Tuesday, January 25, 2022

ਵਾਹਿਗੁਰੂ

spot_img








ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣਨ ’ਤੇ ਐਨ.ਐਚ.ਐਮ. ਕਰਮਚਾਰੀਆਂ ਨੂੰ ਰੈਗੁੂਲਰ ਕੀਤਾ ਜਾਵੇਗਾ: ਹਰਪਾਲ ਚੀਮਾ

ਯੈੱਸ ਪੰਜਾਬ
ਖਰੜ/ ਚੰਡੀਗੜ੍ਹ, 30 ਨਵੰਬਰ, 2021:
ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ) ਪੰਜਾਬ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਉਂਦੀਆਂ ਚੋਣਾ ’ਚ ‘ਆਪ’ ਸਰਕਾਰ ਬਣਨ ’ਤੇ ਐਨ.ਐਚ.ਐਮ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇਗਾ।

ਮੰਗਲਵਾਰ ਨੂੰ ਖਰੜ ਵਿਖੇ ਹਰਪਾਲ ਸਿੰਘ ਚੀਮਾ ਅਤੇ ‘ਆਪ’ ਯੂਥ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਅਤੇ ਹਲਕਾ ਖਰੜ ਦੀ ਇਨਚਾਰਜ ਅਨਮੋਲ ਗਗਨ ਮਾਨ ਨੇ ਐਨ.ਐਚ.ਐਮ ਕਰਮਚਾਰੀਆਂ ਦੇ ਸੂਬਾ ਪੱਧਰੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਧਰਨਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਧਰਨੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ, ਡਾਕਟਰ, ਨਰਸਾਂ, ਕਰਲਕ ਅਤੇ ਐਨ.ਐਚ.ਐਮ ਦੇ ਕਰਮਚਾਰੀਆਂ ਨੇ ਸਮੂਲੀਅਤ ਕੀਤੀ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਨ.ਐਚ.ਐਮ ਤਹਿਤ ਕਰੀਬ 12 ਹਜ਼ਾਰ ਕਰਮਚਾਰੀ ਪਿੱਛਲੇ 12- 15 ਸਾਲਾਂ ਤੋਂ ਬਹੁਤ ਹੀ ਘੱਟ ਤਨਖ਼ਾਹ ’ਤੇ ਕੰਮ ਕਰ ਰਹੇ ਹਨ। ਸਰਕਾਰਾਂ ਨੇ ਲੰਮੇ ਸਮੇਂ ਤੱਕ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਅਤੇ ਹੁਣ ਇਹ ਕਰਮਚਾਰੀ ਆਪਣੀ ਨੌਕਰੀ ਪੱਕੀ ਕਰਾਉਣ ਅਤੇ ਚੰਗੀ ਤਨਖ਼ਾਹ ਦੀ ਮੰਗ ਕਰਦੇ ਹਨ, ਜੋ ਬਿਲਕੁੱਲ ਵਾਜ਼ਿਬ ਹੈ।

ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਹੁਣ ‘ਐਲਾਨਜੀਤ ਮੁੁੱਖ ਮੰਤਰੀ’ ਬਣ ਚੁੱਕੇ ਹਨ, ਜੋ ਕੇਵਲ ਐਲਾਨ ਹੀ ਕਰਦੇ ਹਨ ਲੇਕਿਨ ਅਸਲ ਵਿੱਚ ਕੋਈ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ, ‘‘ਚੰਨੀ ਇੱਕ ਕਮਜ਼ੋਰ ਮੁੱਖ ਮੰਤਰੀ ਹੈ, ਜਿਸ ਕੋਲ ਪੰਜਾਬ ਨੂੰ ਬਚਾਉਣ ਲਈ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਕੋਲ ਸਿਹਤ, ਸਿੱਖਿਆ ਬਾਰੇ ਕੋਈ ਨੀਤੀ ਨਹੀਂ। ਸਿਹਤ ਵਿਭਾਗ ਤਾਂ ਕੇਵਲ ਕਰਮਚਾਰੀਆਂ ਦੇ ਸਮਰਪਣ ਅਤੇ ਸ਼ਖਤ ਮਿਹਨਤ ਕਰਕੇ ਚੱਲ ਰਿਹਾ ਹੈ।’’

ਪੰਜਾਬ ਦੇ ਖਜਾਨੇ ਦੀ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ 1987 ਤੱਕ ਪੰਜਾਬ ਦਾ ਬਜਟ ਹਮੇਸ਼ਾ ਭਰਿਆ ਰਿਹਾ ਹੈ। ਜਦੋਂ ਕਿ 1987 ਤੋਂ 1992 ਤੱਕ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਸੀ, ਉਸ ਸਮੇਂ ਸੂਬੇ ’ਤੇ ਕੇਵਲ 9 ਹਜ਼ਾਰ ਕਰੋੜ ਦਾ ਕਰਜਾ ਸੀ।

ਇਸ ਸਮੇਂ ਕੇਂਦਰ ਸਰਕਾਰ, ਪੰਜਾਬ ਨਾਲ ਜੁੜੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ 6 ਹਜ਼ਾਰ ਕਰੋੜ ਦਾ ਕਰਜਾ ਮੁਆਫ਼ ਕੀਤਾ ਸੀ ਅਤੇ 1992 ਤੋਂ ਹੁਣ ਤੱਕ ਸਿਰਫ਼ ਦੋ ਪਾਰਟੀਆਂ (ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ) ਅਤੇ ਦੋ ਪਰਿਵਾਰਾਂ (ਬਾਦਲ ਅਤੇ ਕੈਪਟਨ) ਨੇ ਪੰਜਾਬ ’ਤੇ ਰਾਜ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਲੁੱਟਣ ਵਾਲੇ ਹੀ ਮੁਲਾਜ਼ਮਾਂ ਨੂੰ ਪੱਕੀਆਂ ਨੌਕਰੀਆਂ ਅਤੇ ਚੰਗੀਆਂ ਤਨਖ਼ਾਹਾਂ ਦੇਣ ਤੋਂ ਭੱਜ ਰਹੇ ਹਨ।

ਇਸ ਮੌਕੇ ਹਲਕਾ ਖਰੜ ਤੋਂ ਇੰਚਾਰਜ ਅਨਮੋਲ ਗਗਨ ਮਾਨ ਹੈਲਥ ਮੁਲਾਜ਼ਮਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਜਦੋਂ ਦੇਸ਼ ਭਰ ਵਿਚ ਕਰੋਨਾ ਬਿਮਾਰੀ ਨੇ ਹਾਹਾਕਾਰ ਮਚਾਇਆ ਸੀ ਤਾਂ ਇਨ੍ਹਾਂ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੂਹਰੇ ਹੋਕੇ ਦਿਨ ਰਾਤ ਇੱਕ ਕਰਕੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਸਨ।

ਪਾਰਦਰਸ਼ੀ ਚੋਣ ਪ੍ਰਕਿਰਿਆ ਨਾਲ ਭਾਰਤੀ ਹੋਏ ਮੁਲਾਜ਼ਮਾਂ ਦੇ ਤਜ਼ਰਬੇਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ। ਮਾਨ ਨੇ ਕਿਹਾ ਕਿ ਸਿਹਤ ਮੁਲਾਜ਼ਮਾਂ ਦਾ ਦਰਜਾ ਰੱਬ ਦੇ ਬਰਾਬਰ ਹੁੰਦਾ ਹੈ ਪਰ ਚੰਨੀ ਸਰਕਾਰ ਵੱਲੋਂ ਸਾਡੇ ਸਿਹਤ ਕਰਮੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ’ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਰ ਦਰ ਭਟਕ ਰਹੇ ਐਨਐਚਐਮ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਵਤੀਰੇ ’ਤੇ ਰੋਸ ਪ੍ਰਗਟ ਕਰਨਾ ਬਿਲਕੁੱਲ ਜਾਇਜ ਹੈ।

