Sunday, January 23, 2022

ਵਾਹਿਗੁਰੂ

spot_img
ਪੰਚਕੂਲਾ ਦੇ 36 ਸਾਲਾ ਨਿਪੁਨ ਜੈਨ ਦੇ ਪਰਿਵਾਰ ਨੇ ਅੰਗ ਦਾਨ ਕਰਕੇ ਸਿਰਜਿਆ ਇਤਿਹਾਸ, 5 ਲੋਕਾਂ ਨੂੰ ਦਿੱਤਾ ਨਵਾਂ ਜੀਵਨ

ਯੈੱਸ ਪੰਜਾਬ
ਚੰਡੀਗੜ, 30 ਨਵੰਬਰ, 2021 –
ਸਥਾਨਕ ਅਲਕੈਮਿਸਟ ਹਸਪਤਾਲ ਨੇ 36 ਸਾਲਾ ਸੂਚਨਾ ਤਕਨੋਲੋਜੀ ਮਾਹਿਰ ਨਿਪੁਨ ਜੈਨ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ, ਜਿਨਾਂ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ ਸੀ ਅਤੇ ਪਰਿਵਾਰ ਨੇ ਉਸ ਦੇ ਅਹਿਮ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਸੀ।

ਨਿਪੁਨ ਜੈਨ ਦੇ ਅੰਗ ਦਾਨ ਕਰਨ ਨਾਲ 5 ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ। ਹਸਪਤਾਲ ਮੈਨੇਜਮੈਂਨ ਨੇ ਜੈਨ ਪਰਿਵਾਰ ਵੱਲੋਂ ਦਿਖਾਏ ਹੌਂਸਲੇ ਅਤੇ ਬਹਾਦਰੀ ਨੂੰ ਸਲਾਮ ਕਰਦਿਆਂ ਇਕ ਮੋਮੈਂਟੋ ਭੇਂਟ ਕੀਤਾ। ਇਸ ਸਨਮਾਨ ਸਮਾਗਮ ਵਿਚ ਗੁਰਦਾ ਵਿਭਾਗ ਦੇ ਮੁੱਖ ਡਾ. ਐਸ.ਕੇ. ਸ਼ਰਮਾ, ਸੀਨੀਅਰ ਕੰਸਲਟੈਂਟ ਡਾ. ਨੀਰਜ਼ ਗੋਇਲ, ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ, ਨਿਊਰੋ ਦੇ ਮਾਹਿਰ ਡਾ. ਗੌਰਵ ਜੈਨ ਅਤੇ ਨਿਊਰੋ ਸਰਜਨ ਡਾ. ਮਨੀਸ਼ ਬੁੱਧੀਰਾਜਾ ਸ਼ਾਮਲ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਨੀਰਜ਼ ਗੋਇਲ ਨੇ ਕਿਹਾ ਕਿ ਉਨਾਂ ਅਲਕੈਮਿਸਟ ਹਸਪਤਾਲ ਪੰਚਕੂਲਾ ’ਚ ਟਰਾਈਸਿਟੀ ਦੀ ਪਹਿਲੀ ਅਜਿਹੀ ਟਰਾਂਸਪਲਾਂਟ ਸਰਜਰੀ ਕੀਤੀ, ਜਿਸ ਵਿਚ ਇਕ ਮਿ੍ਰਤਕ ਵਿਅਕਤੀ ਦੇ ਅਹਿਮ ਅੰਗ ਲੋੜਵੰਦ ਮਰੀਜ਼ਾਂ ਨੂੰ ਲਗਾ ਕੇ ਨਵਾਂ ਜੀਵਨ ਦਿੱਤਾ ਗਿਆ। ਉਨਾਂ ਦੱਸਿਆ ਕਿ ਅਜਿਹਾ ਪੀਜੀਆਈ ਚੰਡੀਗੜ ਦੇ ਡਾਕਟਰਾਂ ਦੀ ਮਦਦ ਨਾਲ ਸੰਭਵ ਹੋ ਸਕਿਆ।

