Saturday, May 21, 2022

ਵਾਹਿਗੁਰੂ

spot_img





ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਪੰਜਾਬ ਪੱਖੀ ਵਿੱਤੀ ਮਾਡਲ ‘ਤੇ ਅਮਲ ਕਰੇਗੀ ‘ਆਪ’ ਦੀ ਸਰਕਾਰ: ਭਗਵੰਤ ਮਾਨ

ਯੈੱਸ ਪੰਜਾਬ
ਚੰਡੀਗੜ੍ਹ, 19 ਜਨਵਰੀ, 2022 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਦੀ ਜ਼ਰਜ਼ਰ ਆਰਥਿਕ ਸਥਿਤੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਜ਼ਿੰਮੇਵਾਰ ਹਨ, ਜਿਨ੍ਹਾਂ ਵਾਰੀਆਂ ਬੰਨ੍ਹ ਕੇ ਕਈ ਦਹਾਕਿਆਂ ਤੱਕ ਪੰਜਾਬ ‘ਤੇ ਰਾਜ ਕੀਤਾ ਅਤੇ ਪੰਜਾਬ ਦੇ ਖ਼ਜ਼ਾਨੇ, ਆਰਥਿਕ ਸਾਧਨਾਂ ਅਤੇ ਸਰਕਾਰੀ ਜ਼ਮੀਨਾਂ- ਜਾਇਦਾਦਾਂ ਨੂੰ ਲੁੱਟ ਕੇ ਆਪਣੇ ਘਰ ਭਰ ਲਏ ਹਨ।

ਮਾਨ ਨੇ ਕਿਹਾ ਕਿ ਪੰਜਾਬ ‘ਤੇ ਰਾਜ ਕਰਨ ਵਾਲੀਆਂ ਦੇ ਰਾਜ ‘ਚ ਜਿੱਥੇ ਪੰਜਾਬ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਵਿੱਚ ਡੁੱਬਿਆ ਹੈ, ਉੱਥੇ ਹੀ ਨਸ਼ਿਆਂ ਨਾਲ ਲੱਖਾਂ ਨੌਜਵਾਨ ਮਾਰੇ ਗਏ, ਗ਼ਰੀਬੀ ਕਾਰਨ ਲੱਖਾਂ ਲੋਕਾਂ ਨੇ ਆਤਮ ਹੱਤਿਆਵਾਂ ਕੀਤੀਆਂ, ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਥੱਲੇ ਮਰ ਗਏ ਅਤੇ ਪੰਜਾਬ ਦਾ ਪਾਣੀ, ਜ਼ਮੀਨ ਅਤੇ ਵਾਤਾਵਰਨ ਲੁੱਟੇ ਗਏ।

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਪੰਜਾਬ ਪੱਖੀ ਵਿੱਤੀ ਮਾਡਲ ‘ਤੇ ਅਮਲ ਕਰੇਗੀ। ਪੰਜਾਬ ਦੇ ਖ਼ਜ਼ਾਨੇ ਦੀ ਸਾਰੀ ਲੀਕੇਜ਼ ਅਤੇ ਲੁੱਟ ਬੰਦ ਕਰਕੇ ਦਿੱਲੀ ਵਾਂਗ ਪੰਜਾਬ ਨੂੰ ਵਾਧੂ ਬਜਟ ਵਾਲਾ ਸੂਬਾ ਬਣਾਵਾਂਗੀ। ਜਿਸ ਤਰਾਂ ਦਿੱਲੀ ‘ਚ ‘ਆਪ’ ਦੀ ਸਰਕਾਰ ਨੇ ਖ਼ਜ਼ਾਨੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ, ਉਸੇ ਤਰਾਂ ਪੰਜਾਬ ਵਿੱਚ ਸਹੂਲਤਾਂ ਦਿੱਤੀਆਂ ਜਾਣਗੀਆਂ।”

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਰ ਦਿਨ ਆਮਦਨ ਘੱਟ ਰਹੀ ਹੈ, ਕਰਜ਼ੇ ਦੀਆਂ ਕਿਸ਼ਤਾਂ ਵੱਧ ਰਹੀਆਂ ਕਿਉਂਕਿ ਸੱਤਾਧਾਰੀਆਂ ਨੇ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ ਬਣਾਈ, ਸਗੋਂ ਪੰਜਾਬ ਨੂੰ ਲੁੱਟਣ ‘ਤੇ ਹੀ ਲੱਕ ਬੰਨੀ ਰੱਖਿਆ, ਜਦੋਂ ਕਿ ਬਾਦਲ ਅਤੇ ਕੈਪਟਨ ਦੇ ਰਾਜ ਤੋਂ ਪਹਿਲਾਂ ਪੰਜਾਬ ਵਾਧੂ ਆਮਦਨ ਵਾਲਾ ਸੂਬਾ ਸੀ।

