- Advertisement -
ਅੱਜ-ਨਾਮਾ
ਫਸ ਗਿਆ ਵੇਖ ਅਡਾਨੀ ਨੂੰ ਬਹੁਤ ਡਾਢਾ,
ਆਏ ਈ ਮਦਦ ਲਈ ਚੋਣਵੇਂ ਯਾਰ ਬੇਲੀ।
ਉਹ ਵੀ ਆਏ ਅਡਾਨੀ ਦੀ ਮਦਦ ਖਾਤਰ,
ਪੈਂਦੀ ਜਿਹੜਿਆਂ ਨੂੰ ਰਹੀ ਸੀ ਮਾਰ ਬੇਲੀ।
ਕਈ ਤਾਂ ਫਸੇ ਦਾ ਲੈਣ ਲਈ ਲਾਭ ਨਿਕਲੇ,
ਲੱਗਦਾ ਈ ਟੁੰਬੇ ਆ ਵੱਡੀ ਸਰਕਾਰ ਬੇਲੀ।
ਵਪਾਰੀ ਨਿਕਲੇ ਕਈ ਸੁਣੇ ਵਿਦੇਸ਼ ਤੋਂ ਵੀ,
ਆਪਣੇ ਪ੍ਰਾਜੈਕਟ ਕਰਾਵਣ ਨੂੰ ਪਾਰ ਬੇਲੀ।
ਕਿਰਦੀ ਰੇਤ ਦੀ ਬੋਰੀ ਜਿਉਂ ਨਹੀਂ ਰੁਕਦੀ,
ਉਹ ਹੀ ਹਾਲਤ ਅਡਾਨੀ ਲਈ ਬਣੀ ਬੇਲੀ।
ਦੇਂਦਾ ਪਿਆ ਸਫਾਈਆਂ ਉੇਹ ਲੱਖ ਬੇਸ਼ੱਕ,
ਬਿਆਨਾਂ ਵਿੱਚੋਂ ਨਹੀਂ ਦਿੱਸਦੀ ਕਣੀ ਬੇਲੀ।
-ਤੀਸ ਮਾਰ ਖਾਂ
ਫਰਵਰੀ 4, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -