ਬਾਲੀਵੁੱਡ ਦੇ ਅੰਦਰ ਆ ਪਈ ਭਾਜੜ, ਛਾਪੇ ਰਹੀਆਂ ਏਜੰਸੀਆਂ ਮਾਰ ਮੀਆਂ

ਅੱਜ-ਨਾਮਾ

ਬਾਲੀਵੁੱਡ ਦੇ ਅੰਦਰ ਆ ਪਈ ਭਾਜੜ,
ਛਾਪੇ ਰਹੀਆਂ ਏਜੰਸੀਆਂ ਮਾਰ ਮੀਆਂ।

ਐਕਟਰ ਇੱਕ ਦੀ ਜਦੋਂ ਦੀ ਮੌਤ ਹੋਈ,
ਚੜ੍ਹਿਆ ਹੋਰਾਂ ਨੂੰ ਪਿਆ ਬੁਖਾਰ ਮੀਆਂ।

ਮਾਮਲੇ ਲੱਖਾਂ-ਕਰੋੜਾਂ ਦੇ ਨਿੱਤ ਸੁਣਦੇ,
ਚੱਲਦਾ ਪਾਪ ਦਾ ਨਾਲ ਬਾਜ਼ਾਰ ਮੀਆਂ।

ਆਉੂ ਕਦੋਂ ਜਾਂ ਕਿੱਦਾਂ ਦੀ ਖਬਰ ਕੋਈ,
ਲੱਗਦਾ ਮੀਡੀਆ ਪੱਬਾਂ ਦੇ ਭਾਰ ਮੀਆਂ।

ਵੱਡੇ ਨਾਂਵਾਂ ਦੀ ਸੁਣੀਂਦੀ ਬਹੁਤ ਚਰਚਾ,
ਜਾਂਦੀ ਵਰਤੀ ਹੈ ਕਾਲੀ ਕਮਾਈ ਮੀਆਂ।

ਜਿਹੜੀ ਆਈ ਮੁਸੀਬਤ ਹੈ ਏਸ ਵੇਲੇ,
ਅੱਗੇ ਕਦੀ ਨਾ ਏਦਾਂ ਦੀ ਆਈ ਮੀਆਂ।

-ਤੀਸ ਮਾਰ ਖਾਂ
ਸਤੰਬਰ 13, 2020


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


ਅਹਿਮ ਖ਼ਬਰਾਂ