ਭਗਵੰਤ ਮਾਨ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੰਜਾਬ ਦੀ ਮਾੜੀ ਵਿੱਤੀ ਹਾਲਤ ਦਾ ਕੌੜਾ ਸੱਚ ਲੋਕਾਂ ਸਾਹਮਣੇ ਲਿਆ ਦਿੱਤਾ, ਕਿਉਂਕਿ ਕੋਰੋਨਾ ਕਾਲ ਦੌਰਾਨ ਪੰਜਾਬ ਵਾਸੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਸਸਤਾ ਤੇ ਚੰਗਾ ਇਲਾਜ ਨਹੀਂ ਮਿਲਿਆ। ਲੋਕਾਂ ਨੂੰ ਸਰਕਾਰ ਨੇ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਕੌਮੀ ਪੱਧਰ ਤੋਂ ਵੀ ਵੱਧ ਦਰ ਨਾਲ ਘਟੀ ਹੈ।

ਸਾਲ 2020 ਦੇ ਕੋਰੋਨਾ ਕਾਲ ‘ਚ ਕੌਮੀ ਪੱਧਰ ‘ਤੇ ਪ੍ਰਤੀ ਵਿਅਕਤੀ ਆਮਦਨ 5.4 ਫ਼ੀਸਦੀ ਘੱਟ ਹੋਈ ਹੈ, ਪਰ ਪੰਜਾਬ ‘ਚ ਪ੍ਰਤੀ ਵਿਅਕਤੀ ਆਮਦਨ 8.4 ਫ਼ੀਸਦੀ ਦੀ ਦਰ ਨਾਲ ਘਟੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਭ੍ਰਿਸ਼ਟ ਸੱਤਾਧਾਰੀਆਂ ਨੇ ਪੰਜਾਬ ਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਛੱਡਿਆ।

ਦੂਜੇ ਪਾਸੇ ਬਾਦਲਾਂ ਨੇ ਸੈਂਕੜੇ ਬੱਸਾਂ, ਸੱਤ ਤਾਰਾ ਹੋਟਲ, ਮੀਡੀਆ ਚੈਨਲ, ਹਜ਼ਾਰਾਂ ਏਕੜ ਜ਼ਮੀਨ ਅਤੇ ਜਾਇਦਾਦ ਬਣਾ ਲਈ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਮੁੱਖ ਮੰਤਰੀ ਬਣ ਕੇ ਬਾਦਲ ਪਰਿਵਾਰ ਬਰਾਬਰ ਸਿਸਵਾਂ ਫਾਰਮ ਹਾਊਸ ‘ਤੇ ਇੱਕ ਹੋਰ ਮਹੱਲ ਬਣਾ ਲਿਆ, ਅਰਬਾਂ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਅਤੇ ਵਿਦੇਸ਼ਾਂ ਵਿੱਚ ਗੁਪਤ ਖਾਤੇ ਖੁਲ੍ਹਵਾਏ। ਇਹੋ ਹਾਲ ਬਾਕੀ ਆਗੂਆਂ ਦਾ ਹੈ।

ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਆਰਥਿਕ ਸਥਿਤੀ ਸੁਧਾਰਨ ਲਈ ਸਾਫ਼ ਨੀਅਤ ਅਤੇ ਚੰਗੀ ਨੀਤੀ ਵਾਲੀ ਸਰਕਾਰ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਲਈ ਚੰਗੀ ਨੀਅਤ ਤੇ ਨੀਤੀ ਵਾਲਾ ਇੱਕ ਰੋਡਮੈਪ ਤਿਆਰ ਕੀਤਾ। ਪੰਜਾਬ ਦੀ ਖੇਤੀਬਾੜੀ, ਉਦਯੋਗ ਅਤੇ ਇਨਫਰਮੇਸ਼ਨ ਖੇਤਰ (ਆਈ.ਟੀ ਸੈਕਟਰ) ਦਾ ਵਿਕਾਸ ਕਰਨ ਦੇ ਨਾਲ ਨਾਲ ਸੂਬੇ ਦੇ ਕੁਦਰਤੀ ਸਾਧਨਾਂ ਦੀ ਸੰਭਾਲ ਵੀ ਕੀਤੀ ਜਾਵੇਗੀ।

