Tuesday, September 27, 2022

ਵਾਹਿਗੁਰੂ

spot_imgਪੰਜਾਬ ਦੇ 140 ਵਕੀਲ ਨਿਕਲੇ ‘ਮੁੰਨਾਭਾਈ’ ਐਡਵੋਕੇਟ; ਡਿਗਰੀਆਂ, ਲਾਇਸੰਸਾਂ ਤੋਂ ਬਿਨਾਂ ਵਕਾਲਤ ਕਰ ਰਹੇ ‘ਵਕੀਲਾਂ’ ’ਤੇ ਹੋਣਗੇ ‘ਪੁਲਿਸ ਕੇਸ’ – ਵੇਖ਼ੋ ਸੂਚੀ

ਐੱਚ.ਐੱਸ.ਬਾਵਾ / ਯੈੱਸ ਪੰਜਾਬ
ਲੁਧਿਆਣਾ, 12 ਅਗਸਤ, 2022:
ਪੰਜਾਬ ਵਿੱਚ ਜਾਅਲੀ ਡਿਗਰੀਆਂ ਅਤੇ ਲਾਇਸੰਸਾਂ ’ਤੇ ਵਕਾਲਤ ਕਰਨ ਦਾ ਭਾਂਡਾ ਭੱਜਾ ਹੈ। ਲੁਧਿਆਣਾ ਵਿੱਚ ਸਾਹਮਣੇ ਆਏ ਇਕ ਹੈਰਾਨ ਕਰ ਦੇਣ ਵਾਲੇ ਮਾਮਲੇ ਵਿੱਚ 140 ਵਕੀਲ ਐਸੇ ਪਾਏ ਗਏ ਹਨ ਜਿਹੜੇ ਸਾਲਾਂ ਤੋਂ ਲੋਕਾਂ ਦੇ ਕੇਸਾਂ ਵਿੱਚ ਕਚਿਹਰੀਆਂ ਵਿੱਚ ਪੇਸ਼ ਹੋ ਰਹੇ ਸਨ ਪਰ ਉਨ੍ਹਾਂ ਵਿੱਚੋਂ ਕਈਆਂ ਕੋਲ ਡਿਗਰੀਆਂ ਨਹੀਂ ਸਨ ਜਾਂ ਫ਼ਿਰ ਜਾਅਲੀ ਡਿਗਰੀਆਂ ਸਨ ਅਤੇ ਇਹ ਬਾਰ ਕੌਂਸਲ ਵੱਲੋਂ ਕਿਸੇ ਹੋਰ ਦੇ ਨਾਂਅ ਜਾਰੀ ਲਾਇਸੰਸ ਨੰਬਰਾਂ ’ਤੇ ਭਾਵ ਕਿਸੇ ਹੋਰ ਵਕੀਲ ਦੇ ਲਾਇਸੰਸ ’ਤੇ ਵਕਾਲਤ ਕਰਦੇ ਆ ਰਹੇ ਸਨ।

‘ਬਾਰ ਕੌਂਸਲ’ ਦੀ 3 ਮੈਂਬਰੀ ਅਨੁਸ਼ਾਸ਼ਨੀ ਕਮੇਟੀ ਵੱਲੋਂ ਇਨ੍ਹਾਂ 140 ‘ਮੁੰਨਾਭਾਈ’ ਐਡਵੋਕੇਟਸ ਦੀ ਪਛਾਣ ਕਰਕੇ ਇਨ੍ਹਾਂ ਦੇ ਖਿਲਾਫ਼ ਕਾਰਵਾਈ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸੰਬੰਧਤ ਜਾਂਚ ਰਿਪੋਰਟ ਅਤੇ ਵਕੀਲਾਂ ਦੇ ਨਾਂਅ ਭੇਜ ਦਿੱਤੇ ਹਨ ਅਤੇ ਇਸ ਤਰ੍ਹਾਂ ਇਨ੍ਹਾਂ ਖ਼ਿਲਾਫ਼ ਕੇਸ ਦਰਜ ਹੋਣੇ ਲਗਪਗ ਤੈਅ ਹਨ। ਇਸ ਤੋਂ ਇਲਾਵਾ ਬਾਰ ਕੌਂਸਲ ਨੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਵਕੀਲਾਂ ਦੇ ਅਦਾਲਤਾਂ ਵਿੱਚ ਪੇਸ਼ ਹੋਣ ’ਤੇ ਰੋਕ ਲਗਾ ਦਿੱਤੀ ਹੈ।

