Wednesday, July 28, 2021
400 July

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Markfed New Gif

Innocent Admission

ਬਾਜ਼ ਉਡਾਰੀ ਵਰਗਾ ਦੂਰਦਰਸ਼ੀ ਸੀ ਡਾ. ਜਸਮੇਲ ਸਿੰਘ ਧਾਲੀਵਾਲ : ਗੁਰਭਜਨ ਗਿੱਲ

ਬਾਜ਼ ਨੂੰ ਕਿਸੇ ਪੁੱਛਿਆ ਸੀ, ਤੂੰ ਕਿੱਥੇ ਜੰਮਿਆ ਸੈਂ, ਉਸ ਉੱਤਰ ਮੋੜਿਆ ਬੁੱਢੇ ਰੁੱਖ ਦੀ ਖੋੜ ਵਿੱਚ। ਦੂਜਾ ਸਵਾਲ ਸੀ, ਹੁਣ ਕਿੱਧਰ ਦੀ ਉਡਾਰੀ ਹੈ, ਉਸ ਉੱਤਰ ਮੋੜਿਆ, ਵਿਸ਼ਾਲ ਆਕਾਸ਼ ਦੀਆਂ ਨੀਲੱਤਣਾਂ ਦੀ ਥਾਹ ਪਾਉਣ।

ਇਹ ਗੱਲ ਮੈਂ 1975 ’ਚ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਦੇ ਪੰਜਾਬ ਅਨੁਵਾਦ ’ਚੋਂ ਪੜ੍ਹੀ ਸੀ। ਉਦੋਂ ਪਤਾ ਨਹੀਂ ਸੀ ਇਹ ਬਾਜ਼ ਮੋਗਾ ਜ਼ਿਲ੍ਹੇ ’ਚ ਪਿੰਡ ਗਗੜਾ ਵਿਖੇ ਜਨਮ ਲੈ ਚੁਕਾ ਹੈ।

ਮੈਂ ਡਾ. ਜਸਮੇਲ ਸਿੰਘ ਧਾਲੀਵਾਲ ਨੂੰ ਪਹਿਲੀ ਵਾਰ ਸ. ਜਗਦੇਵ ਸਿੰਘ ਜੱਸੋਵਾਲ ਅਤੇ ਡਾ. ਨਿਰਮਲ ਜੌੜਾ ਕਾਰਨ ਗਗੜਾ ਵਿਖੇ ਹੀ ਮਿਲਿਆ। ਉਸ ਨਾਲ ਸ. ਨਿਧੜਕ ਸਿੰਘ ਬਰਾੜ ਤੇ ਸਾਥੀਆਂ ਨੇ ਰਲ ਕੇ ਮੋਗਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਲਾਉਣਾ ਸੀ।

ਉਸ ਦੀ ਤਿਆਰੀ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਗਿਆ ਸਾਂ ਮੈਂ। ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਵੀ ਪੁੱਜੇ। ਸਭ ਨੇ ਆਪੋ ਆਪਣੇ ਸੁਝਾਅ ਦਿੱਤੇ ਜੋ ਡਾ. ਜਸਮੇਲ ਸਿੰਘ ਧਾਲੀਵਾਲ ਨਾਲੋ ਨਾਲ ਨੋਟ ਕਰ ਰਹੇ ਸਨ। ਹਰ ਸੁਝਾਅ ਬਾਅਦ ਸੰਖੇਪ ਟਿੱਪਣੀ ਦਿੰਦੇ, ਹੋ ਗਿਆ, ਹੁਣ ਅੱਗੇ ਚੱਲੋ। ਦ੍ਰਿੜ ਵਿਸ਼ਵਾਸ਼ ਤੇ ਆਪਣੀ ਸਮਰੱਥਾ ’ਤੇ ਮਾਣ ਬਿਨ ਇਹ ਟਿੱਪਣੀ ਸੰਭਵ ਨਹੀਂ।

Gurbhajan Gillਮੀਟਿੰਗ ਤੋਂ ਬਾਦ ਅਗਲੇ ਹਫ਼ਤੇ ਮੈ ਅਮਰੀਕਾ ਤੇ ਕੈਨੇਡਾ ਚਲਾ ਗਿਆ। ਮੇਲੇ ਚ ਹਾਜ਼ਰ ਨਹੀਂ ਸਾਂ ਪਰ ਰੀਪੋਰਟ ਨਾਲੋ ਨਾਲ ਮਿਲ ਰਹੀ ਸੀ ਕਿ ਨਿਧੜਕ ਦਾ ਸਖ਼ਤ ਅਨੁਸ਼ਾਸਨ ਸੀ ਤੇ ਧਾਲੀਵਾਲ ਦੀ ਖ਼ੁੱਲ੍ਹੀ ਬੁੱਕਲ। ਨਿਰਮਲ ਜੌੜਾ ਸਭ ਨੂੰ ਟਿਕਾਣੇ ਸਿਰ ਰੱਖ ਰਿਹਾ ਸੀ।

