ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਭਿਆਚਾਰਕ ਸਮਾਗਮ ਦੇ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਯੈੱਸ ਪੰਜਾਬ
ਲੁਧਿਆਣਾ, 22 ਮਈ, 2022:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ, ਆਡੀਟੋਰੀਅਮ-2 ਵਿਖੇ, ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ ਵੱਲੋਂ ਆਯੋਜਿਤ ਸਭਿਆਚਾਰਕ ਸਮਾਗਮ ਦੇ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਸ. ਕੁਲਵੰਤ ਸਿੰਘ ਸਿੱਧੂ, ਸ. ਦਲਜੀਤ ਸਿੰਘ ਗਰੇਵਾਲ (ਭੋਲਾ), ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਅਤੇ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ (ਰਜਿ.) ਵੱਲਂ ਅੱਜ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜੋਕਿ ਕੇਰਲ ਦੀ ਸਭ ਤੋਂ ਵੱਡੀ ਸੱਭਿਆਚਾਰਕ ਸੰਸਥਾ ਹੈ ਅਤੇ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ ਪੰਜਾਬ ਵਿੱਚ ਕੰਮ ਕਰ ਰਹੀ ਇੱਕ ਰਜਿਸਟਰਡ ਚੈਰੀਟੇਬਲ ਸੰਸਥਾ ਹੈ ਜੋ ਕਿ 2022 ਵਿੱਚ ਆਪਣੀ ਸਿਲਵਰ ਜੁਬਲੀ ਮਨਾ ਰਹੀ ਹੈ ਅਤੇ ਸੰਸਥਾ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਮ ਲੋਕਾਂ ਖਾਸ ਕਰਕੇ ਪੰਜਾਬ ਵਿੱਚ ਰਹਿੰਦੇ ਮਲਿਆਲੀ ਭਾਈਚਾਰੇ ਦੀ ਭਲਾਈ ਲਈ ਕਈ ਸਮਾਜਿਕ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ।

ਇਸ ਪੁਰਸਕਾਰ ਵਿੱਚ 22 ਰਾਸ਼ਟਰੀ ਪੁਰਸਕਾਰ ਅਤੇ ਵੱਖ-ਵੱਖ ਖੇਤਰਾਂ ਜਿਵੇਂ ਕਿ ਸਮਾਜਿਕ ਗਤੀਵਿਧੀਆਂ, ਸੰਗੀਤ, ਨਾਵਲ, ਲੇਖਕ, ਪੱਤਰਕਾਰੀ, ਆਯੁਰਵੇਦ, ਗਾਇਕੀ, ਅਦਾਕਾਰੀ, ਨਿਰਦੇਸ਼ਨ ਆਦਿ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਸ. ਰਣਜੋਧ ਸਿੰਘ ਐਮ.ਡੀ. ਜੀ.ਐਸ. ਰੇਡੀਏਟਰ ਲਿਮਟਿਡ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਮਲਿਆਲੀ ਭਾਈਚਾਰੇ ਦੀਆਂ ਉਘੀਆਂ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ (ਰਜਿ.) ਨਾਲ ਜੁੜੇ ਲੋਕ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