ਇੱਥੇ ਹੀ ਬੱਸ ਨਹੀਂ ਕਿਸੇ ਹੋਰ ਵਕੀਲ ਦੇ ਲਾਇਸੰਸ ਨੰਬਰ ’ਤੇ ਪ੍ਰੈਕਟਿਸ ਕਰਦੇ ਆ ਰਹੇ ਇਕ ਵਕੀਲ ਨੇ ਤਾਂ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰ ਲਈ ਚੋਣ ਵੀ ਲੜੀ, ਇਸਦੇ ਪ੍ਰਚਾਰ ਲਈ ਪੈਂਫ਼ਲੈਟ ਵੀ ਛਪਵਾਏ ਅਤੇ ਉਹ ਚੋਣ ਜਿੱਤ ਵੀ ਗਿਆ।

‘ਬਾਰ ਕੌਂਸਲ ਪੰਜਾਬ ਐਂਡ ਹਰਿਆਣਾ’ ਦੀ ਅਨੁਸ਼ਾਸ਼ਨੀ ਕਮੇਟੀ, ਜਿਸ ਵਿੱਚ ਚੇਅਰਮੈਨ ਸ੍ਰੀ ਸੀ.ਐਮ.ਮੁੰਜਾਲ, ਮੈਂਬਰ ਸ੍ਰੀ ਹਰੀਸ਼ ਰਾਏ ਢਾਂਡਾ ਅਤੇ ਕੋ-ਆਪਟਿਡ ਮੈਂਬਰ ਸ੍ਰੀ ਵਿਕਾਸ ਬਿਸ਼ਨੋਈ ਸ਼ਾਮਿਲ ਹਨ, ਨੇ ਇਸ ਮਾਮਲੇ ਦੀ ਇਕ ਵਿਸਥਾਰਤ ਰਿਪੋਰਟ ਬਣਾਈ ਹੈ ਜਿਸ ਦਾ ਸਾਰ ਇਹ ਹੈ ਕਿ ਲੁਧਿਆਣਾ ਦੇ ਹੀ ਇਕ ਐਡਵੋਕੇਟ ਸ੍ਰੀ ਡੇਵਿਡ ਗਿੱਲ ਨੇ ਸ਼ਿਕਾਇਤ ਕੀਤੀ ਸੀ ਕਿ ਪਰਮਿੰਦਰ ਸਿੰਘ ਨਾਂਅ ਦਾ ਇਕ ਐਡਵੋਕੇਟ ਜਿਸ ਕੋਲ ਜਾਅਲੀ ਡਿਗਰੀ ਹੈ ਉਹ ਬਾਰ ਕੌਂਸਲ ਵੱਲੋਂ ਕਿਸੇ ਹੋਰ ਦੇ ਨਾਂਅ ਜਾਰੀ ਲਾਇਸੰਸ ’ਤੇ ਪ੍ਰੈਕਟਿਸ ਹੀ ਨਹੀਂ ਕਰਦਾ ਆ ਰਿਹਾ ਸਗੋਂ ਉਹ ਬਾਰ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰ ਲਈ ਚੋਣ ਲੜ ਕੇ ਚੁਣਿਆ ਵੀ ਗਿਆ ਸੀ। ਪਰਮਿੰਦਰ ਸਿੰਘ ਜਿਸ ਲਾਇਸੰਸ ਨੰਬਰ ਪੀ-921/2016 ’ਤੇ ਪ੍ਰੈਕਟਿਸ ਕਰ ਰਿਹਾ ਸੀ ਉਹ ਪਟਿਆਲਾ ਦੇ ਇਕ ਵਕੀਲ ਸ੍ਰੀ ਪ੍ਰਿੰਸ ਰੂਪ ਰਾਏ ਦੇ ਨਾਮ ’ਤੇ ਹੈ।

ਇਸ ਤੋਂ ਬਾਅਦ ਅਨੁਸ਼ਾਸ਼ਨੀ ਕਮੇਟੀ ਕੋਲ ਪੇਸ਼ ਹੋਏ ਪਰਮਿੰਦਰ ਸਿੰਘ ਨੇ ਕਿਹਾ ਕਿ ਉਸਨੇ ਤਾਂ ਦੀਪਕ ਪਰਜਾਪਤੀ ਨਾਂਅ ਦੇ ਇਕ ਵਕੀਲ ਰਾਹੀਂਹੀ ਡੇਢ ਲੱਖ ਰੁਪਏ ਵਿੱਚ ਡਿਗਰੀ ਲਈ ਸੀ। ਉਸਨੇ ਇਸ ਸਾਜ਼ਿਸ਼ ਵਿੱਚ ਸ੍ਰੀ ਡੇਵਿਡ ਗਿੱਲ ਦਾ ਨਾਂਅ ਲੈਂਦਿਆਂ ਇਹ ਦੱਸਿਆ ਕਿ ਸ੍ਰੀ ਗਿੱਲ ਹੀ ਉਸਨੂੰ ਸ੍ਰੀ ਪਰਜਾਪਤੀ ਕੋਲ ਲੈ ਕੇ ਗਏ ਸਨ ਅਤੇ ਇਨ੍ਹਾਂ ਦੋਹਾਂ ਨੇ ਹੀ ਉਸਨੂੂੰ ਢਾਈ ਲੱਖ ਰੁਪਏ ਵਿੱਚ ਵਕਾਲਤ ਲਈ ਬਾਰ ਕੌਂਸਲ ਦਾ ਲਾਇਸੰਸ ਵੀ ਲੈ ਕੇ ਦਿੱਤਾ ਸੀ ਪਰ ਬਾਅਦ ਵਿੱਚ ਉਸਨੂੰ ਪਤਾ ਲੱਗ ਗਿਆ ਸੀ ਕਿ ਉਸ ਨਾਲ ਧੋਖ਼ਾ ਹੋਇਆ ਹੈ। ਪਰਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਰਜਾਪਤੀ ਲਗਪਗ 400 ਲੋਕਾਂ ਨੂੰ ਇਸੇ ਤਰ੍ਹਾਂ ਡਿਗਰੀਆਂ ਅਤੇ ਲਾਇਸੰਸ ਦੁਆ ਚੁੱਕਾ ਹੈ।

ਅਨੁਸ਼ਾਸ਼ਨੀ ਕਮੇਟੀ ਨੇ ਉਕਤ ਸਾਰੇ ਮਾਮਲੇ ਦੀ ਰੌਸ਼ਨੀ ਵਿੱਚ 2010 ਤੋਂ 2020 ਤਕ ਦਾ ਬਾਰ ਐਸੋਸੀਏਸ਼ਨ ਲੁਧਿਆਣਾ ਦਾ ਰਿਕਾਰਡ ਅਤੇ ਬਾਰ ਕੌਂਸਲ ਦੇ ਲਾਇਸੰਸ ਨੰਬਰਾਂ ਦਾ ਮਿਲਾਣ ਕਰਵਾਇਆ ਤਾਂ ਇਹ ਸਾਹਮਣੇ ਆਇਆ ਕਿ ਇਸ ਸਮੇਂ ਦੌਰਾਨ ਹੀ ਲੁਧਿਆਣਾ ਵਿੱਚ 140 ਵਕੀਲ ਕਿਸੇ ਹੋਰ ਵਕੀਲ ਦੇ ਲਾਇਸੰਸ ਨੰਬਰ ’ਤੇ ਪ੍ਰੈਕਟਿਸ ਕਰ ਰਹੇ ਸਨ।

ਅਨੁਸ਼ਾਸ਼ਨੀ ਕਮੇਟੀ ਨੇ ਇਸ ਮਾਮਲੇ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਇਹ ਜਾਂਚ ਰਿਪੋਰਟ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੂੰ ਭੇਜਣ ਤੋਂ ਇਲਾਵਾ ਕਾਰਵਾਈ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਕੌਸਤੁਭ ਸ਼ਰਮਾ ਨੂੰ ਵੀ ਭੇਜੀ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਵਰਤਾਰਾ ਕੇਵਲ ਲੁਧਿਆਣਾ ਤਕ ਹੀ ਸੀਮਤ ਨਹੀਂ ਹੋ ਸਕਦਾ ਅਤੇ ਅਜੇ ਇਸ ਮਾਮਲੇ ਦੇ ਹੋਰ ਵੱਡੇ ਅਤੇ ਹੈਰਾਨੀਜਨਕ ਪਹਿਲੂ ਸਾਹਮਣ ਆਉਣੇ ਬਾਕੀ ਹਨ।