ਜਦ ਮੈਂ ਅਮਰੀਕਾ ਤੋਂ ਪਰਤਿਆ ਤਾਂ ਧਾਲੀਵਾਲ ਨਾਲ ਜੱਸੋਵਾਲ ਸਾਹਿਬ ਦੇ ਘਰ ਮੁਲਾਕਾਤ ਹੋਈ। ਇੱਕੋ ਬੋਲ ਬਾਰ ਬਾਰ ਬੋਲ ਰਿਹਾ ਸੀ ਉਹ ਬਾਈ ਜੀ ਤੁਸੀਂ ਤਾਂ ਚਲੇ ਗਏ ਪਰ ਮੇਲਾ ਵੇਖਦੇ ਕਦੇ। ਤੁਹਾਡੇ ਹੁੰਦਿਆਂ ਹੋਰ ਵੀ ਰੰਗ ਭਰਦਾ।

ਮੈਨੂੰ ਚੰਗਾ ਲੱਗਿਆ ਉਸ ਦਾ ਚਾਅ ਲੈਣ ਦਾ ਅੰਦਾਜ਼।

ਉਹ ਕਈ ਤਪਦੀਆਂ ਲੂਆਂ ਚੋਂ ਲੰਘ ਕੇ ਸਿਖ਼ਰ ਤੇ ਪੁੱਜਾ ਸੀ ਪਰ ਉਸ ਨੂੰ ਹੋਰ ਅੱਗੇ ਜਾਣ ਦਾ ਉਤਸ਼ਾਹ ਸੀ।

ਡਾ.ਜਸਮੇਲ ਸਿੰਘ ਧਾਲੀਵਾਲ ਦੀ ਚੇਅਰਮੈਨਸ਼ਿਪ ਹੇਠ ਹੀ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਯਾਦ ਵਿੱਚ ਇਹ ਵਿੱਦਿਅਕ ਸੰਸਥਾਵਾਂ ਕਾਰਜਸ਼ੀਲ ਹਨ ਅਤੇ ਤਲਵੰਡੀ ਸਾਬੋ (ਬਠਿੰਡਾ) ਅਤੇ ਮੋਹਾਲੀ ਦੇ ਨੇੜ ਤੇੜ ਵੀ ਕਈ ਵਿੱਦਿਅਕ ਅਦਾਰੇ ਤਕਨੀਕੀ ਸਿੱਖਿਆ ਦੇ ਰਹੇ ਹਨ। ਦੁਪਹਿਰੀ ਭੋਜ ਕਰਦਿਆਂ ਨੇੜਤਾ ਦੀਆਂ ਕਈ ਗੱਲਾਂ ਹੋਈਆਂ, ਜੋ ਬਾਅਦ ’ਚ ਸਨੇਹੀ ਰਿਸ਼ਤੇ ’ਚ ਤਬਦੀਲ ਹੋ ਗਈਆਂ।

ਮੋਗਾ ਤੋਂ ਮੋਹਾਲੀ ਜਾਂਦਿਆਂ ਉਹ ਅਕਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਬਰੇਕਾਂ ਮਾਰ ਮਿਲ ਜਾਂਦੇ।

2010-11 ਦੇ ਨੇੜੇ ਉਨ੍ਹਾਂ ਬਾਰੇ ਪਤਾ ਲੱਗਿਆ ਕਿ ਉਹ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਸਥਾਪਤ ਕਰ ਰਹੇ ਹਨ। ਅਚਾਨਕ ਮੁਲਾਕਾਤ ਹੋਈ ਤਾਂ ਉਹ ਭਰਪੂਰ ਉਤਸ਼ਾਹ ’ਚ ਸਨ। ਕਹਿਣ ਲੱਗੇ, ਤੇਰੀ ਕਿੰਨੀ ਕੁ ਨੌਕਰੀ ਰਹਿ ਗਈ? ਮੈਂ ਦੱਸਿਆ ਕਿ ਮਈ 2013 ਤੀਕ ਹੀ ਏਥੇ ਹਾਂ। ਕਹਿਣ ਲੱਗੇ, ਮਗਰੋਂ ਸਾਡਾ ਸਾਥ ਦੇਵੀਂ, ਇਕਰਾਰ ਪੱਕਾ ਕਰੀਂ। ਮੈਂ ਚੁੱਪ ਰਿਹਾ।