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਨੂੰ ਭਰਨ ਅਤੇ ਸਹੀ ਵਰਤੋਂ ਕਰਨ ਦਾ ਨਮੂਨਾ ਲੋਕਾਂ ਅੱਗੇ ਪੇਸ਼ ਕੀਤਾ ਹੈ, ਜਿੱਥੇ ਭਿਸ਼੍ਰਟਾਚਾਰ ਨੂੰ ਨੱਥ ਪਾ ਕੇ ਆਮ ਲੋਕਾਂ ਲਈ ਸਸਤੀ ਬਿਜਲੀ, ਚੰਗੀ ਸਕੂਲ ਸਿੱਖਿਆ, ਇਲਾਜ ਅਤੇ ਹੋਰ ਜਨ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਦੀ ਤਰਜ਼ ‘ਤੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਦੋਵੋ, ਤਾਂ ਜੋ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਲਾਹੀ ਜਾਵੇ, ਲੋਕਾਂ ਨੂੰ ਜਿਊਣ ਦੀਆਂ ਸਹੂਲਤਾਂ ਦਿੱਤੀਆਂ ਅਤੇ ਪੰਜਾਬ ਨੂੰ ਮੁੱਖ ਖ਼ੁਸ਼ਹਾਲ ਪੰਜਾਬ ਬਣਾਇਆ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਅਦਾਰਿਆਂ ਦੇ ਸਟਾਫ ਦੀ ਬਕਾਇਆ ਤਨਖ਼ਾਹ ਲਈ ਕਰੀਬ 25 ਕਰੋੜ ਦੀ ਰਾਸ਼ੀ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 18 ਮਈ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਟਾਫ ਦੀਆਂ ਬਕਾਇਆ ਤਨਖ਼ਾਹਾਂ ਦੀ 25 ਕਰੋੜ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ...

ਝਾਰਖੰਡ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰਾਂ ਸਮੇਤ ਦਸਵੀਂ ਦੀ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵੱਲੋਂ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 18 ਮਈ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਝਾਰਖੰਡ ਦੇ ਬੋਕਾਰੋ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਾ ਕੇ ਦਸਵੀਂ ਦੀ ਪ੍ਰੀਖਿਆ...

ਦਿੱਲੀ ਗੁਰਦੁਆਰਾ ਕਮੇਟੀ ਆਰ.ਟੀ.ਆਈ. ਕਾਨੂੰਨ ਤਹਿਤ ਜਾਣਕਾਰੀ ਦੇਣ ਤੋਂ ਮੁਨਕਰ ਕਿਊੰ ? – ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 18 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਟੀ. ਆਈ. ਕਾਨੂੰਨ ਦੇ ਤਹਿਤ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰਦੁਆਰਾ ਪ੍ਰਬੰਧਕ...

ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਅਵਤਾਰ ਸਿੰਘ ਹਿੱਤ ਨੁੰ ਕਮੇਟੀ ਵਿਚ ਸ਼ਾਮਲ ਕਰਨ ‘ਤੇ ਕੀਤਾ ਸਖ਼ਤ ਇਤਰਾਜ਼

ਯੈੱਸ ਪੰਜਾਬ ਨਵੀਂ ਦਿੱਲੀ, 17 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ...

ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਟਕਸਾਲ ਵਲੋਂ ‘ਸਾਚੈ ਮੇਲਿ ਮਿਲਾਏ’ ਗੁਰਮਤਿ ਸਮਾਗਮ

ਯੈੱਸ ਪੰਜਾਬ ਨਵੀਂ ਦਿੱਲੀ, 17 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਟਕਸਾਲ ਵਲੋਂ ਸਾਚੈ ਮੇਲਿ ਮਿਲਾਏ ਗੁਰਮਤਿ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ ਗੁਰਦੁਆਰਾ...

ਬਠਿੰਡਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 17 ਮਈ, 2022: ਬਠਿੰਡਾ ’ਚ ਮੁਲਤਾਨੀਆ ਰੋਡ ਸਥਿਤ ਇਕ ਟਾਵਰ ਤੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਅਤੇ ਪੋਥੀਆਂ ਦੇ ਅੰਗ ਸੁੱਟ ਕੇ ਬੇਅਦਬੀ ਕਰਨ ਦਾ ਸ਼੍ਰੋਮਣੀ ਕਮੇਟੀ ਦੇ...

ਮਨੋਰੰਜਨ

ਡੈਲਬਰ ਆਰਯਾ: ਸ਼ਹਿਰ ਵਿੱਚ ਚਰਚਾ ਦਾ ਨਵਾਂ ਵਿਸ਼ਾ!

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਡੇਲਬਰ ਆਰੀਆ, ਭਾਵੇਂ ਜਨਮ ਤੋਂ ਹੀ ਜਰਮਨ-ਫ਼ਾਰਸੀ ਹੈ,ਪਰ ਹੁਣ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਪਹਿਲਾਂ ਹੀ ਗੁਰੂ ਰੰਧਾਵਾ ਦੇ ਮਸ਼ਹੂਰ ਗੀਤ "ਡਾਊਨਟਾਊਨ"...

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਰਿਲੀਜ਼, 2 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 18 ਮਈ, 2022: ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ...

ਬੱਬੂ ਮਾਨ ਨੇ ਸ਼ਿਪਰਾ ਗੋਇਲ ਦੇ ਸਹਿਯੋਗ ਨਾਲ ਆਪਣੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਦੁਆਰਾ...

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਮਈ 17, 2022: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ...

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ ਚੰਡੀਗੜ੍ਹ, 12 ਮਈ, 2022: ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ...
- Advertisement -spot_img

ਸੋਸ਼ਲ ਮੀਡੀਆ

20,370FansLike
51,934FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