮਟਿਡ ਵਿੱਚ ਬਤੌਰ ਟ੍ਰੇਨੀ ਇੰਜੀਨੀਅਰ ਵਜੋਂ ਕੀਤੀ। ਸੰਨ1983 ਵਿੱਚ ਉਨ੍ਹਾਂ ਨੇ ਪਾਵਰਕਾਮ (ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ) ਵਿੱਚ ਟ੍ਰੇਨੀ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕਰਕੇ, ਉਨ੍ਹਾਂ ਨੇ ਮੁੱਖ ਇੰਜੀਨੀਅਰ ਤੱਕ ਦਾ ਦਰਜ਼ਾ ਹਾਸਲ ਕੀਤਾ। ਇੰਜ਼ ਬਲਦੇਵ ਸਿੰਘ ਸਰਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਤੋਂ ਵੱਧ ਸਮਾਂ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਇਆ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 19 ਸਾਲ ਉਤਪਾਦਨ,6 ਸਾਲ ਟਰਾਂਸਮਿਸ਼ਨ, ਅਤੇ 8 ਸਾਲ ਵੰਡ ਵਿਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਸੇਵਾਵਾਂ ਨਿਭਾਈਆਂ।

ਪਾਵਰਕਾਮ ਦੇ ਸੀ.ਐਮ.ਡੀ ਇੰਜ਼: ਬਲਦੇਵ ਸਿੰਘ ਸਰਾਂ 6 ਫਰਵਰੀ,2025 ਨੂੰ 65 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਗਏ ਹਨ।

ਇੰਜ਼: ਬਲਦੇਵ ਸਿੰਘ ਸਰਾਂ , ਪਾਵਰਕਾਮ ਦੇ ਪਹਿਲੇ ਮੁੱਖ ਇੰਜੀਨੀਅਰ ਸਨ, ਜਿਨ੍ਹਾਂ ਨੂੰ 6 ਜੂਨ,2018 ਨੂੰ ਸਿੱਧੇ ਬਤੋਰ ਸੀ.ਐਮ.ਡੀ. ਨਿਯੁਕਤ ਕੀਤੇ ਗਏ ਸਨ।

ਪਾਵਰਕਾਮ ਪੰਜਾਬ ਦੀ ਜੀਵਨ ਰੇਖਾ ਹੈ, ਪਾਵਰਕਾਮ ਇਕ ਕਰੋੜ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੇ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਰਾਜ ਦੇ ਸਰਵਪੱਖੀ ਵਿਕਾਸ ਵਿੱਚ ਵੀ ਮੁੱਖ ਭਾਈਵਾਲ ਹੈ ਦੇ ਇੰਜ਼: ਬਲਦੇਵ ਸਿੰਘ ਸਰਾਂ ਪਹਿਲੀ ਵਾਰ ਸੀ.ਐਮ.ਡੀ. ਦੀ ਚੋਣ ਲਈ ਇੰਟਰਵਿਊ ਰਾਹੀ ਹੋਈ। ਉਹ ਪਾਵਰਕਾਮ ਦੇ ਪਹਿਲੇ ਸੀਐਮਡੀ ਹਨ, ਜੋ ਮੁੱਖ ਇੰਜੀਨੀਅਰ ਤੋਂ ਸਿੱਧੇ ਸੀਐਮਡੀ ਬਣੇ, ਕਿਸੇ ਡਾਇਰੈਕਟਰ ਪਦਵੀਂ ਤੋਂ ਨਹੀਂ।

ਉਨ੍ਹਾਂ ਨੂੰ ਸੰਨ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਿਯੁਕਤ ਕੀਤਾ। ਦਸੰਬਰ 2021 ਵਿੱਚ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਇੱਕ ਸਾਲ ਲਈ ਅਤੇ ਮੌਜੂਦਾ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵਲੋਂ 3 ਵਾਰ ਕਾਰਜਕਾਲ 65 ਸਾਲ ਦੀ ਉਮਰ ਤੱਕ ਵਧਾਇਆ।

ਉਹ ਪਹਿਲੇ ਪੰਜਾਬ ਦੇ ਪਹਿਲੇ ਇੰਜੀਨੀਅਰ ਹਨ ਜਿਨ੍ਹਾਂ ਨੇ ਵੱਖ-ਵੱਖ ਰਾਜਸੀ ਧਿਰਾਂ ਨਾਲ ਬਤੌਰ ਸੀਐਮਡੀ ਪਾਵਰਕਾਮ ਸੇਵਾ ਨਿਭਾਈ ਉਨ੍ਹਾਂ ਨੇ ਪਹਿਲਾਂ 6 ਜੂਨ 2018 ਤੋ 5 ਜੂਨ,2020 ਤੱਕ ਦੋ ਸਾਲ ਸੇਵਾ ਨਿਭਾਈ ਅਤੇ ਫਿਰ 23 ਦਿਸੰਬਰ 2021ਤੋਂ 6 ਫਰਵਰੀ,2025 ਤੱਕ ਬਤੌਰ ਸੀਐਮਡੀ ਵਜੋਂ ਪਾਵਰਕਾਮ ਦੀ ਅਗਵਾਈ ਕੀਤੀ। ਉਨ੍ਹਾਂ ਕੁਲ 5 ਸਾਲ ਡੇਢ ਮਹੀਨਾ ਬਤੌਰ ਸੀਐਮਡੀ ਸੇਵਾ ਨਿਭਾਈ।