ਮੇਰੀ ਸੇਵਾ ਮੁਕਤੀ ਦੀ ਖਬਰ ਮਿਲਣ ਸਾਰ ਜੂਨ ਦੇ ਪਹਿਲੇ ਹਫ਼ਤੇ ਫੋਨ ਆਇਆ, ਛੋਟੇ ਭਾਈ, ਇਕਰਾਰ ਚੇਤੇ ਹੈ? ਮੈਂ ਕਿਹਾ ਕਿਹੜਾ ? ਬੋਲੇ, ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ! ਸਾਥ ਦੇਣ ਵਾਲਾ ਹੋਰ ਕਿਹੜਾ?

ਮੈਂ ਕਿਹਾ ਸੋਚਦੇ ਹਾਂ, ਅਜੇ ਤਾਂ ਮਨ ਨਹੀਂ, ਨੌਕਰੀ ਕਰਨ ਦਾ। ਡਾ: ਬਲਦੇਵ ਸਿੰਘ ਢਿੱਲੋਂ ਵੀ ਨੌਕਰੀ ਵਾਧਾ ਬਦਲਵੇਂ ਰੂਪ ਚ ਦੇ ਰਹੇ ਸਨ ਪਰ ਮੈਂ ਨਾਂਹ ਕਰ ਦਿੱਤੀ। ਲੋਕ ਸਮਝਦੇ ਨੇ ਇਹਨੂੰ ਝੱਲਦਾ ਕੋਈ ਨਹੀਂ, ਯੂਨੀਵਰਸਿਟੀ ਨੂੰ ਚੰਬੜਿਆ ਹੋਇਐ ਚਿੱਚੜ ਵਾਂਗ। ਮੈਂ ਚਿੱਚੜ ਕਿਉਂ ਬਣਾਂ?

ਕਹਿਣ ਲੱਗੇ ਤੈਨੂੰ ਨੌਕਰੀ ਕਰਨ ਨੂੰ ਕੌਣ ਕਹਿੰਦਾ ਹੈ? ਸਾਥ ਮੰਗਿਆ ਹੈ। ਮੈਂ ਨਿਰ ਉੱਤਰ ਸਾਂ! ਬੇ ਹਥਿਆਰਾ ! ਅੱਖਾਂ ਸਿੱਲ੍ਹੀਆਂ ਹੋ ਗਈਆਂ, ਭਲਾ ! ਕੋਈ ਸੱਜਣ ਮੇਰੇ ’ਤੇ ਏਨਾ ਵੀ ਹੱਕ ਜਤਾ ਸਕਦਾ ਹੈ?

ਮੈਂ ਪਿੱਛਲ ਝਾਤ ਮਾਰੀ ਤਾਂ ਕਿੰਨਾ ਕੁਝ ਚੇਤੇ ਆਇਆ।

ਉਹ ਵੀ ਦਿਨ ਜਦ ਸ. ਜਗਦੇਵ ਸਿੰਘ ਜੱਸੋਵਾਲ ਦੇ ਘਰ ਸਵੇਰੇ ਚਾਹ ਵੇਲਾ ਖਾਂਦਿਆਂ ਵਿਰਾਸਤ ਭਵਨ ਦੇ ਹਾਲ ਕਮਰੇ ਦੀ ਉਸਾਰੀ ਦੀ ਗੱਲ ਤੁਰੀ ਤਾਂ ਡਾ. ਜਸਮੇਲ ਸਿੰਘ ਧਾਲੀਵਾਲ ਨੇ ਮੇਰੀ ਬਾਤ ਦਾ ਹੁੰਗਾਰਾ ਭਰਦਿਆਂ ਆਪ ਹੀ ਕਹਿ ਦਿੱਤਾ, ਬਾਪੂ ਜੀ ਚੰਨਣ ਸਿੰਘ ਸੀ, ਦੀ ਯਾਦ ਵਿੱਚ ਇਹ ਹਾਲ ਕਮਰਾ ਮੈਂ ਉਸਾਰ ਕੇ ਦਿਆਂਗਾ, ਹੁਣ ਹੋਰ ਗੱਲ ਕਰੋ! ਹਫ਼ਤੇ ਡੇਢ ਬਾਅਦ ਡਾ. ਧਾਲੀਵਾਲ ਦੇ ਭੇਜੇ ਇੰਜੀਨੀਅਰ ਕਾਮੇ ਤੇ ਸੁਪਰਵਾਈਜ਼ਰ ਪਾਲਮ ਵਿਹਾਰ ਦੇ ਵਿਰਾਸਤ ਭਵਨ ’ਚ ਹਾਜ਼ਰ ਸਨ।

