ਅੱਜ-ਨਾਮਾ
ਬਦਲਿਆ ਮੌਸਮ, ਅਕਾਲੀ ਨੇ ਹੋਏ ਬਾਗੀ,
ਜਾਂਦੀ ਤਾਂ ਲੀਡਰ ਦੀ ਕੋਈ ਨਾ ਪੇਸ਼ ਭਾਈ।
ਯਕੀਨ ਉਨ੍ਹਾਂ ਦਾ ਹੋਇਆ ਹੈ ਕਰਨ ਔਖਾ,
ਪਰਛਾਵਿਆਂ ਵਾਂਗਰ ਜੋ ਰਹੇ ਹਮੇਸ਼ ਭਾਈ।
ਚਿੰਗਾੜੀ ਕੌੜ ਦੀ ਉਨ੍ਹਾਂ ਦੀ ਬਾਹਰ ਆਵੇ,
ਜਿਹੜੀ ਪਹਿਲਾਂ ਦੀ ਕਰੀ ਪਰਵੇਸ਼ ਭਾਈ।
ਕੋਈ ਕਮੇਟੀ ਜਾਂ ਸੈੱਲ ਨਹੀਂ ਨਜ਼ਰ ਆਵੇ,
ਜੀਹਦੇ ਅੰਦਰ ਨਹੀਂ ਗਿਆ ਕਲੇਸ਼ ਭਾਈ।
ਮੁਸ਼ਕਲਾਂ ਵਾਲਾ ਅੰਬਾਰ ਤਾਂ ਜਾਏ ਵਧਦਾ,
ਮਿੱਤਰ-ਸਾਥੀ ਸਭ ਸ਼ੱਕੀ ਆ ਹੋਏ ਭਾਈ।
ਹਰ ਕੋਈ ਰਸਤਾ ਅਗਾਂਹ ਦਾ ਜਾਣ ਰੋਕੀ,
ਪੁੱਟੇ-ਪੁਟਵਾਏ ਜੋ ਆਪ ਸੀ ਟੋਏ ਭਾਈ।
ਤੀਸ ਮਾਰ ਖਾਂ
31 ਅਗਸਤ, 2024