23 ਦਿਸੰਬਰ,2021 ਤੋਂ ਬਾਅਦ ਇੰਜ਼ ਸਰਾਂ ਨੂੰ ਦੋ ਵੱਖ ਵੱਖ ਸੱਤਾਧਾਰੀ ਪਾਰਟੀਆਂ ਵੱਲੋਂ 3 ਵਾਰੀ ਉਹਨਾਂ ਦੀ ਬਤੌਰ ਸੀਐਮਡੀ ਮਿਆਦ ਵਿੱਚ ਵਾਧਾ ਕੀਤਾ ਗਿਆ। ਇਥੇ ਦਸਿਆ ਜਾਂਦਾ ਹੈ ਕਿ ਉਹਨਾਂ ਸੀਐਮਡੀ ਮਿਆਦ ਵਿੱਚ ਵਾਧੇ ਲਈ ਕਦੇ ਪੰਜਾਬ ਸਰਕਾਰ ਤੱਕ ਪਹੁੰਚ ਨਹੀਂ ਕੀਤੀ, ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਨੇ ਉਨ੍ਹਾਂ ਦੇ ਕੰਮ ਕਾਜ ਅਤੇ ਪੰਜਾਬ ਵਿਚ ਬਿਜਲੀ ਖੇਤਰ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀਆਂ ਸੇਵਾਵਾਂ ਵਧਾਈਆਂ ਗਈਆਂ।

ਇੰਜ਼ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਬਿਜਲੀ ਖੇਤਰ ਲਈ ਕਈ ਨਵੇਂ ਮਿੱਲ ਪੱਥਰ ਸਥਾਪਤ ਕੀਤੇ । ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਤੋਂ ਵੱਧ ਸਮਾਂ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਇਆ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 19 ਸਾਲ ਉਤਪਾਦਨ,6 ਸਾਲ ਟਰਾਂਸਮਿਸ਼ਨ, ਅਤੇ 8 ਸਾਲ ਵੰਡ ਵਿਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਸੇਵਾਵਾਂ ਨਿਭਾਈਆਂ।

ਇੰਜ਼ ਬਲਦੇਵ ਸਿੰਘ ਸਰਾਂ ਸੰਨ 1990 ਤੋਂ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨਾਲ ਸਰਗਰਮੀ ਨਾਲ ਕੰਮ ਕਰਦੇ ਰਹੇ। ਇੰਜ਼ ਸਰਾਂ ਸਾਲ 2012 ਤੋਂ 2017 ਦੌਰਾਨ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਇੰਜੀਨੀਅਰ ਵਰਗ ਦੇ ਹਿਤਾਂ ਲਈ ਹਮੇਸ਼ਾ ਸੰਘਰਸ਼ ਜਾਰੀ ਰਖਿਆ।

ਉਨ੍ਹਾਂ ਨੇ ਬਿਜਲੀ ਦੇ ਤਿੰਨੋਂ ਖੇਤਰਾਂ ਦਾ ਚੰਗਾ ਤਜ਼ਰਬਾ ਹੈ, ਨਤੀਜੇ ਵਜੋਂ ਉਨ੍ਹਾਂ ਨੇ ਬਤੌਰ ਸੀ.ਐਮ.ਡੀ. ਪੰਜਾਬ ਨੂੰ ਬਿਜਲੀ ਦੇ ਖੇਤਰ ਵਿੱਚ ਸਿਖਰਾਂ ਤੇ ਲਿਜਾਉਣ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ। ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ, ਬਿਜਲੀ ਦੇ ਸੰਚਾਲਨ ਅਤੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਠੋਸ ਯਤਨ ਕੀਤੇ।

ਪੰਜਾਬ ਦੇ ਬਿਜਲੀ ਖੇਤਰ ਲਈ ਕਈ ਨਵੇਂ ਮਿੱਲ ਪੱਥਰ ਸਥਾਪਤ ਕੀਤੇ

ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ ਜਿਥੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ

ਇੰਜ਼ ਬਲਦੇਵ ਸਿੰਘ ਸਰਾਂ ਦੀ ਅਗਵਾਈ ਵਿੱਚ ਪੰਜਾਬ ਨੇ ਬਿਜਲੀ ਖੇਤਰ ਵਿੱਚ ਮੁੱਖ ਪ੍ਰਾਪਤੀਆਂ ਵਿੱਚ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ ਜਿਥੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦਿਤੀ ਜਾ ਰਹੀ ਹੈ ਅਤੇ 90,% ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।

ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ

ਸਾਲ 2024 ਦੀ ਸ਼ੁਰੂਆਤ ਜੀ.ਵੀ.ਕੇ ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਣ ਦੇ ਇਤਿਹਾਸਕ ਕਦਮ ਨਾਲ ਹੋਈ। ਭਾਰਤ ਵਿੱਚ ਇੱਕ ਸੂਬਾ ਸਰਕਾਰ ਵਲੋਂ ਇੱਕ ਪ੍ਰਾਈਵੇਟ ਪਾਵਰ ਪਲਾਂਟ ਖਰੀਦਣ ਦੀ ਇਹ ਪਹਿਲੀ ਪਹਿਲਕਦਮੀ ਨੂੰ ਬੂਰ ਪਇਆ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ‘ਤੇ ਰੱਖੇ ਗਏ ਇਸ ਥਰਮਲ ਪਲਾਂਟ ਦਾ ਲੋਡ ਫੈਕਟਰ ਇਸ ਸਾਲ ਦੌਰਾਨ 35 ਪ੍ਰਤੀਸ਼ਤ ਤੋਂ ਵਧਾ ਕੇ 77 ਪ੍ਰਤੀਸ਼ਤ ਕਰ ਦਿੱਤਾ ਗਿਆ, ਜਿਸ ਨਾਲ ਇਸਦੀ ਬਿਜਲੀ ਪੈਦਾਵਾਰ ਸਮਰੱਥਾ ਦੁੱਗਣੀ ਹੋ ਗਈ। ਇਹ 540 ਮੈਗਾਵਾਟ ਥਰਮਲ ਪਲਾਂਟ 2 ਕਰੋੜ ਪ੍ਰਤੀ ਮੈਗਾਵਾਟ ਦੀ ਸਸਤੇ ਦਰ ‘ਤੇ ਪ੍ਰਾਪਤ ਕੀਤਾ ਗਿਆ, ਜਿਸ ਨਾਲ ਪੰਜਾਬ ਨੂੰ ਸਾਲਾਨਾ 350 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਣ ਦਾ ਅਨੁਮਾਨ ਹੈ।

ਪਛਵਾੜਾ ਕੋਲਾ ਖਾਨ

ਪਛਵਾੜਾ ਕੋਲ ਖਾਣ ਜ਼ੋ ਕਿ ਪਿਛਲੇ 7 ਸਾਲਾਂ ਤੋਂ ਬੰਦ ਪਈ ਸੀ। ਦਸੰਬਰ 2022 ਤੋਂ ਸ਼ੁਰੂ ਕੀਤੀ ਗਈ ਪਛਵਾੜਾ ਕੋਲਾ ਖਾਨ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।, ਜਿਸਦੀ ਲਾਗਤ ਕੋਲ ਇੰਡੀਆ ਲਿਮਟਿਡ ਨਾਲੋਂ 11 ਕਰੋੜ ਪ੍ਰਤੀ 1 ਲੱਖ ਮੀਟ੍ਰਿਕ ਟਨ ਸਸਤਾ ਹਰ ਸਾਲ 70 ਲੱਖ ਮੀਟ੍ਰਿਕ ਟਨ ਕੋਲੇ ਦੀ ਪ੍ਰਾਪਤੀ ਹੋਵੇਗੀ,ਜਿਸ ਨਾਲ ਲਗਭਗ 700 ਕਰੋੜ ਰੁਪਏ ਦੀ ਬੱਚਤ ਹਰ ਸਾਲ ਹੋਵੇਗੀ, ਅਤੇ ਅਜਿਹਾ ਅਗਲੇ 30 ਸਾਲਾਂ ਤੱਕ 700 ਕਰੋੜ ਰੁਪਏ ਦੀ ਬੱਚਤ ਹਰ ਸਾਲ ਹੁੰਦੀ ਰਹੇਗੀ।

ਪਾਵਰਕਾਮ ਲਾਭ ਵਿੱਚ

ਪਾਵਰਕਾਮ ਨੂੰ ਨੁਕਸਾਨ ਤੋਂ ਲਾਭ ਵਿੱਚ ਲਿਆਂਦਾ – ਸੰਨ 2023-24 ਵਿੱਚ ਪਾਵਰਕਾਮ ਨੂੰ ₹800 ਕਰੋੜ ਦਾ ਲਾਭ‌ ਹੋਇਆ। ਜਦੋਂ ਕਿ ਪਾਵਰਕਾਮ ਨੂੰ ਸੰਨ 2024-25 ਦੇ ਪਹਿਲੇ 6 ਮਹੀਨਿਆਂ (ਸਤੰਬਰ 2024 ਤੱਕ) ₹2685 ਕਰੋੜ ਦਾ ਲਾਭ।

ਬਿਜਲੀ ਖਰੀਦ ਦੀ ਯੋਜਨਾ ਬਿਹਤਰ ਬਣਾਈ

ਬਿਜਲੀ ਖਰੀਦ ਦੀ ਯੋਜਨਾ ਬਿਹਤਰ ਬਣਾਈ, ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਬਿਜਲੀ ਪੈਦਾਵਾਰ ਵਧਾਇਆ, ਹੋਰ ਰਾਜਾਂ ਨਾਲ ਬਿਜਲੀ ਬੈਂਕਿੰਗ ਨੂੰ ਵਧਾਇਆ।ਕਿਸਾਨਾਂ ਨੂੰ ਦਿਨ ਦੌਰਾਨ ਪੂਰੀ ਬਿਜਲੀ ਸਪਲਾਈ ਦਿੱਤੀ, ਬਾਕੀ ਖਪਤਕਾਰਾਂ ਉੱਤੇ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ।

ਕਿਸਾਨਾਂ ਲਈ 3 ਵਾਰ ਵੀ.ਡੀ.ਐਸ. ਸਕੀਮ

ਕਿਸਾਨਾਂ ਲਈ 3 ਵਾਰ ਵੀ.ਡੀ.ਐਸ. ਸਕੀਮ ਸ਼ੁਰੂ ਕੀਤੀ, ਖੇਤੀਬਾੜੀ ਮੋਟਰਾਂ ਦੀ ਲੋਡ ਵਧਾਉਣ ਲਈ ਅੱਧੀ ਰੇਟ ‘ਤੇ ਸਹੂਲਤ। ਸ਼ਾਹਪੁਰ ਕੰਡੀ ਹਾਈਡਲ ਪ੍ਰੋਜੈਕਟ ਦੀ ਨਿਰਮਾਣ ਗਤੀ ਤੇਜ਼ ਕੀਤੀ। 5000 ਮੈਗਾਵਾਟ ਤੋਂ ਵੱਧ ਨਵੇਂ ਬਿਜਲੀ ਖਰੀਦ ਸਮਝੋਤੇ ਸੋਲਰ,ਵਿੰਡ ਪਾਵਰ (Solar, Wind Power ਆਦਿ) ਬਹੁਤ ਹੀ ਸਸਤੇ ਦਰਾਂ ‘ਤੇ। ਰੂਫਟਾਪ ਸੋਲਰ ਨੂੰ ਵੀ ਉਤਸ਼ਾਹਿਤ ਕੀਤਾ।

ਇਮਾਨਦਾਰੀ ਸਭ ਤੋਂ ਵੱਡੀ ਪਹਿਚਾਣ, ਹਮੇਸ਼ਾ ਇਮਾਨਦਾਰੀ ਲਈ ਪਹਿਰਾ ਦਿਤਾ

ਪਾਵਰਕਾਮ ਦੀ ਸੇਵਾ ਕਰਦਿਆਂ ਇੰਜ਼ ਸਰਾਂ ਨੇ ਹਮੇਸ਼ਾ ਇਮਾਨਦਾਰੀ ਲਈ ਪਹਿਰਾ ਦਿਤਾ, ਇੰਜ਼ ਬਲਦੇਵ ਸਿੰਘ ਸਰਾਂ ਨੇ ਪਾਵਰਕਾਮ ਵਿੱਚ ਸੇਵਾ ਨਿਭਾਉਂਦਿਆਂ ਹਮੇਸ਼ਾਂ ਪਾਵਰਕਾਮ ਵਿੱਚ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ। ਅਕਤੂਬਰ 2019 ਵਿੱਚ ਪਾਵਰਕਾਮ ਦੇ ਇਤਿਹਾਸ ਵਿੱਚ ਰਿਸ਼ਵਤਖੋਰੀ ਦੇ ਇਕ ਕੇਸ ਵਿੱਚ ਇਕ ਮੁੱਖ ਇੰਜੀਨੀਅਰ ਨੂੰ ਮੁਅੱਤਲ ਕਰ ਦਿਤਾ ਸੀ

ਤੋਹਾਫਿਆਂ ਲੈਣ ਤੋਂ ਹਮੇਸ਼ਾ ਇਨਕਾਰ ਕੀਤਾ

ਉਨ੍ਹਾਂ ਦੀਵਾਲੀ ਤੋਹਾਫਿਆਂ ਲੈਣ ਤੋਂ ਹਮੇਸ਼ਾ ਇਨਕਾਰ ਕੀਤਾ,ਇਸ ਲਈ ਇਕ ਲਿਖਤੀ ਸੰਦੇਸ਼ ਦਿਵਾਲੀ ਤਿਉਹਾਰ ਦੇ ਨੇੜੇ ਆਪਣੇ ਘਰ ਦੇ ਗੇਟ ਤੇ ਪ੍ਰਦਰਸ਼ਤ ਕੀਤਾ ਜਾਂਦਾ ਰਿਹਾ ਹੈ,ਜ਼ੋ ਕਿ ਪਾਵਰਕਾਮ ਦੇ ਇਤਿਹਾਸ ਵਿੱਚ ਇਕ ਨਵੀਂ ਪਿਰਤ ਹੈ।

ਪਰੀ ਪਾਰਦਰਸ਼ਤਾ – ਕਿਸੇ ਵੀ ਘੁਟਾਲੇ ਤੋਂ ਬਚਾਅ ਲਈ ਉਨ੍ਹਾਂ ਹਮੇਸ਼ਾ ਪਾਵਰਕਾਮ ਦੀ ਕੰਮਕਾਜ਼ੀ ਵਿੱਚ ਗੈਰ-ਵਾਜ਼ਿਬ ਰਾਜਨੀਤਿਕ ਦਖਲ ਅੰਦਾਜ਼ੀ ਦਾ ਵਿਰੋਧ ਕੀਤਾ। ਇੰਜ਼ ਬਲਦੇਵ ਸਿੰਘ ਸਰਾਂ ਨੇ ਪਾਵਰਕਾਮ ਵਿੱਚ ਕਰਮਚਾਰੀਆਂ ਦੀਆਂ ਬਦਲੀਆਂ ਨੂੰ ਵੱਡੇ ਪੱਧਰ ਤੇ ਸਿਆਸੀ ਪ੍ਰਭਾਵ ਤੋਂ ਦੂਰ ਰੱਖਿਆ।

ਪਾਵਰਕਾਮ ਵੱਲੋਂ 7000 ਤੋਂ ਵੱਧ ਨਵੀਆਂ ਨੌਕਰੀਆਂ ਪੂਰੀ ਪਾਰਦਰਸ਼ਤਾ ਨਾਲ ਦਿਤੀਆਂ ਗਈਆਂ

ਪਿਛਲੇ ਪੋਣੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਜਿਨ੍ਹਾਂ ਵਿੱਚ ਕਾਰਪੋਰੇਸ਼ਨ,ਬੋਰਡ ਅਤੇ ਬਾਕੀ ਸਰਕਾਰੀ ਅਦਾਰੇ ਵਿੱਚ 50000 ਦੇ ਕਰੀਬ ਨੋਕਰੀਆ ਦਿਤੀਆਂ ਗਈਆਂ ਹਨ, ਇਕੱਲੇ ਪਾਵਰਕਾਮ ਵੱਲੋਂ 7000 ਤੋਂ ਵੱਧ ਨਵੀਆਂ ਨੌਕਰੀਆਂ ਪੂਰੀ ਪਾਰਦਰਸ਼ਤਾ ਨਾਲ ਦਿਤੀਆਂ ਗਈਆਂ ਹਨ ਜ਼ੋ ਕਿ ਪੰਜਾਬ ਵਿੱਚ ਦਿਤੀਆਂ ਕੁਲ ਨੌਕਰੀਆਂ ਵਿਚੋਂ 7% ਤੋਂ ਵੱਧ ਹੈ, ਅਜਿਹਾ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰੇ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਦੇਣ ਲਈ ਕੀਤਾ ਗਿਆ ਹੈ।

ਕਰਮਚਾਰੀਆਂ ਅਤੇ ਜਨਤਾ ਨਾਲ ਚੰਗੇ ਸੰਬੰਧ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਤਿਹਾਸ ਵਿੱਚ 11500 ਤੋਂ ਵੱਧ ਤਰੱਕੀਆਂ ਦਿੱਤੀਆਂ ਗਈਆਂ । ਪਾਵਰਕਾਮ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਲਈ ਇਕ ਯੋਜਨਾ ਢੰਗ ਨਾਲ ਕੀਤੀਆਂ ਗਈਆਂ, ਜਿਸ ਨਾਲ ਕਰਮਚਾਰੀ ਨੂੰ ਤਰੱਕੀ ਲਈ ਬੇਲੋੜੀ ਉਡੀਕ ਤੋਂ ਬਚਿਆ ਜਾ ਸਕੇ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਹੱਲ।

ਬਿਜਲੀ ਦੀ ਚੋਰੀ ਨੂੰ ਰੋਕਣ ਲਈ ਸਮੇਂ ਸਮੇਂ ਤੇ ਜੋਰਦਾਰ ਮੁਹਿੰਮ ਚਲਾਈਆਂ

ਉਨ੍ਹਾਂ ਹਮੇਸ਼ਾ ਸਮਾਜ ਨੂੰ ਇਮਾਨਦਾਰੀ ਨਾਲ ਵਿਚਰਨ ਲਈ ਪ੍ਰੇਰਿਆ। ਬਿਜਲੀ ਦੀ ਚੋਰੀ ਨੂੰ ਰੋਕਣ ਲਈ ਸਮੇਂ ਸਮੇਂ ਤੇ ਜੋਰਦਾਰ ਮੁਹਿੰਮ ਚਲਾਈਆਂ। ਬਿਜਲੀ ਚੋਰੀ ਵਿੱਚ ਸ਼ਾਮਿਲ ਬਿਜਲੀ ਚੋਰਾਂ ਤੋਂ ਇਲਾਵਾ ਬਿਜਲੀ ਚੋਰੀ ਵਿੱਚ ਸ਼ਾਮਿਲ ਪਾਵਰਕਾਮ ਦੇ ਅਫਸਰਾਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ

ਬਿਜਲੀ ਅਤੇ ਪਾਣੀ ਦੀ ਬਚਤ ਕਰਨ ਲਈ ਜਾਗਰੂਕ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ।

ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਬੱਚਤ ਤੋਂ ਇਲਾਵਾ ਕੁਦਰਤੀ ਸੋਮਾ ਪਾਣੀ ਦੀ ਬਚਤ ਕਰਨ ਲਈ ਵੀ ਲੋਕਾਂ ਨੂੰ ਮੀਟਿੰਗਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ।

ਇਸ ਤੋਂ ਇਲਾਵਾ ਉਨ੍ਹਾਂ ਕਈ ਸਮਾਰੋਹਾਂ ਵਿੱਚ ਸਮਾਜ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਸਮਾਜ ਪ੍ਰਤੀ ਆਪਣੇ ਆਪਣੇ ਫਰਜ਼ ਨੂੰ ਵੀ ਸਮਝਣ ਲਈ ਪ੍ਰੇਰਿਆ। ਉਨ੍ਹਾਂ ਹਮੇਸ਼ਾ ਸਮਾਜ ਅਤੇ ਪਾਵਰਕਾਮ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਖੋਰੀ ਵਿਰੁਧ ਖੜਨ ਅਤੇ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਇਕ ਨਰੋਏ ਸਮਾਜ ਨੂੰ ਸਿਰਜਣ ਲਈ ਹਮੇਸ਼ਾ ਯਤਨਸ਼ੀਲ ਕਰਨ ਲਈ ਪ੍ਰੇਰਿਤ ਕੀਤਾ।

ਪਾਠਕਾਂ ਨਾਲ ਇਕ ਦਿਲਚਸਪ ਤੱਥ ਸਾਂਝਾ ਕੀਤਾ ਜਾ ਰਿਹਾ ਹਾਂ,ਸਮੇਂ-ਸਮੇਂ ਦੀਆਂ ਪੰਜਾਬ ਸਰਕਾਰਾਂ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ/ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਦੀਆਂ ਸੇਵਾਵਾਂ ਲਈ ਦਿਤੀਆਂ ਮਿਆਦਾਂ ਪੂਰੀਆਂ ਹੋਣ ਉਪਰੰਤ ਬਹੁਤ ਠੰਡਾ ਵਿਵਹਾਰ ਕੀਤਾ ਜਾਂਦਾ ਸੀ,ਕਈ ਵਾਰ ਤਾਂ ਅਜਿਹੇ ਹਾਲਾਤ ਪੈਦਾ ਕਰ ਦਿਤੇ ਜਾਂਦੇ ਸਨ, ਕਿ ਅਦਾਰੇ ਦੇ ਰਹਿ ਚੁੱਕੇ ਮੁੱਖੀ ਨੂੰ ਸਮਾਜ ਵਿਚ ਵਿਚਰਨਾ ਸੋਖਾ ਨਹੀਂ ਸੀ ਹੁੰਦਾ। ਕੁਝ ਇਕ ਸਥਿਤੀਆਂ ਵਿੱਚ ਅਦਾਰੇ ਦੇ ਮੁਖੀ ਨੂੰ ਪਤਾ ਹੀ ਨਹੀਂ ਚਲਦਾ ਸੀ ਕਿ ਉਹ ਅਦਾਰੇ ਦੇ ਮੁਖੀ ਹਨ ਜਾਂ ਨਹੀਂ। ਸਰਕਾਰਾਂ ਅਦਾਰੇ ਦੇ ਮੁੱਖੀਆਂ ਨੂੰ ਆਪਣੇ ਸਿਆਸੀ ਰੋਟੀਆਂ ਸੇਕਣ ਲਈ ਵਰਤਦੇ ਰਹਿੰਦੇ ਸਨ।

ਇੰਜ਼ ਬਲਦੇਵ ਸਿੰਘ ਸਰਾਂ ਨੂੰ ਵਿਲੱਖਣ ਵਿਦਾਇਗੀਆਂ :

