- Advertisement -
ਅੱਜ-ਨਾਮਾ
ਪੁੱਠਿਆਂ ਕੰਮਾਂ ਤੋਂ ਹਟਣ ਵਿਧਾਇਕ ਨਾਹੀਂ,
ਹਰ ਇੱਕ ਗਲੀ ਵਿੱਚ ਚੱਲਦੀ ਗੱਲ ਮੀਆਂ।
ਮਾਈਨਿੰਗ ਰੇਤ ਦੀ ਕਿਤੇ ਕੋਈ ਕਰੀ ਜਾਵੇ,
ਸਿੱਖ ਲਿਆ ਨੋਟ ਕਮਾਉਣ ਦਾ ਵੱਲ ਮੀਆਂ।
ਨਸ਼ਾ ਤਸਕਰਾਂ ਨਾਲ ਕੋਈ ਜੁੜ ਗਿਆ ਈ,
ਕੱਢਿਆ ਏ ਸੌਖਾ ਗਰੀਬੀ ਦਾ ਹੱਲ ਮੀਆਂ।
ਬੰਦਾ ਚਾਤਰ ਕੋਈ ਅਫਸਰਾਂ ਨਾਲ ਜੁੜਿਆ,
ਮਹੀਨਾ ਦੇਣ ਆਉਂਦੇ ਈ ਘਰੇ ਚੱਲ ਮੀਆਂ।
ਆਉਂਦੀਆਂ ਚੋਣਾਂ ਤਾਂ ਲੋਕ ਨੇ ਵੋਟ ਪਾਉਂਦੇ,
ਭਲਿਆਂ ਦਿਨਾਂ ਦੀ ਕਰਨ ਲਈ ਆਸ ਮੀਆਂ।
ਮਿਲ ਜਾਏ ਸੱਤਾ ਤਾਂ ਆਗੂ ਨੇ ਵਿਗੜ ਜਾਂਦੇ,
ਮੁੜ-ਮੁੜ ਹੁੰਦਾ ਬੱਸ ਆਸ ਦਾ ਨਾਮ ਮੀਆਂ।
-ਤੀਸ ਮਾਰ ਖਾਂ
ਸਤੰਬਰ 30, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -