Tuesday, November 11, 2025
HTML tutorial
spot_img
spot_img

ਪ੍ਰਿਅੰਕਾ ਗਾਂਧੀ ਜੇ ਵਿੱਚ ਮੈਦਾਨ ਆ ਗਈ, ਚਿਤਵਣੀ ਭਾਜਪਾ ਨੂੰ ਬਹੁਤੀ ਹੋਈ ਭਾਈ

ਅੱਜ-ਨਾਮਾ

ਪ੍ਰਿਅੰਕਾ ਗਾਂਧੀ ਜੇ ਵਿੱਚ ਮੈਦਾਨ ਆ ਗਈ,
ਚਿਤਵਣੀ ਭਾਜਪਾ ਨੂੰ ਬਹੁਤੀ ਹੋਈ ਭਾਈ।

ਲੜੂਗੀ ਚੋਣ ਇਹ ਕੇਰਲ ਦੇ ਰਾਜ ਵਿੱਚੋਂ,
ਓਥੇ ਨਹੀਂ ਭਾਜਪਾ ਨੂੰ ਆਸ ਕੋਈ ਭਾਈ।

ਅੱਗਲਵਾਂਢੀ ਉਹ ਕੱਢਣ ਫਿਰ ਕੌੜ ਲੱਗੇ,
ਜਿਸ ਤਰ੍ਹਾਂ ਜਾਂਦੇ ਜਵਾਕ ਆ ਰੋਈ ਭਾਈ।

ਹਾਰਨ-ਜਿੱਤਣ ਤਾਂ ਮਰਜ਼ੀ ਹੈ ਵੋਟਰਾਂ ਦੀ,
ਉਨ੍ਹਾਂ ਜਦ ਸੋਚਿਆ, ਹੋਊਗਾ ਸੋਈ ਭਾਈ।

ਆਦਮੀ ਆਮ ਦੇ ਹੱਥ ਵਿੱਚ ਨੱਥ ਸਭ ਦੀ,
ਕੌਮੀ ਆਗੂ ਜਾਂ ਮ੍ਹਾਤੜ ਜਿਹਾ ਹੋਊ ਭਾਈ।

ਪਾਰਲੀਮੈਂਟ ਵਿੱਚ ਜਾਊ ਫਿਰ ਜਿੱਤ ਉਹੀ,
ਜਨਤਾ ਜੀਹਦੇ ਬਈ ਮਗਰ ਖੜੋਊ ਭਾਈ।

ਤੀਸ ਮਾਰ ਖਾਂ
25 ਅਕਤੂਬਰ, 2024


ਇਹ ਵੀ ਪੜ੍ਹੋ: ਫਸੀ ਚਿੱਕੜ ਵਿੱਚ ਗੱਡੀ ਅਕਾਲੀਆਂ ਦੀ, ਬਣਦੀ ਕੱਢਣ ਦੀ ਬਿੱਧ ਨਾ ਕੋਈ ਮੀਆਂ 


Related Articles

spot_img
spot_img

Latest Articles