ਇੰਜ਼ ਬਲਦੇਵ ਸਿੰਘ ਸਰਾਂ ਨੂੰ 65 ਸਾਲ ਦੀ ਉਮਰ ਪੂਰੀ ਹੋਣ ਤੇ ਪਾਵਰਕਾਮ‌ ਦੇ ਡਾਇਰੈਕਟਰ, ਵਿਭਾਗਾਂ ਦੇ ਮੁਖੀਆਂ, ਅਧਿਕਾਰੀਆਂ, ਅਫਸਰਾਂ, ਮੁਲਾਜ਼ਮ ਜਥੇਬੰਦੀਆਂ ਵੱਲੋਂ ਬਹੁਤ ਗਰਮਜੋਸ਼ੀ ਨਾਲ ਵਿਦਾਇਗੀ ਪਾਰਟੀਆਂ ਦਿਤੀਆਂ ਗਈਆਂ ਜਿਸ ਦਾ ਸਿਲਸਿਲਾ ਤਿੰਨ ਦਿਨ ਚਲਦਾ ਰਿਹਾ। ਮੁਲਾਜ਼ਮ ਵਰਗ ਨੇ ਵੀ ਨਿੱਜੀ ਪੱਧਰ ਤੇ ਗੁਲਦਸਤੇ ਭੇਂਟ ਕਰਕੇ ਆਪਣੀਆਂ ਭਾਵਨਾਵਾਂ ਨਾਲ ਆਪਣਾ ਪਿਆਰ ਅਤੇ ਸਤਿਕਾਰ ਸਾਂਝਾਂ ਕੀਤਾ।

ਪਾਵਰਕਾਮ ਦਾ ਇਕ ਕਰਮਚਾਰੀ ਇੰਜ਼ ਸਰਾਂ ਦੀ ਵਿਦਾਇਗੀ ਮੌਕੇ ਕੇਕ ਲੈਕੇ ਆਇਆ ਅਤੇ ਭਾਵਕ ਹੋਕੇ ਉਨ੍ਹਾਂ ਨੂੰ ਕੁਝ ਸਾਲ ਹੋਰ ਬਤੌਰ ਸੀਐਮਡੀ ਵਜੋਂ ਸੇਵਾਵਾਂ ਦੇਣ ਲਈ ਭਾਵੁਕ ਵੀ ਹੋ ਗਿਆ।

ਅਹਿਮ ਖ਼ਬਰਾਂ

ਸਾਡੇ ਨਾਲ ਜੁੜੋ

221,519FansLike
111,764FollowersFollow

ਸਿੱਖ ਜਗ਼ਤ

ਮਨੋਰੰਜਨ

ਪੱਤਰਕਾਰ Barjinder Singh Brar ਦੇ ‘ਕੁੰਡਲ’ ਗੀਤ ਨੂੰ ਗੱਭਰੂਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਯੈੱਸ ਪੰਜਾਬ ਲੁਧਿਆਣਾ, 21 ਮਈ, 2025 ਪੱਤਰਕਾਰ Barjinder Singh Brar ਦਾ ਲਿਖਿਆ ਗਾਣਾ 'ਕੁੰਡਲ' ਲੋਕ ਬੁੱਲ੍ਹਾਂ 'ਤੇ ਚਰਚਾ ਬਣਿਆ ਹੋਇਆ ਹੈ ਅਤੇ ਇਸ ਗੀਤ ਨੂੰ ਮੁੱਛ...

Shaunki Sardar ਦਾ ਪ੍ਰੀਮੀਅਰ: ਨਾਮਵਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਨੇ ਹੋਰ ਵੀ ਖ਼ਾਸ ਬਣਾਏ ਇਹ ਯਾਦਗਾਰੀ ਪਲ

ਯੈੱਸ ਪੰਜਾਬ 17 ਮਈ, 2025 ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ 'Shaunki Sardar' ਦਾ ਗ੍ਰੈਂਡ ਪ੍ਰੀਮੀਅਰ ਵੱਡੀ ਧੂਮਧਾਮ ਨਾਲ ਹੋਇਆ। ਜਿੱਥੇ ਜੋਸ਼,...

Guru Randhawa, Babbu Maan ਦੀ “ਸ਼ੌਂਕੀ ਸਰਦਾਰ” 16 ਮਈ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਯੈੱਸ ਪੰਜਾਬ ਬਠਿੰਡਾ, 14 ਮਈ, 2025 ਬੇਸਬਰੀ ਨਾਲ ਉਡੀਕ ਰਹੀ Punjabi ਫ਼ਿਲਮ Shaunki Sardar ਦੀ ਪ੍ਰੈਸ ਕਾਨਫਰੰਸ Bathinda ਵਿੱਚ ਹੋਈ, ਜਿਸਨੇ ਫੈਨਜ਼ ਅਤੇ ਮੀਡੀਆ ਵਿਚਕਾਰ ਜੋਸ਼...

Babbu Maan ਅਤੇ Guru Randhawa ਦੀ ਪੰਜਾਬੀ ਫ਼ਿਲਮ ‘Shaunki Sardar’ ਦਾ ਟਰੇਲਰ ਜਾਰੀ, ਫ਼ਿਲਮ 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 2 ਮਈ, 2025 ਅੱਜ Mohali 'ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ...