ਅਨਮੋਲ ਗਗਨ ਮਾਨ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਿਹਤ ਕਰਮਚਾਰੀਆਂ ਨੂੰ ਆਪਣੀਆਂ ਹੱਕਾਂ ਲਈ ਮੁਸ਼ਕਿਲਾਂ ਨਹੀਂ ਝੱਲਣੀਆਂ ਪੈਣਗੀਆਂ। ਉਨ੍ਹਾਂ ਕਾਂਗਰਸ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਰਾਜ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਤਕਲੀਫ਼ਾਂ ਝੱਲਣੀਆਂ ਪੈਣ ਤਾਂ ਪੰਜਾਬ ਦੇ ਆਮ ਲੋਕਾਂ ਦਾ ਝੁਲਸਣਾ ਤੈਅ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਿੱਲੀ ਗੁਰਦੁਆਰਾ ਕਮੇਟੀ ਨੇ ਅੰਤਰਿਮ ਬੋਰਡ ਦੀ ਚੋਣ ਸਮੇਂ ਸਰਨਾ ਭਰਾਵਾਂ ਤੇ ਜੀ ਕੇ ਦੇ ਧੜੇ ਵੱਲੋਂ ਕੀਤੀ ਹੁਲੜਬਾਜ਼ੀ ਦੀ ਜਥੇਦਾਰ ਅਕਾਲ ਤਖਤ ਨੂੰ ਕੀਤੀ ਸ਼ਿਕਾਇਤ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਅੰਤਰਿਮ ਬੋਰਡ ਦੀ ਚੋਣ ਵੇਲੇ ਜਨਰਲ ਇਜਲਾਸ ਵਿਚ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ...

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਪੁਲਿਸ ਦੀ ਮੌਜੂਦਗੀ ਮੰਦਭਾਗੀ, ਦਿੱਲੀ ਕਮੇਟੀ ਬੋਰਡ ਦੀ ਚੋਣ ਦੌਰਾਨ ਡਾਇਰੈਕਟਰ ਦੀ ਕਾਰਗੁਜ਼ਾਰੀ ਸ਼ੱਕੀ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ, 2022 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀ ਚੋਣਾਂ ਦੋਰਾਨ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਦੀ ਕਾਰਗੁਜਾਰੀ ਨੂੰ ਸ਼ੱਕੀ ਕਰਾਰ...

ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੌਂਪਿਆ ਗ੍ਰੀਨ ਮਨੋਰਥ ਪੱਤਰ

ਕਪੂਰਥਲਾ, 22 ਜਨਵਰੀ, 2022 (ਕੌੜਾ) ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ ’ਤੇ ਵਾਤਾਵਰਣ ਦਾ ਮੁੱਦੇ ਪ੍ਰਮੁੱਖਤਾ ਨਾਲ ਲਿਆਉਣ ਦੇ ਇਰਾਦੇ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ...

ਐਚਡੀਐਫਸੀ ਬੈਂਕ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਲਈ 240 ਕੰਪਿਊਟਰ ਤੇ 18 ਸਮਾਰਟ ਕਲਾਸ ਪ੍ਰੋਜੈਕਟਰ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 22 ਜਨਵਰੀ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿਚ ਕੰਪਿਊਟਰ ਲੈਬ...

ਅਕਾਲੀ ਦਲ ਸੰਯੁਕਤ ਦੇ ਇਸਤਰੀ ਵਿੰਗ ਵਿੱਚ ਹੋਈਆਂ ਅਹਿਮ ਨਿਯੁਕਤੀਆਂ; ਪਰਮਜੀਤ ਕੌਰ ਗੁਲਸ਼ਨ ਨੇ ਵੰਡੇ ਨਿਯੁਕਤੀ ਪੱਤਰ

ਯੈੱਸ ਪੰਜਾਬ ਚੰਡੀਗੜ੍ਹ, 22 ਜਨਵਰੀ, 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਦੇ ਇਸਤਰੀ ਵਿੰਗ ਦੀ...

ਗੁਰਦਾਸਪੁਰ ਦੇ ਪਿੰਡ ਧਾਰੀਵਾਲ ਭੋਜਾਂ ਵਿਖ਼ੇ ਸਾਰਟ ਸਰਕਟ ਕਾਰਨ ਪਾਵਨ ਸਰੂਪ ਅਗਨ ਭੇਟ, ਐਡਵੋਕੇਟ ਧਾਮੀ ਨੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 22 ਜਨਵਰੀ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਭੋਜਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,510FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