ਅੱਜ-ਨਾਮਾ
ਫਸਿਆ ਦਲ ਅਕਾਲੀ ਸੀ ਪਿਆ ਪਹਿਲਾਂ,
ਨਵੀਂ ਉਲਝਣ ਆ ਵਾਧੂ ਦੀ ਪਾਈ ਭਾਈ।
ਆਰਜ਼ੀ ਪ੍ਰਧਾਨਗੀ ਭੂੰਦੜ ਨੂੰ ਜਦੋਂ ਦਿੱਤੀ,
ਬੁਰੀ ਕਨਸੋਅ ਨਾ ਕੋਈ ਸੀ ਆਈ ਭਾਈ।
ਨਾਲ ਭੂੰਦੜ ਦੇ ਗੁਰੂ ਨੂੰ ਗਿਆ ਲਾਇਆ,
ਇਹੀਉ ਸੁਣੀ ਕੁਝ ਹੋਈ ਉਕਾਈ ਭਾਈ।
ਬਿਨਾਂ ਵਜ੍ਹਾ ਨਿਯੁਕਤੀ ਇਹ ਗਈ ਕੀਤੀ,
ਐਵੇਂ ਵਾਧੂ ਜਿਹੀ ਖੇਹ ਉਡਵਾਈ ਭਾਈ।
ਮਸਲੇ ਪਹਿਲੇ ਗੰਭੀਰ ਕਈ ਬਹੁਤ ਜਿੱਥੇ,
ਓਥੇ ਹੋਰ ਗਈ ਪਹੁੰਚ ਸ਼ਿਕਾਇਤ ਭਾਈ।
ਪਤਾ ਨਹੀਂ ਕੌਣ ਸਲਾਹਾਂ ਹਨ ਦੇਈ ਜਾਂਦੇ,
ਕਰਤੀ ਮੂਰਖਤਾ ਨਵੀਂ ਨਿਹਾਇਤ ਭਾਈ।
ਤੀਸ ਮਾਰ ਖਾਂ
8 ਸਤੰਬਰ, 2024