ਉਨ੍ਹਾਂ ਕੋਲ ਖਲੋ ਕੇ ਇਹ ਹਾਲ ਕਮਰਾ ਬਣਵਾਇਆ, ਪਤਾ ਨਹੀਂ 10 ਲੱਖ ਲੱਗਿਆ ਕਿ ਪੰਦਰਾਂ, ਅੱਜ ਤੀਕ ਪਤਾ ਨਹੀਂ ਲੱਗਿਆ?

1 ਜੂਨ 1952 ਨੂੰ ਪੈਦਾ ਹੋਏ ਡਾ. ਜਸਮੇਲ ਸਿੰਘ ਧਾਲੀਵਾਲ ਦਾ ਕੱਦ ਲਗਭਗ ਸਵਾ ਛੇ ਕੁ ਫੁੱਟ ਸੀ। ਬਿਲਕੁਲ ਜੱਸੋਵਾਲ ਜਿੱਡਾ। ਜਦ ਗੱਲਾਂ ਕਰਦੇ ਤਾਂ ਜਾਪਦਾ ਦੋ ਮੀਨਾਰ ਆਹਮੋ ਸਾਹਮਣੇ ਖੜ੍ਹੇ ਹਨ। ਇੱਕ ਨੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰੀਆਂ ਤੇ ਦੂਸਰੇ ਨੇ ਸੱਭਿਆਚਾਰਕ ਕਾਮੇ ਵਜੋਂ ਨਿਵੇਕਲੀਆਂ ਪੈੜਾਂ ਕੀਤੀਆਂ।

ਸਮਾਜ ਦੇ ਦੱਬੇ, ਕੁਚਲੇ ਤੇ ਆਰਥਿਕ ਤੌਰ ’ਤੇ ਟੁੱਟੇ ਬੁੜੇ ਲੋਕਾਂ ਲਈ ਉਹ ਆਸ ਉਮੀਦ ਦਾ ਰੌਸ਼ਨ ਮੀਨਾਰ ਬਣੇ। ਉਨ੍ਹਾਂ ਦੀ ਸਦਾਰਤ ਹੇਠ ਕੰਮ ਕਰਦੇ ਅਦਾਰਿਆਂ ਵਿੱਚ ਹਰ ਸਾਲ ਲਗ-ਪਗ 25 ਹਜ਼ਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਸਨ। ਹੋਰ ਤਾਂ ਹੋਰ! ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਵਿਖੇ ਵੀ ਮੈਡੀਕਲ ਕਾਲਜ ਜਾ ਖੋਲ੍ਹਿਆ।

ਮੈਂ ਇੱਕ ਸਤਰ ਵਿੱਚ ਡਾ. ਜਸਮੇਲ ਸਿੰਘ ਧਾਲੀਵਾਲ ਦਾ ਰੇਖਾ ਚਿੱਤਰ ਉਲੀਕਣਾ ਹੋਵੇ ਤਾਂ ਇਹੀ ਬਣੇਗਾ ਕਿ ਡਾ. ਜਸਮੇਲ ਸਿੰਘ ਧਾਲੀਵਾਲ ਖ਼ਤਰਿਆਂ ਦਾ ਖਿਡਾਰੀ ਸੀ। ਉਸ ਵਿੱਚ ਉਤਸ਼ਾਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਲੈਕਟਰੋਪੈਥੀ ਵਿੱਚ ਐਮ.ਡੀ. ਕਰਕੇ ਮਗਰੋਂ ਵਕਾਲਤ ਪਾਸ ਕਰਨਾ ਕਮਾਲ ਸੀ। ਜੇ ਇਲੈਕਟਰੋਪੈਥੀ ਨੂੰ ਪ੍ਰਵਾਨਗੀ ਮਿਲ ਜਾਂਦੀ ਤਾਂ ਸ਼ਾਇਦ ਵਿਸ਼ਾਲ ਸਿੱਖਿਆ ਤੰਤਰ ਦਾ ਸੁਪਨਕਾਰ ਡਾ. ਜਸਮੇਲ ਸਿੰਘ ਧਾਲੀਵਾਲ ਸਿਰਫ਼ ਮੋਗਾ ਜ਼ਿਲ੍ਹੇ ਤੀਕ ਸੀਮਤ ਰਹਿ ਜਾਂਦਾ।

