- Advertisement -
ਅੱਜ-ਨਾਮਾ
ਪੰਜਾਬ ਲਈ ਟੀਮ ਬਣਾਈ ਜਾਂ ਭਾਜਪਾ ਨੇ,
ਪੁਰਾਣੇ ਲੀਡਰ ਹਨ ਲੱਭ ਰਹੇ ਘੱਟ ਬੇਲੀ।
ਛੱਡ ਕੇ ਆਏ ਸਨ ਕੱਲ੍ਹ ਜੋ ਕਾਂਗਰਸ ਨੂੰ,
ਲੀਡਰ ਬਣੇ ਪਏ ਏਧਰ ਹਨ ਝੱਟ ਬੇਲੀ।
ਕਮਾ ਕੇ ਮਾਲ ਚੋਖਾ ਏਧਰ ਆਏ ਜਿਹੜੇ,
ਉਹ ਤਾਂ ਦੇਂਦੇ ਕਈ ਮੁੱਛਾਂ ਨੂੰ ਵੱਟ ਬੇਲੀ।
ਵੱਟ ਗਏ ਚੁੱਪ ਪੁਰਾਣੇ ਆ ਭਾਜਪਾਈਏ,
ਨੀਵੀਂ ਪਾਈ ਆ ਵਕਤ ਰਹੇ ਕੱਟ ਬੇਲੀ।
ਪੌਣੀ ਕਾਂਗਰਸ, ਚਵਾਨੀ ਆ ਭਾਜਪਾ ਦੀ,
ਲਾਹ ਕੇ ਹੱਥ ਤੇ ਫੁੱਲ ਲਿਆ ਟੰਗ ਬੇਲੀ।
ਕੁੜਤਾ ਹੋਰ, ਪਰ ਹੋਰ ਕਲਬੂਤ ਅੰਦਰ,
ਇਹ ਆ ਨਵੇਂ ਸਿਆਸਤ ਦੇ ਰੰਗ ਬੇਲੀ।
-ਤੀਸ ਮਾਰ ਖਾਂ
ਸਤੰਬਰ 19, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -