Sunday, March 3, 2024

ਵਾਹਿਗੁਰੂ

spot_img
spot_img
spot_img
spot_img
spot_img
spot_img

ਪ੍ਰੈਸ ਕਲੱਬ ਦੇ ਨਵੇਂ ਚੁਣੇ ਆਹੁਦੇਦਾਰਾਂ ਨੂੰ ਚੋਣ ਅਧਿਕਾਰੀ ਨੇ ਵੰਡੇ ਜੇਤੂ ਸਰਟੀਫਿਕੇਟ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 3 ਦਸੰਬਰ, 2023:
ਪ੍ਰੈਸ ਕਲੱਬ ਅੰਮ੍ਰਿਤਸਰ ਦੀ ਹੋਈ ਚੋਣ ਨੂੰ ਲੈ ਕੇ ਅੱਜ ਜੇਤੂ ਉਮੀਦਵਾਰਾਂ ਨੂੰ ਚੋਣ ਅਧਿਕਾਰੀ ਅਨਿਲ ਸ਼ਰਮਾ ਤੇ ਸਹਾਇਕ ਚੋਣ ਅਧਿਕਾਰੀ ਖੁਸ਼ਬੂ ਸ਼ਰਮਾ ਨੇ ਜੇਤੂ ਸਰਟੀਫਿਕੇਟ ਵੰਡੇ ਤੇ ਪੈ੍ਰਸ ਕਲੱਬ ਜੋ ਕਿਸੇ ਦੀ ਨਿੱਜੀ ਸੰਪਤੀ ਨਹੀੰ ਸਗੋਂ ਜਨਤਕ ਸੰਮਤੀ ਹੈ ਨੂੰ ਤਾਲੇ ਲਗਾਉਣ ਦੀ ਮੀਟਿੰਗ ਵਿੱਚ ਸ਼ਾਮਲ ਪੱਤਰਕਾਰਾਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਸਰਕਾਰ ਤੇ ਪ੍ਰਸ਼ਾਂਸ਼ਨ ਤੋਂ ਮੰਗ ਕੀਤੀ ਕਿ ਜਨਤਕ ਸੰਪਤੀ ਨੂੰ ਤਾਲੇ ਲਗਾਉਣ ਵਾਲਿਆਂ ਦੇ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਾਵੇ।

ਪ੍ਰੈਸ ਕਲੱਬ ਦੇ ਬਾਹਰ ਗੇਟ ਤੇ ਕੀਤੀ ਗਈ ਮੀਟਿੰਗ ਵਿੱਚ ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਸ਼ਾਮਲ ਹੋਏ ਤੇ ਪੰਜ ਚੁਣੇ ਗਏ ਆਹੁਦੇਦਾਰਾਂ ਨੂੰ ਜੇਤੂ ਸਰਟੀਫਿਕੇਟ ਵੰਡੇ ਗਏ।ਚੁਣੇ ਗਏ ਪ੍ਰਧਾਨ ਜਸਬੀਰ ਸਿੰਘ ਪੱਟੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸ਼ਰਮਾ, ਜਨਰਲ ਸਕੱਤਰ ਮਮਤਾ ਸ਼ਰਮਾ, ਜਾਇੰਟ ਸਕੱਤਰ ਰਾਜੀਵ ਸ਼ਰਮਾ ਤੇ ਖਜ਼ਾਨਚੀ ਵਿਸ਼ਾਲ ਕੁਮਾਰ ਨੂੰ ਸਰਟੀਫਿਕੇਟ ਦਿੱਤੇ ਗਏ।ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਡੇਰਾ ਲਾਈ ਬੈਠੇ ਜਿਲ੍ਹਾ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਵੱਲੋਂ ਇੱਕ ਤਰਫੀ ਨਿਭਾਈ ਜਾ ਰਹੀ ਭੂਮਿਕਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਲੋਕ ਸੰਪਰਕ ਮੰਤਰੀ ਕੋਲੋ ਮੰਗ ਕੀਤੀ ਗਈ ਕਿ ਇਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਕੇ ਇਸ ਦੀ ਕਾਰਗੁਜ਼ਾਰੀ ਦੀ ਜਾਂਚ ਕਰਵਾਈ ਜਾਵੇ।

ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਉਹ ਪ੍ਰੈਸ ਕਲੱਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਲੋਕ ਸੰਪਰਕ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਪੱਤਰਕਾਰਾਂ ਵਿੱਚ ਧੜੇਬੰਦੀ ਪੈਦਾ ਕਰਕੇ ਸਰਕਾਰ ਦਾ ਨੁਕਸਾਨ ਕਰਨ ਵਾਲੇ ਇਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਜਨਰਲ ਸਕੱਤਰ ਮਮਤਾ ਦੇਵਗਨ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਪ੍ਰੈਸ ਕਲੱਬ ਨੂੰ ਜੰਦਰਾ ਮਾਰ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ ਉਹਨਾਂ ਵਿਰੁੱਧ ਕਨੂੰਨੀ ਕਾਰਵਾਈ ਕਰਵਾਉਣ ਲਈ ਉਹ ਜਿਲ਼੍ਹਾ ਪੁਲ਼ੀਸ ਕਮਿਸ਼ਨਰ ਨੂੰ ਮਿਲਣਗੇ ਤੇ ਇਨਸਾਫ ਨਾ ਮਿਿਲਆ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ।