ਮੇਰੀ ਗੱਲ ਮੰਨ ਕੇ ਉਨ੍ਹਾਂ ਕਈ ਵੱਡੇ ਫ਼ੈਸਲੇ ਕੀਤੇ। ਯੂਨੀਵਰਸਿਟੀ ਵਾਈਸ ਚਾਂਸਲਰ ਲਾਉਣ ਤੀਕ। ਖੇਤੀਬਾੜੀ ਕਾਲਿਜ ਦੇ ਅਧਿਆਪਕਾਂ ਨੂੰ ਮੂੰਹ ਮੰਗਵੀਂ ਤਨਂਕਾਹ ਦੇ ਕੇ ਤਲਵੰਡੀ ਸਾਬੋ ਲਿਆਉਣ ਤੀਕ। ਕਿਸਾਨ ਮੇਲਾ ਵੀ ਕਰਵਾਇਆ ਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬੁਲਾ ਕੇ ਪ੍ਰਸ਼ਾਸਕੀ ਬਲਾਕ ਦਾ ਉਦਘਾਟਨ ਵੀ ਕਰਵਾਇਆ।

ਪ੍ਰੋ: ਮੋਹਨ ਸਿੰਘ ਮੇਲੇ ਦਾ ਅੱਧਾ ਆਯੋਜਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਕੀਤਾ। ਦੂਰਦਰਸ਼ਨ ਤੋਂ ਯੂਨੀਵਰਸਿਟੀ ਬਾਰੇ ਦਸਤਾਵੇਜ਼ੀ ਫਿਲਮ ਵੀ ਬਣਵਾਈ। ਡਾ: ਜਸਮੇਲ ਸਿੰਘ ਧਾਲੀਵਾਲ, ਗੁਰਲਾਭ ਸਿੰਘ ਸਿੱਧੂ ਤੇ ਸੁਖਰਾਜ ਸਿੰਘ ਸਿੱਧੂ ਤੋਂ ਇਲਾਵਾ ਇੰਜਨੀਅਰ ਸੁਖਵਿੰਦਰ ਸਿੰਘ ਸਿੱਧੂ ਹਰ ਕਾਰਜ ਸਿਰ ਜੋੜ ਕੇ ਕਰਦੇ ਸਨ।

ਜਦ ਡਾ: ਨ ਸ ਮੱਲ੍ਹੀ ਜੀ ਨੂੰ ਬਤੌਰ ਵੀ ਸੀ ਜਾਇਨ ਕਰਾਉਣ ਗਏ ਤਾਂ ਅਸੀਂ ਲੁਧਿਆਣਿਉਂ ਪੰਜ ਜਣੇ ਸਾਂ। ਚਾਰ ਇੱਕ ਕਾਰ ਚ ਤੇ ਪੰਜਵੇਂ ਡਾ: ਬਲਦੇਵ ਸਿੰਘ ਢਿੱਲੋਂ ਵੀ ਸੀ ,ਪੀ ਏ ਯੂ ਵੱਖਰੇ। ਉਨ੍ਹਾਂ ਉਥੋਂ ਅੱਗੇ ਬਠਿੰਡਾ ਜਾਣਾ ਸੀ।

ਜਦ ਡਾ: ਨ ਸ ਮੱਲ੍ਹੀ ਨੇ ਅਹੁਦਾ ਸੰਭਾਲ ਲਿਆ ਤਾਂ ਡਾ: ਧਾਲੀਵਾਲ ਬੋਲੇ,ਹੁਣ ਤੂੰ ਵੀ ਅਹੁਦਾ ਸੰਭਾਲ।

ਮੈਂ ਕਿਹਾ, ਆਪਣੀ ਤਾਂ ਨੌਕਰੀ ਦੀ ਗੱਲ ਹੀ ਨਹੀਂ ਹੋਈ?

ਗੁਰਲਾਭ ਸਿੰਘ ਤੇ ਡਾ: ਧਾਲੀਵਾਲ ਇਕੱਠੇ ਬੋਲੇ, ਨੌਕਰੀ ਨਹੀਂ ਸਾਥ ਦੀ ਕਮਿੱਟਮੈਂਟ ਭੁੱਲ ਗਿਐ?

ਮੇਰੀਆ ਅੱਖਾਂ ਚ ਨਮੀ ਸੀ, ਕੋਈ ਮੇਰੇ ਤੇ ਏਨਾ ਹੱਕ ਵੀ ਜਤਾ ਸਕਦੈ, ਕਦੇ ਨਹੀਂ ਸੀ ਸੋਚਿਆ!