ਡਾ. ਗੋਇਲ ਨੇ ਦੱਸਿਆ ਕਿ 31 ਅਕਤੂਬਰ ਨੂੰ ਅਲਕੈਮਿਸਟ ਹਸਪਤਾਲ ਪੰਚਕੂਲਾ ਵਿਚ ਨਿਪੁਨ ਜੈਨ ਨਾਂ ਦਾ ਮਰੀਜ਼ ਆਇਆ ਜਿਸ ਨੂੰ ਬਰੇਨ ਹੈਮਰੇਜ ਕਾਰਨ ਦਿਮਾਗੀ ਤੌਰ ’ਤੇ ਮਿ੍ਰ੍ਰਤਕ ਐਲਾਨਿਆ ਗਿਆ ਸੀ। ਉਨਾਂ ਦੱਸਿਆ ਸਿਹਤ ਵਿਭਾਗ ਨਾਲ ਸਾਰੀ ਕਾਗਜੀ ਕਾਰਵਾਈ ਮੁਕੰਮਲ ਕਰ ਕੇ, ਮਿ੍ਰਤਕ ਦੇ ਪਰਿਵਾਰ ਦੀ ਸਹਿਮਤੀ ਨਾਲ ਪ੍ਰਾਈਵੇਟ ਖੇਤਰ ਵਿਚ ਪਹਿਲੀ ਟਰਾਂਸਪਲਾਂਟ ਦੀ ਕਾਰਵਾਈ ਸੀ, ਜਿੱਥੇ ਅੰਗਦਾਨੀ ਇਕ ਮਿ੍ਰਤਕ (ਕੈਡੇਵਰ) ਸੀ।

ਡਾ. ਗੋਇਲ ਨੇ ਦੱਸਿਆ ਕਿ ਪੀਜੀਆਈ ਚੰਡੀਗੜ ਦੇ ਡਾਕਟਰਾਂ ਨਾਲ ਗੱਲਬਾਤ ਮਗਰੋਂ ਅਲਕੈਮਿਸਟ ਹਸਪਤਾਲ ਪੰਚਕੂਲਾ ਤੋਂ ਲੈ ਕੇ ਪੀਜੀਆਈ ਚੰਡੀਗੜ ਤੱਕ ਸੁਰਖਿਅਤ ਲਾਂਘਾ (ਗਰੀਨ ਕਾਰੀਡੋਰ) ਬਕਾਇਆ ਗਿਆ ਅਤੇ ਚੰਡੀਗੜ ਪੁਲੀਸ ਦੀ ਮਦਦ ਨਾਲ ਪੂਰਾ ਰਸਤਾ ਖਾਲੀ ਕਰਵਾਇਆ ਗਿਆ ਤਾਂ ਜੋ ਤੇਜੀ ਨਾਲ ਅੰਗ ਪੀਜੀਆਈ ’ਚ ਦਾਖਿਲ ਲਾਭਪਾਤਰੀਆਂ ਕੋਲ ਪਹੁੰਚ ਸਕਣ।

ਡਾ. ਐਸ.ਕੇ. ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਅੰਗਾਂ ਦੀ ਉਪਲਬੱਧਤਾਂ ਨਾ ਹੋਣ ਕਾਰਨ ਹਰ ਸਾਲ 5 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਨਾਂ ਦੱਸਿਆ ਕਿ ਨਿਪੁਨ ਜੈਨ ਦਾ ਇਕ ਗੁਰਦਾ, ਪੈਨਿਆਸ ਅਤੇ ਅੱਖਾਂ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕਰ ਕੇ ਨਵਾਂ ਜੀਵਨ ਦਿੱਤਾ ਗਿਆ।

ਉਨਾਂ ਦੱਸਿਆ ਕਿ 130 ਕਰੋੜ ਦੀ ਆਬਾਦੀ ਹੋਣ ਦੇ ਬਾਵਜੂਦ ਸਾਡੇ ਦੇਸ਼ ਵਿਚ 10 ਲੱਖ (ਇਕ ਮਿਲਿਅਨ) ਆਬਾਦੀ ਪਿੱਛੇ 0.08 ਅੰਗ ਦਾਨੀ ਮਿਲਦੇ ਹਨ, ਅਜਿਹਾ ਜਾਗਰੂਕਤਾ ਦੀ ਘਾਟ ਕਾਰਨ ਹੈ।

ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਜੀਵੰਤ ਲੋਕਾਂ ਨੂੰ ਗੁਰਦਾ ਟਰਾਂਸਪਲਾਂਟ ਦੇ ਮਾਮਲੇ ’ਚ ਦੁਨੀਆ ਵਿਚ ਦੂਜੇ ਸਥਾਨ ’ਤੇ ਹੈ, ਜਿੱਥੇ 95 ਫੀਸਦੀ ਗੁਰਦੇ ਜੀਵੰਤ ਲੋਕਾਂ ਤੋਂ ਟਰਾਂਸਪਲਾਂਟ ਕੀਤੇ ਜਾਂਦੇ ਹਨ, ਜਦਕਿ ਕੈਡੇਵਰ (ਮਿ੍ਰਤਕ) ਤੋਂ ਸਿਰਫ਼ 5 ਫੀਸਦੀ ਗੁਰਦੇ ਟਰਾਂਸਪਲਾਂਟ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਨਿਪੁਨ ਜੈਨ ਦੇ ਪਰਿਵਾਰ ਵੱਲੋਂ ਅੰਗ ਦਾਨ ਕਰਨ ਸਬੰਧੀ ਲਿਆ ਗਿਆ ਫੈਸਲਾ ਮਾਨਵਤਾ ਦੀ ਸੇਵਾ ਵਿਚ ਸਰਵੋਤਮ ਕਾਰਜ ਹੈ। ਉਹ ਨਿਪੁਨ ਦੇ ਪਰਿਵਾਰ ਦੀ ਸੱਚੀ ਸੁੱਚੀ ਭਾਵਨਾ ਨੂੰ ਸਲਾਮ ਕਰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਕੇਜਰੀਵਾਲ ਸਰਕਾਰ ਨੇ ਪ੍ਰੋ: ਭੁੱਲਰ ਦੀ ਰਿਹਾਈ ਸੰਬੰਧੀ ਫ਼ਾਈਲ ਕਲੀਅਰ ਨਾ ਕੀਤੀ ਤਾਂ ‘ਆਪ’ ਉਮੀਦਵਾਰਾਂ ਦਾ ਘਿਰਾਓ ਕਰਾਂਗੇ: ਪੰਥਕ ਧਿਰਾਂ