ਹੇਠਾਂ ਅਸੀਂ ਅਨੁਸ਼ਾਸ਼ਨੀ ਕਮੇਟੀ ਦੀ ਜਾਂਚ ਰਿਪੋਰਟ, ਉਸਤੋਂ ਬਾਅਦ ਅਸਲ ਵਕੀਲਾਂ ਦੇ ਨਾਂਅ ਅਤੇ ਉਨ੍ਹਾਂ ਦੇ ਨੰਬਰ ਅਤੇ ਫ਼ਿਰ ਜਾਅਲੀ ਭਾਵ ‘ਮੁੰਨਾਭਾਈ’ ਐਡਵੋਕੇਟਸ ਦੇ ਨਾਂਵਾਂ ਵਾਲੀ ਸੂਚੀ ਹੇਠਾਂ ਛਾਪ ਰਹੇ ਹਾਂ।Ludhiana Advocates Case 1 Ludhiana Advocates Case 2 Ludhiana Advocates Case 3 Ludhiana Advocates Case 4 Annexure 1 Annexure 1 a Annexure 1 B Annexure 2 Annexure 2 a Annexure 2 b Annexure 2 C Annexure 2 d

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਅਮਰੀਕਾ ’ਚ ਸਿੱਖ ਵਿਦਿਆਰਥੀ ਨੂੰ ਕ੍ਰਿਪਾਨ ਪਹਿਨਣ ਕਰਕੇ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੀਤੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 24 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਸਿੱਖ ਕਕਾਰ ਕਿਰਪਾਨ...

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ

ਯੈੱਸ ਪੰਜਾਬ ਅੰਮ੍ਰਿਤਸਰ, 24 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤੀ...

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੀਤਾ ਰੱਦ

ਯੈੱਸ ਪੰਜਾਬ ਚੰਡੀਗੜ੍ਹ, 23 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ...

ਸਿੱਖ ਕਕਾਰ ਪਹਿਨਣ ਦੇ ਸੰਵਿਧਾਨਕ ਹੱਕ ਦੀ ਪਾਲਣਾ ਹਿਤ 23 ਸਤੰਬਰ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 22 ਸਤੰਬਰ, 2022: ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵਲੋਂ ਕਕਾਰ ਪਹਿਨਣ ਦੇ ਸੰਵਿਧਾਨਕ ਹੱਕ ਦੀ ਪਾਲਣਾ ਹਿਤ 23...

ਅਮਰੀਕਾ ਨਿਵਾਸੀ ਸ਼ਰਧਾਲੂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਲਟੋ ਕਾਰ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 22 ਸਤੰਬਰ, 2022: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਗੁਰੂ ਘਰ ਦੇ ਸ਼ਰਧਾਲੂ ਅਮਰੀਕਾ ਨਿਵਾਸੀ ਸ. ਮਨਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਲਟੋ ਕਾਰ...

ਹਰਿਆਣਾ ਅੰਦਰ ਗੁਰਦੁਆਰਾ ਪ੍ਰਬੰਧ ਨਵੀਂ ਕਮੇਟੀ ਨੂੰ ਸੰਭਾਲਣ ਲਈ ਧੱਕੇਸ਼ਾਹੀ ਕੀਤੀ ਤਾਂ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇਕਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਲੈਣ ਲਈ ਕੋਈ ਕਬਜ਼ੇ...

ਮਨੋਰੰਜਨ

ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਤਿਤਲੀ’ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ

ਹਰਜਿੰਦਰ ਸਿੰਘ ਜਵੰਦਾ ਜਦੋਂ ਵੀ ਕੋਈ "ਸਤਿੰਦਰ ਸਰਤਾਜ" ਸ਼ਬਦ ਬੋਲਦਾ ਹੈ, ਤਾਂ ਇੱਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ 'ਚ ਖਿੱਚ ਪਾਉਂਦੀ ਹੈ। ਕਈ ਹਿੱਟ ਗੀਤ ਦੇਣ ਤੋਂ ਬਾਅਦ, "ਤਿਤਲੀ" ਜੋ ਅੱਜ ਰਿਲੀਜ਼ ਹੋਇਆ ਹੈ, ਬਿਨਾਂ...