ਡਾ: ਬਲਦੇਵ ਸਿੰਘ ਢਿੱਲੋਂ ਨੇ ਮੈਨੂੰ ਮਿੱਠਾ ਜਿਹਾ ਘੂਰਿਆ ਵੀ ,ਤੂੰ ਆਪਣੇ ਆਪ ਨੂੰ ਕੀ ਸਮਝਦੈਂ?ਪਹਿਲਾਂ ਮੈਨੂੰ ਨਾਂਹ ਕਰ ਗਿਆ, ਹੁਣ ਇਨ੍ਹਾਂ ਨੂੰ ਨਾਂਹ ਕਰ ਰਿਹੈਂ।

ਗੁਰਲਾਭ ਤੇ ਡਾ: ਧਾਲੀਵਾਲ ਨਾਲ ਵਾਲੇ ਕਮਰੇ ਚ ਮੈਨੂੰ ਲੈ ਗਏ।

ਬੋਲੇ, ਦੋ ਹਰਫ਼ੀ ਗੱਲ ਹੈ ਨਾਂਹ ਨਹੀਂ ਸੁਣਨੀ। ਜ਼ੁੰਮੇਵਾਰੀ ਤੇ ਰੁਤਬਾ ਤੇਰੀ ਮਰਜ਼ੀ ਦਾ।

ਪੰਜ ਮਿੰਟਾਂ ਬਾਦ ਮੈਂ ਯੂਨੀਵਰਸਿਟੀ ਦਾ ਡਾਇਰੈਕਟਰ ਯੋਜਨਾ ਤੇ ਵਿਕਾਸ ਸਾਂ। ਵਾਈਸ ਚਾਂਸਲਰ ਤੋਂ ਦੂਜੇ ਨੰਬਰ ਤੇ। ਵੱਖਰੀ ਕਾਰ, ਘਰ ਤੇ ਹੋਰ ਸਹੂਲਤਾਂ। ਤਨਖ਼ਾਹ ਮੂੰਹ ਮੰਗਵੀਂ। ਮੈਂ ਮੰਨ ਤਾਂ ਗਿਆ ਪਰ ਮੈਂ 8 ਮਹੀਨੇ ਬਾਅਦ ਉਕਤਾ ਗਿਆ। ਲੱਗਿਆ ਜੋ ਕੁਝ ਹਾਸਲ ਕਰ ਰਿਹਾਂ, ਓਨਾ ਕੰਮ ਨਹੀਂ ਕਰ ਰਿਹਾ। ਜਿੰਨਾ ਚਿਰ ਰਿਹਾ, ਅਨੇਕਾਂ ਨਿਵੇਕਲੇ ਕਾਰਜ ਕੀਤੇ। ਡਾ: ਨ ਸ ਮੱਲ੍ਹੀ ਦੀ ਅਗਵਾਈ ਚ ਖੇਤੀਬਾੜੀ ਕਾਲਿਜ ਸਮਰੱਥ ਬਣਾਇਆ। ਚੋਟੀ ਦੇ ਵਿਗਿਆਨੀ ਭਰਤੀ ਕੀਤੇ। ਕਿਸਾਨ ਮੇਲਾ ਕਰਵਾਇਆ।

ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਦੇ ਬਾਹਰ ਇੱਕ ਹਫ਼ਤੇ ਅੰਦਰ ਅੰਦਰ ਯਾਦਗਾਰੀ ਗਿਆਨ ਸਤੰਭ ਵਿਉਂਤਿਆ ਤੇ ਬਣਾਇਆ। ਉਸ ਚ ਡਾ: ਜਸਮੇਰ ਸਿੰਘ ਧਾਲੀਵਾਲ ਦੋ ਤਿੰਨ ਵਾਰ ਮੇਰੇ ਨਾਲ ਬੁੱਤ ਤਰਾਸ਼ ਕੋਲ ਕਈ ਕਈ ਘੰਟੇ ਬੈਠੇ।

ਡਾ: ਬਲਵਿੰਦਰ ਲੱਖੇਵਾਲੀ ਨੇ ਵੀ ਵਿਉਂਤਕਾਰੀ ਚ ਵੱਡਾ ਸਾਥ ਦਿੱਤਾ। ਉਸ ਦਾ ਸਮਰਪਣ ਵੇਖ ਕੇ ਧਾਲੀਵਾਲ ਨੇ ਉਸ ਨੂੰ ਪਰਿਵਾਰ ਸਮੇਤ ਯੂਨੀਵਰਸਿਟੀ ਸੇਵਾ ਚ ਆਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਲੁਧਿਆਣਾ ਨਹੀਂ ਸੀ ਛੱਡਣਾ ਚਾਹੁੰਦਾ।
ਜਦ ਕਦੇ ਵੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੀਕ ਫੋਨ ਆਉਂਦਾ, ਹਰ ਫੋਨ ਹੱਕ ਵਾਲਾ ਹੀ ਹੁੰਦਾ।