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

Babbu Maan ਅਤੇ Guru Randhwa ਦੀ ਫ਼ਿਲਮ ‘ਸ਼ੌਕੀ ਸਰਦਾਰ’ ਦੇ ਦੇ ਗ਼ੀਤਾਂ ਨੇ ਪਾਈ ਧਮਾਲ; ‘ਸ਼ੇਰ ਤੇ ਸ਼ਿਕਾਰ’ ’ਤੇ ‘ਚੁੰਨੀ’ ਕਰ ਰਹੇ ਹਨ ‘ਟਰੈਂਡ’

ਯੈੱਸ ਪੰਜਾਬ 17 ਅਪ੍ਰੈਲ, 2025 ਬਹੁਤ ਉਡੀਕੀ ਜਾ ਰਹੀ Punjab Film ਸ਼ੌਂਕੀ ਸਰਦਾਰ ਦਾ ਉਤਸ਼ਾਹ ਸਿਖਰ 'ਤੇ ਪਹੁੰਚ ਰਿਹਾ ਹੈ, ਇਸਦੇ ਹਾਲ ਹੀ ਵਿੱਚ ਰਿਲੀਜ਼ ਹੋਏ...

Nit C ਨੇ ਪੇਸ਼ ਕੀਤਾ “Impala” – ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਸੁਰੀਲਾ ਗੀਤ

ਯੈੱਸ ਪੰਜਾਬ 1 ਅਪ੍ਰੈਲ, 2025 ਉੱਭਰਦਾ ਹਿੱਪ-ਹੌਪ ਗਾਇਕ Nit C ਆਪਣਾ ਨਵਾਂ ਗੀਤ "Impala" ਲੈ ਕੇ ਆਇਆ ਹੈ। ਇਹ ਗੀਤ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਨੂੰ ਅੱਜ...

Kandhari ਦਾ ਨਵਾਂ ਗੀਤ “9 Outta 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ!

ਯੈੱਸ ਪੰਜਾਬ 27 ਮਾਰਚ, 2025 Punjabi ਸੰਗੀਤ ਦੀ ਸਨਸਨੀ Kandhari ਇੱਕ ਹੋਰ ਧਮਾਕੇਦਾਰ ਗੀਤ "9 Outta 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ...

ਖ਼ੇਡ ਖ਼ਬਰ

ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਨੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਕੀਤਾ ਆਯੋਜਨ

ਯੈੱਸ ਪੰਜਾਬ ਜਾਲੰਧਰ, 19 ਮਈ, 2025 Innocent Hearts Sports Hub, ਲੋਹਾਰਾਂ ਨੇ ਇੰਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿਖੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਆਯੋਜਨ ਕੀਤਾ। ਇਸ...

Innocent Hearts School, ਲੋਹਾਰਾਂ ਦਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ

ਯੈੱਸ ਪੰਜਾਬ ਜਲੰਧਰ, 5 ਮਈ, 2025 Innocent Hearts School, ਲੋਹਾਰਾਂ ਨੇ ਇੱਕ ਵਾਰ ਫਿਰ 10ਵੀਂ ਕਰਨਲਜ਼ ਸ਼ਾਰਪਸ਼ੂਟਰਜ਼ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕਰਕੇ ਖੇਡਾਂ...

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...

Punjab ਦੀਆਂ ਸ਼ੂਟਰਜ਼ Sift Kaur Samra ਅਤੇ Simranjpreet Kaur Brar ਨੇ ਸ਼ੂਟਿੰਗ ਵਿਸ਼ਵ ਕੱਪ ਅਰਜਨਟਾਈਨਾ ਅਤੇ ਪੇਰੂ ਵਿੱਚ ਮਾਰੀਆਂ ਮੱਲਾਂ

ਯੈੱਸ ਪੰਜਾਬ ਫਰੀਦਕੋਟ, 22 ਅਪ੍ਰੈਲ, 2025 ਜਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਈ.ਐਸ.ਐਸ.ਐੱਫ. ਵਰਲਡ ਕੱਪ ਮੁਕਾਬਲਿਆਂ ਵਿੱਚ Punjab ਦੇ ਜਿਲ੍ਹਾ...

Kurali ਦੀ ਧੀ Navpreet Kaur ਨੇ ਨੈਸ਼ਨਲ ਖੇਡਾਂ ਦੌਰਾਨ Weight Lifting ’ਚ ਕਾਂਸੀ ਦਾ ਤਮਗਾ ਜਿੱਤਿਆ

ਪ੍ਰਭਦੀਪ ਸਿੰਘ ਸੋਢੀ ਕੁਰਾਲੀ, 17 ਅਪ੍ਰੈਲ, 2025 ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ Navpreet Kaur ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ...

Khelo India Youth Games ਲਈ ਮੱਲਖੰਭ ਦੇ ਟ੍ਰਾਇਲ 17 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 15 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ Khelo India Youth Games ਲਈ Punjab ਦੀ ਮੱਲਖੰਭ (ਮੁੰਡੇ ਤੇ...

ਖੇਲੋ ਇੰਡੀਆ ਯੂਥ ਗੇਮਜ਼ ਲਈ Volleyball ਦੇ Trials ਹੁਣ 14 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 12 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ Punjab ਦੀ Volleyball (ਮੁੰਡੇ) ਟੀਮ...
spot_img
spot_img