ਅੱਜ-ਨਾਮਾ
ਫਿਰ ਤੋਂ ਪਾਕਿ ਦੇ ਮੁਖੀ ਇਹ ਚੁੱਪ ਤੋੜੀ,
ਲੜਨਾ ਛੱਡ ਦੇਈਏ, ਕਰੀਏ ਗੱਲ ਬੇਲੀ।
ਮਸਲੇ ਜੰਗਾਂ ਦੇ ਨਾਲ ਨਹੀਂ ਸਿਰੇ ਚੜ੍ਹਦੇ,
ਨਿਕਲਦੇ ਅੰਤ ਨੂੰ ਗੱਲ ਨਾਲ ਹੱਲ ਬੇਲੀ।
ਪਹਿਲੀ ਵਾਰ ਨਾ ਉਨ੍ਹਾਂ ਇਹ ਗੱਲ ਕੀਤੀ,
ਖੜਕਾਏ ਦੇਰ ਦੇ ਨਾਲ ਇਹ ਟੱਲ ਬੇਲੀ।
ਪਹਿਲ ਕਰਤੀ ਪਰ ਭੇਜਣੋਂ ਹਟਣ ਨਾਹੀਂ,
ਕਾਤਲ ਟੋਲੇ ਉਹ ਭਾਰਤ ਦੇ ਵੱਲ ਬੇਲੀ।
ਗੱਲ ਤਾਂ ਗੋਲੀ ਦੇ ਨਾਲ ਨਾ ਚੱਲ ਸਕਦੀ,
ਹਟਣਾ ਪਊ ਬੱਸ ਖੇਡਣ ਤੋਂ ਦਾਅ ਬੇਲੀ।
ਵਰਨਾ ਭਾਰਤ ਵੀ ਗੱਲ ਨੂੰ ਮੰਨਣਾ ਨਹੀਂ,
ਚੜ੍ਹਿਆ ਜਿਵੇਂ ਦਾ ਲੋਕਾਂ ਨੂੰ ਤਾਅ ਬੇਲੀ।
-ਤੀਸ ਮਾਰ ਖਾਂ
30 ਮਈ, 2025