ਛੋਟੇ ਭਾਈ! ਆਹ ਕੰਮ ਤੇਰੇ ਜ਼ਿੰਮੇ, ਸਾਡੀ ਸਿਰਦਰਦੀ ਖ਼ਤਮ!
ਹੁਣ ਅਜਿਹਾ ਫ਼ੋਨ ਕਦੇ ਨਹੀਂ ਆਏਗਾ।
ਜਾਣ ਵਾਲਿਆ ਵੇ ਕਦੇ ਏਸਰਾਂ ਨਹੀਂ ਕਰੀਦਾ।
ਨਿਭਣਾ ਨਾ ਹੋਵੇ ਤਾਂ ਹੁੰਗਾਰਾ ਵੀ ਨਹੀਂ ਭਰੀਦਾ।
ਪਰ ਡਾ: ਜਸਮੇਲ ਸਿੰਘ ਧਾਲੀਵਾਲ ਤਾਂ ਨਿਭਾ ਗਿਆ।
ਯਾਦ ਸਲਾਮਤ ਰਹੇਗੀ।

ਗੁਰਭਜਨ ਸਿੰਘ ਗਿੱਲ (ਪ੍ਰੋ:)
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਉੱਤਰਾਖੰਡ ਦੇ ਮੁੱਖ ਮੰਤਰੀ ਦੇ ਗੁਰਦੁਆਰਾ ਨਾਨਕਮਤਾ ਸਾਹਿਬ ਪਹੁੰਚਣ ਸਮੇਂ ਮਰਿਆਦਾ ਦੀ ਉਲੰਘਣਾ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 26 ਜੁਲਾਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ ’ਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕਿਸਾਨ ਨੇਤਾ ਚੜ੍ਹੂਨੀ ਖਿਲਾਫ਼ ਗੁਨੀ ਪ੍ਰਕਾਸ਼ ਦਾ ਬਿਆਨ ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜਾ ਪਾਉਣ ਵਾਲਾ: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 26 ਜੁਲਾਈ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰਿਆਣਾ ਦੇ ਆਗੂ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਲੀਡਰ ਸ. ਗੁਰਨਾਮ ਸਿੰਘ ਚੜੂਨੀ ਖਿਲਾਫ਼ ਕੀਤੀਆਂ ਗਈਆਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮੇਰਾ ਤਰਲਾ, ਮੇਰੀਆਂ ਮਿੰਨਤਾਂ ਕਿ ਸਿੰਘ ਸਾਹਿਬਾਨ ਮੈਨੂੰ ਭੁੱਲੇ ਭਟਕੇ ਨੂੰ ਮੁੜ ਪੰਥ ’ਚ ਸ਼ਾਮਲ ਕਰ ਲੈਣ: ਸੁੱਚਾ ਸਿੰਘ ਲੰਗਾਹ

ਯੈੱਸ ਪੰਜਾਬ ਅੰਮ੍ਰਿਤਸਰ, 25 ਜੁਲਾਈ, 2021: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਅੱਜ 101 ਦਿਨ ਵੀ ਰੋਜ਼ਾਨਾ ਦੀ ਤਰਾਂ ਇਕ ਨਿਮਾਣੇ ਸਿੱਖ ਵਜੋਂ ਲਗਾਤਾਰ ਨੰਗੇ ਪੈਰੀਂ ਆ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਉੱਤਰਾਖੰਡ ਦੇ ਮੁੱਖ ਮੰਤਰੀ ਦੀ ਆਮਦ ’ਤੇ ਗੁਰਦੁਆਰਾ ਨਾਨਕਮਤਾ ਸਾਹਿਬ ਵਿੱਚ ਹੋਈ ਅਵੱਗਿਆ; ਅਕਾਲ ਤਖ਼ਤ ਵੱਲੋਂ 3 ਮੈਂਬਰੀ ਕਮੇਟੀ ਦਾ ਗਠਨ

