Friday, January 24, 2025
spot_img
spot_img
spot_img
spot_img

ਫਸ ਗਿਆ ਫੇਰ ਅਡਾਨੀ ਤਾਂ ਪਿਆ ਰੌਲਾ, ਕੇਸ ਰਿਸ਼ਵਤ ਦਾ ਹੋ ਗਿਆ ਦਰਜ ਬੇਲੀ

ਅੱਜ-ਨਾਮਾ

ਫਸ ਗਿਆ ਫੇਰ ਅਡਾਨੀ ਤਾਂ ਪਿਆ ਰੌਲਾ,
ਕੇਸ ਰਿਸ਼ਵਤ ਦਾ ਹੋ ਗਿਆ ਦਰਜ ਬੇਲੀ।

ਜਿੱਡੇ ਪੱਧਰ ਦਾ ਮਾਮਲਾ ਉੱਠ ਪਿਆ ਈ,
ਸੁਣ ਸੁਣ ਲੋਕ ਨੇ ਹੋਏ ਅਸਚਰਜ ਬੇਲੀ।

ਬਣਦੇ ਵਾਰੰਟ ਗ੍ਰਿਫਤਾਰੀ ਦੇ ਸੁਣੀਂਦੇ ਈ,
ਪਈ ਆ ਪੂਰੇ ਸੰਸਾਰ ਵਿੱਚ ਗਰਜ ਬੇਲੀ।

ਖੜੋਤੇ ਮੋਦੀ ਦੇ ਮਿੱਤਰ ਆ ਨਾਲ ਉਹਦੇ,
ਪਾਲਦੇ ਰਹਿਣਗੇ ਯਾਰੀ ਦਾ ਫਰਜ਼ ਬੇਲੀ।

ਕੀਤੀ ਜਿਨ੍ਹਾਂ ਨੇ ਕਦੀ ਨਹੀਂ ਲਾਜ ਪਹਿਲਾਂ,
ਯਾਰੀ ਗੌਤਮ ਦੀ ਸਕਣ ਨਹੀਂ ਛੱਡ ਬੇਲੀ।

ਹਿੱਸਾ-ਪੱਤੀ ਸਭ ਜਿਨ੍ਹਾਂ ਨੂੰ ਰਹੀ ਮਿਲਦੀ,
ਕਿਸ ਤਰ੍ਹਾਂ ਹੋਣਗੇ ਅੱਜ ਫਿਰ ਅੱਡ ਬੇਲੀ।

ਤੀਸ ਮਾਰ ਖਾਂ
22 ਨਵੰਬਰ, 2024


ਇਹ ਵੀ ਪੜ੍ਹੋ: ਯੂਕਰੇਨ ਵਾਲਿਆਂ ਕੀਤੀ ਹੈ ਭੁੱਲ ਤਕੜੀ, ਛੱਡਦਾ ਪੂਤਿਨ ਹੈ ਗੁੱਸੇ ਵਿੱਚ ਝੱਗ ਬੇਲੀ


ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