ਯੈੱਸ ਪੰਜਾਬ ਅੰਮ੍ਰਿਤਸਰ, 20 ਜਨਵਰੀ, 2022 - ਸਜਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ’ਤੇ ਸਿੱਖ ਕੌਮ ਅੰਦਰ ਵਿਆਪਕ ਰੋਸ ਦੇ ਚਲਦਿਆਂ ਸੰਘਰਸ਼ਸ਼ੀਲ ਸਿੱਖ...

ਦਿੱਲੀ ਸਰਕਾਰ ਕੈਦੀਆਂ ਦੇ ਜਮਹੂਰੀ ‘ਤੇ ਮਨੁੱਖੀ ਅਧਿਕਾਰਾਂ ਦਾ ਘਾਣ ਬੰਦ ਕਰੇ – ਰਿਹਾਈ ਮੋਰਚੇ ਨੇ ਕੈਦੀਆਂ ਦੇ ਸਜ਼ਾ ਸਮੀਖਿਆ ਅਧਿਕਾਰਾਂ ਦਾ ਕੀਤਾ ਖੁਲਾਸਾ

ਯੈੱਸ ਪੰਜਾਬ ਨਵੀਂ ਦਿੱਲੀ, 19 ਜਨਵਰੀ, 2022 - ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਖੁਲਾਸਾ ਕੀਤਾ ਹੈ ਕਿ ਕਥਿਤ ਤੌਰ 'ਤੇ ਅਤਵਾਦੀ ਗਤਿਵਿਧਿਆਂ ਜਾਂ ਘਿਨਾਉਣੇ ਜੁਰਮ ਵਿੱਚ ਸ਼ਾਮਲ...

ਸੰਗਤਾਂ ਦੇ ਫਤਵੇ ਮੁਤਾਬਕ 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਵਾਸਤੇ ਤਿਆਰ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 19 ਜਨਵਰੀ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਚੋਣਾਂ ਵਿਚ ਸੰਗਤ ਵੱਲੋਂ ਦਿੱਤੇ...

55 ਮੈਂਬਰੀ ਹਾਉਸ ਪੂਰਾ ਹੋਣ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਗੈਰ-ਕਾਨੂੰਨੀ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਨਵੀਂ ਦਿੱਲੀ, 19 ਜਨਵਰੀ, 2022 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ...

ਲੁਧਿਆਣਾ ਵਿਖ਼ੇ ਗੁਟਕਾ ਸਾਹਿਬ ਦੀ ਬੇਅਦਬੀ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਘਟਨਾ ਦੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 18 ਜਨਵਰੀ, 2022; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੁਧਿਆਣਾ ਦੇ ਬਸੰਤ ਨਗਰ ਵਿਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ...

ਕਾਬੁਲ ਗੁਰਦਆਰੇ ’ਤੇ ਹਮਲੇ ਦਾ ‘ਮਾਸਟਰਮਾਈਂਡ’ ਅਸਲਮ ਫ਼ਾਰੂਕੀ ਮਾਰਿਆ ਗਿਆ; ਗੋਲੀਬਾਰੀ ਵਿੱਚ ਮਾਰੇ ਗਏ ਸਨ 27 ਅਫ਼ਗਾਨ ਸਿੱਖ

ਯੈੱਸ ਪੰਜਾਬ ਕਾਬੁਲ, ਅਫ਼ਗਾਨਿਸਤਾਨ, 19 ਜਨਵਰੀ 2022: ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ਵਿੱਚ ਗੋਲੀਬਾਰੀ ਕਰਕੇ 27 ਅਫ਼ਗਾਨ ਸਿੱਖਾਂ ਨੂੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੇ ਮਾਸਟਰਮਾਈਂਡ ਅਤੇ ਇਸਲਾਮਿਕ...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,504FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