ਪੰਜਾਬੀ ਗਾਇਕ ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ‘ਕੀਪ ਇਟ ਗੈਂਗਸਟਾ’ ਰਿਲੀਜ਼ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 22 ਸਤੰਬਰ 2022: ਰੈਪਰ, ਸੰਗੀਤਕਾਰ, ਸੰਗੀਤ ਨਿਰਮਾਤਾ ਅਤੇ ਗੀਤਕਾਰ, ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ਰਿਲੀਜ਼ ਕੀਤਾ ਹੈ ਜੋ ਗੀਤਾਂ ਰਾਹੀਂ ਹਿੱਪ-ਹੌਪ ਅਤੇ ਅਣਕਹੀ ਕਹਾਣੀਆਂ ਨੂੰ ਪੇਸ਼ ਕਰਦਾ ਹੈ। ਡੈਫ ਜੈਮ ਇੰਡੀਆ ਦੁਆਰਾ...

ਥ੍ਰਿਲ ਅਤੇ ਸਸਪੈਂਸ ਭਰਪੂਰ ਪੰਜਾਬੀ ਫ਼ਿਲਮ ‘ਕ੍ਰਿਮੀਨਲ’ ਸਾਬਿਤ ਹੋਵੇਗੀ ‘ਗੇਮ ਚੇਂਜਰ’, ਥਿਏਟਰਾਂ ਵਿੱਚ 23 ਸਤੰਬਰ ਨੂੰ ਫ਼ੜੋ ‘ਮੋਸਟ ਵਾਂਟੇਡ ਗੈਂਗਸਟਰ’

ਯੈੱਸ ਪੰਜਾਬ ਚੰਡੀਗੜ੍ਹ, 20 ਸਤੰਬਰ 2022: ਆਪਣੇ ਨਵੇਂ ਪ੍ਰੋਡਕਸ਼ਨ ਹਾਊਸ, ਬਿਗ ਡੈਡੀ ਫਿਲਮਜ਼ ਦੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਇਹ ਫਿਲਮ ਸ਼ਾਨਦਾਰ ਢੰਗ ਨਾਲ ਗਰਿੰਦਰ ਸਿੱਧੂ ਦੁਆਰਾ ਨਿਰਦੇਸ਼ਤ ਹੈ, ਜੋ ਕਿ 23 ਸਤੰਬਰ 2022 ਨੂੰ ਰਿਲੀਜ਼...

‘ਕੈਰੀ ਆਨ ਜੱਟਾ-3’ ਜੂਨ 2023 ਵਿੱਚ ਰਿਲੀਜ਼ ਹੋਵੇਗੀ; ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਨਜ਼ਰ ਆਉਣਗੇ

ਯੈੱਸ ਪੰਜਾਬ ਚੰਡੀਗੜ੍ਹ, 10 ਸਤੰਬਰ, 2022: ਨਿਰਮਾਤਾ-ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ 29 ਜੂਨ 2023 ਨੂੰ ਰਿਲੀਜ਼ ਕਰਨ ਲਈ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। ਵਿਦੇਸ਼ ਵਿੱਚ ਇਸ...

ਸਿੱਧੂ ਮੂਸੇਵਾਲਾ ਦਾ ਗ਼ੀਤ ‘ਜਾਂਦੀ ਵਾਰ’ ਨਹੀਂ ਰਿਲੀਜ਼ ਕਰ ਸਕਣਗੇ ਸਲੀਮ-ਸੁਲੇਮਾਨ; ਪੰਜਾਬ ਦੀ ਅਦਾਲਤ ਨੇ ਲਾਈ ਰੋਕ

ਯੈੱਸ ਪੰਜਾਬ ਚੰਡੀਗੜ੍ਹ, 29 ਅਗਸਤ, 2022: ਪੰਜਾਬ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮਈ ਮਹੀਨੇ ਵਿੱਚ ਕਤਲ ਕੀਤੇ ਗਏ ਪੰਜਾਬ ਦੇ ਨਾਮਵਰ ਗਾਇਕ-ਰੈੱਪਰ ਸਿੱਧੂ ਮੂਸੇਵਾਲਾ ਦੇ ਇਕ ਨਵੇਂ ਗ਼ੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ’ਤੇ ਰੋਕ...
- Advertisement -spot_img

ਸੋਸ਼ਲ ਮੀਡੀਆ

38,472FansLike
51,966FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!