ਉਹਨਾਂ ਕਿਹਾ ਕਿ ਅਗਸਤ 2023 ਵਿੱਚ ਦੋ ਸਾਲ ਦਾ ਸਮਾਂ ਪ੍ਰੈਸ ਕਲੱਬ ਦੀ ਬਾਡੀ ਦਾ ਸਮਾਂ ਖਤਮ ਹੋ ਗਿਆ ਸੀ ਤੇ ਅੱਜ ਤੱਕ ਇਹ ਲੋਕ ਇਹ ਇਸ ਸਰਕਾਰੀ ਇਮਾਰਤ ਤੇ ਕਿਵੇਂ ਕਾਬਜ਼ ਹਨ।ਜਿਲ੍ਹਾ ਲੋਕ ਸੰਪਰਕ ਅਧਿਕਾਰੀ ਜਿਲ੍ਹੇ ਦੇ ਡੀ ਸੀ ਤੇ ਹੋਰ ਅਧਿਕਾਰੀਆ ਨੂੰ ਗੁੰਮਰਾਹ ਕਰਕੇ ਇੱਕ ਧਿਰ ਬਣ ਕੇ ਕੰਮ ਕਰ ਰਿਹਾ ਹੈ। ਖਜਾਨਚੀ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਨੇ ਕਈ ਘੱਪਲੇ ਕੀਤੇ ਹਨ ਤੇ ਇਸ ਦੀ ਜਾਂਚ ਵਿਜੀਲੈਂਸ ਕੋਲੋ ਹੋਣੀ ਚਾਹੀਦੀ ਹੈ।

ਵੈਟਰਨ ਪੱਤਰਕਾਰ ਦੀਪਕ ਸ਼ਰਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਕਿਸੇ ਚੈਨਲ ਦਾ ਕੋਈ ਪੱਤਰਕਾਰ ਨਹੀਂ ਹੈ ਪਰ ਇਹ ਸਰਕਾਰੀ ਕੋਠੀ ‘ਤੇ ਕਿਸ ਹੈਸੀਅਤ ਵਿੱਚ ਕਬਜ਼ਾ ਕਰਕੇ ਬੈਠਾ ਹੈ ਤੇ ਇਸ ਦੀ ਜਾਂਚ ਕੀਤੀ ਜਾਵੇ ਤੇ ਇਸ ਕੋਲੋ ਸਰਕਾਰੀ ਕੋਠੀ ਤੁਰੰਤ ਖਾਲ਼ੀ ਕਰਵਾਈ ਜਾਵੇ।ਉਹਨਾਂ ਜਿਲ੍ਹਾ੍ਹ ਲੋਕ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਨੂੰ ਵੀ ਆੜੇ ਹੱਥੀ ਲੈਦਿਆ ਕਿਹਾ ਕਿ ਇਹ ਵਿਅਕਤੀ ਕਿਸੇ ਵਿਰੋਧੀ ਪਾਰਟੀ ਨੂੰ ਖੁਸ਼ ਕਰਨ ਲਈ ਪੱਤਰਕਾਰਾਂ ਵਿੱਚ ਦੁਫੇੜ ਪਾ ਕੇ ਸਰਕਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ।ਇਹ ਅਧਿਕਾਰੀ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਹੀ ਕਿਊ ਬੈਠਾ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਰਾਜੀਵ ਸ਼ਰਮਾ ਨੇ ਕਿਹਾ ਕਿ ਪ੍ਰੈਸ ਕਲੱਬ ਦੀ ਚੋਣ ਪੂਰੇ ਸਿਸਟਮ ਨਾਲ ਹੋ ਚੁੱਕੀ ਹੈ ਤੇ ਹੁਣ ਕਲੱਬ ਦੀ ਚੋਣ ਨਹੀਂ ਹੋ ਸਕਦੀ । ਉਹਨਾਂ ਕਿਹਾ ਕਿ ਉਹ ਅਦਾਲਤ ਦਾ ਦਰਵਾਜਾਂ ਖੜਕਾਉਣਗੇ ਕਿ ਪ੍ਰੈਸ ਕਲੱਬ ਜਨਤਕ ਸੰਪਤੀ ਨੂੰ ਜੰਦਰਾ ਮਾਰ ਕੇ ਨਿੱਜੀ ਸੰਪਤੀ ਕਿਵੇਂ ਬਣਾਇਆ ਜਾ ਰਿਹਾ ਹੈ।ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਕਾਇਦੇ ਕਨੂੰਨ ਅਨੁਸਾਰ ਹੋ ਚੁੱਕੀ ਹੈ ਤੇ ਲੋਕ ਸੰਪਰਕ ਅਧਿਕਾਰੀ ਦਾ ਰਵੱਈਆ ਪੂਰੀ ਤਰ੍ਹਾਂ ਪੱਖਪਾਤੀ ਹੈ। ਉਹਨਾਂ ਕਿਹਾ ਕਿ ਕੁਝ ਲੋਕਾਂ ਨੂੰ ਕਬਜ਼ੇ ਕਰਨ ਦੀ ਆਦਤ ਪਈ ਹੁੰਦੀ ਹੈ ਤੇ ਉਹ ਪ੍ਰੈਸ ਕਲੱਬ ਤੇ ਕਬਜ਼ਾ ਕਰਨ ਦੀਆਂ ਗੋਦਾਂ ਗੂੰਦ ਰਹੇ ਹਨ।

ਕਾਰਜਕਰਨੀ ਕਮੇਟੀ ਦੀ ਚੋਣ ਕਰਨ ਲਈ ਸਾਰੇ ਅਧਿਕਾਰ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਦਿੰਦਿਆ ਦਿਹਾਤੀ ਪੱਤਰਕਾਰ ਪ੍ਰਿਥੀਪਾਲ ਸਿੰਘ ਹਰੀਆ ਤੇ ਬਲਜੀਤ ਸਿੰਘ ਤਲਵੰਡੀ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਕਾਰਜਕਾਰਨੀ ਕਮੇਟੀ ਬਣਾਉਣ ਦੇ ਸਾਰੇ ਅਧਿਕਾਰ ਨਵੇਂ ਬਣੇ ਆਹੁਦੇਦਾਰਾਂ ਨੂੰ ਦਿੱਤੇ ਜਾਂਦੇ ਹਨ। ਉਹਨਾ ਕਿਹਾ ਕਿ ਲੋਕ ਸੰਪਰਕ ਅਧਿਕਾਰੀ ਦੇ ਖਿਲਾਫ ਉਹ ਦਿਹਾਤ ਵਿੱਚ ਵੀ ਪੁਤਲੇ ਸਾੜ ਕੇ ਰੋਸ ਪ੍ਰਗਟ ਕਰਨਗੇ ਤੇ ਉਸ ਵੇਲੁ ਤੱਕ ਜੰਗ ਜਾਰੀ ਰੱਖੀ ਜਾਵੇਗੀ ਜਦੋਂ ਇਸ ਨੂੰ ਮੁਅੱਤਲ ਕਰਕੇ ਇਸ ਦੇ ਸਰਕਾਰ ਵਿਰੋਧੀ ਕਾਰਨਮਿਆਂ ਦੀ ਜਾਂਚ ਨਹੀ ਕਰਵਾਈ ਜਾਂਦੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਬਾਦਲ ਪਰਿਵਾਰ ਸਰਕਾਰੀ ਸਹੂਲਤਾਂ ਦਾ ਆਦਤਨ ਲਾਭਪਾਤਰੀ: ਮਲਵਿੰਦਰ ਸਿੰਘ ਕੰਗ

ਯੈੱਸ ਪੰਜਾਬ ਚੰਡੀਗੜ੍ਹ, 1 ਮਾਰਚ, 2024 ਸੁਖਵਿਲਾਸ ਹੋਟਲ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਫਿਰ ਹਮਲਾ ਬੋਲਿਆ ਹੈ। ‘ਆਪ’ ਪੰਜਾਬ ਦੇ ਮੁੱਖ...

ਗੁਰਜੀਤ ਸਿੰਘ ਕਤਲ ਕੇਸ – ਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ’’

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 27 ਫਰਵਰੀ 2024: ਬੀਤੀ 29 ਜਨਵਰੀ ਨੂੰ ਦੱਖਣੀ ਟਾਪੂ ਦੇ ਦੂਜੇ ਵੱਡੇ ਸ਼ਹਿਰ ਡੁਨੀਡਨ ਵਿਖੇ 27 ਸਾਲਾ ਪੰਜਾਬੀ ਨੌਜਵਾਨ ਸ. ਗੁਰਜੀਤ ਸਿੰਘ ਮੱਲ੍ਹੀ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ...

ਮਨੋਰੰਜਨ

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

‘ਜੀ ਵੇ ਸੋਹਣਿਆ ਜੀ’ – ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਵੱਡੇ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ ਇਹ ਪੰਜਾਬੀ ਫ਼ਿਲਮ

ਯੈੱਸ ਪੰਜਾਬ 9 ਫਰਵਰੀ, 2024 ਪੰਜਾਬੀ ਸਿਨੇਮਾ ਇੱਕ ਮਹੱਤਵਪੂਰਨ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਦੂਰਦਰਸ਼ੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ, ਅਤੇ ਡਾ ਪ੍ਰਭਜੋਤ ਸਿੱਧੂ ਮਾਣ ਨਾਲ ਦੁਨੀਆ ਦੇ ਸਭ ਤੋਂ ਵੱਡੇ ਸਿਨੇਮਾ...
spot_img
spot_img
spot_img
spot_img

ਸੋਸ਼ਲ ਮੀਡੀਆ

223,397FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...