ਯੈੱਸ ਪੰਜਾਬ ਅੰਮ੍ਰਿਤਸਰ, 25 ਜੁਲਾਈ, 2021: ਭਾਜਪਾ ਦੇ ਸੀਨੀਅਰ ਆਗੂ ਅਤੇ ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਦੇ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਜ਼ਿਲ੍ਹਾ ਊਧਮ ਸਿੰਘ ਨਗਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਗੁਰਨਾਮ ਸਿੰਘ ਚੜੂਨੀ ਖਿਲਾਫ਼ ਟਿੱਪਣੀਆਂ ਲਈ ਗੁਣੀ ਪ੍ਰਕਾਸ਼ ਦੇ ਖ਼ਿਲਾਫ਼ ਕੇਸ ਦਰਜ ਕਰਾਏਗੀ ਮਨਜਿੰਦਰ ਸਿੰਘ ਸਿਰਸਾ

ਯੈੱਸ ਪੰਜਾਬ ਨਵੀਂ ਦਿੱਲੀ, 24 ਜੁਲਾਈ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਫਿਰਕੂਵਾਦੀ ਸੋਚ ਦੇ ਮਾਲਕ ਗੁਨੀ ਪ੍ਰਕਾਸ਼ ਵੱਲੋਂ ਕਿਸਾਨ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

125 ਬੈਡਾਂ ਦਾ ਕੋਰੋਨਾ ਹਸਪਤਾਲ ਅਗਸਤ ਦੇ ਪਹਿਲੇ ਹਫਤੇ ਸ਼ੁਰੂ ਹੋਵੇਗਾ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 24 ਜੁਲਾਈ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੁੰ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਹੌਬੀ ਧਾਲੀਵਾਲ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਬਾਲੀਵੁੱਡ ‘ਚ

ਯੈੱਸ ਪੰਜਾਬ ਜਲੰਧਰ, 19 ਜੁਲਾਈ, 2021: ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਸਥਾਪਤ ਕਰਨ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ।ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਨੀ ਕਾਹਲੋਂ ਦਾ ਨਵਾਂ ਗ਼ੀਤ ‘ਬੋਲੀ ਜਾਣ ਦੇ’ ਰਿਲੀਜ਼

ਯੈੱਸ ਪੰਜਾਬ ਚੰਡੀਗੜ, ਜੁਲਾਈ 17, 2021: ਸੰਨੀ ਕਾਹਲੋਂ ਨੇ ਹਮੇਸ਼ਾਂ ਕੋਸ਼ਿਸ਼ ਕੀਤੀ ਹੈ ਕਿ ਕੁਝ ਅਨੋਖਾ ਲੈ ਕੇ ਆਇਆ ਜਾਵੇ, ਖ਼ੂਬਸੂਰਤ ਜੱਟੀ ਅਤੇ ਗੁੱਜਰ ਵਰਗੇ ਹਿੱਟ ਗਾਣੇ ਦੇਣ ਤੋਂ ਬਾਅਦ, ਹੁਣ ਉਹ ਇਕ ਹੋਰ ਧਮਾਕੇਦਾਰ ਗਾਣੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬੀ ਫ਼ਿਲਮ ‘ਫੁੱਫੜ ਜੀ’ ਵਿੱਚ ਜੱਸੀ ਗਿੱਲ ਨਾਲ ਨਜ਼ਰ ਆਵੇਗੀ ਸਿੱਧਿਕਾ ਸ਼ਰਮਾ

ਯੈੱਸ ਪੰਜਾਬ ਜਲੰਧਰ, 6 ਜੁਲਾਈ, 2021: ਅਦਾਕਾਰਾ ਸਿੱਧਿਕਾ ਸ਼ਰਮਾ ਨਿਰਮਾਤਾ ਨਿਰਦੇਸ਼ਕ ਪੰਕਜ ਬਤਰਾ ਦੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਵਿੱਚ ਗਾਇਕ ਅਦਾਕਾਰ ਜੱਸੀ ਗਿੱਲ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਜਿਸ ਵਿੱਚ ਗੁਰਨਾਮ ਭੁੱਲਰ ਅਤੇ ਬੀਨੂੰ ਢਿੱਲੋਂ ਦੇ ਵੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਛੇਤੀ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜੂਨ 30, 2021: ਗਿੱਪੀ ਗਰੇਵਾਲ ਉਹ ਸ਼ਖ਼ਸ ਹੈ ,ਜਿਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਿਸ਼ਚਤ ਤੌਰ ਤੇ ਨਵੇਂ ਸਿਖਰਾਂ ਤੇ ਲਿਆਂਦਾ ਹੈ। ਆਪਣੇ ਇਕ ਤੇ ਇਕ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ,...
- Advertisement -spot_img

ਸੋਸ਼ਲ ਮੀਡੀਆ

20,370FansLike
50,659FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