ਬਾਦਲ ਤੇ ਮਜੀਠੀਆ ਪਰਿਵਾਰ ਕਿਸੇ ਵੀ ਪੱਖੋਂ ਭਰੋਸਾ ਕਰਨ ਲਾਇਕ ਨਹੀਂ: ਰਵੀਇੰਦਰ ਸਿੰਘ

ਚੰਡੀਗੜ੍ਹ, 19 ਸਤੰਬਰ, 2020 

ਅਕਾਲੀ ਦਲ 1920 ਦੇ ਪ੍ਰਧਾਨ ਸ੍ਰ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਾਦਲ -ਮਜੀਠਾ ਪਰਵਾਰ ਨਿੱਜੀ ਹਿੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਕੈਬਨਿਟ ਮੰਤਰੀ ਦੇ ਔਹਦੇ ਤੋਂ ਅਸਤੀਫਾ ਦੇਣਾ ਵੀ ਨਿੱਜੀ ਹਿੱਤਾਂ ਤੋਂ ਹੀ ਪ੍ਰੇਰਿਤ ਹੈ।ਆਪਣੀ ਕੈਬਨਿਟ ਦੀ ਕੁਰਸੀ ਬਚਾਉਣ ਲਈ ਕਈ ਦਿਨ ਤਾਣੇ ਬਾਣੇ ਬੁਣਦੇ ਰਹੇ ਪਰ ਕਿਸਾਨਾਂ ਦੇ ਲੋਕ ਰੋਹ ਅੱਗੇ ਕਿਸੇ ਕੰਮ ਨਹੀ ਆਏ।

ਪਿਛਲੇ ਦਿਨਾਂ ਤੋਂ ਇਸ ਪਰਵਾਰ ਦਾ ਚਲਦਾ ਡਰਾਮਾ ਇਸ ਗੱਲ ਦਾ ਸਬੂਤ ਹੈ ਕਿ ਜਿਸ ਤਰਾਂ ਪ੍ਰਕਾਸ ਸਿੰਘ ਬਾਦਲ ਨੇ ਮੀਡੀਆ ਵਿੱਚ ਖੇਤੀ ਆਂਰਡੀਨੈਸਾਂ ਤੇ ਸਫਾਈਆਂ ਦਿੱਤੀਆਂ ਗਈਆਂ ਕਿ ਆਰਡੀਨੈਸ ਕਿਸਾਨਾ ਦੇ ਹੱਕ ਵਿੱਚ ਹੈ ਜਦ ਕਿ ਇਹ ਆਰਡਨਿੈਸ ਇਸ ਪਰਵਾਰ ਦੇ ਜਰੂਰ ਹੱਕ ਵਿੱਚ ਹੈ ਕਿਉਂ ਕਿ ਅਡਾਨੀਆਂ ਅਬਾਨੀਆਂ ਨਾਲ ਭਾਈਵਾਲੀ ਕਰਕੇ ਇਹ ਪਰਵਾਰ ਕਿਸਾਨਾਂ ਨੂੰ ਤਬਾਹ ਕਰਨ ਦੇ ਸੁਪਨੇ ਸੰਜੋਈ ਬੈਠਾ ਹੈ

ਇਸੇ ਕਰਕੇ ਕਦੇ ਵੱਡਾ ਬਾਦਲ ਕਦੇ ਉਸ ਦਾ ਫਰਜੰਦ ਸੁਖਬੀਰ ਦਿੱਲੀ ਤੋਂ ਗਿੱਦੜ ਚਿੱਠੀਆਂ ਲਿਆ ਕੇ ਵਿਖਾਉਣ ਦੇ ਡਰਾਮੇ ਕਰਦਾ ਰਿਹਾ ਹੈ ਜਦ ਕਿ ਲੋਕ ਹੁਣ ਮੀਡੀਆ ਦੇ ਜੁੱਗ ਵਿੱਚ ਵਿਚਰ ਰਹੇ ਹਨ ਪੁਰਾਣੇ ਬਾਦਲ ਸਮੇ ਦੇ ਵੇਲੇ ਗੁਜਰ ਚੁਕੇ ਹਨ।ਹੁਣ ਤਾਂ ਪਲ ਪਲ ਦੀ ਜਾਣਕਾਰੀ ਮੁਹਈਆ ਹੋ ਰਹੀ ਹੈ।

ਜਿਸ ਕਰਕੇ ਕਿਸੇ ਵੀ ਆਗੂ ਦੇ ਬੇਨਕਾਬ ਹੋਣ ਨੂੰ ਹੁਣ ਸਮਾਂ ਨਹੀ ਲੱਗਦਾ।ਇਹ ਪਰਵਾਰ ਵੀ ਬੇਨਕਾਬ ਹੋ ਚੁੱਕਾ ਹੈ।ਇਸ ਦੀਆਂ ਸਾਰੀਆਂ ਰਾਜਨੀਤਿਕ,ਧਾਰਮਿਕ ਚਾਲਾਂ ਹੁਣ ਫੇਲ ਹੋ ਚੁਕੀਆਂ ਹਨ।ਉਹਨਾਂ ਕਿਹਾ ਕਿ ਇੱਕ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਤੋਂ ਅਸਤੀਫਾ ਦੇ ਰਹੀ ਹੈ ਦੂਜੇ ਪਾਸੇ ਮੋਦੀ ਸਰਕਾਰ ਦੀਆਂ ਸਿਫਤਾਂ ਦੇ ਪੁਲ ਬੰਨ ਕੇ ਕਿਸਾਨਾਂ ਦੀ ਹਿਤੈਸੀ ਦੱਸ ਰਹੀ ਹੈ ਦੋ ਬੇੜੀਆਂ ਦੇ ਸਵਾਰਾਂ ਤੇ ਭਰੋਸਾ ਕਰਨਾ ਡੁਬਣ ਦੇ ਬਰਾਬਰ ਹੈ।

ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਕੈਬਨਿਟ ਤੋਂ ਤਾਂ ਅਸਤੀਫਾ ਹੈ ਪਰ ਗੱਠਜੋੜ ਬਣਿਆ ਰਹੇਗਾ।ਜੋ ਕਿ ਲੋਕਾਂ ਨੂੰ ਮੂਰਖ ਸਮਝ ਕੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ ਜਿਸ ਤੋਂ ਸਾਰੀਆਂ ਕਿਸਾਨ ਹਿਤੈਸੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਅਸੀ ਤਾਂ ਤੀਹ ਸਾਲ ਤੋਂ ਸੁਚੇਤ ਕਰਦੇ ਆ ਰਹੇ ਹਾਂ ਬੇਸ਼ਕ ਸਾਡੇ ਤੇ ਕਿਸੇ ਨੇ ਭਰੋਸਾ ਨਹੀ ਕੀਤਾ ਪਰ ਸਾਡਾ ਕਿਹਾ ਅੱਜ ਸਭ ਦੇ ਸਾਹਮਣੇ ਆ ਰਿਹਾ ਹੈ।

ਇਸ ਪਰਵਾਰ ਨੇ ਖੁਦਗਰਜੀ ਲਈ ਸਿੱਖ ਕੌਮ ਦੀਆਂ ਸਾਰੀਆਂ ਸੰਸ਼ਥਾਵਾਂ,ਜਥੇਬੰਦੀਆਂ,ਫੈਡਰੇਸ਼ਨਾਂ ਯੂਥ ਵਿੰਗਾਂ ਇਥੋਂ ਤੱਕ ਕਿ ਤਖਤ ਸਾਹਿਬਾਨ ਦੀਆਂ ਪਰੰਪਰਾਵਾਂ ਦਾ ਵੀ ਭੋਗ ਪਾ ਦਿੱਤਾ ਹੈ।ਹਾਲੇ ਵੀ ਮੌਕਾ ਹੈ ਇਸ ਪਰਵਾਰ ਤੋਂ ਪਾਸਾ ਵੱਟ ਕੇ ਕਿਸਾਨ ਅਤੇ ਸਿੱਖ ਹਿੱਤਾ ਲਈ ਸਘੰਰਸ ਕੀਤਾ ਜਾਵੇ ਤਾਂ ਹੀ ਸਫਲਤਾ ਮਿਲ ਸਕਦੀ ਹੈ ਨਹੀ ਤਾਂ ਇਹ ਪਰਵਾਰ ਸਭ ਦੇ ਹਿੱਤਾਂ ਨੂੰ ਵੇਚ ਵੱਟ ਕੇ ਆਪਣੀ ਧੌਂਸ ਜਮਾਉਣ ਵਿੱਚ ਫਿਰ ਸਫਲ ਹੋ ਜਾਵੇਗਾ।

ਉਹਨਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਖਾਸ ਕਰਕੇ ਦੂਸਰੀ ਤੀਸਰੀ ਕਤਾਰ ਦੇ ਆਗੂਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਹੁਣ ਵੀ ਮੌਕਾ ਹੈ ਕਿ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਸਤਾਬਦੀ ਵਰ੍ਹੇ ਵਿੱਚ ਇਸ ਪਰਵਾਰ ਨੂੰ ਦਰਕਿਨਾਰ ਕਰਕੇ ਪੰਜਾਬ,ਪੰਥ,ਗਰੀਬਾਂ,ਮਜਦੂਰਾਂ ਕਿਸਾਨਾਂ,ਵਪਾਰੀਆਂ,ਅਤੇ ਮੁਲਾਜਮਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਨਵੇਂ ਅਕਾਲੀ ਦਲ ਦੀ ਸਥਾਪਨਾ ਵੱਲ ਕਦਮ ਵਧਾਈਏ ਅਤੇ ਹੁਣ ਤੱਕ ਦੇ ਪੰਜਾਬ ਅਤੇ ਪੰਥ ਨਾਲ ਬੇਵਫਾਈ ਕਰਨ ਦੇ ਲੱਗੇ ਦਾਗ ਵੀ ਧੋ ਸਕੀਏ।

ਉਹਨਾਂ ਕਿਹਾ ਕਿ ਬੜੇ ਹੀ ਦੁਖਦ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼,ਪੰਥ,ਪੰਜਾਬ ਅਤੇ ਸਿੱਖ ਕੌਮ ਲਈ ਕੁਰਬਾਨੀਆਂ ਸਹਾਦਤਾਂ ਕਰਕੇ ਹੋਂਦ ਵਿੱਚ ਆਇਆ ਸ੍ਰੋਮਣੀ ਅਕਾਲੀ ਦਲ ਅੱਜ ਆਪਣੀ ਹੋਂਦ ਹਸਤੀ ਦਰਸਾਉਣ ਲਈ ਦਿੱਲੀ ਦੇ ਤਖਤ ਅਤੇ ਆਰ ਐਸ ਐਸ ਵਰਗੀਆਂ ਤਾਕਤਾਂ ਦੇ ਸਹਾਰਿਆਂ ਦੀ ਜਰੂਰਤ ਮਹਿਸੂਸ ਕਰਦਾ ਹੈ।ਆਪਣੇ ਸੌ ਸਾਲ ਦੇ ਕਾਰਜਕਾਲ ਵਿੱਚ ਆਪਣੇ ਬਲਬੂਤੇ ਤੇ ਖੜਨ ਦੇ ਸਮਰੱਥ ਨਹੀ ਹੋ ਸਕਿਆ ਜਿਸ ਲਈ ਸਿਰਫ ਤੇ ਸਿਰਫ ਬਾਦਲ ਪਰਵਾਰ ਹੀ ਦੋਸ਼ੀ ਹੈ।

ਜਿਸ ਨੇ ਪੰਥ ਪੰਜਾਬ ਅਤੇ ਸਾਰੇ ਵਰਗਾਂ ਦੇ ਹਿੱਤ ਵੇਚ ਦਿੱਤੇ ਹਨ। ਇਸ ਲਈ ਜਿੰਨਾਂ ਜਲਦੀ ਹੋ ਸਕੇ ਇਸ ਪਰਵਾਰ ਤੋਂ ਖਹਿੜਾ ਛੁਡਵਾ ਲਿਆ ਜਾਵੇ।ੳਹਨਾਂ ਨੇ ਆਪਣਾ ਪੱਖ ਸਪਸ਼ਟ ਕਰਦਿਆ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਮਜਦੂਰਾਂ ਪੰਥ ਅਤੇ ਪੰਜਾਬ ਦੇ ਹਿੱਤਾ ਦੀ ਪਹਿਰੇਦਾਰੀ ਕਰਨ ਵਾਲਿਆ ਦਾ ਹਮੇਸਾਂ ਸਾਥ ਦੇਵੇਗੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